ਕਹਾਉਤਾਂ Chapter 10

For English

Read ਕਹਾਉਤਾਂ Chapter 10 Online

Read ਕਹਾਉਤਾਂ Chapter 10 online from the Holy Bible. This chapter is part of the Book of ਕਹਾਉਤਾਂ in the Old Testament. Browse every verse with easy chapter navigation, continue to the next chapter, or explore the complete Book of ਕਹਾਉਤਾਂ and the Holy Bible online.

Choose a Chapter

A+ A A-

ਕਹਾਉਤਾਂ 10

ਅਧਿਆਇ 10

1. ਸੁਲੇਮਾਨ ਦੀਆਂ ਕਹਾਉਤਾਂ,—ਬੁੱਧਵਾਨ ਪੁੱਤਰ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤਰ ਆਪਣੀ ਮਾਂ ਦੇ ਲਈ ਦੁੱਖ ਹੈ।

2. ਬਦੀ ਦੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।

3. ਧਰਮੀ ਦੀ ਜਾਨ ਨੂੰ ਯਹੋਵਾਹ ਭੁੱਖਾ ਨਾ ਰਹਿਣ ਦੇਵੇਗਾ, ਪਰ ਦੁਸ਼ਟ ਦੀ ਲੋਚ ਉਹ ਦਫਾ ਕਰੇਗਾ।

4. ਢਿੱਲਾ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ।

5. ਜਿਹੜਾ ਉਨ੍ਹਾਲ ਵਿੱਚ ਇਕੱਠਿਆਂ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੌਂ ਰਹਿੰਦਾ ਹੈ ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ।

6. ਧਰਮੀ ਦੇ ਸਿਰ ਨੂੰ ਅਸੀਸਾਂ ਮਿਲਦੀਆਂ ਹਨ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ।

7. ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਉਂ ਸੜ ਜਾਵੇਗਾ।

8. ਮਨ ਦਾ ਬੁੱਧਵਾਨ ਹੁਕਮ ਨੂੰ ਮੰਨੇਗਾ, ਪਰ ਬਕਵਾਸੀ ਮੂਰਖ ਡਿੱਗ ਪਵੇਗਾ।

9. ਸਿੱਧਾ ਤੁਰਨ ਵਾਲਾ ਬੇਖਟਕੇ ਤੁਰਦਾ ਹੈ, ਅਤੇ ਜਿਹੜਾ ਵਿੰਗੀ ਚਾਲ ਚੱਲਦਾ ਹੈ ਉਹ ਉਜਾਗਰ ਹੋ ਜਾਵੇਗਾ।

10. ਜਿਹੜਾ ਅੱਖੀਆਂ ਮਟਕਾਉਂਦਾ ਹੈ ਉਹ ਸੋਗ ਪਾਉਂਦਾ ਹੈ, ਅਤੇ ਬਕਵਾਸੀ ਮੂਰਖ ਡਿੱਗ ਪਵੇਗਾ।

11. ਧਰਮੀ ਦਾ ਮੂੰਹ ਜੀਉਣ ਦਾ ਚਸ਼ਮਾ ਹੈ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ।

12. ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਭਨਾਂ ਅਪਰਾਧਾਂ ਨੂੰ ਢੱਕ ਲੈਂਦਾ ਹੈ।

13. ਸਮਝ ਵਾਲੇ ਦਿਆਂ ਬੁੱਲ੍ਹਾਂ ਵਿੱਚ ਬੁੱਧ ਲੱਭਦੀ ਹੈ, ਪਰ ਬੇਸਮਝ ਦੀ ਪਿੱਠ ਲਈ ਛੂਛਕ ਹੈ।

14. ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ ਦੇ ਨੇੜੇ ਹੈ।

15. ਧਨੀ ਦਾ ਧਨ ਉਹਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦਾ ਵਿਨਾਸ ਓਹਨਾਂ ਦੀ ਥੁੜੋਂ ਹੈ।

16. ਧਰਮੀ ਦੀ ਮਿਹਨਤ ਜੀਉਣ ਲਈ ਹੈ, ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ।

17. ਜਿਹੜਾ ਸਿੱਖਿਆ ਨੂੰ ਮੰਨਦਾ ਉਹ ਤਾਂ ਜੀਉਣ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜ ਨੂੰ ਰੱਦ ਕਰਦਾ ਉਹ ਰਾਹ ਤੋਂ ਭੁੱਲਿਆ ਹੋਇਆ ਹੈ।

18. ਜਿਹੜਾ ਵੈਰ ਨੂੰ ਢੱਕ ਰੱਖਦਾ ਹੈ ਉਹ ਝੂਠੇ ਬੁੱਲ੍ਹਾਂ ਵਾਲਾ ਹੈ, ਅਤੇ ਜਿਹੜਾ ਊਜ ਲਾਉਂਦਾ ਹੈ ਉਹ ਮੂਰਖ ਹੈ।

19. ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।

20. ਧਰਮੀ ਦੀ ਰਸਨਾ ਖਰੀ ਚਾਂਦੀ ਹੈ, ਦੁਸ਼ਟ ਦਾ ਮਨ ਤੁੱਛ ਹੈ।

21. ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ।

22. ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।

23. ਮੂਰਖ ਲਈ ਤਾਂ ਸ਼ਰਾਰਤ ਕਰਨੀ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਲਈ ਬੁੱਧ ਹੈ।

24. ਦੁਸ਼ਟ ਦਾ ਭੈ ਓਹੋ ਉਸ ਉੱਤੇ ਆਣ ਪਵੇਗਾ, ਪਰ ਧਰਮੀ ਦੀ ਇੱਛਿਆ ਪੂਰੀ ਕੀਤੀ ਜਾਵੇਗੀ।

25. ਜਿਵੇਂ ਵਾਵਰੋਲਾ ਲੰਘ ਜਾਂਦਾ ਹੈ ਓਵੇਂ ਦੁਸ਼ਟ ਨਹੀਂ ਰਹਿੰਦਾ, ਪਰ ਧਰਮੀ ਇੱਕ ਅਟੱਲ ਨੀਉਂ ਹੈ।

26. ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖੀਆਂ ਲਈ ਧੂੰਆਂ ਹੈ, ਓਵੇਂ ਹੀ ਆਲਸੀ ਆਪਣੇ ਘੱਲਣ ਵਾਲਿਆਂ ਲਈ ਹੈ।

27. ਯਹੋਵਾਹ ਦਾ ਭੈ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੇ ਵਰਹੇ ਥੋੜੇ ਹੋਣਗੇ।

28. ਧਰਮੀ ਦੀ ਆਸ ਅਨੰਦਤਾ ਹੈ, ਪਰ ਦੁਸ਼ਟ ਦੀ ਉਡੀਕ ਮਿਟ ਜਾਵੇਗੀ।

29. ਯਹੋਵਾਹ ਦਾ ਰਾਹ ਖਰਿਆਂ ਲਈ ਪੱਕਾ ਕਿਲ੍ਹਾ ਹੈ, ਪਰ ਕੁਕਰਮੀਆਂ ਲਈ ਵਿਨਾਸ ਹੈ।

30. ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ।

31. ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ।

32. ਧਰਮੀ ਦੇ ਬੁੱਲ੍ਹ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਉਲਟੀਆਂ ਗੱਲਾਂ ਬੋਲਦਾ ਹੈ।

About ਕਹਾਉਤਾਂ Chapter 10

Read ਕਹਾਉਤਾਂ Chapter 10 online from the Holy Bible. This chapter is part of the Book of ਕਹਾਉਤਾਂ in the Old Testament. Continue reading with the chapter navigation above or explore the complete book.

Book Information

Book: ਕਹਾਉਤਾਂ
Chapter: 10
Testament: Old Testament

How to Read this Chapter

Use the Previous and Next Chapter buttons to continue reading ਕਹਾਉਤਾਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਕਹਾਉਤਾਂ Chapter 10 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਕਹਾਉਤਾਂ Chapter 10?

ਕਹਾਉਤਾਂ Chapter 10 is part of the Book of ਕਹਾਉਤਾਂ in the Holy Bible.

Can I read this chapter online?

Yes. You can read the complete ਕਹਾਉਤਾਂ Chapter 10 online for free with easy chapter navigation.

Share Your Love

Leave a Reply

Your email address will not be published. Required fields are marked *