1 ਤਿਮੋਥਿਉਸ Chapter 2

For English

Read 1 ਤਿਮੋਥਿਉਸ Chapter 2 Online

Read 1 ਤਿਮੋਥਿਉਸ Chapter 2 online from the Holy Bible. This chapter is part of the Book of 1 ਤਿਮੋਥਿਉਸ in the New Testament. Browse every verse with easy chapter navigation, continue to the next chapter, or explore the complete Book of 1 ਤਿਮੋਥਿਉਸ and the Holy Bible online.

Choose a Chapter

1 ਤਿਮੋਥਿਉਸ 2

ਅਧਿਆਇ 2

1. ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਨ।

2. ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ।

3. ਸਾਡੇ ਮੁਕਤੀ ਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ।

4. ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।

5. ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ।

6. ਜਿਹ ਨੇ ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ ਅਤੇ ਉਹ ਦੀ ਸਾਖੀ ਆਪਣੇ ਵੇਲੇ ਸਿਰ ਹੋਈ।

7. ਅਤੇ ਇਹ ਦੇ ਲਈ ਮੈਂ ਪਰਚਾਰਕ ਅਤੇ ਰਸੂਲ ਅਤੇ ਨਿਹਚਾ ਅਰ ਸਚਿਆਈ ਵਿੱਚ ਪਰਾਈਆਂ ਕੌਮਾਂ ਨੂੰ ਉਪਦੇਸ਼ ਕਰਨ ਵਾਲਾ ਥਾਪਿਆ ਗਿਆ ਸਾਂ। ਮੈਂ ਸੱਚ ਬੋਲਦਾ ਹਾਂ, ਝੂਠ ਨਹੀਂ ਮਾਰਦਾ।

8. ਉਪਰੰਤ ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨੀਂ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ।

9. ਇਸੇ ਤਰਾਂ ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ,

10. ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।

11. ਇਸਤ੍ਰੀ ਨੂੰ ਚਾਹੀਦਾ ਹੈ ਭਈ ਚੁੱਪ ਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ।

12. ਮੈਂ ਇਸਤ੍ਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁੱਪ ਚਾਪ ਰਹੇ।

13. ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਸੀ ਫੇਰ ਹੱਵਾਹ।

14. ਆਦਮ ਨੇ ਧੋਖਾ ਨਹੀਂ ਖਾਧਾ ਪਰ ਇਸਤ੍ਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ।

15. ਤਾਂ ਵੀ ਬਾਲ ਜਣਨ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ ਜੇ ਓਹ ਨਿਹਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਟਿਕੀਆਂ ਰਹਿਣ।

About 1 ਤਿਮੋਥਿਉਸ Chapter 2

Read 1 ਤਿਮੋਥਿਉਸ Chapter 2 online from the Holy Bible. This chapter is part of the Book of 1 ਤਿਮੋਥਿਉਸ in the New Testament. Continue reading with the chapter navigation above or explore the complete book.

Book Information

Book: 1 ਤਿਮੋਥਿਉਸ
Chapter: 2
Testament: New Testament

How to Read this Chapter

Use the Previous and Next Chapter buttons to continue reading 1 ਤਿਮੋਥਿਉਸ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading 1 ਤਿਮੋਥਿਉਸ Chapter 2 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is 1 ਤਿਮੋਥਿਉਸ Chapter 2?

1 ਤਿਮੋਥਿਉਸ Chapter 2 is part of the Book of 1 ਤਿਮੋਥਿਉਸ in the Holy Bible.

Can I read this chapter online?

Yes. You can read the complete 1 ਤਿਮੋਥਿਉਸ Chapter 2 online for free with easy chapter navigation.

More Chapters from 1 ਤਿਮੋਥਿਉਸ

  1. 1 ਤਿਮੋਥਿਉਸ Chapter 4
  2. 1 ਤਿਮੋਥਿਉਸ Chapter 3
  3. 1 ਤਿਮੋਥਿਉਸ Chapter 5
  4. 1 ਤਿਮੋਥਿਉਸ Chapter 1
  5. 1 ਤਿਮੋਥਿਉਸ Chapter 6

Explore More from ਨਵਾਂ ਨੇਮ

  1. 1 ਕੁਰਿੰਥੀਆਂ Chapter 12
  2. ਰਸੂਲਾਂ ਦੇ ਕਰਤੱਬ Chapter 16
  3. ਪਰਕਾਸ਼ ਦੀ ਪੋਥੀ Chapter 18
  4. ਯੂਹੰਨਾ Chapter 17
  5. ਅਫ਼ਸੀਆਂ Chapter 2
  6. ਯੂਹੰਨਾ Chapter 10
  7. ਲੂਕਾ Chapter 2

Related Chapters & Readings

  1. ਯਸਾਯਾਹ Chapter 12
  2. ਮੀਕਾਹ Chapter 1
  3. 2 ਸਮੂਏਲ Chapter 6
  4. ਪਰਕਾਸ਼ ਦੀ ਪੋਥੀ Chapter 20
  5. ਹੋਸ਼ੇਆ Chapter 9
  6. ਯਿਰਮਿਯਾਹ Chapter 6
  7. ਜ਼ਕਰਯਾਹ Chapter 12
Share Your Love

Leave a Reply

Your email address will not be published. Required fields are marked *