ਹਿਜ਼ਕੀਏਲ Chapter 35

For English

Read ਹਿਜ਼ਕੀਏਲ Chapter 35 Online

Read ਹਿਜ਼ਕੀਏਲ Chapter 35 online from the Holy Bible. This chapter is part of the Book of ਹਿਜ਼ਕੀਏਲ in the Old Testament. Browse every verse with easy chapter navigation, continue to the next chapter, or explore the complete Book of ਹਿਜ਼ਕੀਏਲ and the Holy Bible online.

Choose a Chapter

ਹਿਜ਼ਕੀਏਲ 35

ਅਧਿਆਇ 35

1. ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸਨੇ ਆਖਿਆ,

2. "ਆਦਮੀ ਦੇ ਪੁੱਤਰ, ਸ਼ਈਰ ਪਰਬਤ ਵੱਲ ਵੇਖ, ਅਤੇ ਮੇਰੇ ਲਈ ਇਸਦੇ ਵਿਰੁੱਧ ਬੋਲ।

3. ਇਸਨੂੰ ਆਖ, 'ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:"'ਸ਼ਈਰ ਪਰਬਤ, ਮੈਂ ਹਾਂ ਤੇਰੇ ਵਿਰੁੱਧ! ਸਜ਼ਾ ਦੇਵਾਂਗਾ ਤੈਨੂੰ ਮੈਂ। ਬਣਾ ਦਿਆਂਗਾ ਮੈਂ ਤੈਨੂੰ ਵੀਰਾਨ ਬਂਜਰ ਧਰਤੀ।

4. ਤਬਾਹ ਕਰ ਦਿਆਂਗਾ ਮੈਂ ਤੇਰੇ ਸ਼ਹਿਰਾਂ ਨੂੰ। ਅਤੇ ਹੋ ਜਾਵੇਗਾ ਵੀਰਾਨ ਤੂੰ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।

5. ਕਿਉਂ ਕਿ ਤੂੰ ਹਮੇਸ਼ਾ ਰਿਹਾ ਹੈਂ ਖਿਲਾਫ਼ ਮੇਰੇ ਲੋਕਾਂ ਦੇ। ਇਸਤੇਮਾਲ ਕੀਤੀ ਤੂੰ ਆਪਣੀ ਤਲਵਾਰ ਇਸਰਾਏਲ ਦੇ ਵਿਰੁੱਧ ਉਨ੍ਹਾਂ ਦੇ ਮੁਸੀਬਤ ਵੇਲੇ। ਉਨ੍ਹਾਂ ਦੀ ਆਖਰੀ ਸਜ਼ਾ ਵੇਲੇ।"'

6. ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਮੌਤ ਦੇ ਹਵਾਲੇ ਕਰ ਦਿਆਂਗਾ। ਮੌਤ ਤੈਨੂੰ ਭਜਾਵੇਗੀ। ਤੂੰ ਲੋਕਾਂ ਨੂੰ ਮਾਰਨ ਤੋਂ ਨਫ਼ਰਤ ਨਹੀਂ ਕੀਤੀ। ਇਸ ਲਈ ਮੌਤ ਤੈਨੂੰ ਭਜਾਵੇਗੀ।

7. ਅਤੇ ਮੈਂ ਸ਼ਈਰ ਪਰਬਤ ਨੂੰ ਇੱਕ ਵੀਰਾਨ ਖੰਡਰ ਬਣਾ ਦਿਆਂਗਾ। ਮੈਂ ਉਸ ਸ਼ਹਿਰ ਵਿੱਚੋਂ ਆਉਣ ਵਾਲੇ ਹਰ ਬੰਦੇ ਨੂੰ ਮਾਰ ਦਿਆਂਗਾ। ਅਤੇ ਮੈਂ ਹਰ ਓਸ ਬੰਦੇ ਨੂੰ ਮਾਰ ਦਿਆਂਗਾ ਜਿਹੜਾ ਉਸ ਸ਼ਹਿਰ ਵਿੱਚ ਜਾਣ ਦੀ ਕੋਸ਼ਿਸ਼ ਕਰੇਗਾ।

8. ਮੈਂ ਇਸਦੇ ਪਰਬਤਾਂ ਨੂੰ ਲਾਸ਼ਾਂ ਨਾਲ ਢਕ੍ਕ ਦਿਆਂਗਾ। ਉਹ ਲਾਸ਼ਾਂ ਤੇਰੀਆਂ ਸਾਰੀਆਂ ਪਹਾੜੀਆਂ, ਵਾਦੀਆਂ ਤੇ ਤੇਰੀਆਂ ਸਾਰੀਆਂ ਘਾਟੀਆਂ ਵਿੱਚ ਹੋਣਗੀਆਂ।

9. ਮੈਂ ਤੈਨੂੰ ਹਮੇਸ਼ਾ ਲਈ ਵੀਰਾਨ ਕਰ ਦਿਆਂਗਾ। ਕੋਈ ਵੀ ਤੇਰੇ ਸ਼ਹਿਰਾਂ ਵਿੱਚ ਨਹੀਂ ਰਹੇਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।"

10. ਤੂੰ ਆਖਿਆ ਸੀ, "ਇਹ ਦੋ ਕੌਮਾਂ ਅਤੇ ਦੇਸ਼ ਮੇਰੇ ਹੋਣਗੇ। ਅਸੀਂ ਉਨ੍ਹਾਂ ਨੂੰ ਆਪਣੀ ਖਾਤਰ ਲਵਾਂਗੇ।"ਪਰ ਯਹੋਵਾਹ ਇੱਥੇ ਹੈ!

11. ਅਤੇ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, "ਤੁਸੀਂ ਮੇਰੇ ਲੋਕਾਂ ਨਾਲ ਈਰਖਾ ਕੀਤੀ। ਤੁਸੀਂ ਉਨ੍ਹਾਂ ਉੱਤੇ ਗੁੱਸਾ ਕੀਤਾ ਅਤੇ ਕਿਉਂ ਕਿ ਤੁਸੀਂ ਉਨ੍ਹਾਂ ਨਾਲ ਨਫ਼ਰਤ ਕੀਤੀ। ਇਸ ਲਈ ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ ਓਸੇ ਤਰ੍ਹਾਂ ਸਜ਼ਾ ਦੇਵਾਂਗਾ ਜਿਵੇਂ ਤੁਸੀਂ ਉਨ੍ਹਾਂ ਨੂੰ ਨੁਕਸਾਨ ਪੁਚਾਇਆ ਸੀ! ਮੈਂ ਤੁਹਾਨੂੰ ਸਜ਼ਾ ਦੇਵਾਂਗਾ ਅਤੇ ਆਪਣੇ ਲੋਕਾਂ ਨੂੰ ਇਹ ਜਾਣ ਲੈਣ ਦਿਆਂਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ।

12. ਅਤੇ ਫ਼ੇਰ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੀਆਂ ਸਾਰੀਆਂ ਬੇਇੱਜ਼ਤੀਆਂ ਬਾਰੇ ਸੁਣ ਲਿਆ ਹੈ। ਤੁਸੀਂ ਇਸਰਾਏਲ ਦੇ ਪਰਬਤ ਦੇ ਵਿਰੁੱਧ ਬਹੁਤ ਮੰਦਾ ਬੋਲਿਆ ਹੈ। ਤੁਸੀਂ ਆਖਿਆ ਸੀ, 'ਇਸਰਾਏਲ ਤਬਾਹ ਹੋ ਗਿਆ ਹੈ! ਅਸੀਂ ਉਨ੍ਹਾਂ ਨੂੰ ਭੋਜਨ ਵਾਂਗ ਚਬਾ ਜਾਵਾਂਗੇ!'

13. ਅਤੇ ਤੁਸੀਂ ਗੁਮਾਨੀ ਸੀ ਅਤੇ ਮੇਰੇ ਖਿਲਾਫ਼ ਗੱਲਾਂ ਕੀਤੀਆਂ ਸਨ। ਤੁਸੀਂ ਬਹੁਤ ਜ਼ਿਆਦਾ ਵਾਰੀ ਬੋਲੇ ਸੀ ਅਤੇ ਮੈਂ ਤੁਹਾਡਾ ਆਖਿਆ ਹਰ ਸ਼ਬਦ ਸੁਣ ਲਿਆ ਹੈ! ਹਾਂ, ਮੈਂ ਤੁਹਾਨੂੰ ਸੁਣ ਲਿਆ ਸੀ।"

14. ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਸਾਰੀ ਧਰਤੀ ਉਦੋਂ ਪ੍ਰਸੰਨ ਹੋਵੇਗੀ ਜਦੋਂ ਮੈਂ ਤੁਹਾਨੂੰ ਤਬਾਹ ਕਰਾਂਗਾ।

15. ਤੁਸੀਂ ਖੁਸ਼ ਹੋਏ ਸੀ ਜਦੋਂ ਇਸਰਾਏਲ ਦਾ ਦੇਸ਼ ਤਬਾਹ ਹੋਇਆ ਸੀ। ਮੈਂ ਤੁਹਾਡੇ ਨਾਲ ਵੀ ਓਸੇ ਤਰ੍ਹਾਂ ਦਾ ਸਲੂਕ ਕਰਾਂਗਾ। ਸ਼ਈਰ ਪਰਬਤ ਅਤੇ ਅਦੋਮ ਦਾ ਪੂਰਾ ਦੇਸ ਤਬਾਹ ਹੋ ਜਾਵੇਗਾ। ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"

About ਹਿਜ਼ਕੀਏਲ Chapter 35

Read ਹਿਜ਼ਕੀਏਲ Chapter 35 online from the Holy Bible. This chapter is part of the Book of ਹਿਜ਼ਕੀਏਲ in the Old Testament. Continue reading with the chapter navigation above or explore the complete book.

Book Information

Book: ਹਿਜ਼ਕੀਏਲ
Chapter: 35
Testament: Old Testament

How to Read this Chapter

Use the Previous and Next Chapter buttons to continue reading ਹਿਜ਼ਕੀਏਲ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਹਿਜ਼ਕੀਏਲ Chapter 35 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਹਿਜ਼ਕੀਏਲ Chapter 35?

ਹਿਜ਼ਕੀਏਲ Chapter 35 is part of the Book of ਹਿਜ਼ਕੀਏਲ in the Holy Bible.

Can I read this chapter online?

Yes. You can read the complete ਹਿਜ਼ਕੀਏਲ Chapter 35 online for free with easy chapter navigation.

More Chapters from ਹਿਜ਼ਕੀਏਲ

  1. ਹਿਜ਼ਕੀਏਲ Chapter 41
  2. ਹਿਜ਼ਕੀਏਲ Chapter 8
  3. ਹਿਜ਼ਕੀਏਲ Chapter 1
  4. ਹਿਜ਼ਕੀਏਲ Chapter 48
  5. ਹਿਜ਼ਕੀਏਲ Chapter 33
  6. ਹਿਜ਼ਕੀਏਲ Chapter 23
  7. ਹਿਜ਼ਕੀਏਲ Chapter 21

Explore More from ਪੁਰਾਣਾ ਨੇਮ

  1. ਨਿਆਂਈਆਂ Chapter 16
  2. 1 ਇਤਹਾਸ Chapter 15
  3. 1 ਰਾਜਿਆਂ Chapter 12
  4. ਨਿਆਂਈਆਂ Chapter 17
  5. ਬਿਵਸਥਾ ਸਾਰ Chapter 6
  6. ਯਹੋਸ਼ੁਆ Chapter 22
  7. ਯਿਰਮਿਯਾਹ Chapter 13

Related Chapters & Readings

  1. ਜ਼ਬੂਰ Chapter 136
  2. ਹਿਜ਼ਕੀਏਲ Chapter 32
  3. ਮੱਤੀ Chapter 19
  4. ਉਪਦੇਸ਼ਕ Chapter 12
  5. ਅਸਤਰ Chapter 5
  6. ਕੂਚ Chapter 23
  7. ਜ਼ਬੂਰ Chapter 99
Share Your Love

Leave a Reply

Your email address will not be published. Required fields are marked *