1 ਕੁਰਿੰਥੀਆਂ Chapter 16

For English

Read 1 ਕੁਰਿੰਥੀਆਂ Chapter 16 Online

Read 1 ਕੁਰਿੰਥੀਆਂ Chapter 16 online from the Holy Bible. This chapter is part of the Book of 1 ਕੁਰਿੰਥੀਆਂ in the New Testament. Browse every verse with easy chapter navigation, continue to the next chapter, or explore the complete Book of 1 ਕੁਰਿੰਥੀਆਂ and the Holy Bible online.

Choose a Chapter

1 ਕੁਰਿੰਥੀਆਂ 16

ਅਧਿਆਇ 16

1. ਹੁਣ ਉਸ ਚੰਦੇ ਦੇ ਵਿਖੇ ਜਿਹੜਾ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ।

2. ਹਰ ਹਫਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਉਕਾਤ ਅਨੁਸਾਰ ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ ਭਈ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ।

3. ਅਤੇ ਜਦ ਮੈਂ ਆਵਾਂ ਤਦ ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਓਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਘੱਲਾਂਗਾ ਭਈ ਤੁਹਾਡਾ ਦਾਨ ਯਰੂਸ਼ਲਮ ਤਾਈਂ ਪੁਚਾਉਣ।

4. ਜੇ ਮੇਰਾ ਵੀ ਜਾਣਾ ਉਚਿਤ ਹੋਵੇ ਤਾਂ ਓਹ ਮੇਰੇ ਨਾਲ ਜਾਣਗੇ।

5. ਅਰ ਜਦ ਮੈਂ ਮਕਦੂਨਿਯਾ ਵਿੱਚੋਂ ਦੀ ਲੰਘਾਂਗਾ ਤਦ ਤੁਹਾਡੇ ਕੋਲ ਆਵਾਂਗਾ ਕਿਉਂ ਜੋ ਮੈਂ ਮਕਦੂਨਿਯਾ ਥਾਣੀ ਲੰਘਣਾ ਹੈ।

6. ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਟਿਕ ਪਵਾਂ ਸਗੋਂ ਸਿਆਲ ਭੀ ਕੱਟਾਂ ਭਈ ਤੁਸੀਂ ਮੈਨੂੰ ਅਗਾਹਾਂ ਪੁਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ।

7. ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਐਤਕੀ ਤੁਹਾਨੂੰ ਰਸਤੇ ਵਿੱਚ ਹੀ ਮਿਲਾਂ ਕਿਉਂ ਜੋ ਮੇਰੀ ਆਸ ਹੈ ਕਿ ਜੇ ਪ੍ਰਭੁ ਦੀ ਆਗਿਆ ਹੋਵੇ ਤਾਂ ਕੁਝ ਚਿਰ ਤੁਹਾਡੇ ਕੋਲ ਰਹਾਂ।

8. ਪਰ ਪੰਤੇਕੁਸਤ ਤੋੜੀ ਮੈਂ ਅਫ਼ਸੁਸ ਵਿੱਚ ਰਹਾਂਗਾ।

9. ਕਿਉਂ ਜੋ ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ ਮੇਰੇ ਲਈ ਖੁਲ੍ਹਿਆ ਹੈ ਅਤੇ ਵਿਰੋਧੀ ਬਹੁਤ ਹਨ।

10. ਜੇ ਤਿਮੋਥਿਉਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਚਿੰਤ ਰਹੇ ਕਿਉਂ ਜੋ ਉਹ ਪ੍ਰਭੁ ਦਾ ਕੰਮ ਕਰਦਾ ਹੈ ਜਿਵੇਂ ਮੈਂ ਵੀ ਕਰਦਾ ਹਾਂ।

11. ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸਾਂ ਉਸ ਨੂੰ ਸੁਖ ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਭਈ ਉਹ ਮੇਰੇ ਕੋਲ ਅੱਪੜ ਪਵੇ ਕਿਉਂ ਜੋ ਮੈਂ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ।

12. ਪਰ ਭਾਈ ਅਪੁੱਲੋਸ ਦੀ ਇਹ ਗੱਲ ਹੈ ਕਿ ਮੈਂ ਉਹ ਦੇ ਅੱਗੇ ਬਹੁਤ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ ਅਤੇ ਉਹ ਦਾ ਜੀ ਤੁਹਾਡੇ ਕੋਲ ਐਤਕੀ ਆਉਣ ਨੂੰ ਮੂਲੋਂ ਨਹੀਂ ਕਰਦਾ ਸੀ ਪਰ ਜਾਂ ਉਹ ਨੂੰ ਕਦੇ ਵਿਹਲ ਹੋਵੇ ਤਾਂ ਆਵੇਗਾ।

13. ਜਾਗਦੇ ਰਹੋ। ਨਿਹਚਾ ਵਿੱਚ ਦ੍ਰਿੜ੍ਹ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ।

14. ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।

15. ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ (ਤੁਸੀਂ ਤਾਂ ਸਤਫ਼ਨਾਸ ਦਾ ਘਰਾਣਾ ਜਾਣਦੇ ਹੋ ਭਈ ਉਹ ਅਖਾਯਾ ਦਾ ਪਹਿਲਾ ਫਲ ਹੋਇਆ ਅਤੇ ਉਨ੍ਹਾਂ ਨੇ ਸੰਤਾਂ ਦੀ ਟਹਿਲ ਸੇਵਾ ਕਰਨ ਨੂੰ ਲੱਕ ਬੰਨ੍ਹਿਆ)

16. ਕਿ ਤੁਸੀਂ ਏਹੋ ਜੇਹਿਆਂ ਦੇ ਵੀ ਅਧੀਨ ਬਣੋ ਨਾਲੇ ਹਰੇਕ ਦੇ ਜਿਹੜਾ ਕੰਮ ਵਿੱਚ ਸਹਾਇਤੀ ਹੈ ਅਤੇ ਮਿਹਨਤੀ ਹੈ।

17. ਅਤੇ ਮੈਂ ਸਤਫ਼ਨਾਸ ਅਤੇ ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ ਕਿਉਂ ਜੋ ਤੁਹਾਡੀ ਵੱਲੋਂ ਜਿਹੜਾ ਘਾਟਾ ਸੀ ਸੋ ਉਨ੍ਹਾਂ ਨੇ ਪੂਰਾ ਕਰ ਦਿੱਤਾ।

18. ਕਿਉਂ ਜੋ ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ ਇਸ ਕਰਕੇ ਤੁਸੀਂ ਏਹੋ ਜੇਹਿਆਂ ਨੂੰ ਮੰਨੋ।

19. ਅਸਿਯਾ ਦੀਆਂ ਕਲੀਸਿਯਾ ਤੁਹਾਡੀ ਸੁਖ ਸਾਂਦ ਪੁੱਛਦੀਆਂ ਹਨ। ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਸਣੇ ਜੋ ਓਹਨਾਂ ਦੇ ਘਰ ਵਿੱਚ ਹੈ ਪ੍ਰਭੁ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁਖ ਸਾਂਦ ਪੁੱਛਦੇ ਹਨ।

20. ਸਾਰੇ ਭਰਾ ਤੁਹਾਡੀ ਸੁਖ ਸਾਂਦ ਪੁੱਛਦੇ ਹਨ। ਤੁਸੀਂ ਪਵਿੱਤਰ ਚੁੰਮੇ ਨਾਲ ਇੱਕ ਦੂਏ ਦੀ ਸੁਖ ਸਾਂਦ ਪੁੱਛੋ।

21. ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ।

22. ਜੇ ਕੋਈ ਪ੍ਰਭੁ ਨਾਲ ਪ੍ਰੀਤ ਨਹੀਂ ਰੱਖਦਾ ਤਾਂ ਉਹ ਸਰਾਪਤ ਹੋਵੇ ! ਹੇ ਸਾਡੇ ਪ੍ਰਭੁ, ਆ !

23. ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ।

24. ਮਸੀਹ ਯਿਸੂ ਵਿੱਚ ਤੁਸਾਂ ਸਭਨਾਂ ਨੂੰ ਮੇਰਾ ਪ੍ਰੇਮ। ਆਮੀਨ।

About 1 ਕੁਰਿੰਥੀਆਂ Chapter 16

Read 1 ਕੁਰਿੰਥੀਆਂ Chapter 16 online from the Holy Bible. This chapter is part of the Book of 1 ਕੁਰਿੰਥੀਆਂ in the New Testament. Continue reading with the chapter navigation above or explore the complete book.

Book Information

Book: 1 ਕੁਰਿੰਥੀਆਂ
Chapter: 16
Testament: New Testament

How to Read this Chapter

Use the Previous and Next Chapter buttons to continue reading 1 ਕੁਰਿੰਥੀਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading 1 ਕੁਰਿੰਥੀਆਂ Chapter 16 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is 1 ਕੁਰਿੰਥੀਆਂ Chapter 16?

1 ਕੁਰਿੰਥੀਆਂ Chapter 16 is part of the Book of 1 ਕੁਰਿੰਥੀਆਂ in the Holy Bible.

Can I read this chapter online?

Yes. You can read the complete 1 ਕੁਰਿੰਥੀਆਂ Chapter 16 online for free with easy chapter navigation.

More Chapters from 1 ਕੁਰਿੰਥੀਆਂ

  1. 1 ਕੁਰਿੰਥੀਆਂ Chapter 12
  2. 1 ਕੁਰਿੰਥੀਆਂ Chapter 9
  3. 1 ਕੁਰਿੰਥੀਆਂ Chapter 7
  4. 1 ਕੁਰਿੰਥੀਆਂ Chapter 3
  5. 1 ਕੁਰਿੰਥੀਆਂ Chapter 2
  6. 1 ਕੁਰਿੰਥੀਆਂ Chapter 5
  7. 1 ਕੁਰਿੰਥੀਆਂ Chapter 8

Explore More from ਨਵਾਂ ਨੇਮ

  1. ਰਸੂਲਾਂ ਦੇ ਕਰਤੱਬ Chapter 24
  2. ਰਸੂਲਾਂ ਦੇ ਕਰਤੱਬ Chapter 7
  3. ਰਸੂਲਾਂ ਦੇ ਕਰਤੱਬ Chapter 21
  4. ਪਰਕਾਸ਼ ਦੀ ਪੋਥੀ Chapter 7
  5. 1 ਥੱਸਲੁਨੀਕੀਆਂ Chapter 2
  6. ਲੂਕਾ Chapter 20
  7. ਅਫ਼ਸੀਆਂ Chapter 4

Related Chapters & Readings

  1. 1 ਸਮੂਏਲ Chapter 3
  2. ਕੂਚ Chapter 18
  3. ਕੂਚ Chapter 12
  4. ਯਿਰਮਿਯਾਹ Chapter 48
  5. ਰਸੂਲਾਂ ਦੇ ਕਰਤੱਬ Chapter 7
  6. ਗਿਣਤੀ Chapter 36
  7. ਅਸਤਰ Chapter 3
Share Your Love

Leave a Reply

Your email address will not be published. Required fields are marked *