ਯੂਹੰਨਾ Chapter 12

For English

Read ਯੂਹੰਨਾ Chapter 12 Online

Read ਯੂਹੰਨਾ Chapter 12 online from the Holy Bible. This chapter is part of the Book of ਯੂਹੰਨਾ in the New Testament. Browse every verse with easy chapter navigation, continue to the next chapter, or explore the complete Book of ਯੂਹੰਨਾ and the Holy Bible online.

Choose a Chapter

ਯੂਹੰਨਾ 12

ਅਧਿਆਇ 12

1. ਫੇਰ ਪਸਾਹ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨਿਯਾ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।

2. ਸੋ ਉੱਥੇ ਉਨ੍ਹਾਂ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟਹਿਲ ਕਰਦੀ ਸੀ ਪਰ ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਹ ਦੇ ਨਾਲ ਖਾਣ ਬੈਠੇ ਸਨ।

3. ਤਦ ਮਰਿਯਮ ਨੇ ਅੱਧ ਸੇਰ ਮਹਿੰਗ ਮੁੱਲਾ ਜਟਾ ਮਾਸੀ ਦਾ ਖਰਾ ਅਤਰ ਲੈ ਕੇ ਯਿਸੂ ਦੇ ਚਰਨਾਂ ਨੂੰ ਮਲਿਆ ਅਤੇ ਆਪਣੇ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਅਤੇ ਘਰ ਅਤਰ ਦੀ ਬਾਸਨਾ ਨਾਲ ਭਰ ਗਿਆ।

4. ਪਰ ਉਹ ਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਸੀ ਆਖਿਆ ,

5. ਇਹ ਅਤਰ ਡੂਢ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ ?

6. ਪਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਉਹ ਲੈ ਜਾਂਦਾ ਸੀ।

7. ਤਾਂ ਯਿਸੂ ਨੇ ਆਖਿਆ, ਉਹ ਨੂੰ ਇਹ ਮੇਰੇ ਕਫ਼ਨਾਉਣ ਦਫ਼ਨਾਉਣ ਦੇ ਦਿਨ ਲਈ ਰੱਖਣ ਦਿਹ।

8. ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।

9. ਤਦ ਯਹੂਦੀਆਂ ਦੇ ਬਹੁਤ ਸਾਰੇ ਲੋਕ ਜਾਣ ਗਏ ਭਈ ਉਹ ਉੱਥੇ ਹੈ ਅਤੇ ਓਹ ਆਏ ਨਿਰਾ ਯਿਸੂ ਪਿੱਛੇ ਨਹੀਂ ਸਗੋਂ ਇਸ ਲਈ ਵੀ ਜੋ ਲਾਜ਼ਰ ਨੂੰ ਵੇਖਣ ਜਿਹ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।

10. ਪਰ ਪਰਧਾਨ ਜਾਜਕਾਂ ਨੇ ਮਤਾ ਪਕਾਇਆ ਜੋ ਲਾਜ਼ਰ ਨੂੰ ਵੀ ਜਾਨੋਂ ਮਾਰ ਦੇਈਏ।

11. ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚੱਲੇ ਗਏ ਅਤੇ ਯਿਸੂ ਉੱਤੇ ਨਿਹਚਾ ਕਰਦੇ ਸਨ।

12. ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਹੋਏ ਸਨ ਜਦ ਉਨ੍ਹਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ।

13. ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ, ਹੋਸੰਨਾ ! ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ!

14. ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ।

15. ਸੀਯੋਨ ਦੀ ਬੇਟੀ, ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।

16. ਉਹ ਦੇ ਚੇਲਿਆਂ ਨੇ ਪਹਿਲਾਂ ਏਹ ਗੱਲਾਂ ਨਾ ਸਮਝੀਆਂ ਪਰ ਜਾਂ ਯਿਸੂ ਆਪਣੇ ਤੇਜ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੰਮ ਕੀਤੇ ਸਨ।

17. ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ ਸਾਖੀ ਦਿੱਤੀ।

18. ਇਸ ਕਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ।

19. ਤਾਂ ਫ਼ਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ। ਵੇਖੋ ਜਗਤ ਉਹ ਦੇ ਪਿੱਛੇ ਲੱਗ ਤੁਰਿਆ !

20. ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ।

21. ਸੋ ਓਹ ਫ਼ਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਅਰਜ਼ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸ਼ਣ ਕਰਨਾ ਹੈ।

22. ਫ਼ਿਲਿੱਪੁਸ ਨੇ ਆਣ ਕੇ ਅੰਦ੍ਰਿਯਾਸ ਨੂੰ ਕਹਿ ਦਿੱਤਾ ਅਤੇ ਅੰਦ੍ਰਿਯਾਸ ਅਰ ਫ਼ਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ।

23. ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ।

24. ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ।

25. ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ।

26. ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ।

27. ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ ? ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ।

28. ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ। ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।

29. ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ ਜੋ ਬੱਦਲ ਗਰਜਿਆ ਹੈ। ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ।

30. ਯਿਸੂ ਨੇ ਉੱਤਰ ਦਿੱਤਾ ਕਿ ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ।

31. ਹੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ।

32. ਅਰ ਜੇ ਮੈਂ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ।

33. ਉਸ ਨੇ ਇਹ ਆਖਿਆ ਭਈ ਪਤਾ ਦੇਵੇ ਜੋ ਉਹ ਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ।

34. ਇਸ ਕਾਰਨ ਲੋਕਾਂ ਨੇ ਉਹ ਨੂੰ ਉੱਤਰ ਦਿੱਤਾ, ਅਸਾਂ ਸ਼ਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ। ਫੇਰ ਤੂੰ ਕਿੱਕੁਰ ਆਖਦਾ ਹੈਂ ਭਈ ਮਨੁੱਖ ਦੇ ਪੁੱਤ੍ਰ ਦਾ ਉੱਚਾ ਕੀਤਾ ਜਾਣਾ ਜ਼ਰੂਰ ਹੈ ? ਇਹ ਮਨੁੱਖ ਦਾ ਪੁੱਤ੍ਰ ਕੌਣ ਹੈ ?

35. ਸੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ। ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ ਭਈ ਕਿਤੇ ਐਉਂ ਨਾ ਹੋਵੇ ਜੋ ਅਨ੍ਹੇਰਾ ਤੁਹਾਨੂੰ ਆ ਘੇਰੇ ਅਤੇ ਜੋ ਅਨ੍ਹੇਰੇ ਵਿੱਚ ਚੱਲਦਾ ਹੈ ਸੋ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ।

36. ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤ੍ਰ ਹੋਵੋ। ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਜਾ ਕੇ ਉਨ੍ਹਾਂ ਤੋਂ ਲੁਕ ਗਿਆ।

37. ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐੱਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ।

38. ਤਾਂ ਜੋ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਹੜਾ ਉਹ ਨੇ ਕਿਹਾ ਸੀ ਕਿ ਹੇ ਪ੍ਰਭੁ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪ੍ਰਭੁ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈ ?

39. ਇਸ ਕਾਰਨ ਓਹ ਨਿਹਚਾ ਨਾ ਕਰ ਸੱਕੇ ਕਿਉਂ ਜੋ ਯਸਾਯਾਹ ਨੇ ਫੇਰ ਆਖਿਆ,

40. ਉਸ ਨੇ ਓਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ, ਅਤੇ ਓਹਨਾਂ ਦਾ ਦਿਲ ਕਠੋਰ ਕੀਤਾ ਹੈ, ਮਤੇ ਓਹ ਅੱਖਾਂ ਨਾਲ ਵੇਖਣ, ਅਤੇ ਮਨ ਨਾਲ ਸਮਝਣ ਅਰ ਮੁੜ ਆਉਣ, ਅਤੇ ਮੈਂ ਓਹਨਾਂ ਨੂੰ ਚੰਗਾ ਕਰਾਂ।

41. ਯਸਾਯਾਹ ਨੇ ਏਹ ਬਚਨ ਕੀਤੇ ਇਸ ਲਈ ਜੋ ਉਨ ਉਸ ਦਾ ਤੇਜ ਵੇਖਿਆ ਅਰ ਉਸੇ ਦੇ ਵਿਖੇ ਬੋਲਿਆ।

42. ਤਾਂ ਵੀ ਸਰਦਾਰਾਂ ਵਿੱਚੋਂ ਭੀ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਪਰ ਫ਼ਰੀਸੀਆਂ ਦੇ ਕਾਰਨ ਉਨ੍ਹਾਂ ਨੇ ਜਬਾਨੀ ਨਾ ਮੰਨਿਆ ਭਈ ਐਓਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ।

43. ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।

44. ਯਿਸੂ ਨੇ ਉੱਚੀ ਅਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ।

45. ਅਰ ਜੋ ਮੈਨੂੰ ਵੇਖਦਾ ਹੈ ਸੋ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ।

46. ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ।

47. ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ।

48. ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ। ਜਿਹੜਾ ਬਚਨ ਮੈਂ ਕਿਹਾ ਓਹੀਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ।

49. ਕਿਉਂ ਜੋ ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ। 50 ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਪਕ ਜੀਉਣ ਹੈ। ਇਸ ਕਾਰਨ ਮੈਂ ਜੋ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।

About ਯੂਹੰਨਾ Chapter 12

Read ਯੂਹੰਨਾ Chapter 12 online from the Holy Bible. This chapter is part of the Book of ਯੂਹੰਨਾ in the New Testament. Continue reading with the chapter navigation above or explore the complete book.

Book Information

Book: ਯੂਹੰਨਾ
Chapter: 12
Testament: New Testament

How to Read this Chapter

Use the Previous and Next Chapter buttons to continue reading ਯੂਹੰਨਾ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਯੂਹੰਨਾ Chapter 12 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਯੂਹੰਨਾ Chapter 12?

ਯੂਹੰਨਾ Chapter 12 is part of the Book of ਯੂਹੰਨਾ in the Holy Bible.

Can I read this chapter online?

Yes. You can read the complete ਯੂਹੰਨਾ Chapter 12 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਲੂਕਾ Chapter 8
  4. ਮੱਤੀ Chapter 2
  5. 1 ਯੂਹੰਨਾ Chapter 4
  6. 1 ਯੂਹੰਨਾ Chapter 3
  7. 1 ਪਤਰਸ Chapter 2

Explore More from ਯੂਹੰਨਾ

  1. ਯੂਹੰਨਾ Chapter 3
  2. ਯੂਹੰਨਾ Chapter 9
  3. ਯੂਹੰਨਾ Chapter 6
  4. ਯੂਹੰਨਾ Chapter 17
  5. ਯੂਹੰਨਾ Chapter 11
  6. ਯੂਹੰਨਾ Chapter 16
  7. ਯੂਹੰਨਾ Chapter 18

Related Chapters & Readings

  1. ਯਿਰਮਿਯਾਹ Chapter 42
  2. ਅਸਤਰ Chapter 6
  3. 3 ਯੂਹੰਨਾ Chapter 1
  4. ਰਸੂਲਾਂ ਦੇ ਕਰਤੱਬ Chapter 19
  5. ਉਤਪਤ Chapter 43
  6. ਮੱਤੀ Chapter 4
  7. ਮੱਤੀ Chapter 12
Share Your Love

Leave a Reply

Your email address will not be published. Required fields are marked *