ਲੂਕਾ Chapter 23

For English

Read ਲੂਕਾ Chapter 23 Online

Read ਲੂਕਾ Chapter 23 online from the Holy Bible. This chapter is part of the Book of ਲੂਕਾ in the New Testament. Browse every verse with easy chapter navigation, continue to the next chapter, or explore the complete Book of ਲੂਕਾ and the Holy Bible online.

Choose a Chapter

ਲੂਕਾ 23

ਅਧਿਆਇ 23

1. ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਉਹ ਨੂੰ ਪਿਲਾਤੁਸ ਦੇ ਕੋਲ ਲੈ ਗਈ।

2. ਅਤੇ ਓਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਭਈ ਅਸਾਂ ਇਹ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ।

3. ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ ? ਉਸ ਨੇ ਉੱਤਰ ਦਿੱਤਾ, ਤੂੰ ਸਤ ਆਖਿਆ ਹੈ।

4. ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।

5. ਪਰ ਓਹ ਹੋਰ ਵੀ ਜੋਰ ਲਾ ਕੇ ਬੋਲੇ, ਉਹ ਗਲੀਲ ਤੋਂ ਲੈਕੇ ਐਥੋਂ ਤੋੜੀ ਸਾਰੇ ਯਹੂਦਿਯਾ ਵਿੱਚ ਸਿਖਲਾਉਂਦਾ ਹੋਇਆ ਲੋਕਾਂ ਨੂੰ ਚੁੱਕਦਾ ਹੈ।

6. ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ ਭਈ ਇਹ ਮਨੁੱਖ ਗਲੀਲੀ ਹੈ ?

7. ਅਤੇ ਜਾਂ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ ਦੇ ਇਲਾਕੇ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ ਘੱਲਿਆ।

8. ਹੇਰੋਦੇਸ ਯਿਸੂ ਨੂੰ ਵੇਖ ਕੇ ਵੱਡਾ ਅਨੰਦ ਹੋਇਆ ਕਿਉਂ ਜੋ ਉਹ ਚਿਰੋਕਣਾ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਓਨ ਉਸ ਦੀ ਖਬਰ ਸੁਣੀ ਸੀ ਅਤੇ ਉਹ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਨਿਸ਼ਾਨ ਵੇਖੇ।

9. ਉਹ ਨੇ ਉਸ ਤੋਂ ਬਹੁਤੀਆਂ ਗੱਲਾਂ ਪੁੱਛੀਆਂ ਪਰ ਓਨ ਉਹ ਨੂੰ ਇੱਕ ਦਾ ਵੀ ਜਵਾਬ ਨਾ ਦਿੱਤਾ।

10. ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਖਲੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ।

11. ਤਾਂ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਹ ਨੂੰ ਬੇਪਤ ਕੀਤਾ ਅਤੇ ਠੱਠਾ ਮਾਰਿਆ ਅਰ ਭੜਕੀਲੀ ਪੁਸ਼ਾਕ ਪਹਿਨਾ ਕੇ ਉਹ ਨੂੰ ਪਿਲਾਤੁਸ ਦੇ ਕੋਲ ਮੋੜ ਭੇਜਿਆ।

12. ਅਰ ਉਸੇ ਦਿਨ ਹੇਰੋਦੇਸ ਅਰ ਪਿਲਾਤੁਸ ਆਪੋ ਵਿੱਚ ਮਿੱਤਰ ਬਣ ਗਏ ਕਿਉਂ ਜੋ ਪਹਿਲਾਂ ਉਨ੍ਹਾਂ ਵਿੱਚ ਵੈਰ ਸੀ।

13. ਤਾਂ ਪਿਲਾਤੁਸ ਨੇ ਪਰਧਾਨ ਜਾਜਕਾਂ ਅਤੇ ਸਰਦਾਰਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ,

14. ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਰ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦੀ ਤੁਸਾਂ ਇਸ ਉੱਤੇ ਨਾਲਸ਼ ਕੀਤੀ ਹੈ ਮੈਂ ਉਨ੍ਹਾਂ ਦੇ ਵਿਖੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ।

15. ਅਤੇ ਨਾ ਹੇਰੋਦੇਸ ਨੇ ਕਿਉਂਕਿ ਓਨ ਉਸ ਨੂੰ ਸਾਡੇ ਕੋਲ ਮੋੜ ਭੇਜਿਆ ਅਰ ਵੇਖੋ ਉਹ ਦੇ ਕੋਲੋਂ ਕਤਲ ਦੇ ਲਾਇਕ ਕੋਈ ਔਗੁਣ ਨਹੀਂ ਹੋਇਆ।

16. ਇਸ ਲਈ ਮੈਂ ਉਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।

18. ਤਦ ਉਨ੍ਹਾਂ ਸਭਨਾਂ ਰਲ ਕੇ ਡੰਡ ਪਾਈ ਅਤੇ ਆਖਿਆ ਕਿ ਮਾਰ ਦਿਓ ਇਸ ਨੂੰ ! ਅਰ ਬਰੱਬਾਸ ਨੂੰ ਸਾਡੇ ਲਈ ਛੱਡ ਦਿਓ !

19. ਜੋ ਕਿਸੇ ਪਸਾਦ ਦੇ ਕਾਰਨ ਜੋ ਸ਼ਹਿਰ ਵਿੱਚ ਹੋਇਆ ਸੀ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ।

20. ਤਾਂ ਪਿਲਾਤੁਸ ਨੇ ਓਹਨਾਂ ਨੂੰ ਫੇਰ ਸਮਝਾਇਆ ਕਿਉਂ ਜੋ ਉਹ ਯਿਸੂ ਨੂੰ ਛੁਡਾਉਣਾ ਚਾਹੁੰਦਾ ਸੀ।

21. ਪਰ ਓਹ ਹੋਰ ਵੀ ਸੰਘ ਪਾੜ ਕੇ ਬੋਲੇ ਕਿ ਉਹ ਨੂੰ ਸਲੀਬ ਦਿਓ ! ਸਲੀਬ ਦਿਓ !

22. ਉਸ ਨੇ ਤੀਜੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਬੁਰਿਆਈ ਕੀਤੀ ? ਮੈਂ ਇਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਹ ਨੂੰ ਕੋਰੜੇ ਮਾਰ ਕੇ ਛੱਡ ਦਿਆਂਗਾ।

23. ਪਰ ਓਹ ਉੱਚਾ ਰੌਲਾ ਪਾ ਕੇ ਉਹ ਦੇ ਗਲ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਪਰਬਲ ਪੈ ਗਈਆਂ।

24. ਤਾਂ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਅਰਜ਼ ਦੇ ਅਨੁਸਾਰ ਹੋਵੇ।

25. ਅਤੇ ਉਸ ਨੂੰ ਜਿਹੜਾ ਪਸਾਦ ਅਰ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਹ ਨੂੰ ਓਹ ਮੰਗਦੇ ਸਨ ਛੱਡ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।

26. ਜਾਂ ਉਸ ਨੂੰ ਲਈ ਜਾਂਦੇ ਸਨ ਤਾਂ ਸ਼ਮਊਨ ਇੱਕ ਕੁਰੇਨੀ ਮਨੁੱਖ ਪਿੰਡੋਂ ਆਉਂਦੇ ਨੂੰ ਫੜ ਕੇ ਉਸ ਉੱਤੇ ਸਲੀਬ ਧਰੀ ਭਈ ਯਿਸੂ ਦੇ ਮਗਰ ਲੈ ਚੱਲੇ।

27. ਲੋਕਾਂ ਦੀ ਭੀੜ ਉਹ ਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ।

28. ਪਰ ਯਿਸੂ ਉਨ੍ਹਾਂ ਦੀ ਵੱਲ ਪਿਛਾਹਾਂ ਭੌਂ ਕੇ ਬੋਲਿਆ, ਹੇ ਯਰੂਸ਼ਲਮ ਦੀਓ ਧੀਓ, ਮੈਨੂੰ ਨਾ ਰੋਵੋ ਪਰ ਆਪ ਨੂੰ ਅਤੇ ਆਪਣਿਆਂ ਬੱਚਿਆਂ ਨੂੰ ਰੋਵੋ।

29. ਕਿਉਂਕਿ ਵੇਖੋ ਓਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ ਭਈ ਧੰਨ ਹਨ ਬਾਂਝਾਂ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਓਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।

30. ਤਦ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿਗ ਪਓ ! ਅਤੇ ਟਿੱਬਿਆਂ ਨੂੰ ਭਈ ਸਾਨੂੰ ਲੁਕਾ ਲਓ !

31. ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ ?

32. ਹੋਰ ਦੋਹਾਂ ਨੂੰ ਵੀ ਜੋ ਬੁਰਿਆਰ ਸਨ ਉਹ ਦੇ ਸੰਗ ਮਾਰਨ ਨੂੰ ਲੈਈ ਜਾਂਦੇ ਸਨ।

33. ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੂਆ ਖੱਬੇ।

34. ਤਦ ਯਿਸੂ ਨੇ ਆਖਿਆ, ਹੇ ਪਿਤਾ, ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ, ਅਤੇ ਉਨ੍ਹਾਂ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ।

35. ਅਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਭਈ ਇਹ ਨੇ ਹੋਰਨਾਂ ਨੂੰ ਬਚਾਇਆ। ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਹ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ !

36. ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹ ਨੂੰ ਸਿਰਕਾ ਦਿੱਤਾ ਅਤੇ ਆਖਿਆ।

37. ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ !

38. ਅਰ ਉਹ ਦੇ ਉਤਾਹਾਂ ਇਹ ਲਿਖਤ ਵੀ ਲਾਈ ਹੋਈ ਸੀ, ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ।

39. ਉਨ੍ਹਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ, ਤੂੰ ਮਸੀਹ ਨਹੀਂ ਹੈਂ ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਭੀ ਬਚਾ !

40. ਪਰ ਦੂਏ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ ?

41. ਅਸੀਂ ਤਾਂ ਨਿਆਉਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ ਨੇ ਕੋਈ ਔਗੁਣ ਨਹੀਂ ਕੀਤਾ।

42. ਅਤੇ ਉਹ ਨੇ ਆਖਿਆ, ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।

43. ਉਸ ਨੇ ਉਹ ਨੂੰ ਆਖਿਆ, ਮੈਂ ਤੈਨੂੰ ਸੱਤ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ।

44. ਹੁਣ ਦੋਕੁ ਪਹਿਰ ਹੋ ਗਏ ਸਨ ਅਰ ਸਾਰੀ ਧਰਤੀ ਉੱਤੇ ਤੀਏ ਪਹਿਰ ਤੀਕੁਰ ਅਨ੍ਹੇਰਾ ਰਿਹਾ।

45. ਅਤੇ ਸੂਰਜ ਕਾਲਾ ਪੈ ਗਿਆ ਅਤੇ ਹੈਕਲ ਦਾ ਪੜਦਾ ਵਿਚਕਾਰੋਂ ਪਾਟ ਗਿਆ।

46. ਤਾਂ ਯਿਸੂ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ, ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ।

47. ਤਾਂ ਸੂਬੇਦਾਰ ਨੇ ਇਹ ਵਿਥਿਆ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚੀ ਮੁੱਚੀ ਇਹ ਧਰਮੀ ਪੁਰਖ ਸੀ !

48. ਅਤੇ ਸਭ ਲੋਕ ਜਿਹੜੇ ਇਹ ਹਵਾਲ ਵੇਖਣ ਨੂੰ ਇਕੱਠੇ ਆਏ ਸਨ ਇਹ ਸਾਰੀ ਵਾਰਤਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ।

49. ਅਰ ਉਹ ਦੇ ਸਰਬੱਤ ਜਾਣੂ ਪਛਾਣੂ ਅਤੇ ਓਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਦੂਰੋਂ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ।

50. ਤਾਂ ਵੇਖੋ ਯੂਸੁਫ਼ ਨਾਉਂ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ ਅਰ ਭਲਾ ਅਤੇ ਧਰਮੀ ਸੀ।

51. ਅਤੇ ਉਨ੍ਹਾਂ ਦੀ ਮੱਤ ਅਰ ਕਰਮ ਵਿੱਚ ਨਹੀਂ ਸੀ ਰਲਿਆ ਸੋ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਰ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਹੈਸੀ।

52. ਉਹ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ।

53. ਅਤੇ ਉਸ ਨੂੰ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਵਲ੍ਹੇਟ ਕੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ ਜਿੱਥੇ ਕਦੇ ਕੋਈ ਨਹੀਂ ਸੀ ਪਿਆ। 54 ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ। 55 ਅਤੇ ਉਹ ਤੀਵੀਆਂ ਜਿਹੜੀਆਂ ਗਲੀਲ ਤੋਂ ਉਹ ਦੇ ਨਾਲ ਆਈਆਂ ਸਨ ਉਨ੍ਹਾਂ ਵੀ ਮਗਰ ਮਗਰ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੀ ਲੋਥ ਕਿੱਕੁਰ ਰੱਖੀ ਗਈ ਸੀ। 56 ਤਦ ਉਨ੍ਹਾਂ ਮੁੜ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ ਉਨ੍ਹਾਂ ਨੇ ਹੁਕਮ ਮੂਜਬ ਅਰਾਮ ਕੀਤਾ।

About ਲੂਕਾ Chapter 23

Read ਲੂਕਾ Chapter 23 online from the Holy Bible. This chapter is part of the Book of ਲੂਕਾ in the New Testament. Continue reading with the chapter navigation above or explore the complete book.

Book Information

Book: ਲੂਕਾ
Chapter: 23
Testament: New Testament

How to Read this Chapter

Use the Previous and Next Chapter buttons to continue reading ਲੂਕਾ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਲੂਕਾ Chapter 23 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਲੂਕਾ Chapter 23?

ਲੂਕਾ Chapter 23 is part of the Book of ਲੂਕਾ in the Holy Bible.

Can I read this chapter online?

Yes. You can read the complete ਲੂਕਾ Chapter 23 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. 1 ਕੁਰਿੰਥੀਆਂ Chapter 12
  4. 1 ਕੁਰਿੰਥੀਆਂ Chapter 9
  5. 1 ਕੁਰਿੰਥੀਆਂ Chapter 7
  6. ਲੂਕਾ Chapter 8
  7. 1 ਯੂਹੰਨਾ Chapter 3

Explore More from ਲੂਕਾ

  1. ਲੂਕਾ Chapter 22
  2. ਲੂਕਾ Chapter 16
  3. ਲੂਕਾ Chapter 14
  4. ਲੂਕਾ Chapter 4
  5. ਲੂਕਾ Chapter 5
  6. ਲੂਕਾ Chapter 3
  7. ਲੂਕਾ Chapter 9

Related Chapters & Readings

  1. ਸੁਲੇਮਾਨ ਦਾ ਗੀਤ Chapter 2
  2. ਹਿਜ਼ਕੀਏਲ Chapter 28
  3. ਅੱਯੂਬ Chapter 6
  4. ਯਾਕੂਬ Chapter 5
  5. ਉਤਪਤ Chapter 15
  6. ਉਤਪਤ Chapter 34
  7. ਯਿਰਮਿਯਾਹ Chapter 39
Share Your Love

Leave a Reply

Your email address will not be published. Required fields are marked *