Read ਮਰਕੁਸ Chapter 3 Online
Read ਮਰਕੁਸ Chapter 3 online from the Holy Bible. This chapter is part of the Book of ਮਰਕੁਸ in the New Testament. Browse every verse with easy chapter navigation, continue to the next chapter, or explore the complete Book of ਮਰਕੁਸ and the Holy Bible online.
Choose a Chapter
ਮਰਕੁਸ 3
ਅਧਿਆਇ 3
1. ਉਹ ਫੇਰ ਸਮਾਜ ਵਿੱਚ ਗਿਆ ਅਰ ਉੱਥੇ ਇੱਕ ਮਨੁੱਖ ਸੀ ਜਿਹ ਦਾ ਹੱਥ ਸੁੱਕਿਆ ਹੋਇਆ ਸੀ।
2. ਅਤੇ ਓਹ ਉਸ ਦੀ ਤੱਕ ਵਿੱਚ ਲੱਗੇ ਹੋਏ ਸਨ ਕਿ ਵੇਖੀਏ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰੇ ਕਿ ਨਹੀਂ ਭਈ ਉਹ ਦੇ ਜੁੰਮੇ ਦੋਸ਼ ਲਾਉਣ।
3. ਉਹ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਵਿਚਾਲੇ ਖੜਾ ਹੋ।
4. ਫੇਰ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ ਯਾ ਬੁਰਾ ਕਰਨਾ? ਜਾਨ ਬਚਾਉਣੀ ਯਾ ਜਾਨ ਮਾਰਨੀ? ਪਰ ਓਹ ਚੁੱਪ ਹੀ ਰਹੇ।
5. ਤਦ ਉਹ ਨੇ ਉਨ੍ਹਾਂ ਦੀ ਸਖ਼ਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਨ੍ਹਾਂ ਵੱਲ ਕ੍ਰੋਧ ਨਾਲ ਚੁਫੇਰੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਲੰਮਾ ਕਰ। ਤਾਂ ਉਸ ਨੇ ਲੰਮਾ ਕੀਤਾ ਅਤੇ ਉਸ ਦਾ ਹੱਥ ਫੇਰ ਚੰਗਾ ਹੋ ਗਿਆ।
6. ਤਦ ਫ਼ਰੀਸੀਆਂ ਨੇ ਨਿੱਕਲ ਕੇ ਉਸੇ ਵੇਲੇ ਹੇਰੋਦੀਆਂ ਨਾਲ ਉਹ ਦੇ ਵਿਰੁੱਧ ਮਤਾ ਪਕਾਇਆ ਜੋ ਕਿਸ ਤਰਾਂ ਉਹ ਦਾ ਨਾਸ ਕਰੀਏ।
7. ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚੱਲਿਆ ਗਿਆ ਅਰ ਗਲੀਲ ਤੋਂ ਬਹੁਤ ਸਾਰੇ ਲੋਕ ਮਗਰ ਹੋ ਤੁਰੇ।
8. ਅਰ ਯਹੂਦਿਯਾ ਅਤੇ ਯਰੂਸ਼ਲਮ ਅਤੇ ਅਦੂਮ ਤੋਂ ਅਤੇ ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿਹੇ ਵੱਡੇ ਵੱਡੇ ਕੰਮ ਕਰਦਾ ਹੈ, ਉਹ ਦੇ ਕੋਲ ਆਈ।
9. ਤਾਂ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਭੀੜ ਦੇ ਕਾਰਨ ਇੱਕ ਡੋਂਗੀ ਮੇਰੇ ਲਈ ਤਿਆਰ ਰਹੇ ਭਈ ਲੋਕ ਮੈਨੂੰ ਦਬਾ ਨਾ ਲੈਣ।
10. ਕਿਉਂਕਿ ਉਹ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ ਐਥੋਂ ਤੋੜੀ ਕਿ ਜਿੰਨੇ ਰੋਗੀ ਸਨ ਓਹ ਉਸ ਨੂੰ ਛੋਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ।
11. ਅਤੇ ਭਰਿਸ਼ਟ ਆਤਮਿਆਂ ਨੇ ਜਾਂ ਉਹ ਨੂੰ ਵੇਖਿਆ ਤਾਂ ਉਹ ਦੇ ਅੱਗੇ ਡਿੱਗ ਪਏ ਅਰ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ !
12. ਤਦ ਓਸ ਉਨ੍ਹਾਂ ਨੂੰ ਵੱਡੀ ਤਗੀਦ ਕੀਤੀ ਭਈ ਮੈਨੂੰ ਉਜਾਗਰ ਨਾ ਕਰੋ !
13. ਫੇਰ ਉਹ ਨੇ ਪਹਾੜ ਉੱਤੇ ਚੜ੍ਹ ਕੇ, ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸੱਦਿਆ, ਅਤੇ ਓਹ ਉਸ ਦੇ ਕੋਲ ਆਏ।
14. ਅਰ ਉਹ ਨੇ ਬਾਰਾਂ ਪੁਰਸ਼ ਠਹਿਰਾਏ ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ ਭਈ ਪਰਚਾਰ ਕਰਨ।
15. ਨਾਲੇ ਭੂਤਾਂ ਦੇ ਕੱਢਣ ਦਾ ਇਖ਼ਤਿਆਰ ਰੱਖਣ।
16. ਅਤੇ ਸ਼ਮਊਨ ਦਾ ਨਾਉਂ ਉਹ ਨੇ ਪਤਰਸ ਵੀ ਰੱਖਿਆ।
17. ਅਤੇ ਜ਼ਬਦੀ ਦਾ ਪੁੱਤ੍ਰ ਯਾਕੂਬ ਅਰ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦੋਹਾਂ ਦਾ ਨਾਉਂ ਉਹ ਨੇ ਬਨੀ ਰੋਗਿਜ਼ ਰੱਖਿਆ ਅਰਥਾਤ ਗਰਜਣ ਦੇ ਪੁੱਤ੍ਰ।
18. ਅਤੇ ਅੰਦ੍ਰਿਯਾਸ ਅਤੇ ਫ਼ਿਲਿੱਪੁਸ ਅਤੇ ਬਰਥੁਲਮਈ ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਾ ਦਾ ਪੁੱਤ੍ਰ ਯਾਕੂਬ ਅਤੇ ਥੱਦਈ ਅਤੇ ਸ਼ਮਊਨ ਕਨਾਨੀ।
19. ਅਤੇ ਯਹੂਦਾ ਇਸਕਰਿਯੋਤੀ ਜਿਹ ਨੇ ਉਸ ਨੂੰ ਫੜਵਾ ਵੀ ਦਿੱਤਾ।
20. ਉਹ ਘਰ ਆਇਆ ਅਰ ਫੇਰ ਐੱਨੀ ਭੀੜ ਇਕੱਠੀ ਹੋਈ ਜੋ ਓਹ ਰੋਟੀ ਵੀ ਨਾ ਖਾ ਸੱਕੇ।
21. ਜਾਂ ਉਹ ਦੇ ਸਾਕਾਂ ਨੇ ਇਹ ਸੁਣਿਆ ਤਾਂ ਓਹ ਉਸ ਦੇ ਫੜਨ ਨੂੰ ਨਿੱਕਲੇ ਕਿਉਂ ਜੋ ਉਨ੍ਹਾਂ ਆਖਿਆ, ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ!
22. ਅਤੇ ਗ੍ਰੰਥੀਆਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ ਭਈ ਉਹ ਬਆਲ – ਜ਼ਬੂਲ ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।
23. ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਸੱਦ ਕੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨੂੰ ਕਿਹਾ ਕਿ ਸ਼ਤਾਨ ਨੂੰ ਸ਼ਤਾਨ ਕਿਸ ਤਰਾਂ ਕੱਢ ਸੱਕਦਾ ਹੈ?
24. ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸੱਕਦਾ।
25. ਅਰ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਠਹਿਰ ਨਾ ਸੱਕੇਗਾ।
26. ਜੇ ਸ਼ਤਾਨ ਆਪਣੇ ਹੀ ਵਿਰੁੱਧ ਉੱਠੇ ਅਰ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸੱਕਦਾ ਸਗੋਂ ਉਹ ਦਾ ਓੜਕ ਆ ਪੁੱਜਿਆ।
27. ਪਰ ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਅਸਬਾਬ ਲੁੱਟ ਨਹੀਂ ਸੱਕਦਾ ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ ਤਦ ਉਹ ਉਸ ਦਾ ਘਰ ਲੁੱਟੇਗਾ।
28. ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤ੍ਰਾਂ ਦੇ ਸਾਰੇ ਪਾਪ ਅਤੇ ਕੁਫ਼ਰ ਜਿੰਨੇ ਓਹ ਬਕਣਗੇ ਮਾਫ਼ ਕੀਤੇ ਜਾਣਗੇ।
29. ਪਰ ਜੋ ਕੋਈ ਪਵਿੱਤ੍ਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਹ ਨੂੰ ਕਦੇ ਵੀ ਮਾਫ਼ੀ ਨਹੀਂ ਮਿਲੇਗੀ ਪਰ ਉਹ ਸਦਾ ਦੇ ਪਾਪ ਦੇ ਵੱਸ ਵਿੱਚ ਆ ਗਿਆ।
30. ਕਿਉਂ ਜੋ ਉਨ੍ਹਾਂ ਆਖਿਆ ਸੀ ਭਈ ਭਰਿਸ਼ਟ ਆਤਮਾ ਉਹ ਦੇ ਵਿੱਚ ਹੈ।
31. ਤਦ ਉਹ ਦੀ ਮਾਤਾ ਅਰ ਉਹ ਦੇ ਭਰਾ ਆਏ ਅਤੇ ਬਾਹਰ ਖੜੋ ਕੇ ਉਹ ਨੂੰ ਬੁਲਾ ਭੇਜਿਆ।
32. ਅਤੇ ਬਹੁਤ ਲੋਕ ਉਹ ਦੇ ਚੁਫੇਰੇ ਬੈਠੇ ਸਨ ਸੋ ਉਹ ਨੂੰ ਆਖਣ ਲੱਗੇ, ਵੇਖ ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੈਨੂੰ ਢੂੰਡਦੇ ਹਨ।
33. ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ?
34. ਅਤੇ ਉਸ ਨੇ ਉਨ੍ਹਾਂ ਵੱਲ ਜਿਹੜੇ ਉਸ ਦੇ ਆਲੇ ਦੁਆਲੇ ਬੈਠੇ ਸਨ ਚੌਹੀਂ ਪਾਸੀਂ ਨਿਗਾਹ ਕਰ ਕੇ ਆਖਿਆ, ਔਹ ਵੇਖੋ ਮੇਰੀ ਮਾਤਾ ਅਤੇ ਭਰਾ।
35. ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।
About ਮਰਕੁਸ Chapter 3
Read ਮਰਕੁਸ Chapter 3 online from the Holy Bible. This chapter is part of the Book of ਮਰਕੁਸ in the New Testament. Continue reading with the chapter navigation above or explore the complete book.
Book Information
Book: ਮਰਕੁਸ
Chapter: 3
Testament: New Testament
How to Read this Chapter
Use the Previous and Next Chapter buttons to continue reading ਮਰਕੁਸ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਮਰਕੁਸ Chapter 3 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਮਰਕੁਸ Chapter 3?
ਮਰਕੁਸ Chapter 3 is part of the Book of ਮਰਕੁਸ in the Holy Bible.
Can I read this chapter online?
Yes. You can read the complete ਮਰਕੁਸ Chapter 3 online for free with easy chapter navigation.
More Chapters from ਨਵਾਂ ਨੇਮ
- ਲੂਕਾ Chapter 24
- ਇਬਰਾਨੀਆਂ Chapter 2
- ਲੂਕਾ Chapter 8
- ਮੱਤੀ Chapter 2
- 1 ਯੂਹੰਨਾ Chapter 4
- 1 ਯੂਹੰਨਾ Chapter 3
- 1 ਪਤਰਸ Chapter 2
Explore More from ਮਰਕੁਸ
- ਮਰਕੁਸ Chapter 6
- ਮਰਕੁਸ Chapter 11
- ਮਰਕੁਸ Chapter 9
- ਮਰਕੁਸ Chapter 7
- ਮਰਕੁਸ Chapter 14
- ਮਰਕੁਸ Chapter 12
- ਮਰਕੁਸ Chapter 8