1 ਸਮੂਏਲ Chapter 20

For English

Read 1 ਸਮੂਏਲ Chapter 20 Online

Read 1 ਸਮੂਏਲ Chapter 20 online from the Holy Bible. This chapter is part of the Book of 1 ਸਮੂਏਲ in the Old Testament. Browse every verse with easy chapter navigation, continue to the next chapter, or explore the complete Book of 1 ਸਮੂਏਲ and the Holy Bible online.

Choose a Chapter

1 ਸਮੂਏਲ 20

ਅਧਿਆਇ 20

1. ਤਦ ਦਾਊਦ ਰਾਮਾਹ ਦੇ ਡੇਰੇ ਤੋਂ ਭੱਜਕੇ ਯੋਨਾਥਾਨ ਕੋਲ ਗਿਆ ਅਤੇ ਉਸਨੂੰ ਪੁਛਿਆ, "ਮੈਂ ਕੀ ਗੁਨਾਹ ਕੀਤਾ ਹੈ? ਮੇਰਾ ਕੀ ਜ਼ੁਰਮ ਹੈ? ਤੇਰਾ ਪਿਉ ਕਿਉਂ ਮੈਨੂੰ ਮਾਰਨ ਦੇ ਪਿਛੇ ਪਿਆ ਹੋਇਆ ਹੈ?"

2. ਯੋਨਾਥਾਨ ਨੇ ਕਿਹਾ, "ਇਹ ਸੱਚ ਨਹੀਂ ਹੋ ਸਕਦਾ। ਮੇਰਾ ਪਿਉ ਤੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਮੈਨੂੰ ਪੁਛੇ ਬਗੈਰ ਉਹ ਕੁਝ ਵੀ ਨਹੀਂ ਕਰਦਾ। ਇਹ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਗੱਲ ਛੋਟੀ ਸੀ ਜਾਂ ਵੱਡੀ ਪਰ ਉਹ ਮੈਨੂੰ ਦੱਸੇ ਬਗੈਰ ਕੁਝ ਨਹੀਂ ਕਰਦਾ ਉਹ ਪਹਿਲਾਂ ਮੈਨੂੰ ਦੱਸਦਾ ਹੈ। ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਤੈਨੂੰ ਮਾਰਨਾ ਚਾਹੁੰਦਾ ਹੋਵੇ ਅਤੇ ਮੈਨੂੰ ਨਾ ਦੱਸੇ। ਨਹੀਂ! ਇਹ ਸੱਚ ਨਹੀਂ ਹੈ।"

3. ਪਰ ਦਾਊਦ ਨੇ ਆਖਿਆ, "ਤੇਰਾ ਪਿਉ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਮੈਂ ਗੂੜੇ ਮਿੱਤਰ ਹਾਂ। ਤੇਰੇ ਪਿਉ ਨੇ ਆਪਣੇ-ਆਪ ਨੂੰ ਕਿਹਾ, 'ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਜੇਕਰ ਉਸਨੂੰ ਪਤਾ ਲੱਗ ਗਿਆ ਉਹ ਦਾਊਦ ਨੂੰ ਦੱਸ ਦੇਵੇਗਾ।' ਪਰ ਜਿਉਂਦੇ ਯਹੋਵਾਹ ਅਤੇ ਤੇਰੀ ਜਾਨ ਦੀ ਸੌਂਹ ਕਿ ਮੇਰੇ ਅਤੇ ਮੌਤ ਦੇ ਵਿਚਕਾਰ ਹੁਣ ਇੱਕ ਹੀ ਕਦਮ ਦੀ ਵਿਥ ਹੈ।"

4. ਯੋਨਾਥਾਨ ਨੇ ਦਾਊਦ ਨੂੰ ਕਿਹਾ, "ਤੂੰ ਜੋ ਚਾਹੇ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ।"

5. ਤਦ ਦਾਊਦ ਨੇ ਕਿਹਾ, "ਵੇਖ, ਕਲ੍ਹ੍ਹ ਨਵੇਂ ਚੰਨ ਦੀ ਦਾਵਤ ਹੈ, ਅਤੇ ਉਸ ਦਿਨ ਮੈਨੂੰ ਪਾਤਸ਼ਾਹ ਦੇ ਨਾਲ ਖਾਣਾ ਪਵੇਗਾ, ਪਰ ਤੂੰ ਮੈਨੂੰ ਸ਼ਾਮ ਤੱਕ ਖੇਤਾ 'ਚ ਲੁਕੇ ਰਹਿਣ ਦੀ ਆਗਿਆ ਦੇ।

6. ਜੇਕਰ ਤੇਰਾ ਪਿਉ ਵੇਖੇ ਕਿ ਮੈਂ ਨਹੀਂ ਤਾਂ ਉਸਨੂੰ ਆਖੀ, 'ਦਾਊਦ ਬੈਤਲਹਮ ਆਪਣੇ ਘਰ ਨੂੰ ਜਾਣਾ ਚਾਹੁੰਦਾ ਸੀ। ਉਨ੍ਹਾਂ ਦੇ ਆਪਨੇ ਪਰਿਵਾਰ ਵਿੱਚ ਇਹ ਤਿਉਹਾਰ ਮਨਾਉਣਾ ਸੀ, ਮਹੀਨੇ ਦੀ ਬਲੀ ਦੀ ਦਾਵਤ ਹੋਣੀ ਸੀ। ਤਾਂ ਦਾਊਦ ਨੇ ਬੈਤਲਹਮ ਵਿੱਚ ਆਪਣੇ ਪਰਿਵਾਰ ਕੋਲ ਜਾਕੇ ਇਹ ਦਾਵਤ ਪੂਰੀ ਕਰਨ ਦੀ ਆਗਿਆ ਮਂਗੀ।'

7. ਜੇਕਰ ਤੇਰਾ ਪਿਉ ਕਹੇ, 'ਠੀਕ ਹੈ। ਤਾਂ ਇਸਦਾ ਮਤਲਬ ਮੈਂ ਬਚ ਗਿਆ। ਪਰ ਜੇਕਰ ਤੇਰੇ ਪਿਉ ਨੂੰ ਕਰੋਧ ਆ ਜਾਵੇ ਤਾਂ ਫ਼ਿਰ ਤੂੰ ਜਾਣ ਜਾਵੇਂਗਾ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ।

8. ਇਸ ਲਈ ਯੋਨਾਥਾਨ ਮੇਰੇ ਉੱਤੇ ਰਹਿਮ ਕਰ। ਮੈਂ ਤੇਰਾ ਸੇਵਕ ਹਾਂ। ਤੂੰ ਮੇਰੇ ਨਾਲ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਸੀ। ਜੇਕਰ ਮੈਂ ਦੋਸ਼ੀ ਹਾਂ ਤਾਂ ਭਾਵੇਂ ਤੂੰ ਹੀ ਮੈਨੂੰ ਖੁਦ ਜਾਨੋਂ ਮਾਰ ਦੇ ਪਰ ਮੈਨੂੰ ਆਪਣੇ ਪਿਉਹ ਕੋਲ ਨਾ ਲੈਕੇ ਜਾਵੀਂ।"

9. ਯੋਨਾਥਾਨ ਨੇ ਦਾਊਦ ਨੂੰ ਕਿਹਾ, "ਨਹੀਂ ਇੰਝ ਕਦੇ ਨਾ ਹੋਵੇਗਾ। ਜੇਕਰ ਮੈਨੂੰ ਪਤਾ ਲੱਗਾ ਕਿ ਮੇਰਾ ਪਿਉ ਤੈਨੂੰ ਮਾਰਨ ਦੀ ਸੋਚ ਰਿਹਾ ਹੈ ਤਾਂ ਮੈਂ ਤੈਨੂੰ ਜ਼ਰੂਰ ਖਬਰ ਕਰਾਂਗਾ।"

10. ਦਾਊਦ ਨੇ ਕਿਹਾ, "ਮੈਨੂੰ ਕੌਣ ਖਬਰ ਦੇਵੇਗਾ? ਕੀ ਪਤਾ ਮੇਰੇ ਬਾਰੇ ਤੇਰਾ ਪਿਉ, ਤੇਰੇ ਕੰਨ ਭਰ ਦੇਵੇ, ਮਾੜਾ ਕਹੇ ਮੇਰੇ ਬਾਰੇ?"

11. ਤਦ ਯੋਨਾਥਾਨ ਨੇ ਕਿਹਾ, "ਚੱਲ, ਖੇਤਾਂ ਨੂੰ ਚੱਲੀਏ।" ਤਾਂ ਯੋਨਾਥਾਨ ਅਤੇ ਦਾਊਦ ਖੇਤਾਂ ਵੱਲ ਚਲੇ ਗਏ।

12. ਯੋਨਾਠਾਨ ਨੇ ਦਾਊਦ ਨੂੰ ਕਿਹਾ, "ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਅੱਗੇ ਇਹ ਸੌਂਹ ਚੁੱਕਦਾ ਹਾਂ ਕਿ ਮੈਂ ਖਬਰ ਰਖਾਂਗਾ ਕਿ ਮੇਰਾ ਪਿਉ ਤੇਰੇ ਬਾਰੇ ਕਿਹੋ ਜਿਹੇ ਖਿਆਲ ਰਖਦਾ ਹੈ, ਇਹ ਵੇਖਾਂ ਕਿ ਉਹ ਤੇਰੇ ਬਾਰੇ ਚੰਗੇ ਵਿਚਾਰ ਰਖਦਾ ਹੈ ਜਾਂ ਮਾੜੇ। ਫ਼ਿਰ ਤਿੰਨ ਦਿਨਾਂ ਦੇ ਵਿੱਚ ਮੈਂ ਇੱਥੇ ਖੇਤਾਂ ਵਿੱਚ ਤੈਨੂੰ ਸੁਨੇਹਾ ਭੇਜਾਂਗਾ।

13. ਜੇਕਰ ਮੇਰਾ ਪਿਉ ਤੈਨੂੰ ਮਾਰਨਾ ਚਾਹੁੰਦਾ ਹੋਇਆ, ਮੈਂ ਤੈਨੂੰ ਖਬਰ ਕਰ ਦੇਵਾਂਗਾ ਅਤੇ ਤੈਨੂੰ ਇਥੋਂ ਸੁਖੀ-ਸਾਂਦੀ ਭਜਾ ਦੇਵਾਂਗਾ। ਜੇ ਮੈਂ ਇੰਝ ਨਾ ਕਰ ਸਕਾਂ ਯਹੋਵਾਹ ਮੈਨੂੰ ਸਜ਼ਾ ਦੇਵੇ। ਯਹੋਵਾਹ ਕਰੇ ਕਿ ਜਿਵੇਂ ਯਹੋਵਾਹ ਮੇਰੇ ਪਿਉ ਦੇ ਨਾਲ ਰਿਹਾ ਉਵੇਂ ਹੀ ਯਹੋਵਾਹ ਤੇਰੇ ਨਾਲ ਰਹੇ।

14. ਜੇਕਰ ਹਾਲੇ ਵੀ ਮੈਂ ਜਿਉਂਦਾ ਹਾਂ ਤਾਂ ਮੈਨੂੰ ਯਹੋਵਾਹ ਦਾ ਸੱਚਾ ਪਿਆਰ ਦਰਸਾ ਤਾਂ ਜੋ ਮੈਂ ਨਾ ਮਰਾਂ।

15. ਮੇਰੇ ਪਰਿਵਾਰ ਨੂੰ ਆਪਣੇ ਰਹਿਮੋ ਕਰਮ ਵਿੱਚ ਰਖੀਂ। ਯਹੋਵਾਹ ਤੇਰੇ ਸਾਰੇ ਵੈਰੀਆਂ ਦਾ ਧਰਤੀ ਤੋਂ ਨਾਸ਼ ਕਰੇ।

16. ਫ਼ੇਰ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇੱਕ ਇਕਰਾਰਨਾਮਾ ਕੀਤਾ ਅਤੇ ਯਹੋਵਾਹ ਨੇ ਦਾਊਦ ਦੇ ਦੁਸ਼ਮਣਾ ਉੱਤੇ ਸਜ਼ਾ ਲਿਆਂਦੀ।"

17. ਤਦ ਯੋਨਾਥਾਨ ਨੇ ਦਾਊਦ ਨੂੰ ਆਪਣੇ ਪਿਆਰ ਦੀ ਸੌਂਹ ਨੂੰ ਪੂਰੀ ਕਰਨ ਲਈ ਦੁਹਰਾਉਣ ਨੂੰ ਕਿਹਾ। ਯੋਨਾਥਾਨ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਦਾਊਦ ਨੂੰ ਆਪਣੀ ਰੂਹ ਸਮਝ, ਪਿਆਰ ਕਰਦਾ ਸੀ।

18. ਯੋਨਾਥਾਨ ਨੇ ਦਾਊਦ ਨੂੰ ਕਿਹਾ, "ਕਲ੍ਹ੍ਹ ਨਵੇਂ ਚੰਨ ਦੀ ਦਾਵਤ ਦੀ ਰਾਤ ਹੋਵੇਗੀ। ਤੇਰੀ ਥਾਂ ਖਾਲੀ ਰਹੇਗਾ ਤਾਂ ਮੇਰਾ ਪਿਉ ਵੇਖੇਗਾ ਕਿ ਤੂੰ ਉਥੇ ਨਹੀਂ ਹੈ।

19. ਸੋ ਹੁਣ ਤੂੰ ਜਾਹ ਅਤੇ ਤਿੰਨ ਦਿਨ ਤੱਕ ਉਥੇ ਛੁਪਿਆ ਰਹੀਂ ਜਿਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੀ। ਅਤੇ ਇਸ ਮੁਸੀਬਤ ਦੀ ਘੜੀ ਦੀ ਉਸ ਪਹਾੜੀ ਓਹਲੇ ਉਡੀਕ ਕਰੀਂ।

20. ਤੀਜੇ ਦਿਨ ਮੈਂ ਉਸ ਪਹਾੜੀ ਵੱਲ ਜਾਵਾਂਗਾ ਅਤੇ ਇੰਝ ਨਾਟਕ ਕਰਾਂਗਾ ਜਿਵੇਂ ਕੋਈ ਨਿਸ਼ਾਨਾ ਸੇਧ ਰਿਹਾ ਹੋਵਾ। ਮੈਂ ਕੁਝ ਤੀਰ ਛੱਡਾਂਗਾ।

21. ਤਦ ਮੈਂ ਕਿਸੇ ਮੁੰਡੇ ਨੂੰ ਉਹ ਤੀਰ ਲਭਕੇ ਲਿਆਉਣ ਨੂੰ ਆਖਾਂਗਾ। ਜੇ ਮੈਂ ਮੁੰਡੇ ਨੂੰ ਆਖਾਂ, ਵੇਖ ਤੀਰ ਤੇਰੇ ਇਸ ਪਾਸੇ ਹਨ ਲਭਕੇ ਲਿਆ ਤਾਂ ਤੂੰ ਬਾਹਰ ਨਿਕਲ ਆਵੀਂ ਕਿਉਂ ਜੁ ਫ਼ੇਰ ਤੇਰੇ ਲਈ ਸਮਝੀਂ ਸਭ ਠੀਕ ਹੈ ਅਤੇ ਜਿਉਂਦੇ ਯਹੋਵਾਹ ਦੀ ਸੌਂਹ ਕਿ ਕੋਈ ਮੁਸ਼ਕਿਲ ਨਹੀਂ।

22. ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ ਕਿ, 'ਵੇਖ ਤੀਰ ਤੇਰੇ ਕੋਲੋਂ ਦੂਰ ਹਨ ਤਾਂ ਤੂੰ ਭੱਜ ਜਾਵੀਂ। ਇਸ ਦਾ ਮਤਲਬ ਫ਼ਿਰ ਯਹੋਵਾਹ ਨੇ ਤੈਨੂੰ ਨੱਸ ਜਾਣ ਲਈ ਆਖਿਆ ਹੈ।

23. ਇਹ ਇਕਰਾਰਨਾਮਾ ਜੋ ਤੇਰੇ ਮੇਰੇ ਵਿਚਕਾਰ ਹੋਇਆ, ਇਸ ਨੂੰ ਯਾਦ ਰਖੀਂ। ਯਹੋਵਾਹ ਹਮੇਸ਼ਾ ਸਾਡਾ ਮੁਖੀ ਹੈ।

24. ਤਦ ਦਾਊਦ ਖੇਤਾਂ 'ਚ ਲੁਕ ਗਿਆ।"ਅਗਲੇ ਦਿਨ ਤੋਂ ਬਾਦ ਨਵੇਂ ਚੰਨ ਦੀ ਦਾਵਤ ਦਾ ਵੇਲਾ ਹੋ ਗਿਆ ਅਤੇ ਪਾਤਸ਼ਾਹ ਖਾਣ ਲਈ ਬੈਠ ਗਿਆ।

25. ਪਾਤਸ਼ਾਹ ਕੰਧ ਦੇ ਨਾਲ ਜਿਥੇ, ਕਿ ਉਹ ਹਮੇਸ਼ਾ ਬੈਠਦਾ ਸੀ, ਬੈਠ ਗਿਆ। ਯੋਨਾਥਾਨ ਖੜਾ ਹੋ ਗਿਆ ਅਤੇ ਅਬਨੇਰ ਸ਼ਾਊਲ ਤੋਂ ਅਗਾਂਹ ਬੈਠ ਗਿਆ। ਪਰ ਦਾਊਦ ਦੀ ਜਗ਼੍ਹਾ ਖਾਲੀ ਸੀ।

26. ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ। ਉਸਨੇ ਸੋਚਿਆ, "ਹੋ ਸਕਦਾ ਹੈ ਉਸ ਨੂੰ ਕੁਝ ਬਣੀ ਹੋਈ ਹੋਵੇ, ਉਹ ਅਪਵਿੱਤਰ ਹੋਣਾ ਹੈ।"

27. ਪਰ ਅਗਲੇ ਹੀ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਦਾਊਦ ਦੀ ਕੁਰਸੀ ਫ਼ੇਰ ਖਾਲੀ ਸੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਕਿਹਾ, "ਕੀ ਗੱਲ ਹੈ ਯਸੀ ਦਾ ਪੁੱਤਰ ਨਵੇਂ ਚੰਨ ਦੀ ਦਾਵਤ ਉੱਤੇ ਕਲ੍ਹ੍ਹ ਵੀ ਨਹੀਂ ਅਤੇ ਅੱਜ ਵੀ ਨਹੀਂ ਆਇਆ?"

28. ਯੋਨਾਥਾਨ ਨੇ ਕਿਹਾ, "ਦਾਊਦ ਨੇ ਬੈਤਲਹਮ ਜਾਣ ਲਈ ਮੇਰੇ ਕੋਲੋਂ ਆਗਿਆ ਮਂਗੀ ਸੀ।

29. ਉਸਨੇ ਕਿਹਾ ਸੀ, 'ਮੈਨੂੰ ਜਾਣ ਦੇ ਮੇਰਾ ਪਰਿਵਾਰ ਉਥੇ ਬਲੀ ਦੀ ਰਸਮ ਕਰ ਰਿਹਾ ਹੈ ਅਤੇ ਮੇਰੇ ਭਰਾ ਨੇ ਮੈਨੂੰ ਉਥੇ ਪਹੁੰਚਣ ਦਾ ਹੁਕਮ ਦਿੱਤਾ ਹੈ। ਅਤੇ ਵੇਖ ਹੁਣ ਜੇਕਰ ਮੈਂ ਤੇਰਾ ਮਿੱਤਰ ਹਾਂ ਤਾਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਜਾਣ ਦੇ। ਇਸੇ ਕਾਰਣ ਦਾਊਦ ਪਾਤਸ਼ਾਹ ਦੀ ਖਾਣੇ ਦੀ ਮੇਜ਼ ਉੱਤੇ ਨਹੀਂ ਆ ਸਕਿਆ।"'

30. ਸ਼ਾਊਲ ਯੋਨਾਥਾਨ ਨਾਲ ਬੜਾ ਖਫ਼ਾ ਹੋਇਆ ਅਤੇ ਉਸਨੇ ਯੋਨਾਥਾਨ ਨੂੰ ਕਿਹਾ, "ਹੇ ਅਵਗਿਆਕ੍ਕਾਰੀ ਗੁਲਾਮ ਔਰਤ ਦੇ ਪੁੱਤਰ ਤੂੰ ਵੀ ਆਪਣੀ ਮਾਂ ਵਰਗਾ ਹੀ ਹੈਂ। ਮੈਂ ਜਾਣਦਾ ਹਾਂ ਕਿ ਤੂੰ ਦਾਊਦ ਦਾ ਪਖ ਪੂਰਦਾ ਹੈਂ। ਤੂੰ ਆਪਣੇ ਅਤੇ ਆਪਣੀ ਮਾਂ ਦੇ ਨਾਊਁ ਉੱਤੇ ਵੀ ਦਾਗ ਹੈਂ।

31. ਜਦ ਤੱਕ ਇਹ ਯਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਮ੍ਹਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।"

32. ਯੋਨਾਥਾਨ ਨੇ ਆਪਣੇ ਪਿਉ ਨੂੰ ਕਿਹਾ, "ਦਾਊਦ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਉਸਨੇ ਕੀ ਗੁਨਾਹ ਕੀਤਾ ਹੈ?"

33. ਪਰ ਸ਼ਾਊਲ ਨੇ ਉਸ ਵੱਲ ਆਪਣੀ ਸਾਂਗ ਸੁੱਟਕੇ ਯੋਨਾਥਾਨ ਨੂੰ ਮਾਰਨਾ ਚਾਹਿਆ ਤਾਂ ਯੋਨਾਥਾਨ ਸਮਝ ਗਿਆ ਕਿ ਉਹ ਅਵੱਸ਼ ਹੀ ਦਾਊਦ ਨੂੰ ਜਾਨੋਂ ਮਾਰ ਮੁਕਾਉਣਾ ਚਾਹੁੰਦਾ ਹੈ।

34. ਯੋਨਾਥਾਨ ਗੁੱਸੇ ਵਿੱਚ ਆਕੇ ਖਾਣੇ ਤੋਂ ਉਠ ਖਲੋਤਾ। ਯੋਨਾਥਾਨ ਆਪਣੇ ਪਿਉ ਦੇ ਵਤੀਰੇ ਤੋਂ ਇੰਨਾ ਬੇਚੈਨ ਸੀ ਕਿ ਉਸਨੂੰ ਇੰਨਾ ਗੁੱਸਾ ਚੜਿਆ ਹੋਇਆ ਸੀ ਕਿ ਉਸਨੇ ਦੂਜੇ ਦਿਨ ਦਾਵਤ ਉੱਤੇ ਖਾਣਾ-ਖਾਣ ਤੋਂ ਇਨਕਾਰ ਕਰ ਦਿੱਤਾ। ਯੋਨਾਥਾਨ ਇਸ ਲਈ ਵੀ ਗੁੱਸੇ ਸੀ ਇੱਕ ਤਾਂ ਉਸਦੇ ਪਿਉ ਨੇ ਉਸਦੀ ਬੇਇੱਜ਼ਤੀ ਕੀਤੀ ਸੀ ਅਤੇ ਦੂਜਾ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।

35. ਅਗਲੀ ਸਵੇਰ ਯੋਨਾਥਾਨ ਖੇਤਾਂ-ਪੈਲੀਆਂ ਵੱਲ ਗਿਆ। ਜਿਵੇਂ ਉਨ੍ਹਾਂ ਦਾ ਆਪਸ ਵਿੱਚ ਇਕਰਾਰ ਹੋਇਆ ਸੀ ਉਸ ਨੇਮ ਮੁਤਾਬਕ ਉਹ ਦਾਊਦ ਕੋਲ ਗਿਆ ਅਤੇ ਆਪਣੇ ਨਾਲ ਇੱਕ ਛੋਟਾ ਮੁੰਡਾ ਵੀ ਲੈ ਗਿਆ।

36. ਯੋਨਾਥਾਨ ਨੇ ਉਸ ਮੁੰਡੇ ਨੂੰ ਕਿਹਾ, "ਦੌੜ। ਅਤੇ ਜਿਹੜੇ ਤੀਰ ਮੈਂ ਛੱਡੇ ਹਨ ਉਨ੍ਹਾਂ ਨੂੰ ਲਭਕੇ ਲਿਆ।" ਮੁੰਡੇ ਨੇ ਦੌੜਨਾ ਸ਼ੁਰੂ ਕੀਤਾ ਅਤੇ ਯੋਨਾਥਾਨ ਨੇ ਉਸਦੇ ਸਿਰ ਉੱਪਰੋਂ ਦੀ ਤੀਰ ਛੱਡਿਆ।

37. ਮ੍ਮੁੰਡਾ ਉਸ ਥਾਵੇਂ ਪਹੁੰਚਿਆ ਜਿਥੇ ਤੀਰ ਡਿੱਗੇ ਸਨ। ਪਰ ਯੋਨਾਥਾਨ ਨੇ ਕਿਹਾ, "ਤੀਰ ਇੱਥੇ ਨਹੀਂ ਤੇਰੇ ਕੋਲ ਪਰੇ ਡਿੱਗੇ ਹਨ।"

38. ਫ਼ਿਰ ਯੋਨਾਥਾਨ ਜ਼ੋਰ ਦੀ ਗਰਜ਼ਿਆ, "ਜਲਦੀ ਕਰ! ਦੇਰ ਨਾ ਕਰ! ਜਲਦੀ ਫ਼ੜਕੇ ਲਿਆ! ਉਥੇ ਖੜਾ ਨਾ ਰਹਿ!" ਮੁੰਡੇ ਨੇ ਤੀਰ ਚੁੱਕੇ ਅਤੇ ਆਪਣੇ ਮਾਲਕ ਕੋਲ ਵਾਪਸ ਲੈ ਆਇਆ।

39. ਮੁਂਡੇ ਨੂੰ ਵਿਚਲੀ ਕਹਾਣੀ ਬਾਬਤ ਕੁਝ ਪਤਾ ਨਹੀਂ ਸੀ, ਸਿਰਫ਼ ਯੋਨਾਥਾਨ ਅਤੇ ਦਾਊਦ ਹੀ ਜਾਣਦੇ ਸਨ।

40. ਯੋਨਾਥਾਨ ਨੇ ਆਪਣਾ ਧਨੁਸ਼ ਅਤੇ ਤੀਰ ਉਸ ਮੁੰਡੇ ਨੂੰ ਦਿੱਤੇ ਅਤੇ ਉਸ ਮੁੰਡੇ ਨੂੰ ਕਿਹਾ, "ਜਾ ਹੁਣ ਤੂੰ ਸ਼ਹਿਰ ਵਾਪਸ ਮੁੜ ਜਾ।"

41. ਮੁੰਡਾ ਚਲਾ ਗਿਆ ਅਤੇ ਦਾਊਦ ਆਪਣੇ ਲੁਕਣ ਦੇ ਸਥਾਨ ਤੋਂ ਬਾਹਰ ਆ ਗਿਆ। ਜੋ ਕਿ ਪਹਾੜ ਦੇ ਦੂਸਰੇ ਪਾਸੇ ਤੇ ਸੀ। ਦਾਊਦ ਯੋਨਾਥਾਨ ਦੇ ਸਾਮ੍ਹਣੇ ਧਰਤੀ ਉੱਤੇ ਤਿੰਨ ਵਾਰੀ ਹੇਠਾਂ ਝੁਕਿਆ। ਫ਼ਿਰ ਉਹ ਦੋਵੇਂ ਇੱਕ ਦੂਜੇ ਨੂੰ ਚੁੰਮਕੇ ਰੋ ਪਏ, ਪਰ ਦਾਊਦ ਵਧੇਰੇ ਰੋਇਆ।

42. ਯੋਨਾਥਾਨ ਨੇ ਦਾਊਦ ਨੂੰ ਕਿਹਾ, "ਸੁਖੀਸਾਂਦੀ ਜਾ। ਉਸ ਨੇਮ ਦੇ ਕਾਰਣ ਜੋ ਅਸੀਂ ਦੋਨਾਂ ਨੇ ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕੇ ਕੀਤਾ ਸੀ ਕਿ ਤੇਰੇ-ਮੇਰੇ ਵਿੱਚ ਅਤੇ ਤੇਰੇ-ਮੇਰੇ ਉੱਤਰਾਧਿਕਾਰੀਆਂ ਦੇ ਵਿੱਚ ਸਦਾ ਯਹੋਵਾਹ ਸਾਖੀ ਨਾਲ ਰਹੇ, ਸੋ ਤੂੰ ਹੁਣ ਸ਼ਾਂਤੀ ਨਾਲ ਜਾ।"

About 1 ਸਮੂਏਲ Chapter 20

Read 1 ਸਮੂਏਲ Chapter 20 online from the Holy Bible. This chapter is part of the Book of 1 ਸਮੂਏਲ in the Old Testament. Continue reading with the chapter navigation above or explore the complete book.

Book Information

Book: 1 ਸਮੂਏਲ
Chapter: 20
Testament: Old Testament

How to Read this Chapter

Use the Previous and Next Chapter buttons to continue reading 1 ਸਮੂਏਲ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading 1 ਸਮੂਏਲ Chapter 20 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is 1 ਸਮੂਏਲ Chapter 20?

1 ਸਮੂਏਲ Chapter 20 is part of the Book of 1 ਸਮੂਏਲ in the Holy Bible.

Can I read this chapter online?

Yes. You can read the complete 1 ਸਮੂਏਲ Chapter 20 online for free with easy chapter navigation.

More Chapters from 1 ਸਮੂਏਲ

  1. 1 ਸਮੂਏਲ Chapter 13
  2. 1 ਸਮੂਏਲ Chapter 19
  3. 1 ਸਮੂਏਲ Chapter 1
  4. 1 ਸਮੂਏਲ Chapter 30
  5. 1 ਸਮੂਏਲ Chapter 24
  6. 1 ਸਮੂਏਲ Chapter 23
  7. 1 ਸਮੂਏਲ Chapter 17

Explore More from ਪੁਰਾਣਾ ਨੇਮ

  1. ਜ਼ਬੂਰ Chapter 141
  2. ਜ਼ਬੂਰ Chapter 83
  3. ਯਿਰਮਿਯਾਹ Chapter 40
  4. ਕਹਾਉਤਾਂ Chapter 19
  5. ਕੂਚ Chapter 36
  6. ਜ਼ਬੂਰ Chapter 134
  7. ਯਿਰਮਿਯਾਹ Chapter 22

Related Chapters & Readings

  1. ਰੋਮੀਆਂ Chapter 13
  2. ਲੇਵੀਆਂ Chapter 4
  3. 1 ਸਮੂਏਲ Chapter 13
  4. ਜ਼ਬੂਰ Chapter 3
  5. ਉਤਪਤ Chapter 31
  6. ਜ਼ਕਰਯਾਹ Chapter 14
  7. ਹਿਜ਼ਕੀਏਲ Chapter 7
Share Your Love

Leave a Reply

Your email address will not be published. Required fields are marked *