ਲੂਕਾ Chapter 8

For English

Read ਲੂਕਾ Chapter 8 Online

Read ਲੂਕਾ Chapter 8 online from the Holy Bible. This chapter is part of the Book of ਲੂਕਾ in the New Testament. Browse every verse with easy chapter navigation, continue to the next chapter, or explore the complete Book of ਲੂਕਾ and the Holy Bible online.

Choose a Chapter

ਲੂਕਾ 8

ਅਧਿਆਇ 8

1. ਇਹ ਦੇ ਥੋੜੇ ਚਿਰ ਪਿੱਛੋਂ ਐਉਂ ਹੋਇਆ ਕਿ ਉਹ ਨਗਰੋ ਨਗਰ ਅਤੇ ਪਿੰਡੋਂ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ ਅਤੇ ਓਹ ਬਾਰ੍ਹਾਂ ਉਸ ਦੇ ਨਾਲ ਸਨ।

2. ਅਰ ਕਈ ਤੀਵੀਆਂ ਵੀ ਜਿਹੜੀਆਂ ਬਦਰੂਹਾਂ ਅਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਹ ਦੇ ਵਿੱਚੋਂ ਸੱਤ ਭੂਤ ਨਿੱਕਲੇ ਸਨ।

3. ਅਤੇ ਹੇਰੋਦੇਸ ਦੇ ਦਿਵਾਨ ਖੂਜ਼ਾਹ ਨਾਮੇ ਦੀ ਤੀਵੀਂ ਯੋਆਨਾ ਅਰ ਸੁਸੰਨਾ ਅਤੇ ਹੋਰ ਬਥੇਰੀਆਂ ਜੋ ਆਪਣੇ ਮਾਲ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।

4. ਜਾਂ ਵੱਡੀ ਭੀੜ ਇਕੱਠੀ ਹੁੰਦੀ ਸੀ ਅਤੇ ਨਗਰ ਨਗਰ ਦੇ ਲੋਕ ਉਹ ਦੇ ਕੋਲ ਆਉਂਦੇ ਸਨ, ਤਾਂ ਉਹ ਨੇ ਦ੍ਰਿਸ਼ਟਾਂਤ ਨਾਲ ਆਖਿਆ।

5. ਕਿ ਇੱਕ ਬੀਜਣ ਵਾਲਾ ਬੀ ਬੀਜਣ ਨੂੰ ਨਿੱਕਲਿਆ ਅਰ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਜਾ ਪਿਆ ਅਤੇ ਮਿੱਧਿਆ ਗਿਆ ਅਤੇ ਅਕਾਸ਼ ਦੇ ਪੰਛੀ ਉਹ ਨੂੰ ਚੁਗ ਗਏ।

6. ਅਰ ਹੋਰ ਪੱਥਰ ਉੱਤੇ ਕਿਰਿਆ ਸੋ ਉੱਗਦਿਆਂ ਹੀ ਸੁੱਕ ਗਿਆ ਇਸ ਲਈ ਜੋ ਉਹ ਨੂੰ ਗਿੱਲ ਨਾ ਪਹੁੰਚੀ।

7. ਅਤੇ ਹੋਰ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਨਾਲ ਹੀ ਵਧ ਕੇ ਉਹ ਨੂੰ ਦਬਾ ਲਿਆ।

8. ਅਰ ਹੋਰ ਚੰਗੀ ਜਮੀਨ ਵਿੱਚ ਕਿਰਿਆ ਅਤੇ ਉੱਗ ਕੇ ਸੌ ਗੁਣਾ ਫਲਿਆ। ਉਹ ਇਹ ਗੱਲਾਂ ਕਹਿ ਕੇ ਉੱਚੀ ਉੱਚੀ ਬੋਲਿਆ ਭਈ ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ !

9. ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ਇਸ ਦ੍ਰਿਸ਼ਟਾਂਤ ਦਾ ਕੀ ਅਰਥ ਹੈ ?

10. ਅਰ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ, ਤਾਂ ਜੋ ਓਹ ਵੇਖਦਿਆਂ ਨਾ ਵੇਖਣ ਅਤੇ ਸੁਣਦਿਆਂ ਨਾ ਸਮਝਣ।

11. ਪਰ ਇਹ ਦ੍ਰਿਸ਼ਟਾਂਤ ਇਉਂ ਹੈ ਕਿ ਬੀ ਪਰਮੇਸ਼ੁਰ ਦਾ ਬਚਨ ਹੈ।

12. ਅਤੇ ਪਹੇ ਦੇ ਕੰਢੇ ਵਾਲੇ ਓਹ ਹਨ ਜਿਨ੍ਹਾਂ ਸੁਣਿਆ, ਤਾਂ ਸ਼ਤਾਨ ਆਣ ਕੇ ਉਸ ਬਚਨ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ਕਿਤੇ ਅਜਿਹਾ ਨਾ ਹੋਵੇ ਜੋ ਓਹ ਨਿਹਚਾ ਕਰ ਕੇ ਬਚਾਏ ਜਾਣ।

13. ਅਤੇ ਜੋ ਪੱਥਰ ਉੱਤੇ ਕਿਰੇ ਸੋ ਓਹ ਹਨ ਕਿ ਜਿਸ ਵੇਲੇ ਓਹ ਸੁਣਦੇ ਹਨ ਤਾਂ ਬਚਨ ਨੂੰ ਖੁਸ਼ੀ ਨਾਲ ਮੰਨ ਲੈਂਦੇ ਹਨ ਪਰ ਏਹ ਜੜ੍ਹ ਨਹੀਂ ਰੱਖਦੇ ਅਤੇ ਥੋੜਾ ਚਿਰ ਪਰਤੀਤ ਕਰਦੇ ਅਰ ਪਰਤਾਵੇ ਵੇਲੇ ਹਟ ਜਾਂਦੇ ਹਨ।

14. ਜੋ ਕੰਡਿਆਲਿਆਂ ਵਿੱਚ ਕਿਰਿਆ ਸੋ ਓਹ ਹਨ ਜਿਨ੍ਹਾਂ ਸੁਣਿਆ ਅਤੇ ਜਾ ਕੇ ਜੀਉਣ ਦੀਆਂ ਚਿੰਤਾਂ ਅਰ ਮਾਯਾ ਅਤੇ ਭੋਗ ਬਿਲਾਸ ਨਾਲ ਦਬਾਏ ਜਾਂਦੇ ਹਨ ਅਤੇ ਪੱਕੇ ਫਲ ਨਹੀਂ ਦਿੰਦੇ ਹਨ।

15. ਪਰ ਜੋ ਚੰਗੀ ਜਮੀਨ ਵਿੱਚ ਕਿਰਿਆ ਸੋ ਓਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।

16. ਕੋਈ ਮਨੁੱਖ ਦੀਵਾ ਬਾਲ ਕੇ ਉਹ ਨੂੰ ਭਾਂਡੇ ਨਾਲ ਨਹੀਂ ਲੁਕਾਉਂਦਾ, ਨਾ ਮੰਜੇ ਦੇ ਹੇਠ ਰੱਖਦਾ ਹੈ ਪਰ ਦੀਵਟ ਉੱਤੇ ਰੱਖਦਾ ਹੈ ਭਈ ਅੰਦਰ ਆਉਣ ਵਾਲੇ ਚਾਨਣ ਵੇਖਣ।

17. ਕੁਝ ਓਹਲੇ ਤਾਂ ਨਹੀਂ ਜੋ ਪਰਗਟ ਨਾ ਹੋਵੇਗਾ ਅਤੇ ਕੁਝ ਲੁਕਿਆ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ।

18. ਇਸ ਕਰਕੇ ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ ਕਿਉਂਕਿ ਜਿਹ ਦੇ ਕੋਲ ਕੁਝ ਹੋਵੇ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਜੋ ਉਹ ਆਪਣੀ ਜਾਚ ਵਿੱਚ ਰੱਖਦਾ ਹੈ ਲੈ ਲਿਆ ਜਾਵੇਗਾ।

19. ਉਹ ਦੀ ਮਾਤਾ ਅਤੇ ਉਹ ਦੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਹ ਦੇ ਨੇੜੇ ਅੱਪੜ ਨਾ ਸੱਕੇ।

20. ਉਹ ਨੂੰ ਖਬਰ ਕੀਤੀ ਗਈ ਭਈ ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਖੜੇ ਤੈਨੂੰ ਮਿਲਨਾ ਚਾਹੁੰਦੇ ਹਨ।

21. ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਮੇਰੇ ਭਰਾ ਏਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ।

22. ਫੇਰ ਇੱਕ ਦਿਨ ਐਉਂ ਹੋਇਆ ਜੋ ਉਹ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ ਦਿੱਤੀ।

23. ਪਰ ਜਾਂ ਬੇੜੀ ਚੱਲੀ ਜਾਂਦੀ ਸੀ ਤਾਂ ਉਹ ਸੌਂ ਗਿਆ ਅਤੇ ਝੀਲ ਵਿੱਚ ਅਨ੍ਹੇਰੀ ਆਈ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ ਅਰ ਓਹ ਖਤਰੇ ਵਿੱਚ ਸਨ।

24. ਤਾਂ ਉਨ੍ਹਾਂ ਨੇ ਕੋਲ ਆਣ ਕੇ ਉਸ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ ! ਅਸੀਂ ਤਾਂ ਮਰ ਚੱਲੇ ਹਾਂ ! ਉਸ ਨੇ ਉੱਠ ਕੇ ਪੌਣ ਅਤੇ ਪਾਣੀ ਦੀਆਂ ਠਾਠਾਂ ਨੂੰ ਦਬਕਾ ਦਿੱਤਾ ਅਰ ਓਹ ਥੰਮ ਗਈਆਂ ਅਤੇ ਚੈਨ ਹੋ ਗਿਆ।

25. ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੀ ਨਿਹਚਾ ਕਿੱਥੇ ? ਅਤੇ ਉਹ ਡਰ ਗਏ ਅਰ ਹੈਰਾਨ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੌਣ ਹੈ ਜੋ ਪੌਣ ਅਤੇ ਪਾਣੀ ਉੱਤੇ ਭੀ ਹੁਕਮ ਕਰਦਾ ਹੈ ਅਰ ਓਹ ਉਸ ਦੀ ਮੰਨ ਲੈਂਦੇ ਹਨ ?

26. ਓਹ ਗਿਰਸੇਨੀਆਂ ਦੇ ਦੇਸ ਵਿੱਚ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ ਪਹੁੰਚੇ।

27. ਅਰ ਜਾਂ ਉਹ ਕੰਢੇ ਤੇ ਉੱਤਰਿਆ ਤਾਂ ਨਗਰ ਵਿੱਚੋਂ ਇੱਕ ਮਨੁੱਖ ਟੱਕਰਿਆ ਜਿਹ ਦੇ ਵਿੱਚ ਭੂਤ ਸਨ ਅਤੇ ਉਹ ਬਹੁਤ ਚਿਰ ਦਾ ਬਸਤ੍ਰ ਨਹੀਂ ਸੀ ਪਹਿਨਦਾ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ।

28. ਅਰ ਯਿਸੂ ਨੂੰ ਵੇਖ ਕੇ ਚੀਕ ਮਾਰੀ ਅਤੇ ਉਸ ਦੇ ਅੱਗੇ ਡਿੱਗ ਪਿਆ ਅਰ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤ੍ਰ ਯਿਸੂ ਤੇਰਾ ਮੇਰੇ ਨਾਲ ਕੀ ਕੰਮ ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁਖ ਨਾ ਦਿਹ !

29. ਕਿਉਂਕਿ ਉਹ ਉਸ ਭ੍ਰਿਸ਼ਟ ਆਤਮਾ ਨੂੰ ਹੁਕਮ ਕਰ ਰਿਹਾ ਸੀ ਕਿ ਇਸ ਮਨੁੱਖ ਵਿੱਚੋਂ ਨਿੱਕਲ ਜਾਹ ਇਸ ਲਈ ਜੋ ਉਹ ਬਹੁਤ ਵਾਰੀ ਉਹ ਨੂੰ ਖਿੱਚ ਕਰਦਾ ਸੀ ਅਤੇ ਉਹ ਸੰਗਲਾਂ ਅਤੇ ਬੇੜੀਆਂ ਨਾਲ ਜਕੜਿਆ ਹੋਇਆ ਪਹਿਰੇ ਵਿੱਚ ਰਹਿੰਦਾ ਸੀ ਪਰ ਉਹ ਬੰਧਨਾਂ ਨੂੰ ਤੋੜ ਸੁੱਟਦਾ ਅਤੇ ਭੂਤ ਉਹ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ।

30. ਫੇਰ ਯਿਸੂ ਨੇ ਉਹ ਨੂੰ ਪੁੱਛਿਆ, ਤੇਰਾ ਨਾਉਂ ਕੀ ਹੈ ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਭੂਤ ਉਸ ਵਿੱਚ ਵੜੇ ਹੋਏ ਸਨ।

31. ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਭਈ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ !

32. ਉੱਥੇ ਸੂਰਾਂ ਦਾ ਇੱਕ ਵੱਡਾ ਇੱਜੜ ਪਹਾੜ ਉੱਤੇ ਚੁੱਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਹ ਜੋ ਉਨ੍ਹਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ।

33. ਅਰ ਭੂਤ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਸਾਰਾ ਇੱਜੜ ਢਾਹੇ ਉੱਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਡੁੱਬ ਮੋਇਆ।

34. ਅਰ ਚੁਗਾਉਣ ਵਾਲੇ ਇਹ ਹਾਲ ਵੇਖ ਕੇ ਭੱਜੇ ਅਤੇ ਨਗਰ ਅਰ ਪਿੰਡਾਂ ਵਿੱਚ ਖਬਰ ਪੁਚਾਈ।

35. ਤਾਂ ਲੋਕ ਉਸ ਹਾਲ ਨੂੰ ਵੇਖਣ ਨਿੱਕਲੇ ਅਤੇ ਯਿਸੂ ਦੇ ਕੋਲ ਆਣ ਕੇ ਉਸ ਮਨੁੱਖ ਨੂੰ ਜਿਸ ਵਿੱਚੋਂ ਭੂਤ ਨਿੱਕਲੇ ਸਨ ਕੱਪੜੇ ਪਹਿਨੀ ਅਤੇ ਸੁਰਤ ਸਮ੍ਹਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਓਹ ਡਰ ਗਏ।

36. ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਖਬਰ ਦਿੱਤੀ ਭਈ ਉਹ ਜਿਹ ਦੇ ਵਿੱਚ ਭੂਤ ਸਨ ਕਿੱਕੂੰ ਬਚ ਗਿਆ।

37. ਅਰ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਉਸ ਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲੋਂ ਚੱਲੇ ਜਾਓ ਕਿਉਂ ਜੋ ਉਨ੍ਹਾਂ ਨੂੰ ਵੱਡਾ ਖੌਫ਼ ਪੈ ਗਿਆ ਸੀ। ਸੋ ਉਹ ਬੇੜੀ ਉੱਤੇ ਚੜ੍ਹ ਕੇ ਮੁੜ ਗਿਆ।

38. ਅਤੇ ਉਸ ਮਨੁੱਖ ਨੇ ਜਿਹ ਦੇ ਵਿੱਚੋਂ ਭੂਤ ਨਿੱਕਲੇ ਸਨ, ਉਸ ਦੇ ਨਾਲ ਰਹਿਣ ਦੇ ਲਈ ਬੇਨਤੀ ਕੀਤੀ ਪਰ ਉਸ ਨੇ ਇਹ ਕਹਿ ਕੇ ਉਹ ਨੂੰ ਵਿਦਿਆ ਕੀਤਾ।

39. ਭਈ ਆਪਣੇ ਘਰ ਨੂੰ ਮੁੜ ਜਾਹ ਅਤੇ ਦੱਸੀਂ ਜੋ ਪਰਮੇਸ਼ੁਰ ਨੇ ਤੇਰੇ ਲਈ ਕੇਡੇ ਵੱਡੇ ਕੰਮ ਕੀਤੇ ਹਨ। ਤਾਂ ਉਹ ਸਾਰੇ ਨਗਰ ਵਿੱਚ ਉਜਾਗਰ ਕਰਦਾ ਗਿਆ ਜੋ ਯਿਸੂ ਨੇ ਉਹ ਦੇ ਲਈ ਕੇਡੇ ਵੱਡੇ ਕੰਮ ਕੀਤੇ।

40. ਜਾਂ ਯਿਸੂ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਓਹ ਸਭ ਉਸ ਦੀ ਉਡੀਕ ਕਰ ਰਹੇ ਸਨ।

41. ਅਰ ਵੇਖੋ ਕਿ ਜੈਰੁਸ ਨਾਉਂ ਦਾ ਇੱਕ ਮਨੁੱਖ ਆਇਆ ਜਿਹੜਾ ਸਮਾਜ ਦਾ ਸਰਦਾਰ ਸੀ ਅਤੇ ਉਹ ਨੇ ਯਿਸੂ ਦੇ ਪੈਰੀਂ ਪੈ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ।

42. ਇਸ ਕਰਕੇ ਜੋ ਉਹ ਦੀ ਬਾਰਾਂ ਕੁ ਵਰਿਹਾਂ ਦੀ ਇਕਲੌਤੀ ਧੀ ਸੀ ਅਰ ਉਹ ਸੀ ਮਰਨਾਊ ਅਤੇ ਉਸ ਦੇ ਤੁਰਦਿਆਂ ਜਾਂਦਿਆਂ ਭੀੜ ਉਸ ਨੂੰ ਦਬਾਈ ਜਾਂਦੀ ਸੀ।

43. ਤਦ ਇੱਕ ਜਨਾਨੀ ਨੇ ਜਿਹ ਦੇ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ ਅਤੇ ਉਹ ਆਪਣੀ ਸਾਰੀ ਪੂੰਜੀ ਹਕੀਮਾਂ ਨੂੰ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸਕੀ।

44. ਪਿੱਛੋਂ ਦੀ ਆਣ ਕੇ ਉਸ ਦੇ ਕੱਪੜੇ ਦਾ ਪੱਲਾ ਛੋਹਿਆ ਅਤੇ ਉਵੇਂ ਉਹ ਦਾ ਲਹੂ ਬੰਦ ਹੋ ਗਿਆ।

45. ਤਦ ਯਿਸੂ ਨੇ ਕਿਹਾ, ਮੈਨੂੰ ਕਿਹ ਨੇ ਛੋਹਿਆ ? ਜਾਂ ਸਾਰਿਆਂ ਨੇ ਨਾਂਹ ਕੀਤੀ ਤਾਂ ਪਤਰਸ ਅਤੇ ਉਹ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੈਨੂੰ ਘੇਰਦੀ ਅਰ ਉੱਤੇ ਡਿੱਗਦੀ ਹੈ।

46. ਪਰ ਯਿਸੂ ਆਖਿਆ, ਕਿਸੇ ਨੇ ਮੈਨੂੰ ਛੋਹਿਆ ਕਿਉਂ ਜੋ ਮੈਨੂੰ ਮਲੂਮ ਹੋਇਆ ਭਈ ਮੇਰੇ ਵਿੱਚੋਂ ਸ਼ਕਤੀ ਨਿੱਕਲੀ ਹੈ।

47. ਜਾਂ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੁਕ ਨਹੀਂ ਸੱਕਦੀ ਤਾਂ ਕੰਬਦੀ ਕੰਬਦੀ ਆਈ ਅਤੇ ਉਸ ਦੇ ਪੈਰੀਂ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੋਹਿਆ ਅਤੇ ਕਿਸ ਤਰਾਂ ਓਵੇਂ ਚੰਗੀ ਹੋ ਗਈ।

48. ਉਸ ਨੇ ਉਹ ਨੂੰ ਆਖਿਆ, ਬੇਟੀ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚੱਲੀ ਜਾਹ।

49. ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਕਿਸੇ ਨੇ ਆਣ ਕੇ ਕਿਹਾ ਭਈ ਤੇਰੀ ਧੀ ਮਰ ਗਈ, ਗੁਰੂ ਨੂੰ ਖੇਚਲ ਨਾ ਦਿਹ।

50. ਪਰ ਯਿਸੂ ਨੇ ਸੁਣ ਕੇ ਅੱਗੋਂ ਉਹ ਨੂੰ ਆਖਿਆ, ਨਾ ਡਰ, ਕੇਵਲ ਨਿਹਚਾ ਕਰ ਤਾਂ ਉਹ ਬਚ ਜਾਵੇਗੀ।

51. ਉਸ ਨੇ ਘਰ ਪਹੁੰਚ ਕੇ ਪਤਰਸ ਅਰ ਯੂਹੰਨਾ ਅਰ ਯਾਕੂਬ ਅਤੇ ਉਸ ਕੁੜੀ ਦੇ ਮਾਪਿਆਂ ਤੋਂ ਬਿਨਾ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ।

52. ਅਤੇ ਸਭ ਲੋਕ ਉਸ ਕੁੜੀ ਨੂੰ ਰੋਂਦੇ ਪਿੱਟਦੇ ਸਨ ਪਰ ਉਸ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ।

53. ਤਾਂ ਓਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਉਹ ਜਾਣਦੇ ਸਨ ਭਈ ਉਹ ਮੋਈ ਪਈ ਹੈ।

54. ਪਰ ਉਸ ਨੇ ਉਹ ਦਾ ਹੱਥ ਫੜ ਕੇ ਉੱਚੀ ਅਵਾਜ਼ ਨਾਲ ਕਿਹਾ, ਕੁੜੀਏ, ਉੱਠ !

55. ਅਤੇ ਉਹ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜੀ ਹੋਈ, ਅਰ ਉਸ ਨੇ ਹੁਕਮ ਕੀਤਾ ਜੋ ਉਹ ਨੂੰ ਕੁਝ ਖਾਣ ਲਈ ਦਿੱਤਾ ਜਾਏ।

56. ਅਤੇ ਉਹ ਦੇ ਮਾਪੇ ਅਚਰਜ ਰਹਿ ਗਏ, ਪਰ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਭਈ ਇਹ ਵਿਥਿਆ ਕਿਸੇ ਕੋਲ ਨਾ ਦੱਸਿਓ।

About ਲੂਕਾ Chapter 8

Read ਲੂਕਾ Chapter 8 online from the Holy Bible. This chapter is part of the Book of ਲੂਕਾ in the New Testament. Continue reading with the chapter navigation above or explore the complete book.

Book Information

Book: ਲੂਕਾ
Chapter: 8
Testament: New Testament

How to Read this Chapter

Use the Previous and Next Chapter buttons to continue reading ਲੂਕਾ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਲੂਕਾ Chapter 8 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਲੂਕਾ Chapter 8?

ਲੂਕਾ Chapter 8 is part of the Book of ਲੂਕਾ in the Holy Bible.

Can I read this chapter online?

Yes. You can read the complete ਲੂਕਾ Chapter 8 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਮੱਤੀ Chapter 2
  4. 1 ਯੂਹੰਨਾ Chapter 4
  5. 1 ਯੂਹੰਨਾ Chapter 3
  6. 1 ਪਤਰਸ Chapter 2
  7. ਇਬਰਾਨੀਆਂ Chapter 7

Explore More from ਲੂਕਾ

  1. ਲੂਕਾ Chapter 24
  2. ਲੂਕਾ Chapter 19
  3. ਲੂਕਾ Chapter 10
  4. ਲੂਕਾ Chapter 4
  5. ਲੂਕਾ Chapter 14
  6. ਲੂਕਾ Chapter 23
  7. ਲੂਕਾ Chapter 2

Related Chapters & Readings

  1. ਹੋਸ਼ੇਆ Chapter 8
  2. ਜ਼ਬੂਰ Chapter 75
  3. ਹਿਜ਼ਕੀਏਲ Chapter 24
  4. ਨਿਆਂਈਆਂ Chapter 19
  5. 1 ਸਮੂਏਲ Chapter 25
  6. ਉਤਪਤ Chapter 20
  7. ਜ਼ਬੂਰ Chapter 29
Share Your Love

Leave a Reply

Your email address will not be published. Required fields are marked *