ਕੂਚ Chapter 1

For English

Read ਕੂਚ Chapter 1 Online

Read ਕੂਚ Chapter 1 online from the Holy Bible. This chapter is part of the Book of ਕੂਚ in the Old Testament. Browse every verse with easy chapter navigation, continue to the next chapter, or explore the complete Book of ਕੂਚ and the Holy Bible online.

Choose a Chapter

ਕੂਚ 1

ਅਧਿਆਇ 1

1. ਹੁਣ ਇਸਰਾਏਲ ਦੇ ਪੁੱਤ੍ਰਾਂ ਦੇ ਨਾਉਂ ਜਿਹੜੇ ਮਿਸਰ ਵਿੱਚ ਇੱਕ ਇੱਕ ਜਣਾ ਆਪੋ ਆਪਣੇ ਟੱਬਰ ਯਾਕੂਬ ਦੇ ਸੰਗ ਆਏ ਸੋ ਏਹ ਹਨ।

2. ਰਊਬੇਨ ਸ਼ਿਮਓਨ ਲੇਵੀ ਯਹੂਦਾਹ।

3. ਯਿੱਸਾਕਾਰ ਜਬੂਲੁਨ ਬਿਨਯਾਮੀਨ।

4. ਦਾਨ ਨਫਤਾਲੀ ਗਾਦ ਅਤੇ ਅਸ਼ੇਰ।

5. ਐਉਂ ਏਹ ਸਾਰੇ ਪ੍ਰਾਣੀ ਜਿਹੜੇ ਯਾਕੂਬ ਦੀ ਅੰਸ ਤੋਂ ਨਿਕਲੇ ਸੱਤ੍ਰ ਪ੍ਰਾਣੀ ਸਨ ਅਤੇ ਯੂਸਫ਼ ਮਿਸਰ ਵਿੱਚ ਹੀ ਸੀ।

6. ਯੂਸਫ਼ ਅਤੇ ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ।

7. ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ ਅਤੇ ਅੱਤ ਬਲਵੰਤ ਹੋ ਗਏ ਅਰ ਧਰਤੀ ਉਨ੍ਹਾਂ ਨਾਲ ਭਰ ਗਈ।

8. ਤਾਂ ਮਿਸਰ ਉੱਤੇ ਇੱਕ ਰਾਜਾ ਉਠਿਆ ਜਿਹੜਾ ਯੂਸਫ਼ ਨੂੰ ਨਹੀਂ ਜਾਣਦਾ ਸੀ।

9. ਉਸ ਆਪਣੀ ਰਈਅਤ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਥੋਂ ਵਧੀਕ ਅਤੇ ਬਲਵੰਤ ਹਨ।

10. ਆਓ ਅਸੀਂ ਉਨ੍ਹਾਂ ਨਾਲ ਹਿਕਮਤ ਨਾਲ ਵਰਤੀਏ ਅਜੇਹਾ ਨਾ ਹੋਵੇ ਕਿ ਓਹ ਹੋਰ ਵਧ ਜਾਣ ਅਤੇ ਐਉਂ ਹੋਵੇ ਕਿ ਜਦ ਲ਼ੜਾਈ ਆ ਪਵੇ ਤਾਂ ਓਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਏਸ ਦੇਸ ਤੋਂ ਉਤਾਹਾਂ ਨੂੰ ਚਲੇ ਜਾਣ।

11. ਤਾਂ ਉਸ ਉਨ੍ਹਾਂ ਦੇ ਉੱਪਰ ਬੇਗਾਰੀਆਂ ਦੇ ਕਰੋੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ।

12. ਪਰ ਜਿੰਨਾਂ ਉਹ ਉਨ੍ਹਾਂ ਨੂੰ ਜਿੱਚ ਕਰਦੇ ਸਨ ਓਹ ਉੱਨਾਂ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਐਉਂ ਓਹ ਇਸਰਾਏਲੀਆਂ ਤੋਂ ਅੱਕ ਗਏ।

13. ਉਪਰੰਤ ਮਿਸਰੀ ਇਸਰਾਏਲੀਆਂ ਤੋਂ ਕਰੜਾਈ ਨਾਲ ਟਹਿਲ ਕਰਾਉਣ ਲੱਗੇ।

14. ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ। ਜਿਹੜੀ ਟਹਿਲ ਉਨ੍ਹਾਂ ਤੋਂ ਕਰਾਉਂਦੇ ਸਨ ਉਹ ਕਰੜਾਈ ਨਾਲ ਸੀ।

15. ਤਾਂ ਮਿਸਰ ਦੇ ਰਾਜਾ ਨੇ ਇਬਰਾਨੀ ਦਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਉਂ ਸਿਫਰਾਹ ਅਤੇ ਦੂਜੀ ਦਾ ਨਾਉਂ ਫੂਆਹ ਸੀ ਆਖਿਆ,

16. ਜਾਂ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ ਅਰ ਤੁਸੀਂ ਉਨ੍ਹਾਂ ਨੂੰ ਜਣਾਉਣ ਦੇ ਪੀੜ੍ਹੇ ਉੱਤੇ ਵੇਖਦੀਆਂ ਹੋ ਤਾਂ ਜੇ ਉਹ ਪੁੱਤ੍ਰ ਹੋਵੇ ਉਸ ਨੂੰ ਮਾਰ ਸੁੱਟੋ ਪਰ ਜੇ ਕਰ ਧੀ ਹੋਵੇ ਤਾਂ ਉਹ ਜੀਉਂਦੀ ਰਹੇ।

17. ਪਰ ਦਾਈਆਂ ਪਰਮੇਸ਼ੁਰ ਤੋਂ ਡਰਦੀਆਂ ਸਨ ਅਤੇ ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ, ਓਹ ਮੁੰਡਿਆਂ ਨੂੰ ਜੀਉਂਦੇ ਰੱਖਦੀਆਂ ਸਨ।

18. ਤਾਂ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦ ਕੇ ਆਖਿਆ, ਤੁਸਾਂ ਏਹ ਗੱਲ ਕਿਉਂ ਕੀਤੀ ਭਈ ਮੁੰਡਿਆਂ ਨੂੰ ਜੀਉਂਦੇ ਰਹਿਣ ਦਿੱਤਾ?

19. ਤਾਂ ਦਾਈਆਂ ਨੇ ਫਿਰਊਨ ਨੂੰ ਆਖਿਆ ਕਿ ਇਬਰਾਨੀ ਤੀਵੀਆਂ ਮਿਸਰੀ ਤੀਵੀਆਂ ਵਾਂਙੁ ਨਹੀਂ ਹਨ ਕਿਉਂਜੋ ਓਹ ਜਿੰਦ ਵਾਲੀਆਂ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਜਣ ਲੈਂਦੀਆਂ ਹਨ।

20. ਤਾਂ ਪਰਮੇਸ਼ੁਰ ਨੇ ਦਾਈਆਂ ਨਾਲ ਭਲਿਆਈ ਕੀਤੀ ਅਤੇ ਓਹ ਲੋਕ ਵੱਧ ਗਏ ਅਤੇ ਅੱਤ ਬਲਵੰਤ ਹੋ ਗਏ।

21. ਤਾਂ ਐਉਂ ਹੋਇਆ ਇਸ ਲਈ ਕਿ ਦਾਈਆਂ ਪਰਮੇਸ਼ੁਰ ਤੋਂ ਡਰੀਆਂ ਉਸ ਉਨ੍ਹਾਂ ਦੇ ਘਰ ਵਸਾਏ।

22. ਉਪਰੰਤ ਫ਼ਿਰਊਨ ਨੇ ਆਪਣੀ ਸਾਰੀ ਰਈਅਤ ਨੂੰ ਹੁਕਮ ਦਿੱਤਾ ਕਿ ਹਰ ਇੱਕ ਪੁੱਤ੍ਰ ਨੂੰ ਜਿਹੜਾ ਜੰਮੇ ਦਰਿਆ ਵਿੱਚ ਸੁੱਟ ਦਿਓ ਪਰ ਹਰ ਇੱਕ ਧੀ ਨੂੰ ਜੀਉਂਦੀ ਰੱਖ ਲਓ।

About ਕੂਚ Chapter 1

Read ਕੂਚ Chapter 1 online from the Holy Bible. This chapter is part of the Book of ਕੂਚ in the Old Testament. Continue reading with the chapter navigation above or explore the complete book.

Book Information

Book: ਕੂਚ
Chapter: 1
Testament: Old Testament

How to Read this Chapter

Use the Previous and Next Chapter buttons to continue reading ਕੂਚ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕੂਚ Chapter 1 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕੂਚ Chapter 1?

ਕੂਚ Chapter 1 is part of the Book of ਕੂਚ in the Holy Bible.

Can I read this chapter online?

Yes. You can read the complete ਕੂਚ Chapter 1 online for free with easy chapter navigation.

More Chapters from ਕੂਚ

  1. ਕੂਚ Chapter 24
  2. ਕੂਚ Chapter 22
  3. ਕੂਚ Chapter 32
  4. ਕੂਚ Chapter 15
  5. ਕੂਚ Chapter 38
  6. ਕੂਚ Chapter 36
  7. ਕੂਚ Chapter 30

Explore More from ਪੁਰਾਣਾ ਨੇਮ

  1. ਅਜ਼ਰਾ Chapter 2
  2. ਉਤਪਤ Chapter 10
  3. ਅੱਯੂਬ Chapter 5
  4. 2 ਸਮੂਏਲ Chapter 8
  5. ਅੱਯੂਬ Chapter 36
  6. ਨਹਮਯਾਹ Chapter 13
  7. ਬਿਵਸਥਾ ਸਾਰ Chapter 29

Related Chapters & Readings

  1. ਅਫ਼ਸੀਆਂ Chapter 5
  2. ਹਿਜ਼ਕੀਏਲ Chapter 12
  3. ਯੂਹੰਨਾ Chapter 17
  4. ਮੱਤੀ Chapter 24
  5. ਯਿਰਮਿਯਾਹ Chapter 44
  6. ਯਸਾਯਾਹ Chapter 47
  7. 1 ਇਤਹਾਸ Chapter 14
Share Your Love

Leave a Reply

Your email address will not be published. Required fields are marked *