ਲੂਕਾ Chapter 20

For English

Read ਲੂਕਾ Chapter 20 Online

Read ਲੂਕਾ Chapter 20 online from the Holy Bible. This chapter is part of the Book of ਲੂਕਾ in the New Testament. Browse every verse with easy chapter navigation, continue to the next chapter, or explore the complete Book of ਲੂਕਾ and the Holy Bible online.

Choose a Chapter

ਲੂਕਾ 20

ਅਧਿਆਇ 20

1. ਉਨ੍ਹਾਂ ਦਿਨਾਂ ਵਿੱਚੋਂ ਇੱਕ ਦਿਨ ਇਉਂ ਹੋਇਆ ਕਿ ਜਾਂ ਉਹ ਹੈਕਲ ਵਿੱਚ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਸੀ ਪਰਧਾਨ ਜਾਜਕ ਅਤੇ ਗ੍ਰੰਥੀ ਬਜ਼ੁਰਗਾਂ ਦੇ ਨਾਲ ਚੜ੍ਹ ਆਏ।

2. ਅਰ ਉਹ ਨੂੰ ਕਹਿਣ ਲੱਗੇ ਭਈ ਸਾਨੂੰ ਦੱਸ, ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਯਾ ਉਹ ਕੌਣ ਹੈ ਜਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ ਹੈ ?

3. ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਹਾਂ ਸੋ ਮੈਨੂੰ ਦੱਸੋ।

4. ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ ਯਾ ਮਨੁੱਖਾਂ ਵੱਲੋਂ ?

5. ਉਨ੍ਹਾਂ ਨੇ ਆਪੋ ਵਿੱਚ ਵਿਚਾਰ ਕਰ ਕੇ ਕਿਹਾ, ਜੇ ਕਹੀਏ ਸੁਰਗ ਵੱਲੋਂ ਤਾਂ ਉਹ ਆਖੂ, ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ ?

6. ਪਰ ਜੇ ਕਹੀਏ ਮਨੁੱਖਾਂ ਵੱਲੋਂ ਤਾਂ ਸਭ ਲੋਕ ਸਾਨੂੰ ਪਥਰਾਉ ਕਰਨਗੇ ਕਿਉਂਕਿ ਓਹ ਯਕੀਨ ਨਾਲ ਜਾਣਦੇ ਹਨ ਜੋ ਯੂਹੰਨਾ ਨਬੀ ਸੀ।

7. ਤਾਂ ਉਨ੍ਹਾਂ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ ਭਈ ਕਿੱਥੋਂ ਸੀ।

8. ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ।

9. ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ ਭਈ ਇੱਕ ਮਨੁੱਖ ਨੇ ਅੰਗੂਰੀ ਬਾਗ ਲਾਇਆ ਅਤੇ ਉਸ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਬਹੁਤ ਦਿਨਾਂ ਲਈ ਪਰਦੇਸ ਚੱਲਿਆ ਗਿਆ।

10. ਅਰ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਘੱਲਿਆ ਜੋ ਓਹ ਬਾਗ ਦੇ ਫਲ ਵਿੱਚੋਂ ਉਹ ਨੂੰ ਕੁਝ ਦੇਣ, ਪਰ ਮਾਲੀਆਂ ਨੇ ਉਹ ਨੂੰ ਮਾਰ ਕੁੱਟ ਕੇ ਸੱਖਣੇ ਹੱਥ ਤਾਹ ਦਿੱਤਾ।

11. ਉਸ ਨੇ ਇੱਕ ਹੋਰ ਨੌਕਰ ਘੱਲਿਆ ਅਤੇ ਉਨ੍ਹਾਂ ਉਹ ਨੂੰ ਵੀ ਮਾਰਿਆ ਕੁੱਟਿਆ ਅਤੇ ਉਹ ਦੀ ਪੱਤ ਲਾਹ ਕੇ ਸੱਖਣੇ ਹੱਥ ਤਾਹ ਦਿੱਤਾ।

12. ਉਸ ਨੇ ਤੀਏ ਨੂੰ ਘੱਲਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਘਾਇਲ ਕਰ ਕੇ ਬਾਹਰ ਕੱਢ ਦਿੱਤਾ।

13. ਤਦ ਬਾਗ ਦੇ ਮਾਲਕ ਨੇ ਕਿਹਾ, ਮੈਂ ਕੀ ਕਰਾਂ ? ਮੈਂ ਆਪਣੇ ਪਿਆਰੇ ਪੁੱਤ੍ਰ ਨੂੰ ਘੱਲਾਂਗਾ, ਕੀ ਜਾਣੀਏ ਭਈ ਓਹ ਉਸ ਦਾ ਲਿਹਾਜ਼ ਕਰਨ।

14. ਪਰ ਜਾਂ ਮਾਲੀਆਂ ਨੇ ਉਹ ਨੂੰ ਡਿੱਠਾ ਤਾਂ ਆਪੋ ਵਿੱਚ ਸਲਾਹ ਕਰ ਕੇ ਬੋਲੇ, ਵਾਰਸ ਇਹੋ ਹੈ। ਇਹ ਨੂੰ ਮਾਰ ਸੁੱਟੀਏ ਤਾਂ ਜੋ ਵਿਰਸਾ ਸਾਡਾ ਹੋ ਜਾਵੇ।

15. ਤਾਂ ਉਨ੍ਹਾਂ ਨੇ ਉਸ ਨੂੰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ। ਸੋ ਬਾਗ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ?

16. ਉਹ ਆਵੇਗਾ ਅਤੇ ਉਨ੍ਹਾਂ ਮਾਲੀਆਂ ਦਾ ਨਾਸ ਕਰੇਗਾ ਅਤੇ ਬਾਗ ਹੋਰਨਾਂ ਨੂੰ ਸੌਂਪੇਗਾ। ਪਰ ਉਨ੍ਹਾਂ ਇਹ ਸੁਣ ਕੇ ਕਿਹਾ, ਰੱਬ ਨਾ ਕਰੇ !

17. ਤਾਂ ਉਸ ਨੇ ਉਨ੍ਹਾਂ ਵੱਲ ਧਿਆਨ ਕਰ ਕੇ ਆਖਿਆ, ਫੇਰ ਉਹ ਜੋ ਲਿਖਿਆ ਹੋਇਆ ਹੈ ਸੋ ਕੀ ਹੈ ਕਿ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।

18. ਹਰੇਕ ਜੋ ਉਸ ਪੱਥਰ ਉੱਤੇ ਡਿੱਗੇਗਾ ਸੋ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇਗਾ ਉਹ ਉਸ ਨੂੰ ਪੀਹ ਸੁੱਟੇਗਾ।

19. ਗ੍ਰੰਥੀ ਅਤੇ ਪਰਧਾਨ ਜਾਜਕ ਉਹ ਦੀ ਟੋਹ ਵਿੱਚ ਸਨ ਜੋ ਉਸੇ ਘੜੀ ਉਸ ਉੱਤੇ ਹੱਥ ਪਾਉਣ ਪਰ ਓਹ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਉਨ੍ਹਾਂ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ।

20. ਅਤੇ ਓਹ ਉਸ ਦੀ ਤੱਕ ਵਿੱਚ ਲੱਗੇ ਰਹੇ ਅਤੇ ਭੇਤੀਆਂ ਨੂੰ ਘੱਲਿਆ ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਭਈ ਉਹ ਦੀ ਕੋਈ ਗੱਲ ਫੜਨ ਇਸ ਲਈ ਜੋ ਉਹ ਨੂੰ ਹਾਕਮ ਦੇ ਵੱਸ ਅਤੇ ਇਖ਼ਤਿਆਰ ਵਿੱਚ ਕਰਨ।

21. ਤਾਂ ਉਨ੍ਹਾਂ ਉਸ ਤੋਂ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ ਅਰ ਕਿਸੇ ਦੀ ਰਈ ਨਹੀਂ ਕਰਦੇ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦੇ ਹੋ।

22. ਕੈਸਰ ਨੂੰ ਜਜ਼ੀਯਾ ਦੇਣਾ ਸਾਨੂੰ ਜੋਗ ਹੈ ਕਿ ਨਹੀਂ ?

23. ਪਰ ਉਸ ਨੇ ਉਨ੍ਹਾਂ ਦੀ ਖਚਰ ਵਿੱਦਿਆ ਜਾਣ ਕੇ ਉਨ੍ਹਾਂ ਨੂੰ ਆਖਿਆ,

24. ਮੈਨੂੰ ਇੱਕ ਅਠੰਨੀ ਵਿਖਾਓ। ਏਸ ਉੱਤੇ ਕਿਹ ਦੀ ਮੂਰਤ ਅਤੇ ਲਿਖਤ ਹੈ ? ਉਨ੍ਹਾਂ ਆਖਿਆ, ਕੈਸਰ ਦੀ।

25. ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।

26. ਉਹ ਲੋਕਾਂ ਦੇ ਸਾਹਮਣੇ ਉਸ ਗੱਲ ਨੂੰ ਫੜ ਨਾ ਸੱਕੇ ਅਰ ਉਹ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੀ ਰਹਿ ਗਏ।

27. ਤਾਂ ਸਦੂਕੀਆਂ ਵਿੱਚੋਂ ਜਿਹੜੇ ਆਖਦੇ ਹਨ ਭਈ ਕਿਆਮਤ ਨਹੀਂ ਹੋਣੀ ਕਿੰਨੇਕੁ ਉਹ ਦੇ ਕੋਲ ਆਏ ਅਤੇ ਉਨ੍ਹਾਂ ਉਸ ਨੂੰ ਪੁੱਛਿਆ।

28. ਗੁਰੂ ਜੀ ਮੂਸਾ ਨੇ ਸਾਡੇ ਲਈ ਲਿਖਿਆ ਹੈ ਭਈ ਜੇ ਕਿਸੇ ਦਾ ਭਰਾ ਤੀਵੀਂ ਕਰ ਕੇ ਔਂਤ ਮਰ ਜਾਵੇ ਤਾਂ ਉਹ ਦਾ ਭਰਾ ਉਸ ਤੀਵੀਂ ਨੂੰ ਕਰ ਲਵੇ ਅਤੇ ਆਪਣੇ ਭਰਾ ਲਈ ਵੰਸ ਉਤਪੰਨ ਕਰੇ।

29. ਸੋ ਸੱਤ ਭਰਾ ਸਨ ਅਤੇ ਪਹਿਲਾ ਤੀਵੀਂ ਕਰ ਕੇ ਔਂਤ ਮਰ ਗਿਆ।

30. ਅਰ ਦੂਏ ਅਤੇ ਤੀਏ ਨੇ ਉਹ ਨੂੰ ਕਰ ਲਿਆ।

31. ਅਤੇ ਇਸੇ ਤਰਾਂ ਸੱਤਾਂ ਦੇ ਸੱਤ ਔਂਤ ਮਰ ਗਏ।

32. ਪਿੱਛੋਂ ਉਹ ਤੀਵੀਂ ਭੀ ਮਰ ਗਈ।

33. ਸੋ ਕਿਆਮਤ ਨੂੰ ਉਹ ਉਨ੍ਹਾਂ ਵਿੱਚੋਂ ਕਿਹ ਦੀ ਤੀਵੀਂ ਹੋਊਗੀ ਕਿਉਂ ਜੋ ਸੱਤਾਂ ਨੇ ਉਹ ਨੂੰ ਤੀਵੀਂ ਕਰ ਕੇ ਵਸਾਇਆ ਸੀ ?

34. ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਇਸ ਜੁਗ ਦੇ ਪੁੱਤ੍ਰ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ।

35. ਪਰ ਓਹ ਜਿਹੜੇ ਉਸ ਜੁਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਵਿਖੇ ਸਾਂਝੀ ਹੋਣ ਦੇ ਲਾਇਕ ਗਿਣੇ ਜਾਂਦੇ ਓਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ।

36. ਕਿਉਂ ਜੋ ਓਹ ਫੇਰ ਮਰ ਵੀ ਨਹੀਂ ਸੱਕਦੇ ਇਸ ਲਈ ਜੋ ਦੂਤਾਂ ਦੇ ਤੁੱਲ ਹਨ ਅਤੇ ਕਿਆਮਤ ਦੇ ਪੁੱਤ੍ਰ ਹੋ ਕੇ ਪਰਮੇਸ਼ੁਰ ਦੇ ਪੁੱਤ੍ਰ ਹਨ।

37. ਪਰ ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤੀ ਹੈ ਜਦੋਂ ਉਹ ਪ੍ਰਭੁ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ।

38. ਪਰ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।

39. ਤਦ ਗ੍ਰੰਥੀਆਂ ਵਿੱਚੋਂ ਕਿੰਨਿਆਂ ਨੇ ਅੱਗੋਂ ਆਖਿਆ, ਗੁਰੂ ਜੀ ਤੈਂ ਭਲਾ ਕਿਹਾ।

40. ਤਾਂ ਉਨ੍ਹਾਂ ਨੂੰ ਫੇਰ ਕੁਝ ਪ੍ਰਸ਼ਨ ਕਰਨ ਦਾ ਹਿਆਉ ਨਾ ਪਿਆ।

41. ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਸੀਹ ਨੂੰ ਦਾਊਦ ਦਾ ਪੁੱਤ੍ਰ ਕਿੱਕੁਰ ਆਖਦੇ ਹਨ ?

42. ਕਿਉਂ ਜੋ ਦਾਊਦ ਜ਼ਬੂਰ ਦੇ ਪੁਸਤਕ ਵਿੱਚ ਆਪੇ ਕਹਿੰਦਾ ਹੈ ਭਈ ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ,

43. ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਾਂ।

44. ਸੋ ਦਾਊਦ ਉਹ ਨੂੰ ਪ੍ਰਭੁ ਕਹਿੰਦਾ ਹੈ, ਫੇਰ ਉਹ ਉਸ ਦਾ ਪੁੱਤ੍ਰ ਕਿੱਕੁਰ ਹੋਇਆ ?

45. ਜਾਂ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕਿਹਾ,

46. ਕਿ ਗ੍ਰੰਥੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਲੰਮੇ ਬਸਤ੍ਰ ਪਹਿਨੇ ਫਿਰਨਾ ਪਸਿੰਦ ਕਰਦੇ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਅਰ ਜ਼ਿਆਫ਼ਤਾਂ ਵਿੱਚ ਉੱਚੀਆਂ ਥਾਵਾਂ ਨੂੰ ਲੋਚਦੇ ਹਨ।

47. ਓਹ ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਲਣ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਨੂੰ ਵਧੀਕ ਸਜ਼ਾ ਮਿਲੇਗੀ।

About ਲੂਕਾ Chapter 20

Read ਲੂਕਾ Chapter 20 online from the Holy Bible. This chapter is part of the Book of ਲੂਕਾ in the New Testament. Continue reading with the chapter navigation above or explore the complete book.

Book Information

Book: ਲੂਕਾ
Chapter: 20
Testament: New Testament

How to Read this Chapter

Use the Previous and Next Chapter buttons to continue reading ਲੂਕਾ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਲੂਕਾ Chapter 20 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਲੂਕਾ Chapter 20?

ਲੂਕਾ Chapter 20 is part of the Book of ਲੂਕਾ in the Holy Bible.

Can I read this chapter online?

Yes. You can read the complete ਲੂਕਾ Chapter 20 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਲੂਕਾ Chapter 8
  4. 1 ਯੂਹੰਨਾ Chapter 3
  5. ਮੱਤੀ Chapter 10
  6. 1 ਕੁਰਿੰਥੀਆਂ Chapter 12
  7. 1 ਕੁਰਿੰਥੀਆਂ Chapter 9

Explore More from ਲੂਕਾ

  1. ਲੂਕਾ Chapter 22
  2. ਲੂਕਾ Chapter 1
  3. ਲੂਕਾ Chapter 4
  4. ਲੂਕਾ Chapter 15
  5. ਲੂਕਾ Chapter 19
  6. ਲੂਕਾ Chapter 5
  7. ਲੂਕਾ Chapter 14

Related Chapters & Readings

  1. 1 ਸਮੂਏਲ Chapter 19
  2. ਜ਼ਬੂਰ Chapter 105
  3. ਹਿਜ਼ਕੀਏਲ Chapter 36
  4. 1 ਸਮੂਏਲ Chapter 25
  5. ਯਸਾਯਾਹ Chapter 64
  6. ਉਪਦੇਸ਼ਕ Chapter 3
  7. ਸਫ਼ਨਯਾਹ Chapter 1
Share Your Love

Leave a Reply

Your email address will not be published. Required fields are marked *