Read 1 ਇਤਹਾਸ Chapter 18 Online
Read 1 ਇਤਹਾਸ Chapter 18 online from the Holy Bible. This chapter is part of the Book of 1 ਇਤਹਾਸ in the Old Testament. Browse every verse with easy chapter navigation, continue to the next chapter, or explore the complete Book of 1 ਇਤਹਾਸ and the Holy Bible online.
Choose a Chapter
1 ਇਤਹਾਸ 18
ਅਧਿਆਇ 18
1. ਬਾਅਦ ਵਿੱਚ ਦਾਊਦ ਨੇ ਫ਼ਲਿਸਤੀਆਂ ਉੱਪਰ ਹਮਲਾ ਕੀਤਾ। ਉਸਨੇ ਫ਼ਲਿਸਤੀਆਂ ਨੂੰ ਹਰਾਇਆ। ਉਸਨੇ ਫ਼ਲਿਸਤੀਆਂ ਦੇ ਗਬ ਸ਼ਹਿਰ ਅਤੇ ਉਸਦੇ ਆਸ-ਪਾਸ ਦੇ ਹੋਰ ਛੋਟੇ ਸ਼ਹਿਰਾਂ ਨੂੰ ਜਿੱਤ ਲਿਆ।
2. ਫ਼ਿਰ ਦਾਊਦ ਨੇ ਮੋਆਬ ਦੇਸ ਨੂੰ ਹਰਾਇਆ ਅਤੇ ਮੋਆਬੀ ਦਾਊਦ ਦੀ ਪਰਜ਼ਾ ਬਣ ਗਏ ਅਤੇ ਉਹ ਦਾਊਦ ਲਈ ਨਜ਼ਰਾਨਾ ਲੈ ਕੇ ਆਏ।
3. ਦਾਊਦ ਸ਼ੋਬਾਹ ਦੇ ਰਾਜੇ ਹਦਰਅਜ਼ਰ ਅਤੇ ਉਸਦੀ ਫ਼ੌਜ ਦੇ ਖਿਲਾਫ ਲੜਿਆ। ਉਹ ਹਮਾਬ ਤੀਕ ਲੜਿਆ, ਕਿਉਂ ਕਿ ਹਦਰਅਜ਼ਰ ਨੇ ਆਪਣੇ ਰਾਜ ਨੂੰ ਫ਼ਰਾਤ ਦਰਿਆ ਤੀਕ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਸੀ।
4. ਦਾਊਦ ਨੇ ਹਦਰ ਅਜ਼ਰ ਤੋਂ 1,000 ਰੱਥ, 7,000 ਸਾਰਬੀ, 20,000 ਸਿਪਾਹੀ ਲੈ ਲਿੱਤੇ ਅਤੇ ਉਸ ਨੇ ਬਹੁਤ ਸਾਰੇ ਘੋੜਿਆਂ ਨੂੰ ਲਂਗੜਿਆਂ ਕਰ ਦਿੱਤਾ ਜਿਹੜੇ ਰੱਥਾਂ ਨੂੰ ਖਿਚਦੇ ਸਨ। ਪਰ ਉਸ ਨੇ ਇੱਕ ਸੌ ਰੱਥਾਂ ਨੂੰ ਖਿੱਚਣ ਲਈ ਕਾਫੀ ਘੋੜੇ ਰੱਖ ਲੇ।
5. ਦੰਮਿਸਕ ਸ਼ਹਿਰ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਅਰਾਮੀਆਂ ਦੀ ਆਈ ਫੌਜ ਵਿੱਚੋਂ ਉਨ੍ਹਾਂ ਦੇ 22,000 ਸੈਨਿਕ ਮਾਰ ਦਿੱਤੇ।
6. ਫ਼ਿਰ ਦਾਊਦ ਨੇ ਦੰਮਿਸਕ ਵਿੱਚ ਗਢ਼ ਬਣਾ ਦਿੱਤੇ। ਅਰਾਮੀ ਉਸਦੀ ਪਰਜ਼ਾ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਇਉਂ ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।
7. ਦਾਊਦ ਨੇ ਹਦਰਅਜ਼ਰ ਦੇ ਸੈਨਾਪਤੀਆਂ ਦੀਆਂ ਸੋਨੇ ਦੀਆਂ ਢਾਲਾਂ ਲੈ ਲਈਆਂ ਅਤੇ ਯਰੂਸ਼ਲਮ ਵਿੱਚ ਲੈ ਆਇਆ।
8. ਦਾਊਦ ਨੇ ਹਦਰਅਜ਼ਰ ਦੇ ਨਗਰ ਟਿਬਹਬ ਅਤੇ ਕੂਨ ਵਿੱਚੋਂ ਬਹੁਤ ਸਾਰਾ ਪਿੱਤਲ ਵੀ ਲਿਆਂਦਾ ਜਿਸਨੂੰ ਬਾਅਦ ਵਿੱਚ ਸੁਲੇਮਾਨ ਨੇ ਇਹੀ ਪਿੱਤਲ ਮੰਦਰ ਦੇ ਪਿੱਤਲ ਦੇ ਹੌਜ਼, ਥੰਮ ਅਤੇ ਭਾਂਡੇ ਬਨਾਉਣ ਲਈ ਵਰਤਿਆ।
9. ਹਮਾਬ ਦੇ ਰਾਜਾ ਤੋਂਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜੇ, ਹਦਰਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਸੀ।
10. ਤਾਂ ਤੋਂਊ ਨੇ ਆਪਣੇ ਪੁੱਤਰ, ਹਦੋਰਾਮ ਨੂੰ ਦਾਊਦ ਨੂੰ ਉਸਦੀ ਜਿੱਤ ਲਈ ਵਧਾਈਆਂ ਦੇਣ ਲਈ ਅਤੇ ਉਸਤੋਂ ਸ਼ਾਂਤੀ ਦੀ ਮੰਗ ਕਰਨ ਲਈ ਭੇਜਿਆ। ਇਹ ਉਸਨੇ ਇਸ ਲਈ ਕੀਤਾ ਕਿਉਂਕਿ ਦਾਊਦ ਨੇ ਹਦਰਅਜ਼ਰ ਦੇ ਖਿਲਾਫ਼ ਲੜਕੇ ਉਸਨੂੰ ਹਰਾਇਆ ਸੀ। ਹਦਰਅਜ਼ਰ ਤੋਂਊ ਨਾਲ ਇੱਕ ਵਾਰੀ ਪਹਿਲਾਂ ਲੜਾਈ ਕਰ ਚੁੱਕਾ ਸੀ। ਹਦੋਰਾਮ ਨੇ ਦਾਊਦ ਨੂੰ ਹਰ ਤਰ੍ਹਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੀਆਂ ਵਸਤਾਂ ਭੇਟ ਕੀਤੀਆਂ।
11. ਦਾਊਦ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਵਸਤਾਂ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਨੂੰ ਭੇਟ ਕੀਤੀਆਂ। ਦਾਊਦ ਨੇ ਉਨ੍ਹਾਂ ਸੋਨੇ-ਚਾਂਦੀ ਦੀਆਂ ਵੀ ਸਾਰੀਆਂ ਵਸਤਾਂ ਨੂੰ ਜੋ ਉਹ ਸਾਰੀਆਂ ਕੌਮਾਂ ਭਾਵ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਿਆਏ ਸਨ, ਸਭ ਯਹੋਵਾਹ ਦੇ ਅਰਪਣ ਕਰ ਦਿੱਤੀਆਂ।
12. ਅਬਿਸ਼ਈ ਜੋ ਸਰੂਯਾਹ ਦਾ ਪੁੱਤਰ ਸੀ ਨੇ ਲੂਣ ਦੀ ਵਾਦੀ ਵਿੱਚ 18000 ਅਦੋਮੀਆਂ ਨੂੰ ਮਾਰ ਸੁਟਿਆ।
13. ਅਬਿਸ੍ਸਈ ਨੇ ਅਦੋਮ ਵਿੱਚ ਗਰੀਜ਼ਨਾਂ ਨੂੰ ਰੱਖਿਆ ਅਤੇ ਸਾਰੇ ਅਦੋਮੀ ਦਾਊਦ ਦੀ ਪਰਜ਼ਾ ਬਣ ਗਏ। ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸਨੂੰ ਜਿੱਤ ਦਿੱਤੀ।
14. ਦਾਊਦ ਨੇ ਸਾਰੇ ਇਸਰਾਏਲ ਤੇ ਰਾਜ ਕੀਤਾ। ਉਸਨੇ ਉਹੀ ਸਭ ਕੀਤਾ ਜੋ ਧਰਤੀ ਸੀ ਅਤੇ ਉਹ ਆਪਣੇ ਰਾਜ ਦੇ ਸਾਰੇ ਲੋਕਾਂ ਲਈ ਨਿਆਂਈ ਸੀ।
15. ਯੋਆਬ ਜੋ ਸਰੂਯਾਹ ਦਾ ਪੁੱਤਰ ਸੀ ਉਹ ਦਾਊਦ ਦੀ ਫ਼ੌਜ ਦਾ ਸੈਨਾਪਤੀ ਸੀ। ਅਤੇ ਯਹੋਸ਼ਫ਼ਟ ਜੋ ਅਹੀਲੂਦ ਦਾ ਪੁੱਤਰ ਸੀ ਉਸਨੇ ਦਾਊਦ ਦੇ ਕਾਰਜਾਂ ਦਾ ਇਤਹਾਸ ਲਿਖਿਆ।
16. ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬਿਯਾਬਾਰ ਦਾ ਪੁੱਤਰ ਅਬੀਮਲਕ ਜਾਜਕ ਸਨ। ਸ਼ੌਵਸ਼ਾ ਮੁਨਸ਼ੀ ਸੀ।
17. ਬਿਨਾਯਾਹ ਜੋ ਯਹੋਯਾਦਾ ਦਾ ਪੁੱਤਰ, ਕਰੇਤੀਆਂ ਅਤੇ ਫ਼ਲੇਤੀਆਂ ਦਾ ਆਗੂ ਸੀ। ਦਾਊਦ ਦੇ ਪੁੱਤਰ ਮਹੱਤਵਪੂਰਣ ਵਜ਼ੀਰ ਸਨ, ਜੋ ਉਸ ਦੇ ਪਾਸੇ ਸੇਵਾ ਕਰਦੇ ਸਨ।
About 1 ਇਤਹਾਸ Chapter 18
Read 1 ਇਤਹਾਸ Chapter 18 online from the Holy Bible. This chapter is part of the Book of 1 ਇਤਹਾਸ in the Old Testament. Continue reading with the chapter navigation above or explore the complete book.
Book Information
Book: 1 ਇਤਹਾਸ
Chapter: 18
Testament: Old Testament
How to Read this Chapter
Use the Previous and Next Chapter buttons to continue reading 1 ਇਤਹਾਸ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading 1 ਇਤਹਾਸ Chapter 18 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is 1 ਇਤਹਾਸ Chapter 18?
1 ਇਤਹਾਸ Chapter 18 is part of the Book of 1 ਇਤਹਾਸ in the Holy Bible.
Can I read this chapter online?
Yes. You can read the complete 1 ਇਤਹਾਸ Chapter 18 online for free with easy chapter navigation.
More Chapters from 1 ਇਤਹਾਸ
- 1 ਇਤਹਾਸ Chapter 2
- 1 ਇਤਹਾਸ Chapter 1
- 1 ਇਤਹਾਸ Chapter 21
- 1 ਇਤਹਾਸ Chapter 4
- 1 ਇਤਹਾਸ Chapter 29
- 1 ਇਤਹਾਸ Chapter 28
- 1 ਇਤਹਾਸ Chapter 25
Explore More from ਪੁਰਾਣਾ ਨੇਮ
- ਜ਼ਬੂਰ Chapter 128
- ਯਸਾਯਾਹ Chapter 3
- 2 ਸਮੂਏਲ Chapter 20
- ਜ਼ਬੂਰ Chapter 38
- 2 ਰਾਜਿਆਂ Chapter 20
- ਕੂਚ Chapter 5
- ਉਤਪਤ Chapter 39