Read 2 ਇਤਹਾਸ Chapter 28 Online
Read 2 ਇਤਹਾਸ Chapter 28 online from the Holy Bible. This chapter is part of the Book of 2 ਇਤਹਾਸ in the Old Testament. Browse every verse with easy chapter navigation, continue to the next chapter, or explore the complete Book of 2 ਇਤਹਾਸ and the Holy Bible online.
Choose a Chapter
2 ਇਤਹਾਸ 28
ਅਧਿਆਇ 28
1. ਆਹਾਜ਼ 20 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ 16 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਆਹਾਜ਼ ਨੇ ਪਰ ਉਹ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਕਿ ਉਸਦੇ ਪੁਰਖਿਆਂ ਚੋ ਦਾਊਦ ਨੇ ਕੀਤਾ।
2. ਸਗੋਁ ਆਹਾਜ਼ ਨੇ ਇਸਰਾਏਲ ਦੇ ਮਾੜੇ ਰਾਹ ਚੱਲਣ ਵਾਲੇ ਪਾਤਸ਼ਾਹਾਂ ਦਾ ਅਨੁਸਰਣ ਕੀਤਾ ਅਤੇ ਬਆਲ ਦੇਵਤਿਆਂ ਦੇ ਢਾਲੇ ਹੋਏ ਬੁੱਤ ਵੀ ਬਣਵਾੇ।"
3. ਆਹਾਜ਼ ਨੇ ਬਿਨ ਹੀਨੋਮ ਦੀ ਵਾਦੀ ਵਿੱਚ ਧੂਪਾਂ ਧੁਖਾਈਆਂ ਅਤੇ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਸਾੜ ਕੇ ਉਨ੍ਹਾਂ ਦੀ ਬਲੀ ਦਿੱਤੀ। ਉਸਨੇ ਉਥੋਂ ਦੇ ਨਿਵਾਸੀਆਂ ਵਰਗੇ ਹੀ ਘਿਨਾਉਣੇ ਕੰਮ ਕੀਤੇ ਜੋ ਉਹ ਲੋਕ ਕਰਦੇ ਸਨ। ਜਦੋਂ ਇਸਰਾਏਲੀਆਂ ਨੇ ਉਸ ਧਰਤੀ ਵਿੱਚ ਪ੍ਰਵੇਸ਼ ਕੀਤਾ ਤਾਂ ਯਹੋਵਾਹ ਨੇ ਉਥੋਂ ਦੇ ਨਿਵਾਸੀਆਂ ਨੂੰ ਉਸ ਧਰਤੀ ਤੋਂ ਕੱਢ ਦਿੱਤਾ ਸੀ।
4. ਆਹਾਜ਼ ਨੇ ਉਚਿਆਂ ਬ੍ਥਾਵਾਂ, ਟਿਲਿਆਂ ਉੱਪਰ ਅਤੇ ਹਰੇ ਰੁੱਖਾਂ ਦੇ ਹੇਠਾਂ ਬਲੀਆਂ ਚੜਾਈਆਂ ਅਤੇ ਧੂਪਾਂ ਧੁਖਾਈਆਂ।
5. ਆਹਾਜ਼ ਨੇ ਬੁਰੇ ਕੰਮ ਕੀਤੇ ਇਸ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਅਰਾਮ ਦੇ ਪਾਤਸ਼ਾਹ ਤੋਂ ਆਹਾਜ਼ ਨੂੰ ਹਾਰ ਦਿੱਤੀ। ਅਰਾਮ ਦੇ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਆਹਾਜ਼ ਨੂੰ ਹਰਾਇਆ। ਅਤੇ ਬਹੁਤ ਸਾਰੇ ਯਹੂਦੀਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਕੈਦੀਆਂ ਨੂੰ ਅਰਾਮ ਪਾਤਸ਼ਾਹ ਦੰਮਿਸਕ ਵਿੱਚ ਲੈ ਆਇਆ। ਯਹੋਵਾਹ ਨੇ ਫ਼ਕਹ ਪਾਤਸ਼ਾਹ ਤੋਂ ਵੀ ਆਹਾਜ਼ ਨੂੰ ਹਾਰ ਦਿੱਤੀ। ਫ਼ਕਹ ਇਸਰਾਏਲ ਦਾ ਪਾਤਸ਼ਾਹ ਅਤੇ ਰਮਲਯਾਹ ਦਾ ਪੁੱਤਰ ਸੀ। ਫ਼ਕਹ ਅਤੇ ਉਸ ਦੀ ਫ਼ੌਜ ਨੇ ਇੱਕੋ ਦਿਨ ਵਿੱਚ ਯਹੂਦਾਹ ਦੀ 1,20,000 ਸੈਨਾ ਨੂੰ ਕਤਲ ਕਰ ਦਿੱਤਾ। ਪਕਹ ਨੇ ਉਨ੍ਹਾਂ ਫ਼ੌਜਾਂ ਨੂੰ ਇਸ ਲਈ ਕਤਲ ਕੀਤਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਜੋ ਉਨ੍ਹਾਂ ਦੇ ਪੁਰਖਿਆਂ 'ਚ ਉਨ੍ਹਾਂ ਦੇ ਪੁਰਖਿਆਂ ਤੋਂ ਸੀ ਉਸ ਨੂੰ ਛੱਡ ਦਿੱਤਾ ਸੀ।
7. ਜ਼ਿਕਰੀ ਅਫ਼ਰਾਈਮ ਦਾ ਬਹਾਦੁਰ ਸਿਪਾਹੀ ਸੀ। ਜ਼ਿਕਰੀ ਨੇ ਮਆਸੀਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁਟਿਆ।
8. ਇਸਰਾਏਲੀ ਆਪਣੇ ਰਿਸ਼ਤੇਦਾਰਾਂ ਵਿੱਚੋਂ 2,00,000 ਸੰਬੰਧੀਆਂ ਨੂੰ ਜੋ ਯਹੂਦਾਹ ਵਿੱਚ ਰਹਿੰਦੇ ਸਨ ਪਕੜ ਕੇ ਲੈ ਗਏ। ਉਹ ਯਹੂਦਾਹ ਵਿੱਚੋਂ ਔਰਤਾਂ ਬੱਚਿਆਂ ਅਤੇ ਬਹੁਤ ਸਾਰੇ ਕੀਮਤੀ ਸਮਾਨ ਨੂੰ ਵੀ ਲੈ ਗਏ ਅਤੇ ਇਸ ਸਾਰੇ ਲੁੱਟ ਦੇ ਸਮਾਨ ਨੂੰ ਸਾਮਰਿਯਾ ਵਿੱਚ ਲੈ ਆਏ।
9. ਪਰ ਉੱਥੇ ਯਹੋਵਾਹ ਦਾ ਇੱਕ ਨਬੀ ਸੀ, ਜਿਸ ਦਾ ਨਾਉਂ ਓਦੇਦ ਸੀ। ਓਦੇਦ ਉਸ ਇਸਰਾਏਲੀ ਫ਼ੌਜ ਨੂੰ ਮਿਲਿਆ ਜੋ ਸਾਮਰਿਯਾ ਵਿੱਚ ਆਈ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, "ਵੇਖੋ, ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਯਹੂਦਾਹ ਤੋਂ ਨਾਰਾਜ਼ ਸੀ, ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਦੇ ਦਿੱਤਾ ਪਰ ਤੁਸੀਂ ਉਨ੍ਹਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਮਾਰਿਆ ਹੈ ਕਿ ਉਨ੍ਹਾਂ ਦੀ ਦੁਹਾਈ ਅਕਾਸ਼ ਤਾਈਂ ਪਹੁੰਚੀ ਹੈ ਸੋ ਪਰਮੇਸ਼ੁਰ ਹੁਣ ਤੁਹਾਡੇ ਨਾਲ ਨਾਰਾਜ਼ ਹੈ।
10. ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਪਣੇ ਗੁਲਾਮ ਬਨਾਉਣ ਦਾ ਮਤਾ ਪਕਾਇਆ ਹੈ ਪਰ ਤੁਸੀਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਹਨ।
11. ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਜਿਹੜੇ ਆਪਣੇ ਭੈਣਾਂ-ਭਰਾਵਾਂ ਨੂੰ ਤੁਸੀਂ ਫ਼ੜਕੇ ਲਿਆਏ ਹੋ ਉਨ੍ਹਾਂ ਨੂੰ ਵਾਪਸ ਭੇਜ ਦੇਵੋ। ਇਉਂ ਇਸ ਲਈ ਕਰਨਾ ਹੈ ਕਿਉਂ ਕਿ ਯਹੋਵਾਹ ਤੁਹਾਡੇ ਤੇ ਬਹੁਤ ਕ੍ਰੋਧਿਤ ਹੈ।"
12. ਤਦ ਇਫ਼ਰਾਈਮ ਦੇ ਕੁਝ ਆਗੂਆਂ ਨੇ ਕੁਝ ਇਸਰਾਏਲੀ ਸਿਪਾਹੀਆਂ ਨੂੰ ਲੜਾਈ ਤੋਂ ਵਾਪਸ ਆਉਂਦਿਆਂ ਵੇਖਿਆ। ਉਨ੍ਹਾਂ ਆਗੂਆਂ ਨੇ ਇਸਰਾਏਲੀ ਫ਼ੌਜ ਨੂੰ ਮਿਲਕੇ ਖਬਰਦਾਰ ਕੀਤਾ। ਉਨ੍ਹਾਂ ਆਗੂਆਂ ਵਿੱਚ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਬ ਦਾ ਪੁੱਤਰ ਬਰਕਯਾਹ ਅਤੇ ਸ਼ਲੂਮ ਦਾ ਪੁੱਤਰ ਯਾਹਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਸੀ।
13. ਉਨ੍ਹਾਂ ਆਗੂਆਂ ਨੇ ਇਸਰਾਏਲੀ ਸਿਪਾਹੀਆਂ ਨੂੰ ਕਿਹਾ, "ਯਹੂਦਾਹ ਤੋਂ ਬੰਦੀਆਂ ਨੂੰ ਇੱਥੇ ਫ਼ੜ ਕੇ ਨਾ ਲਿਆਵੋ। ਜੇਕਰ ਤੁਸੀਂ ਅਜਿਹਾ ਕੀਤਾ ਤਾਂ ਅਸੀਂ ਯਹੋਵਾਹ ਦੇ ਅੱਗੇ ਪਾਪੀ ਹੋਵਾਂਗੇ ਅਤੇ ਸਾਡੀਆਂ ਭੁੱਲਾਂ ਅਤੇ ਪਾਪ ਵਧ ਜਾਣਗੇ, ਕਿਉਂ ਕਿ ਸਾਡੀ ਵੱਡੀ ਭੁੱਲ ਹੋਵੇਗੀ ਅਤੇ ਯਹੋਵਾਹ ਇਸਰਾਏਲ ਉੱਪਰ ਵੱਡਾ ਕਹਿਰ ਢਾਵੇਗਾ।"
14. ਤਦ ਸਿਪਾਹੀਆਂ ਨੇ ਇਸਰਾਏਲੀਆਂ ਦੇ ਸਾਮ੍ਹਣੇ ਅਤੇ ਉਨ੍ਹਾਂ ਆਗੂਆਂ ਦੇ ਸਾਮ੍ਹਣੇ ਉਹ ਕੀਮਤੀ ਸਾਮਾਨ ਅਤੇ ਕੈਦੀਆਂ ਨੂੰ ਛੱਡ ਦਿੱਤਾ।
15. ਤਦ ਆਗੂਆਂ (ਅਜ਼ਰਯਾਹ, ਬਰਕਯਾਹ, ਯਾਜ਼ਕੀਯਾਹ ਅਤੇ ਅਮਾਸਾ) ਨੇ ਉੱਠਕੇ ਕੈਦੀਆਂ ਦੀ ਮਦਦ ਕੀਤੀ। ਇਨ੍ਹਾਂ ਚਾਰਾਂ ਆਗੂਆਂ ਨੇ ਉਹ ਕੱਪੜੇ ਜਿਹੜੇ ਇਸਰਾਏਲੀ ਚੁੱਕ ਕੇ ਲਿਆਏ ਸਨ ਉਨ੍ਹਾਂ ਨੰਗੇ ਕੈਦੀਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਪੈਰੀ ਪਾਣ ਲਈ ਜੁਤ੍ਤੇ ਵੀ ਦਿੱਤੇ। ਅਤੇ ਯਹੂਦੀ ਕੈਦੀਆਂ ਨੂੰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਵੀ ਦਿੱਤਾ। ਜਿਹੜੇ ਉਨ੍ਹਾਂ ਚੋ ਜ਼ਖਮੀ ਸਨ ਉਨ੍ਹਾਂ ਦੇ ਜ਼ਖਮਾਂ ਤੇ ਤੇਲ ਦੀ ਮਾਲਿਸ਼ ਕੀਤੀ। ਉਨ੍ਹਾਂ ਕੈਦੀਆਂ ਵਿੱਚੋਂ ਜਿਹੜੇ ਕਮਜ਼ੋਰ ਸਨ ਉਨ੍ਹਾਂ ਨੂੰ ਖੋਤਿਆਂ ਤੇ ਚੜਾਕੇ ਖਜ਼ੂਰਾਂ ਦੇ ਬਿਰਛਾਂ ਦੇ ਸ਼ਹਿਰ ਯਰੀਹੋ ਵਿੱਚ ਉਨ੍ਹਾਂ ਦੇ ਘਰਾਂ ਵਿੱਚ, ਉਨ੍ਹਾਂ ਦੇ ਪਰਿਵਾਰਾਂ ਵਿੱਚ ਭੇਜ ਦਿੱਤਾ। ਫ਼ਿਰ ਉਹ ਚਾਰੋ ਆਗੂ ਸਾਮਰਿਯਾ ਵਿੱਚ ਆਪਣੇ ਘਰ ਨੂੰ ਮੁੜ ਗਏ।
16. ਉਸੇ ਵਕਤ ਅਦੋਮੀਆਂ ਨੇ ਫ਼ਿਰ ਤੋਂ ਹਮਲਾ ਕਰਕੇ ਯਹੂਦਾਹ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਕੈਦੀ ਬਣਾ ਕੇ ਲੈ ਗਏ। ਉਸ ਵਕਤ ਆਹਾਜ਼ ਪਾਤਸ਼ਾਹ ਨੇ ਅੱਸ਼ੂਰ ਦੇ ਪਾਤਸ਼ਾਹ ਕੋਲੋਂ ਮਦਦ ਮਂਗੀ।
18. ਫ਼ਲਿਸਤੀਆਂ ਨੇ ਮੈਦਾਨਾਂ ਵਿਚਲੇ ਨਗਰਾਂ ਅਤੇ ਯਹੂਦਾਹ ਦੇ ਦੱਖਣੀ ਸ਼ਹਿਰਾਂ ਉੱਤੇ ਹਮਲਾ ਕਰਕੇ ਬੈਤ-ਸ਼ਮਸ਼, ਅਯਾਲੋਨ, ਗਦੇਰੋਬ, ਸੋਕੋ, ਤਿਮਨਾਹ, ਗਿਮਜ਼ੋ ਅਤੇ ਉਸ ਦੇ ਨੇੜੇ ਦੇ ਪਿੰਡਾਂ ਨੂੰ ਲੈ ਲਿਆ। ਫ਼ੇਰ ਫ਼ਲਿਸਤੀਆਂ ਨੇ ਉੱਥੇ ਰਹਿਣਾ ਵੀ ਸ਼ੁਰੂ ਕਰ ਦਿੱਤਾ।
19. ਯਹੋਵਾਹ ਨੇ ਯਹੂਦਾਹ ਉੱਪਰ ਕਹਿਰ ਕੀਤਾ ਕਿਉਂ ਕਿ ਯਹੂਦਾਹ ਦੇ ਪਾਤਸ਼ਾਹ ਆਹਾਜ਼ ਨੇ ਯਹੂਦੀਆਂ ਨੂੰ ਪਾਪ ਕਰਨ ਲਈ ਪ੍ਰੇਰਿਆ। ਉਸਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ।
20. ਅੱਸ਼ੂਰ ਦਾ ਪਾਤਸ਼ਾਹ ਤਿਗਲਬ-ਪਿਲਨਾਸਰ ਉਸ ਕੋਲ ਆਇਆ ਪਰ ਉਸਨੇ ਆਹਾਜ਼ ਦੀ ਮਦਦ ਕਰਨ ਦੀ ਬਾਵੇਂ ਸਗੋਂ ਉਸ ਨੂੰ ਤੰਗ ਕੀਤਾ।
21. ਭਾਵੇਂ ਆਹਾਜ਼ ਨੇ ਯਹੋਵਾਹ ਦੇ ਮੰਦਰ ਅਤੇ ਰਾਜਕੁਮਾਰ ਦੇ ਮਹਿਲ ਵਿੱਚੋਂ ਕੀਮਤੀ ਵਸਤਾਂ ਚੁੱਕ ਕੇ ਅੱਸ਼ੂਰ ਦੇ ਪਾਤਸ਼ਾਹ ਨੂੰ ਦਿੱਤੀਆਂ ਪਰ ਤਾਂ ਵੀ ਉਸ ਨੇ ਆਹਾਜ਼ ਦੀ ਮਦਦ ਨਾ ਕੀਤੀ।
22. ਆਪਣੀ ਮੁਸੀਬਤ ਦੀ ਘੜੀ ਵਿੱਚ ਉਹ ਯਹੋਵਾਹ ਨਾਲ ਹੋਰ ਵੀ ਬੁਰਾ ਅਤੇ ਬੇਵਫ਼ਾ ਹੋ ਗਿਆ।
23. ਉਸ ਨੇ ਜਿਨ੍ਹਾਂ ਦੇਵਤਿਆਂ ਦੀ ਉਪਾਸਨਾ ਦਂਮਿਸ਼ਕ ਦੇ ਲੋਕ ਕਰਦੇ ਸਨ, ਉਨ੍ਹਾਂ ਨੂੰ ਬਲੀਆਂ ਚੜਾਈਆਂ। ਦੰਮਿਸਕ ਦੇ ਲੋਕਾਂ ਨੇ ਉਸ ਨੂੰ ਹਰਾਇਆ ਸੀ। ਤਾਂ ਉਸਨੇ ਆਪਣੇ ਮਨ ਵਿੱਚ ਸੋਚਿਆ, "ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਆਂ ਚੜਾਵਾਂਗਾ ਤਾਂ ਕਿ ਉਹ ਮੇਰੀ ਵੀ ਮਦਦ ਕਰਨ।" ਪਰ ਉਹ ਆਹਾਜ਼ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਣ ਬਣੇ।
24. ਤਦ ਆਹਾਜ਼ ਨੇ ਪਰਮੇਸ਼ੁਰ ਦੇ ਮੰਦਰ ਦੀਆਂ ਵਸਤਾਂ ਨੂੰ ਚੁੱਕ ਕੇ ਸੁਟਿਆ ਅਤੇ ਟੁਕੜੇ-ਟੁਕੜੇ ਕਰ ਦਿੱਤੇ ਫ਼ਿਰ ਉਸਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਸਨੇ ਜਗਵੇਦੀਆਂ ਬਣਵਾ ਕੇ ਯਰੂਸ਼ਲਮ ਦੀ ਹਰ ਗਲੀ ਦੇ ਨੁਕਰ ਵਿੱਚ ਰੱਖੀਆਂ।
25. ਯਹੂਦਾਹ ਦੇ ਹਰ ਸ਼ਹਿਰ ਵਿੱਚ ਉਸਨੇ ਉੱਚੀਆਂ ਥਾਵਾਂ ਬਣਵਾਈਆਂ ਤਾਂ ਕਿ ਦੂਜੇ ਦੇਵਤਿਆਂ ਦੀ ਉਪਾਸਨਾ ਕੀਤੀ ਜਾ ਸਕੇ ਅਤੇ ਧੂਪ ਧੁਖਾਈ ਜਾ ਸਕੇ। ਜਿਸ ਯਹੋਵਾਹ ਪਰਮੇਸ਼ੁਰ ਦੀ ਆਹਾਜ਼ ਦੇ ਪੁਰਖੇ ਉਪਾਸਨਾ ਕਰਦੇ ਸਨ, ਉਸਨੂੰ ਆਹਾਜ਼ ਨੇ ਕ੍ਰੋਧਿਤ ਕਰ ਦਿੱਤਾ।
26. ਸ਼ੁਰੂ ਤੋਂ ਲੈਕੇ ਅਖੀਰ ਤੀਕ ਜੋ ਕਾਰਨਾਮੇ ਆਹਾਜ਼ ਨੇ ਕੀਤੇ ਉਹ 'ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ।
27. ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸਨੂੰ ਉਸਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਆਹਾਜ਼ ਨੂੰ ਯਰੂਸ਼ਲਮ ਵਿੱਚ ਦਫ਼ਨਾਇਆ। ਪਰ ਉਨ੍ਹਾਂ ਨੇ ਆਹਾਜ਼ ਨੂੰ ਉੱਥੇ ਨਾ ਦਫ਼ਨਾਇਆ ਜਿੱਥੇ ਕਿ ਇਸਰਾਏਲ ਦੇ ਬਾਕੀ ਪਾਤਸ਼ਾਹਾਂ ਨੂੰ ਦਫ਼ਨਾਇਆ ਗਿਆ ਸੀ। ਆਹਾਜ਼ ਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।
About 2 ਇਤਹਾਸ Chapter 28
Read 2 ਇਤਹਾਸ Chapter 28 online from the Holy Bible. This chapter is part of the Book of 2 ਇਤਹਾਸ in the Old Testament. Continue reading with the chapter navigation above or explore the complete book.
Book Information
Book: 2 ਇਤਹਾਸ
Chapter: 28
Testament: Old Testament
How to Read this Chapter
Use the Previous and Next Chapter buttons to continue reading 2 ਇਤਹਾਸ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading 2 ਇਤਹਾਸ Chapter 28 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is 2 ਇਤਹਾਸ Chapter 28?
2 ਇਤਹਾਸ Chapter 28 is part of the Book of 2 ਇਤਹਾਸ in the Holy Bible.
Can I read this chapter online?
Yes. You can read the complete 2 ਇਤਹਾਸ Chapter 28 online for free with easy chapter navigation.