ਪਰਕਾਸ਼ ਦੀ ਪੋਥੀ Chapter 21

For English

Read ਪਰਕਾਸ਼ ਦੀ ਪੋਥੀ Chapter 21 Online

Read ਪਰਕਾਸ਼ ਦੀ ਪੋਥੀ Chapter 21 online from the Holy Bible. This chapter is part of the Book of ਪਰਕਾਸ਼ ਦੀ ਪੋਥੀ in the New Testament. Browse every verse with easy chapter navigation, continue to the next chapter, or explore the complete Book of ਪਰਕਾਸ਼ ਦੀ ਪੋਥੀ and the Holy Bible online.

Choose a Chapter

ਪਰਕਾਸ਼ ਦੀ ਪੋਥੀ 21

ਅਧਿਆਇ 21

1. ਤਾਂ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ।

2. ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਪਰਮੇਸ਼ੁਰ ਦੇ ਕੋਲੋਂ ਅਕਾਸ਼ੋਂ ਉਤਰਦੀ ਨੂੰ ਵੇਖਿਆ।

3. ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ।

4. ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।

5. ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਇਹ ਬਚਨ ਨਿਹਚਾ ਜੋਗ ਅਤੇ ਸਤ ਹਨ।

6. ਅਤੇ ਓਨ ਮੈਨੂੰ ਆਖਿਆ, ਹੋ ਗਿਆ ਹੈ ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਖਤ ਪਿਆਵਾਂਗਾ।

7. ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤ੍ਰ ਹੋਵੇਗਾ।

8. ਪਰ ਡਰਾਕਲਾਂ, ਬੇ ਪਰਤੀਤਿਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਓਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ ! ਇਹ ਦੂਈ ਮੌਤ ਹੈ।

9. ਜਿਨ੍ਹਾਂ ਸੱਤਾਂ ਦੂਤਾਂ ਕੋਲ ਓਹ ਸੱਤ ਕਟੋਰੇ ਸਨ ਅਤੇ ਜਿਹੜੇ ਛੇਕੜਲੀਆਂ ਸੱਤ ਬਵਾਂ ਨੂੰ ਲਏ ਹੋਏ ਸਨ ਓਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।

10. ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਓਸ ਨੇ ਉਹ ਪਵਿੱਤ੍ਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ ਜਿਹਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ।

11. ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈਂ ਨਿਰਮਲ ਹੋਵੇ।

12. ਅਤੇ ਉਹ ਦੀ ਵੱਡੀ ਅਤੇ ਉੱਚੀ ਸਫ਼ੀਲ ਹੈ ਅਤੇ ਉਹ ਦੇ ਬਾਰਾਂ ਦਰਵੱਜੇ ਹਨ ਅਤੇ ਓਹਨਾਂ ਦਰਵੱਜਿਆਂ ਉੱਤੇ ਬਾਰਾਂ ਦੂਤ। ਅਤੇ ਓਹਨਾਂ ਉੱਤੇ ਨਾਉਂ ਲਿਖੇ ਹੋਏ ਸਨ ਜਿਹੜੇ ਇਸਰਾਏਲ ਦੇ ਵੰਸ ਦਿਆਂ ਗੋਤਾਂ ਦੇ ਨਾਉਂ ਹਨ।

13. ਚੜ੍ਹਦੀ ਵੱਲੇ ਤਿੰਨ ਦਰਵੱਜੇ ਅਤੇ ਉੱਤਰ ਵੱਲ ਤਿੰਨ ਦਰਵੱਜੇ ਅਤੇ ਦੱਖਣ ਵੱਲ ਤਿੰਨ ਦਰਵੱਜੇ ਅਤੇ ਲਹਿੰਦੀ ਵੱਲ ਤਿੰਨ ਦਰਵੱਜੇ ਹਨ।

14. ਅਤੇ ਓਸ ਨਗਰੀ ਦੀ ਸਫੀਲ ਦੀਆਂ ਬਾਰਾਂ ਨੀਹਾਂ ਹਨ ਅਤੇ ਓਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਉਂ ਹਨ।

15. ਮੇਰੇ ਨਾਲ ਜਿਹੜਾ ਗੱਲ ਕਰਦਾ ਸੀ ਉਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਸ ਨਗਰੀ ਦੀ ਅਤੇ ਉਹ ਦਿਆਂ ਦਰਵੱਜਿਆਂ ਦੀ ਅਤੇ ਉਹ ਦੀ ਸਫ਼ੀਲ ਦੀ ਮਿਣਤੀ ਕਰੇ।

16. ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੱਨੀ ਉਹ ਦੀ ਚੁੜਾਈ ਹੈ ਉੱਨੀ ਹੀ ਉਹ ਦੀ ਲੰਬਾਈ ਹੈ। ਅਤੇ ਓਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਗਿਆਰਾਂ ਸੌ ਕੋਹ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ।

17. ਅਤੇ ਓਸ ਨੇ ਉਹ ਦੀ ਸਫ਼ੀਲ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿੱਕਲੀ।

18. ਅਤੇ ਉਹ ਦੀ ਸਫ਼ੀਲ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਨਖਾਲਸ ਸੋਨੇ ਦੀ ਸੀ ਸਾਫ਼ ਸ਼ੀਸ਼ੇ ਦੀ ਨਿਆਈਂ।

19. ਓਸ ਨਗਰੀ ਦੀ ਸਫ਼ੀਲ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੂਧੀਯਾ ਅਕੀਕ ਦੀ, ਚੌਥੀ ਪੰਨੇ ਦੀ,

20. ਪੰਜਵੀਂ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀਂ ਸੁਨਹਿਲੇ ਦੀ, ਦੱਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਰਕਨ ਦੀ, ਬਾਰ੍ਹਵੀ ਕਟਹਲੇ ਦੀ।

21. ਅਤੇ ਬਾਰਾਂ ਦਰਵੱਜੇ ਬਾਰਾਂ ਮੋਤੀ ਸਨ। ਇੱਕ ਇੱਕ ਦਰਵੱਜਾ ਇੱਕ ਇੱਕ ਮੋਤੀ ਦਾ ਸੀ, ਅਤੇ ਓਸ ਨਗਰੀ ਦਾ ਚੌਂਕ ਨਖਾਲਸ ਸੋਨੇ ਦਾ ਸੀ ਨਿਰਮਲ ਸ਼ੀਸ਼ੇ ਵਰਗਾ।

22. ਮੈਂ ਓਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ।

23. ਅਤੇ ਓਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਭਈ ਓਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ।

24. ਅਤੇ ਕੌਮਾਂ ਉਹ ਦੇ ਚਾਨਣੇ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਓਸ ਵਿੱਚ ਲਿਆਉਣਗੇ।

25. ਅਤੇ ਉਹ ਦੇ ਦਰਵੱਜੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ।

26. ਅਤੇ ਓਹ ਕੌਮਾਂ ਦੀ ਸ਼ਾਨ ਅਤੇ ਮਾਣ ਓਸ ਵਿੱਚ ਲਿਆਉਣਗੇ।

27. ਪਰ ਕੋਈ ਅਪਵਿੱਤਰ ਵਸਤ ਯਾ ਕੋਈ ਘਿਣਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਓਸ ਵਿੱਚ ਕਦੇ ਨਾ ਵੜੇਗਾ ਪਰ ਨਿਰੇ ਓਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ।

About ਪਰਕਾਸ਼ ਦੀ ਪੋਥੀ Chapter 21

Read ਪਰਕਾਸ਼ ਦੀ ਪੋਥੀ Chapter 21 online from the Holy Bible. This chapter is part of the Book of ਪਰਕਾਸ਼ ਦੀ ਪੋਥੀ in the New Testament. Continue reading with the chapter navigation above or explore the complete book.

Book Information

Book: ਪਰਕਾਸ਼ ਦੀ ਪੋਥੀ
Chapter: 21
Testament: New Testament

How to Read this Chapter

Use the Previous and Next Chapter buttons to continue reading ਪਰਕਾਸ਼ ਦੀ ਪੋਥੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਪਰਕਾਸ਼ ਦੀ ਪੋਥੀ Chapter 21 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਪਰਕਾਸ਼ ਦੀ ਪੋਥੀ Chapter 21?

ਪਰਕਾਸ਼ ਦੀ ਪੋਥੀ Chapter 21 is part of the Book of ਪਰਕਾਸ਼ ਦੀ ਪੋਥੀ in the Holy Bible.

Can I read this chapter online?

Yes. You can read the complete ਪਰਕਾਸ਼ ਦੀ ਪੋਥੀ Chapter 21 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਲੂਕਾ Chapter 8
  4. 1 ਯੂਹੰਨਾ Chapter 3
  5. ਰੋਮੀਆਂ Chapter 13
  6. ਮੱਤੀ Chapter 2
  7. 1 ਯੂਹੰਨਾ Chapter 4

Explore More from ਪਰਕਾਸ਼ ਦੀ ਪੋਥੀ

  1. ਪਰਕਾਸ਼ ਦੀ ਪੋਥੀ Chapter 22
  2. ਪਰਕਾਸ਼ ਦੀ ਪੋਥੀ Chapter 20
  3. ਪਰਕਾਸ਼ ਦੀ ਪੋਥੀ Chapter 1
  4. ਪਰਕਾਸ਼ ਦੀ ਪੋਥੀ Chapter 15
  5. ਪਰਕਾਸ਼ ਦੀ ਪੋਥੀ Chapter 4
  6. ਪਰਕਾਸ਼ ਦੀ ਪੋਥੀ Chapter 12
  7. ਪਰਕਾਸ਼ ਦੀ ਪੋਥੀ Chapter 14

Related Chapters & Readings

  1. ਬਿਵਸਥਾ ਸਾਰ Chapter 32
  2. ਜ਼ਬੂਰ Chapter 99
  3. ਜ਼ਬੂਰ Chapter 19
  4. ਜ਼ਬੂਰ Chapter 108
  5. ਹਿਜ਼ਕੀਏਲ Chapter 5
  6. ਲੇਵੀਆਂ Chapter 20
  7. ਜ਼ਬੂਰ Chapter 149
Share Your Love

Leave a Reply

Your email address will not be published. Required fields are marked *