Read 1 ਕੁਰਿੰਥੀਆਂ Chapter 15 Online
Read 1 ਕੁਰਿੰਥੀਆਂ Chapter 15 online from the Holy Bible. This chapter is part of the Book of 1 ਕੁਰਿੰਥੀਆਂ in the New Testament. Browse every verse with easy chapter navigation, continue to the next chapter, or explore the complete Book of 1 ਕੁਰਿੰਥੀਆਂ and the Holy Bible online.
Choose a Chapter
1 ਕੁਰਿੰਥੀਆਂ 15
ਅਧਿਆਇ 15
1. ਹੁਣ ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਜਿਹ ਨੂੰ ਤੁਸਾਂ ਕਬੂਲ ਵੀ ਕੀਤਾ ਅਰ ਜਿਹ ਦੇ ਉੱਤੇ ਤੁਸੀਂ ਖਲੋਤੇ ਵੀ ਹੋ।
2. ਅਤੇ ਜਿਹ ਦੇ ਰਾਹੀਂ ਤੁਸੀਂ ਬਚ ਵੀ ਜਾਂਦੇ ਹੋ, ਜੇ ਤੁਸੀਂ ਉਸ ਇੰਜੀਲੀ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜੀ ਰੱਖੋ, ਨਹੀਂ ਤਾਂ ਤੁਹਾਡਾ ਪਤੀਜਣਾ ਐਵੇਂ ਗਿਆ।
3. ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ।
4. ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ।
5. ਅਤੇ ਇਹ ਜੋ ਕੇਫ਼ਾਸ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ।
6. ਅਤੇ ਮਗਰੋਂ ਕੁਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ ਅਤੇ ਓਹਨਾਂ ਵਿੱਚੋਂ ਬਹੁਤੇ ਅਜੇ ਜੀਉਂਦੇ ਹਨ ਪਰ ਕਈ ਸੌਂ ਗਏ।
7. ਪਿੱਛੋਂ ਯਾਕੂਬ ਨੂੰ ਦਰਸ਼ਣ ਦਿੱਤਾ ਅਤੇ ਫੇਰ ਸਭਨਾਂ ਰਸੂਲਾਂ ਨੂੰ।
8. ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮ ਨੂੰ।
9. ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਜੋਗ ਨਹੀਂ ਇਸ ਲਈ ਜੋ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ।
10. ਪਰ ਮੈਂ ਜੋ ਕੁਝ ਹਾਂ ਪਰਮੇਸ਼ੁਰ ਦੀ ਕਿਰਪਾ ਹੀ ਨਾਲ ਹਾਂ ਅਤੇ ਉਹ ਦੀ ਕਿਰਪਾ ਜੋ ਮੇਰੇ ਉੱਤੇ ਹੋਈ ਸੋ ਅਕਾਰਥ ਨਾ ਹੋਈ ਪਰ ਮੈਂ ਉਨ੍ਹਾਂ ਸਭਨਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ।
11. ਉਪਰੰਤ ਭਾਵੇਂ ਓਹ ਭਾਵੇਂ ਅਸੀਂ ਇਉਂ ਪਰਚਾਰ ਕਰਦੇ ਹਾਂ ਅਤੇ ਇਉਂ ਤੁਸਾਂ ਨਿਹਚਾ ਕੀਤੀ।
12. ਹੁਣ ਜੇ ਮਸੀਹ ਦਾ ਇਹ ਪਰਚਾਰ ਕਰੀਦਾ ਹੈ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ।
13. ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ।
14. ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਥੀ ਹੈ।
15. ਨਾਲੇ ਅਸੀਂ ਪਰਮੇਸ਼ੁਰ ਦੇ ਝੂਠੇ ਗਵਾਹ ਭੀ ਠਹਿਰੇ ਕਿਉਂ ਜੋ ਅਸਾਂ ਪਰਮੇਸ਼ੁਰ ਦੀ ਸਾਖੀ ਦਿੱਤੀ ਜੋ ਉਹ ਨੇ ਮਸੀਹ ਨੂੰ ਜੁਆਲਿਆ ਜਿਹ ਨੂੰ ਉਸ ਨੇ ਨਹੀਂ ਜੁਆਲਿਆ ਜੇਕਰ ਮੁਰਦੇ ਨਹੀਂ ਜੀ ਉੱਠਦੇ।
16. ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਮਸੀਹ ਭੀ ਨਹੀਂ ਜੀ ਉੱਠਿਆ ਹੈ।
17. ਅਤੇ ਜੇ ਮਸੀਹ ਨਹੀਂ ਜੀ ਉੱਠਿਆ ਹੈ ਤਾਂ ਤੁਹਾਡੀ ਨਿਹਚਾ ਅਕਾਰਥ ਹੈ। ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ।
18. ਤਦ ਜਿਹੜੇ ਮਸੀਹ ਵਿੱਚ ਹੋ ਕੇ ਸੌਂ ਗਏ ਹਨ ਓਹ ਵੀ ਨਾਸ ਹੋਏ।
19. ਜੇ ਨਿਰੇ ਇਸੇ ਜੀਵਨ ਵਿੱਚ ਅਸਾਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਜੋਗ ਹਾਂ।
20. ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ !
21. ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ।
22. ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।
23. ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਪਹਿਲਾ ਫਲ ਮਸੀਹ, ਫੇਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ।
24. ਉਹ ਦੇ ਮਗਰੋਂ ਅੰਤ ਹੈ। ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ।
25. ਕਿਉਂਕਿ ਜਿਨ੍ਹਾਂ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ।
26. ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।
27. ਉਸ ਨੇ ਸੱਭੋ ਕੁਝ ਉਹ ਦੇ ਪੈਰਾਂ ਹੇਠ ਕਰ ਦਿੱਤਾ। ਪਰ ਜਾਂ ਉਹ ਕਹਿੰਦਾ ਹੈ ਜੋ ਸੱਭੋ ਕੁਝ ਹੇਠ ਕੀਤਾ ਗਿਆ ਹੈ ਤਾਂ ਪਰਗਟ ਹੈ ਕਿ ਜਿਹ ਨੇ ਸੱਭੋ ਕੁਝ ਉਹ ਦੇ ਹੇਠ ਕਰ ਦਿੱਤਾ ਉਹ ਆਪ ਹੇਠ ਹੋਣ ਤੋਂ ਰਹਿਤ ਹੈ।
28. ਅਤੇ ਜਾਂ ਸੱਭੋ ਕੁਝ ਉਹ ਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪੁੱਤ੍ਰ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਹ ਨੇ ਸੱਭੋ ਕੁਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇ।
29. ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਓਹ ਕੀ ਕਰਨਗੇ ? ਜੇ ਮੁਰਦੇ ਮੂਲੋਂ ਜੀ ਨਹੀਂ ਉੱਠਦੇ ਤਾਂ ਉਨ੍ਹਾਂ ਦੇ ਲਈ ਓਹ ਕਾਹਨੂੰ ਬਪਤਿਸਮਾ ਲੈਂਦੇ ਹਨ ?
30. ਅਸੀਂ ਭੀ ਹਰ ਘੜੀ ਜੋਖੋਂ ਵਿੱਚ ਕਿਉਂ ਪਏ ਰਹਿੰਦੇ ਹਾਂ ?
31. ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਅਭਮਾਨ ਮੈਂ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਕਰਦਾ ਹਾਂ ਉਹ ਦੀ ਸੌਂਹ ਹੈ ਜੋ ਮੈਂ ਹਰ ਰੋਜ ਮਰਦਾ ਹਾਂ।
32. ਜੇ ਆਦਮੀ ਵਾਂਙੁ ਮੈਂ ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।
33. ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।
34. ਤੁਸੀਂ ਧਰਮ ਲਈ ਸੁਰਤ ਸਮ੍ਹਾਲੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ।
35. ਪਰ ਕੋਈ ਆਖੇਗਾ ਭਈ ਮੁਰਦੇ ਕਿੱਕੁਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ ?
36. ਨਦਾਨਾ, ਜੋ ਕੁਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ।
37. ਅਤੇ ਜਿਹੜਾ ਤੂੰ ਬੀਜਦਾ ਹੈਂ ਤੂੰ ਉਹ ਰੂਪ ਨਹੀਂ ਬੀਜਦਾ ਜੋ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਾਸੇ ਦਾ।
38. ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸ ਨੂੰ ਰੂਪ ਦਿੰਦਾ ਹੈ ਅਤੇ ਹਰ ਪਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ।
39. ਸੱਭੋ ਮਾਸ ਇੱਕੋ ਜਿਹਾ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸੂਆਂ ਦਾ ਮਾਸ ਹੋਰ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ।
40. ਸੁਰਗੀ ਸਰੀਰ ਭੀ ਹਨ ਅਤੇ ਜਮੀਨੀ ਸਰੀਰ ਭੀ ਹਨ ਪਰ ਸੁਰਗੀਆਂ ਦਾ ਪਰਤਾਪ ਹੋਰ ਹੈ ਅਤੇ ਜਮੀਨੀਆਂ ਦਾ ਹੋਰ ਹੈ।
41. ਸੂਰਜ ਦਾ ਪਰਤਾਪ ਹੋਰ ਹੈ ਅਤੇ ਚੰਦਰਮਾ ਦਾ ਪਰਤਾਪ ਹੋਰ ਅਤੇ ਤਾਰਿਆਂ ਦਾ ਪਰਤਾਪ ਹੋਰ ਕਿਉਂ ਜੋ ਪਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ।
42. ਇਸੇ ਤਰਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸੀ ਜੀ ਉੱਠਦਾ ਹੈ।
43. ਉਹ ਬੇ ਪਤ ਬੀਜਿਆ ਜਾਂਦਾ ਹੈ ਪਰੰਤੂ ਪਰਤਾਪਵਾਨ ਜੀ ਉੱਠਦਾ ਹੈ। ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ।
44. ਉਹ ਪ੍ਰਾਣਕ ਸਰੀਰ ਹੋਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਕ ਸਰੀਰ ਹੋਕੇ ਜੀ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ।
45. ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾ ਮਨੁੱਖ ਆਦਮ ਜੀਉਂਦੀ ਜਾਨ ਹੋਇਆ, ਛੇਕੜਲਾ ਆਦਮ ਜੀਵਨ ਦਾਤਾ ਆਤਮਾ ਹੋਇਆ।
46. ਪਰ ਪਹਿਲਾ ਉਹ ਨਹੀਂ ਜਿਹੜਾ ਆਤਮਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫੇਰ ਇਹ ਦੇ ਮਗਰੋਂ ਉਹ ਜਿਹੜਾ ਆਤਮਕ ਹੈ।
47. ਪਹਿਲਾ ਮਨੁੱਖ ਮਿੱਟੀ ਦਾ ਬਣਿਆ। ਦੂਜਾ ਮਨੁੱਖ ਸੁਰਗੋਂ ਹੈ। 48 ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਓਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸੁਰਗ ਦਾ ਹੈ ਤਿਵੇਂ ਓਹ ਵੀ ਜਿਹੜੇ ਸੁਰਗ ਦੇ ਹਨ। 49 ਅਤੇ ਜਿਸ ਤਰਾਂ ਅਸਾਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰਾਂ ਸੁਰਗ ਵਾਲੇ ਦਾ ਵੀ ਸਰੂਪ ਧਾਰਾਂਗੇ। 50 ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸੱਕਦੇ, ਨਾ ਵਿਨਾਸ ਅਵਿਨਾਸ ਦਾ ਅਧਕਾਰੀ ਹੁੰਦਾ ਹੈ।
51. ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸੱਭੇ ਨਹੀਂ ਸੌਂਵਾਂਗੇ। 52 ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। 53 ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ। 54 ਪਰ ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ,— ਮੌਤ ਫਤਹ ਦੀ ਬੁਰਕੀ ਹੋ ਗਈ।
55. ਹੇ ਮੌਤ, ਤੇਰੀ ਫਤਹ ਕਿੱਥੇ ਹੈ ? ਹੇ ਮੌਤ, ਤੇਰਾ ਡੰਗ ਕਿੱਥੇ ਹੈ ?
56. ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ। 57 ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ ! 58 ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।
About 1 ਕੁਰਿੰਥੀਆਂ Chapter 15
Read 1 ਕੁਰਿੰਥੀਆਂ Chapter 15 online from the Holy Bible. This chapter is part of the Book of 1 ਕੁਰਿੰਥੀਆਂ in the New Testament. Continue reading with the chapter navigation above or explore the complete book.
Book Information
Book: 1 ਕੁਰਿੰਥੀਆਂ
Chapter: 15
Testament: New Testament
How to Read this Chapter
Use the Previous and Next Chapter buttons to continue reading 1 ਕੁਰਿੰਥੀਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading 1 ਕੁਰਿੰਥੀਆਂ Chapter 15 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is 1 ਕੁਰਿੰਥੀਆਂ Chapter 15?
1 ਕੁਰਿੰਥੀਆਂ Chapter 15 is part of the Book of 1 ਕੁਰਿੰਥੀਆਂ in the Holy Bible.
Can I read this chapter online?
Yes. You can read the complete 1 ਕੁਰਿੰਥੀਆਂ Chapter 15 online for free with easy chapter navigation.
More Chapters from 1 ਕੁਰਿੰਥੀਆਂ
- 1 ਕੁਰਿੰਥੀਆਂ Chapter 12
- 1 ਕੁਰਿੰਥੀਆਂ Chapter 9
- 1 ਕੁਰਿੰਥੀਆਂ Chapter 7
- 1 ਕੁਰਿੰਥੀਆਂ Chapter 3
- 1 ਕੁਰਿੰਥੀਆਂ Chapter 2
- 1 ਕੁਰਿੰਥੀਆਂ Chapter 8
- 1 ਕੁਰਿੰਥੀਆਂ Chapter 5
Explore More from ਨਵਾਂ ਨੇਮ
- ਇਬਰਾਨੀਆਂ Chapter 7
- 2 ਕੁਰਿੰਥੀਆਂ Chapter 7
- ਯੂਹੰਨਾ Chapter 9
- ਲੂਕਾ Chapter 5
- ਪਰਕਾਸ਼ ਦੀ ਪੋਥੀ Chapter 2
- ਯਹੂਦਾ Chapter 1
- ਪਰਕਾਸ਼ ਦੀ ਪੋਥੀ Chapter 13