ਮਰਕੁਸ Chapter 11

For English

Read ਮਰਕੁਸ Chapter 11 Online

Read ਮਰਕੁਸ Chapter 11 online from the Holy Bible. This chapter is part of the Book of ਮਰਕੁਸ in the New Testament. Browse every verse with easy chapter navigation, continue to the next chapter, or explore the complete Book of ਮਰਕੁਸ and the Holy Bible online.

Choose a Chapter

ਮਰਕੁਸ 11

ਅਧਿਆਇ 11

1. ਜਾਂ ਓਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆ ਤੀਕਰ ਪਹੁੰਚੇ ਤਾਂ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਘੱਲੇ।

2. ਅਤੇ ਉਨ੍ਹਾਂ ਨੂੰ ਆਖਿਆ ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦੇ ਸਾਰ ਇੱਕ ਗਧੀ ਦਾ ਬੱਚਾ ਬੰਨ੍ਹਿਆਂ ਹੋਇਆ ਵੇਖੋਗੇ ਜਿਹ ਦੇ ਉੱਤੇ ਕਦੇ ਕੋਈ ਸੁਆਰ ਨਹੀਂ ਹੋਇਆ। ਉਹ ਨੂੰ ਖੋਲ੍ਹ ਲਿਆਓ।

3. ਅਰ ਜੇ ਕੋਈ ਤੁਹਾਨੂੰ ਕਹੇ ਭਈ ਤੁਸੀਂ ਇਹ ਕਿਉਂ ਕਰਦੇ ਹੋ? ਤਾਂ ਕਹਿਣਾ ਜੋ ਪ੍ਰਭੁ ਨੂੰ ਇਹ ਦੀ ਲੋੜ ਹੈ ਤਦ ਉਹ ਝੱਟ ਉਸ ਨੂੰ ਮੁੜ ਐਧਰ ਘੱਲ ਦੇਵੇਗਾ।

4. ਓਹ ਗਏ ਅਰ ਬੱਚੇ ਨੂੰ ਦਰਵੱਜੇ ਦੇ ਕੋਲ ਬਾਹਰਲੇ ਪਾਸੇ ਚੌਂਕ ਵਿੱਚ ਬੰਨ੍ਹਿਆਂ ਹੋਇਆ ਵੇਖਿਆ ਅਤੇ ਉਹ ਨੂੰ ਖੋਲ੍ਹਿਆ।

5. ਅਰ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, ਇਹ ਕੀ ਕਰਦੇ ਹੋ ਜੋ ਬੱਚੇ ਨੂੰ ਖੋਲ੍ਹਦੇ ਹੋ?

6. ਤਾਂ ਉਨ੍ਹਾਂ ਨੇ ਜਿਵੇਂ ਯਿਸੂ ਨੇ ਆਖਿਆ ਸੀ ਉਨ੍ਹਾਂ ਨੂੰ ਕਹਿ ਦਿੱਤਾ, ਤਦ ਉਨ੍ਹਾਂ ਨੇ ਇਨ੍ਹਾਂ ਨੂੰ ਜਾਣ ਦਿੱਤਾ।

7. ਓਹ ਉਸ ਬੱਚੇ ਨੂੰ ਯਿਸੂ ਕੋਲ ਲਿਆਏ ਅਰ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਸੁਆਰ ਹੋਇਆ।

8. ਤਾਂ ਬਹੁਤਿਆਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਰ ਹੋਰਨਾਂ ਨੇ ਖੇਤਾਂ ਵਿੱਚੋਂ ਹਰੀਆਂ ਟਹਣੀਆਂ ਵੱਢ ਕੇ ਵਿਛਾ ਦਿੱਤੀਆਂ।

9. ਅਤੇ ਓਹ ਜਿਹੜੇ ਅੱਗੇ ਪਿੱਛੇ ਚੱਲੇ ਜਾਂਦੇ ਸਨ ਉੱਚੀ ਅਵਾਜ਼ ਨਾਲ ਕਹਿੰਦੇ ਸਨ,- ਹੋਸੰਨਾ ! ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ !

10. ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ ! ਪਰਮ ਧਾਮ ਵਿੱਚ ਹੋਸੰਨਾ !

11. ਉਹ ਯਰੂਸ਼ਲਮ ਵਿੱਚ ਪਹੁੰਚ ਕੇ ਹੈਕਲ ਵਿੱਚ ਗਿਆ ਅਰ ਜਦ ਉਸ ਨੇ ਚਾਰ ਚੁਫੇਰੇ ਸਭ ਕਾਸੇ ਉੱਤੇ ਨਿਗਾਹ ਮਾਰ ਲਈ ਤਦ ਉਨ੍ਹਾਂ ਬਾਰਾਂ ਦੇ ਨਾਲ ਨਿੱਕਲ ਕੇ ਬੈਤਅਨੀਆ ਨੂੰ ਗਿਆ ਕਿਉਂ ਜੋ ਸੰਝ ਹੋ ਗਈ ਸੀ।

12. ਅਗਲੇ ਦਿਨ ਜਾਂ ਓਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ।

13. ਅਤੇ ਦੂਰੋਂ ਪੱਤਿਆਂ ਵਾਲਾ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਹ ਗਿਆ ਜੋ ਕੀ ਜਾਣੀਏ ਉਸ ਤੋਂ ਕੁਝ ਲੱਭੇ ਪਰ ਜਾਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਬਿਨਾ ਹੋਰ ਕੁਝ ਨਾ ਪਾਇਆ ਕਿਉਂਕਿ ਹੰਜੀਰਾਂ ਦੀ ਰੁੱਤ ਨਾ ਸੀ।

14. ਤਦ ਉਹ ਨੇ ਅੱਗੋਂ ਉਸ ਨੂੰ ਆਖਿਆ, ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ ਅਤੇ ਉਹ ਦੇ ਚੇਲਿਆਂ ਨੇ ਇਹ ਸੁਣਿਆ।

15. ਓਹ ਯਰੂਸ਼ਲਮ ਵਿੱਚ ਆਏ ਅਰ ਉਹ ਹੈਕਲ ਵਿੱਚ ਜਾਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ।

16. ਅਰ ਕਿਸੇ ਨੂੰ ਹੈਕਲ ਵਿੱਚੋਂ ਦੀ ਭਾਂਡਾ ਲੈ ਕੇ ਲੰਘਣ ਨਾ ਦਿੱਤਾ।

17. ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ, ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ? ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ !

18. ਪਰਧਾਨ ਜਾਜਕ ਅਰ ਗ੍ਰੰਥੀਂ ਇਹ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਭਈ ਉਹ ਦਾ ਕਿੱਕੁਰ ਨਾਸ ਕਰੀਏ ਕਿਉਂਕਿ ਓਹ ਉਸ ਤੋਂ ਡਰਦੇ ਸਨ ਇਸ ਲਈ ਜੋ ਸਭ ਲੋਕ ਉਹ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ।

19. ਅਤੇ ਹਰ ਸੰਝ ਨੂੰ ਉਹ ਸ਼ਹਿਰੋਂ ਬਾਹਰ ਜਾਂਦਾ ਹੁੰਦਾ ਸੀ।

20. ਸਵੇਰ ਨੂੰ ਜਾਂ ਓਹ ਉੱਧਰ ਦੀ ਲੰਘੇ ਤਾਂ ਡਿੱਠਾ ਜੋ ਉਹ ਹੰਜੀਰ ਦਾ ਬਿਰਛ ਜੜ੍ਹੋਂ ਸੁੱਕ ਗਿਆ ਹੈ।

21. ਤਦ ਪਤਰਸ ਨੇ ਚੇਤੇ ਕਰ ਕੇ ਉਹ ਨੂੰ ਆਖਿਆ, ਸੁਆਮੀ ਜੀ ਵੇਖ, ਇਹ ਹੰਜੀਰ ਦਾ ਬਿਰਛ ਜਿਹ ਨੂੰ ਤੈਂ ਸਰਾਪ ਦਿੱਤਾ ਸੀ ਸੁੱਕ ਗਿਆ ਹੈ !

22. ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਉੱਤੇ ਨਿਹਚਾ ਰੱਖੋ।

23. ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਰ ਸਮੁੰਦਰ ਵਿੱਚ ਜਾ ਪਉ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਪਰਤੀਤ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਓਹ ਹੁੰਦੀਆਂ ਹਨ ਤਾਂ ਉਹ ਦੇ ਲਈ ਹੋ ਜਾਵੇਗਾ।

24. ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਪਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ।

25. ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸੁਰਗ ਵਿੱਚ ਹੈ ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ।

26. ਓਹ ਫੇਰ ਯਰੂਸ਼ਲਮ ਵਿੱਚ ਆਏ ਅਰ ਜਦ ਉਹ ਹੈਕਲ ਵਿੱਚ ਫਿਰਦਾ ਸੀ ਤਦ ਪਰਧਾਨ ਜਾਜਕ ਅਤੇ ਗ੍ਰੰਥੀਂ ਅਤੇ ਬਜੁਰਗ ਉਹ ਦੇ ਕੋਲ ਆਏ।

28. ਅਰ ਉਸ ਨੂੰ ਕਿਹਾ, ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ? ਯਾ ਏਹ ਕੰਮ ਕਰਨ ਨੂੰ ਕਿਨ ਤੈਨੂੰ ਇਹ ਇਖ਼ਤਿਆਰ ਦਿੱਤਾ ਹੈ?

29. ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਇੱਕ ਗੱਲ ਪੁੱਛਣਾ। ਤੁਸੀਂ ਮੈਨੂੰ ਉੱਤਰ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ ਜੋ ਕਿਹੜੇ ਇਖ਼ਤਿਆਰ ਨਾਲ ਇਹ ਕੰਮ ਕਰਦਾ ਹਾਂ।

30. ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ ਯਾ ਮਨੁੱਖਾਂ ਵਲੋਂ? ਮੈਨੂੰ ਉੱਤਰ ਦਿਓ !

31. ਤਦ ਉਨ੍ਹਾਂ ਆਪੋ ਵਿੱਚ ਵਿਚਾਰ ਕਰ ਕੇ ਕਿਹਾ, ਜੇ ਕਹੀਏ ਸੁਰਗ ਵੱਲੋਂ ਤਾਂ ਉਹ ਬੋਲੂ ਫੇਰੇ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ?

32. ਪਰ ਜੇ ਕਹਿਏ ਮਨੁੱਖਾਂ ਵੱਲੋਂ ਤਾਂ ਓਹ ਲੋਕਾਂ ਕੋਲੋਂ ਡਰਦੇ ਸਨ ਕਿਉਂ ਜੋ ਸੱਭੇ ਯੂਹੰਨਾ ਨੂੰ ਮੰਨਦੇ ਸਨ ਜੋ ਉਹ ਸੱਚ ਮੁੱਚ ਨਬੀ ਹੈ।

33. ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।

About ਮਰਕੁਸ Chapter 11

Read ਮਰਕੁਸ Chapter 11 online from the Holy Bible. This chapter is part of the Book of ਮਰਕੁਸ in the New Testament. Continue reading with the chapter navigation above or explore the complete book.

Book Information

Book: ਮਰਕੁਸ
Chapter: 11
Testament: New Testament

How to Read this Chapter

Use the Previous and Next Chapter buttons to continue reading ਮਰਕੁਸ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਮਰਕੁਸ Chapter 11 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਮਰਕੁਸ Chapter 11?

ਮਰਕੁਸ Chapter 11 is part of the Book of ਮਰਕੁਸ in the Holy Bible.

Can I read this chapter online?

Yes. You can read the complete ਮਰਕੁਸ Chapter 11 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਲੂਕਾ Chapter 8
  4. ਮੱਤੀ Chapter 2
  5. 1 ਯੂਹੰਨਾ Chapter 4
  6. 1 ਯੂਹੰਨਾ Chapter 3
  7. 1 ਪਤਰਸ Chapter 2

Explore More from ਮਰਕੁਸ

  1. ਮਰਕੁਸ Chapter 3
  2. ਮਰਕੁਸ Chapter 7
  3. ਮਰਕੁਸ Chapter 1
  4. ਮਰਕੁਸ Chapter 13
  5. ਮਰਕੁਸ Chapter 16
  6. ਮਰਕੁਸ Chapter 15
  7. ਮਰਕੁਸ Chapter 14

Related Chapters & Readings

  1. 1 ਇਤਹਾਸ Chapter 25
  2. ਇਬਰਾਨੀਆਂ Chapter 10
  3. 2 ਰਾਜਿਆਂ Chapter 8
  4. ਜ਼ਬੂਰ Chapter 119
  5. ਵਿਰਲਾਪ Chapter 3
  6. ਲੇਵੀਆਂ Chapter 2
  7. ਉਤਪਤ Chapter 13
Share Your Love

Leave a Reply

Your email address will not be published. Required fields are marked *