Read ਯੂਹੰਨਾ Chapter 6 Online
Read ਯੂਹੰਨਾ Chapter 6 online from the Holy Bible. This chapter is part of the Book of ਯੂਹੰਨਾ in the New Testament. Browse every verse with easy chapter navigation, continue to the next chapter, or explore the complete Book of ਯੂਹੰਨਾ and the Holy Bible online.
Choose a Chapter
ਯੂਹੰਨਾ 6
ਅਧਿਆਇ 6
1. ਇਹ ਦੇ ਪਿੱਛੋਂ ਯਿਸੂ ਗਲੀਲ ਦੀ ਅਰਥਾਤ ਤਿਬਿਰਿਯਾਸ ਦੀ ਝੀਲੋਂ ਪਾਰ ਚੱਲਿਆ ਗਿਆ।
2. ਅਤੇ ਵੱਡੀ ਭੀੜ ਉਹ ਦੇ ਮਗਰ ਹੋ ਤੁਰੀ ਕਿਉਂਕਿ ਉਨ੍ਹਾਂ ਨੇ ਓਹ ਨਿਸ਼ਾਨ ਡਿੱਠੇ ਜਿਹੜੇ ਉਸ ਨੇ ਰੋਗੀਆਂ ਉੱਤੇ ਵਿਖਾਏ ਸਨ।
3. ਫੇਰ ਯਿਸੂ ਪਹਾੜ ਉੱਤੇ ਚੜ੍ਹਿਆ ਅਰ ਉੱਥੇ ਆਪਣੇ ਚੇਲਿਆਂ ਦੇ ਸੰਗ ਬੈਠ ਗਿਆ।
4. ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ।
5. ਉਪਰੰਤ ਯਿਸੂ ਨੇ ਜਾਂ ਅੱਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫ਼ਿਲਿੱਪੁਸ ਨੂੰ ਆਖਿਆ ਕਿ ਅਸੀਂ ਇਨ੍ਹਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ ?
6. ਪਰ ਉਸ ਨੇ ਉਹ ਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ।
7. ਫ਼ਿਲਿੱਪੁਸ ਨੇ ਉਸ ਨੂੰ ਉੱਤਰ ਦਿੱਤਾ ਕਿ ਸੌ ਰੁਪਏ ਦੀਆਂ ਰੋਟੀਆਂ ਨਾਲ ਭੀ ਉਨ੍ਹਾਂ ਦਾ ਪੁਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਭੀ ਮਿਲੇ।
8. ਉਸ ਦੇ ਚੇਲਿਆਂ ਵਿੱਚੋਂ ਇੱਕ ਸ਼ਮਊਨ ਪਤਰਸ ਦੇ ਭਰਾ ਅੰਦ੍ਰਿਯਾਸ ਨੇ ਉਸ ਨੂੰ ਕਿਹਾ।
9. ਐਥੇ ਇੱਕ ਮੁੰਡਾ ਹੈ ਜਿਹ ਦੇ ਕੋਲ ਜਵਾਂ ਦੀਆਂ ਪੰਜ ਰੋਟੀਆਂ ਅਤੇ ਦੋ ਛੋਟੀਆਂ ਜਹੀਆਂ ਮੱਛੀਆਂ ਹਨ ਪਰ ਇੰਨਿਆਂ ਲੋਕਾਂ ਲਈ ਏਹ ਕੀ ਹਨ ?
10. ਤਾਂ ਯਿਸੂ ਨੇ ਆਖਿਆ , ਲੋਕਾਂ ਨੂੰ ਬਿਠਾਲ ਦਿਓ। ਉਸ ਥਾਂ ਬਹੁਤ ਘਾਹ ਸੀ ਸੋ ਮਰਦ ਜੋ ਗਿਣਤੀ ਵਿੱਚ ਪੰਜਕੁ ਹਜ਼ਾਰ ਸਨ ਬੈਠ ਗਏ।
11. ਤਦ ਯਿਸੂ ਨੇ ਰੋਟੀਆਂ ਲੈ ਲਈਆਂ ਅਤੇ ਸ਼ੁਕਰ ਕਰ ਕੇ ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਰ ਓਸੇ ਤਰਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਓਹ ਚਾਹੁੰਦੇ ਸਨ।
12. ਅਤੇ ਜਾਂ ਓਹ ਰੱਜ ਗਏ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਬਚਿਆਂ ਹੋਇਆਂ ਟੁਕੜਿਆਂ ਨੂੰ ਇਕੱਠੇ ਕਰੋ ਭਈ ਕੁਝ ਖਰਾਬ ਨਾ ਹੋ ਜਾਵੇ।
13. ਸੋ ਉਨ੍ਹਾਂ ਨੇ ਇਕੱਠੇ ਕੀਤਾ ਅਤੇ ਜਵਾਂ ਦੀਆਂ ਉਨ੍ਹਾਂ ਪੰਜਾਂ ਰੋਟੀਆਂ ਦੇ ਟੁਕੜਿਆਂ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚ ਰਹੇ ਸਨ ਬਾਰਾਂ ਟੋਕਰੀਆਂ ਭਰ ਦਿੱਤੀਆਂ।
14. ਉਪਰੰਤ ਉਨ੍ਹਾਂ ਲੋਕਾਂ ਨੇ ਇਹ ਨਿਸ਼ਾਨ ਜਿਹੜੀ ਉਸ ਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ !
15. ਸੋ ਜਾਂ ਯਿਸੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋ ਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚੱਲਿਆ ਗਿਆ।
16. ਜਾਂ ਸੰਝ ਹੋਈ ਤਾਂ ਉਸ ਦੇ ਚੇਲੇ ਝੀਲ ਵੱਲ ਉੱਤਰ ਗਏ।
17. ਅਤੇ ਬੇੜੀ ਉੱਤੇ ਚੜ੍ਹ ਕੇ ਝੀਲ ਦੇ ਪਾਰ ਕਫ਼ਰਨਾਹੂਮ ਵੱਲ ਚੱਲੇ। ਉਸ ਵੇਲੇ ਅਨ੍ਹੇਰਾ ਹੋ ਗਿਆ ਸੀ ਅਤੇ ਯਿਸੂ ਉਨ੍ਹਾਂ ਦੇ ਕੋਲ ਅਜੇ ਨਹੀਂ ਸੀ ਆਇਆ।
18. ਅਰ ਵੱਡੀ ਅਨ੍ਹੇਰੀ ਵੱਗਣ ਕਰਕੇ ਝੀਲ ਬਹੁਤ ਠਾਠਾਂ ਮਾਰਨ ਲੱਗੀ।
19. ਫੇਰ ਜਦ ਓਹ ਢਾਈ ਯਾ ਤਿੰਨ ਕੋਹ ਤੀਕੁਰ ਨਿੱਕਲ ਗਏ ਸਨ ਤਦ ਯਿਸੂ ਨੂੰ ਝੀਲ ਦੇ ਉੱਤੋਂ ਦੀ ਤੁਰਦਾ ਅਤੇ ਬੇੜੀ ਦੇ ਨੇੜੇ ਢੁਕਦਾ ਵੇਖਿਆ ਅਤੇ ਡਰ ਗਏ।
20. ਤਾਂ ਉਸ ਨੇ ਉਨ੍ਹਾਂ ਨੂੰ ਆਖਿਆ , ਮੈਂ ਹਾਂ , ਡਰੋ ਨਾ !
21. ਤਾਂ ਓਹ ਉਸ ਨੂੰ ਬੇੜੀ ਉੱਤੇ ਚੜ੍ਹਾ ਲੈਣ ਨੂੰ ਰਾਜ਼ੀ ਹੋਏ ਅਤੇ ਬੇੜੀ ਓਵੇਂ ਉਸ ਥਾਂ ਨੂੰ ਜਿੱਥੇ ਉਨ੍ਹਾਂ ਜਾਣਾ ਸੀ ਜਾ ਪੁੱਜੀ।
22. ਦੂਏ ਦਿਨ ਉਸ ਭੀੜ ਨੇ ਜੋ ਝੀਲ ਦੇ ਉਸ ਪਾਰ ਖੜੀ ਸੀ ਇਹ ਡਿੱਠਾ ਜੋ ਐਥੇ ਇੱਕ ਬੇੜੀ ਤੋਂ ਬਿਨਾ ਕੋਈ ਹੋਰ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਉਸ ਬੇੜੀ ਉੱਤੇ ਨਾ ਗਿਆ ਹੈ ਪਰ ਇਕੱਲੇ ਉਹ ਦੇ ਚੇਲੇ ਹੀ ਗਏ ਹਨ।
23. ਪਰ ਹੋਰ ਬੇੜੀਆਂ ਤਿਬਿਰਿਯਾਸ ਵੱਲੋਂ ਆਈਆਂ ਉਸ ਥਾਂ ਦੇ ਨੇੜੇ ਜਿੱਥੇ ਉਨ੍ਹਾਂ ਨੇ ਪ੍ਰਭੁ ਦੇ ਸ਼ੁਕਰ ਕਰਨ ਦੇ ਪਿੱਛੋਂ ਰੋਟੀ ਖਾਧੀ ਸੀ।
24. ਸੋ ਜਾਂ ਉਨ੍ਹਾਂ ਲੋਕਾਂ ਨੇ ਵੇਖਿਆ ਜੋ ਐਥੇ ਨਾ ਯਿਸੂ ਹੈ ਅਤੇ ਨਾ ਉਸ ਦੇ ਚੇਲੇ ਹਨ ਤਾਂ ਉਨ੍ਹਾਂ ਬੇੜੀਆਂ ਉੱਤੇ ਚੜ੍ਹੇ ਅਰ ਯਿਸੂ ਦੀ ਭਾਲ ਵਿੱਚ ਕਫ਼ਰਨਾਹੂਮ ਨੂੰ ਆਏ।
25. ਅਤੇ ਉਨ੍ਹਾਂ ਨੇ ਉਸ ਨੂੰ ਝੀਲ ਦੇ ਪਾਰ ਲੱਭ ਕੇ ਉਸ ਨੂੰ ਆਖਿਆ , ਸੁਆਮੀ ਜੀ ਤੁਸੀਂ ਐਥੇ ਕੱਦੋਂ ਆਏ ?
26. ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ , ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ , ਤੁਸੀਂ ਮੈਨੂੰ ਇਸ ਲਈ ਨਹੀਂ ਭਾਲਦੇ ਜੋ ਤੁਸੀਂ ਨਿਸ਼ਾਨ ਵੇਖੇ ਪਰ ਇਸ ਲਈ ਜੋ ਤੁਸੀਂ ਉਨ੍ਹਾਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ।
27. ਨਾਸ ਹੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ ਸਗੋਂ ਉਸ ਭੋਜਨ ਲਈ ਜੋ ਸਦੀਪਕ ਜੀਉਣ ਤੀਕੁਰ ਰਹਿੰਦਾ ਹੈ ਜਿਹੜਾ ਮਨੁੱਖ ਦਾ ਪੁੱਤ੍ਰ ਤੁਹਾਨੂੰ ਦੇਵੇਗਾ ਕਿਉਂਕਿ ਪਿਤਾ ਪਰਮੇਸ਼ੁਰ ਨੇ ਉਸ ਉੱਤੇ ਮੋਹਰ ਕਰ ਦਿੱਤੀ ਹੈ।
28. ਤਾਂ ਉਨ੍ਹਾਂ ਉਸ ਨੂੰ ਆਖਿਆ ਕਿ ਪਰਮੇਸ਼ੁਰ ਦੇ ਕੰਮ ਦੇ ਕਰਨ ਨੂੰ ਅਸੀਂ ਕੀ ਕਰੀਏ ?
29. ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ , ਪਰਮੇਸ਼ੁਰ ਦਾ ਕੰਮ ਏਹ ਹੈ ਕਿ ਜਿਸ ਨੂੰ ਉਨ ਭੇਜਿਆ ਹੈ ਉਸ ਉੱਤੇ ਤੁਸੀਂ ਨਿਹਚਾ ਕਰੋ।
30. ਤਾਂ ਉਨ੍ਹਾਂ ਉਸ ਨੂੰ ਆਖਿਆ, ਫੇਰ ਤੂੰ ਕਿਹੜੀ ਨਿਸ਼ਾਨ ਵਿਖਾਲਦਾ ਹੈਂ ਜੋ ਅਸੀਂ ਵੇਖ ਕੇ ਤੇਰੀ ਪਰਤੀਤ ਕਰੀਏ? ਤੂੰ ਕੀ ਕਰਮ ਕਰਦਾ ਹੈਂ?
31. ਸਾਡੇ ਵਡਿਆਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਲਿਖਿਆ ਹੋਇਆ ਹੈ ਕਿ ਉਸ ਨੇ ਉਨ੍ਹਾਂ ਨੂੰ ਅਕਾਸ਼ੋਂ ਰੋਟੀ ਖਾਣ ਨੂੰ ਦਿੱਤੀ।
32. ਉਪਰੰਤ ਯਿਸੂ ਨੇ ਉਨ੍ਹਾਂ ਨੂੰ ਆਖਿਆ , ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਮੂਸਾ ਨੇ ਤੁਹਾਨੂੰ ਅਕਾਸ਼ੋਂ ਰੋਟੀ ਨਹੀਂ ਦਿੱਤੀ ਪਰ ਮੇਰਾ ਪਿਤਾ ਤੁਹਾਨੂੰ ਸੁਰਗੋਂ ਸੱਚੀ ਰੋਟੀ ਦਿੰਦਾ ਹੈ।
33. ਕਿਉਂਕਿ ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗੋਂ ਉੱਤਰਦੀ ਅਤੇ ਸੰਸਾਰ ਨੂੰ ਜੀਉਣ ਦਿੰਦੀ ਹੈ।
34. ਤਾਂ ਉਨ੍ਹਾਂ ਨੇ ਉਸ ਨੂੰ ਆਖਿਆ , ਪ੍ਰਭੁ ਜੀ ਸਾਨੂੰ ਸਦਾ ਇਹ ਰੋਟੀ ਦਿਆ ਕਰੋ।
35. ਯਿਸੂ ਨੇ ਉਨ੍ਹਾਂ ਨੂੰ ਆਖਿਆ , ਜੀਉਣ ਦੀ ਰੋਟੀ ਮੈਂ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ।
36. ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸਾਂ ਮੈਨੂੰ ਡਿੱਠਾ ਹੈ ਅਰ ਤਾਂ ਵੀ ਨਿਹਚਾ ਨਹੀਂ ਕਰਦੇ।
37. ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ।
38. ਕਿਉਂਕਿ ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।
39. ਅਤੇ ਜਿਹ ਨੇ ਮੈਨੂੰ ਘੱਲਿਆ ਉਹ ਦੀ ਮਰਜ਼ੀ ਇਹ ਹੈ ਭਈ ਸਭ ਕੁਝ ਜੋ ਉਹ ਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ ਸਗੋਂ ਉਸ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂ।
40. ਮੇਰੇ ਪਿਤਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਪੁੱਤ੍ਰ ਨੂੰ ਵੇਖੇ ਅਤੇ ਉਸ ਉੱਤੇ ਨਿਹਚਾ ਕਰੇ ਸੋ ਸਦੀਪਕ ਜੀਉਣ ਪਾਵੇ ਅਤੇ ਮੈਂ ਉਹ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂਗਾ।
41. ਉਪਰੰਤ ਯਹੂਦੀ ਉਸ ਉੱਤੇ ਬੁੜ ਬੁੜਾਉਣ ਲੱਗੇ ਇਸ ਲਈ ਜੋ ਉਹ ਨੇ ਇਹ ਆਖਿਆ ਸੀ ਭਈ ਜਿਹੜੀ ਰੋਟੀ ਸੁਰਗੋਂ ਉੱਤਰੀ ਉਹ ਮੈਂ ਹਾਂ।
42. ਅਤੇ ਓਹ ਬੋਲੇ , ਭਲਾ , ਇਹ ਯੂਸੁਫ਼ ਦਾ ਪੁੱਤ੍ਰ ਯਿਸੂ ਨਹੀਂ ਜਿਹ ਦੇ ਮਾਂ ਪਿਉ ਨੂੰ ਅਸੀਂ ਜਾਣਦੇ ਹਾਂ ? ਹੁਣ ਉਹ ਕਿਸ ਤਰਾਂ ਆਖਦਾ ਹੈ ਜੋ ਮੈਂ ਸੁਰਗੋਂ ਉੱਤਰਿਆ ਹਾਂ ?
43. ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ , ਆਪਸ ਵਿੱਚ ਨਾ ਬੁੜਬੁੜਾਓ।
44. ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।
45. ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ।
46. ਇਹ ਨਹੀਂ ਭਈ ਕਿਸੇ ਨੇ ਪਿਤਾ ਨੂੰ ਡਿੱਠਾ ਹੋਵੇ , ਬਿਨਾ ਉਹ ਦੇ ਜਿਹੜਾ ਪਰਮੇਸ਼ੁਰ ਦੀ ਵਲੋਂ ਹੈ ਓਨ ਤਾਂ ਪਿਤਾ ਨੂੰ ਡਿੱਠਾ ਹੈ।
47. ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸੇ ਦਾ ਹੈ। 48 ਜੀਉਣ ਦੀ ਰੋਟੀ ਮੈਂ ਹਾਂ। 49 ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। 50 ਜਿਹੜੀ ਰੋਟੀ ਸੁਰਗੋਂ ਉੱਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ।
51. ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ। 52 ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿ ਕੇ ਬਹਿਸਣ ਲੱਗੇ ਜੋ ਇਹ ਆਪਣਾ ਮਾਸ ਕਿੱਕਰ ਸਾਨੂੰ ਖਾਣ ਲਈ ਦੇ ਸੱਕਦਾ ਹੈ ? 53 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ।
54. ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ। 55 ਕਿਉਂਕਿ ਮੇਰਾ ਮਾਸ ਸੱਚ ਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚ ਮੁੱਚ ਪੀਣ ਦੀ ਵਸਤੁ ਹੈ। 56 ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ। 57 ਜਿਸ ਤਰਾਂ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ ਉਸੇ ਤਰਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। 58 ਜੋ ਰੋਟੀ ਸੁਰਗੋਂ ਉੱਤਰੀ ਸੋ ਇਹੋ ਹੈ। ਜਿਵੇਂ ਵਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਉਂਦਾ ਰਹੇਗਾ। 59 ਉਹ ਨੇ ਕਫ਼ਰਨਾਹੂਮ ਦੀ ਇੱਕ ਸਮਾਜ ਵਿੱਚ ਉਪਦੇਸ਼ ਦਿੰਦਿਆਂ ਏਹ ਗੱਲਾਂ ਆਖੀਆਂ।
60. ਇਸ ਲਈ ਉਹ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?
61. ਪਰ ਯਿਸੂ ਨੇ ਜੋ ਆਪਣੇ ਮਨ ਵਿੱਚ ਇਹ ਜਾਣਿਆ ਭਈ ਮੇਰੇ ਚੇਲੇ ਇਸ ਗੱਲ ਉੱਤੇ ਬੁੜਬੁੜਾਉਂਦੇ ਹਨ ਉਨ੍ਹਾਂ ਨੂੰ ਆਖਿਆ ਕਿ ਇਸ ਤੋਂ ਤੁਹਾਨੂੰ ਠੋਕਰ ਲੱਗਦੀ ਹੈ ?
62. ਫੇਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉਤਾਹਾਂ ਚੜ੍ਹਦਾ ਵੇਖੋਗੇ ਜਿੱਥੇ ਉਹ ਪਹਿਲਾਂ ਸੀ?
63. ਜੀਉਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਹਨ ਅਤੇ ਜੀਉਣ ਹਨ।
64. ਪਰ ਤੁਹਾਡੇ ਵਿੱਚੋਂ ਕਿੰਨੇ ਹੀ ਹਨ ਜੋ ਨਿਹਚਾ ਨਹੀਂ ਕਰਦੇ ਕਿਉਂਕਿ ਯਿਸੂ ਮੁੱਢੋਂ ਜਾਣਦਾ ਸੀ ਕਿ ਕਿਹੜੇ ਹਨ ਜਿਹੜੇ ਨਿਹਚਾ ਨਹੀਂ ਕਰਦੇ ਅਤੇ ਕੌਣ ਹੈ ਜੋ ਮੈਨੂੰ ਫੜਵਾਏਗਾ।
65. ਉਸ ਨੇ ਆਖਿਆ, ਇਸ ਕਾਰਨ ਮੈਂ ਤੁਹਾਨੂੰ ਇਹ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸੱਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹ ਨੂੰ ਬਖ਼ਸ਼ਿਆ ਨਾ ਗਿਆ ਹੋਵੇ।
66. ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।
67. ਉਪਰੰਤ ਯਿਸੂ ਨੇ ਉਨ੍ਹਾਂ ਬਾਰਾਂ ਨੂੰ ਆਖਿਆ, ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ ?
68. ਸ਼ਮਊਨ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।
69. ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ।
70. ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ, ਕੀ ਮੈਂ ਤੁਸਾਂ ਬਾਰਾਂ ਨੂੰ ਨਹੀਂ ਚੁਣਿਆ ? ਅਤੇ ਤੁਹਾਡੇ ਵਿੱਚੋਂ ਇੱਕ ਜਣਾ ਸ਼ਤਾਨ ਹੈ!
71. ਇਹ ਉਸ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤ੍ਰ ਯਹੂਦਾ ਦੇ ਵਿਖੇ ਆਖਿਆ ਕਿਉਂਕਿ ਉਹੋ ਉਸ ਨੂੰ ਫੜਵਾਉਣਾ ਚਾਹੁੰਦਾ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ।
About ਯੂਹੰਨਾ Chapter 6
Read ਯੂਹੰਨਾ Chapter 6 online from the Holy Bible. This chapter is part of the Book of ਯੂਹੰਨਾ in the New Testament. Continue reading with the chapter navigation above or explore the complete book.
Book Information
Book: ਯੂਹੰਨਾ
Chapter: 6
Testament: New Testament
How to Read this Chapter
Use the Previous and Next Chapter buttons to continue reading ਯੂਹੰਨਾ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਯੂਹੰਨਾ Chapter 6 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਯੂਹੰਨਾ Chapter 6?
ਯੂਹੰਨਾ Chapter 6 is part of the Book of ਯੂਹੰਨਾ in the Holy Bible.
Can I read this chapter online?
Yes. You can read the complete ਯੂਹੰਨਾ Chapter 6 online for free with easy chapter navigation.
More Chapters from ਨਵਾਂ ਨੇਮ
- ਲੂਕਾ Chapter 24
- ਇਬਰਾਨੀਆਂ Chapter 2
- ਮੱਤੀ Chapter 2
- ਲੂਕਾ Chapter 8
- 1 ਯੂਹੰਨਾ Chapter 4
- 1 ਯੂਹੰਨਾ Chapter 3
- 1 ਪਤਰਸ Chapter 2
Explore More from ਯੂਹੰਨਾ
- ਯੂਹੰਨਾ Chapter 12
- ਯੂਹੰਨਾ Chapter 18
- ਯੂਹੰਨਾ Chapter 9
- ਯੂਹੰਨਾ Chapter 1
- ਯੂਹੰਨਾ Chapter 17
- ਯੂਹੰਨਾ Chapter 19
- ਯੂਹੰਨਾ Chapter 10