Read ਲੇਵੀਆਂ Chapter 17 Online
Read ਲੇਵੀਆਂ Chapter 17 online from the Holy Bible. This chapter is part of the Book of ਲੇਵੀਆਂ in the Old Testament. Browse every verse with easy chapter navigation, continue to the next chapter, or explore the complete Book of ਲੇਵੀਆਂ and the Holy Bible online.
Choose a Chapter
ਲੇਵੀਆਂ 17
ਅਧਿਆਇ 17
1. ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
2. ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਪਰਵਾਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਖੋ, ਜਿਹੜੀ ਗੱਲ ਦੀ ਯਹੋਵਾਹ ਨੇ ਆਗਿਆ ਦਿੱਤੀ ਹੈ ਸੋ ਇਹ ਹੈ।
3. ਭਾਵੇਂ ਕੋਈ ਮਨੁੱਖ ਇਸਰਾਏਲ ਦੇ ਘਰਾਣੇ ਤੋਂ ਹੋਵੇ, ਜੋ ਬਲਦ, ਯਾ ਲੇਲਾ, ਯਾ ਬੱਕਰਾ ਡੇਰੇ ਵਿੱਚ ਕੱਟ ਸੁੱਟੇ ਯਾ ਡੇਰੇ ਤੋਂ ਬਾਹਰ ਕੱਟੇ।
4. ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਯਹੋਵਾਹ ਦੇ ਅੱਗੇ, ਯਹੋਵਾਹ ਦੇ ਡੇਹਰੇ ਦੇ ਅੱਗੇ ਬਲੀ ਚੜ੍ਹਾਉਣ ਨੂੰ ਉਸ ਨੂੰ ਨਾ ਲਿਆਵੇ, ਓਸ ਦੇ ਜੁੰਮੇ ਖੂੰਨ ਗਿਣਿਆ ਜਾਏ। ਉਸ ਨੇ ਲਹੂ ਬਹਾਇਆ ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
5. ਏਸ ਕਰਕੇ ਜੋ ਇਸਰਾਏਲੀਆਂ ਆਪਣੀਆਂ ਬਲੀਆਂ ਨੂੰ ਜੋ ਓਹ ਖੁਲ੍ਹੇ ਰੜੇ ਵਿੱਚ ਚੜ੍ਹਾਉਂਦੇ ਹਨ ਲਿਆਉਣ ਭਈ ਓਹ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਜਾਜਕ ਦੇ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਕਰਕੇ ਚੜ੍ਹਾਉਣ।
6. ਅਤੇ ਜਾਜਕ ਉਸ ਲਹੂ ਨੂੰ ਯਹੋਵਾਹ ਦੀ ਜਗਵੇਦੀ ਦੇ ਉੱਤੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਛਿਣਕੇ ਅਤੇ ਚਰਬੀ ਨੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਸਾੜੇ।
7. ਅਤੇ ਉਹ ਫੇਰ ਕਦੀ ਆਪਣੀਆਂ ਬਲੀਆਂ ਭੂਤ ਬੱਕਰਿਆਂ ਦੇ ਅੱਗੇ ਜਿਨ੍ਹਾਂ ਦੇ ਮਗਰ ਉਹ ਲੱਗ ਕੇ ਜਨਾਹ ਕਰਦੇ ਸਨ ਨਾ ਚੜ੍ਹਾਉਣ, ਇਹ ਉਨ੍ਹਾਂ ਦੇ ਲਈ ਉਨ੍ਹਾਂ ਦੀਆਂ ਪੀੜ੍ਹੀਆਂ ਤੋੜੀ ਇੱਕ ਸਦਾ ਦੀ ਬਿਧੀ ਹੋਵੇ।
8. ਤੈਂ ਉਨ੍ਹਾਂ ਨੂੰ ਇਸ ਤਰਾਂ ਆਖਣਾ, ਭਾਵੇਂ ਇਸਰਾਏਲ ਦੇ ਘਰਾਣੇ ਦਾ ਕੋਈ ਮਨੁੱਖ ਹੋਵੇ, ਯਾ ਓਪਰਿਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਰਹਿੰਦੇ ਹਨ, ਜਿਹੜਾ ਹੋਮ ਦੀ ਭੇਟ, ਯਾ ਬਲੀ ਚੜ੍ਹਾਵੇ।
9. ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਉਸ ਨੂੰ ਨਾ ਲਿਆਵੇ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਏ।
10. ਅਤੇ ਭਾਵੇਂ ਕੋਈ ਮਨੁੱਖ ਇਸਰਾਏਲ ਦੇ ਘਰਾਣੇ ਦਾ ਹੋਵੇ, ਯਾ ਉਨ੍ਹਾਂ ਓਪਰਿਆਂ ਵਿੱਚੋਂ ਜੋ ਤੁਹਾਡੇ ਵਿੱਚ ਵੱਸਦੇ ਹਨ ਜਿਹੜਾ ਕਿਸੇ ਪਰਕਾਰ ਦਾ ਲਹੂ ਖਾਵੇ ਤਾਂ ਜਿਹੜਾ ਲਹੂ ਖਾਵੇ, ਮੈਂ ਓਸ ਪ੍ਰਾਣੀ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਛੇਕ ਦਿਆਂਗਾ।
11. ਕਿਉਂ ਜੋ ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਤੁਹਾਨੂੰ ਦਿੱਤਾ ਹੈ, ਕਿਉਂ ਕਿ ਜਿਹੜਾ ਪ੍ਰਾਸਚਿਤ ਕਰਦਾ ਹੈ ਸੋ ਜਿੰਦ ਦੇ ਕਾਰਨ ਲਹੂ ਹੈ।
12. ਇਸ ਲਈ ਮੈਂ ਇਸਰਾਏਲੀਆਂ ਨੂੰ ਆਖਿਆ, ਜੋ ਤੁਹਾਡੇ ਵਿੱਚੋਂ ਕੋਈ ਪ੍ਰਾਣੀ ਲਹੂ ਨਾ ਖਾਵੇ, ਨਾ ਕੋਈ ਓਪਰਾ ਜੋ ਤੁਹਾਡੇ ਵਿਚਕਾਰ ਵੱਸਦਾ ਹੈ ਲਹੂ ਖਾਵੇ।
13. ਅਤੇ ਭਾਵੇਂ ਕੋਈ ਮਨੁੱਖ ਇਸਰਾਏਲੀਆਂ ਦਾ ਹੋਵੇ ਯਾ ਓਪਰਿਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ ਜਿਹੜਾ ਸ਼ਿਕਾਰ ਕਰਕੇ ਕਿਸੇ ਖਾਣ ਜੋਗ ਪਸੂ ਯਾ ਪੰਛੀ ਨੂੰ ਫੜ ਲਵੇ, ਉਹ ਉਸ ਦਾ ਲਹੂ ਕੱਢ ਕੇ ਉਸ ਨੂੰ ਮਿੱਟੀ ਨਾਲ ਕੱਜੇ।
14. ਕਿਉਂ ਜੋ ਉਹ ਸਾਰੇ ਮਾਸ ਦੀ ਜਿੰਦ ਹੈ, ਉਸ ਦਾ ਲਹੂ ਉਸ ਦੀ ਜਿੰਦ ਦੇ ਲਈ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਆਖਿਆ, ਤੁਸਾਂ ਕਿਸੇ ਪਰਕਾਰ ਦੇ ਮਾਸ ਦਾ ਲਹੂ ਨਾ ਖਾਣਾ ਕਿਉਂ ਜੋ ਸਾਰੇ ਮਾਸ ਦੀ ਜਿੰਦ ਉਸ ਦਾ ਲਹੂ ਹੈ। ਜਿਹੜਾ ਉਸ ਨੂੰ ਖਾਵੇ ਉਹ ਛੇਕਿਆ ਜਾਵੇ।
15. ਅਤੇ ਜਿਹੜਾ ਪ੍ਰਾਣੀ ਉਸ ਨੂੰ ਜੋ ਆਪੇ ਮਰ ਗਿਆ ਹੋਵੇ ਯਾ ਉਸ ਨੂੰ ਜਿਹੜਾ ਪਸੂਆਂ ਨੇ ਪਾੜਿਆ ਹੋਵੇ ਉਹ ਖਾਵੇ, ਭਾਵੇਂ ਆਪਣੇ ਦੇਸ ਦਾ, ਭਾਵੇਂ ਓਪਰਾ ਹੋਵੇ ਤਾਂ ਉਹ ਨਾਲੇ ਆਪਣੇ ਲੀੜੇ ਧੋਵੇ, ਨਾਲੇ ਪਾਣੀ ਵਿੱਚ ਨ੍ਹਾਵੇ, ਅਤੇ ਸੰਧਿਆ ਤੋੜੀ ਅਸ਼ੁੱਧ ਰਹੇ, ਫੇਰ ਉਹ ਸ਼ੁੱਧ ਬਣੇ।
16. ਪਰ ਜੇ ਉਹ ਨਾ ਧੋਵੇ ਨਾ ਨ੍ਹਾਵੇ ਤਾਂ ਉਸ ਦਾ ਦੋਸ਼ ਉਸ ਦੇ ਜੁੰਮੇ ਹੈ।
About ਲੇਵੀਆਂ Chapter 17
Read ਲੇਵੀਆਂ Chapter 17 online from the Holy Bible. This chapter is part of the Book of ਲੇਵੀਆਂ in the Old Testament. Continue reading with the chapter navigation above or explore the complete book.
Book Information
Book: ਲੇਵੀਆਂ
Chapter: 17
Testament: Old Testament
How to Read this Chapter
Use the Previous and Next Chapter buttons to continue reading ਲੇਵੀਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਲੇਵੀਆਂ Chapter 17 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਲੇਵੀਆਂ Chapter 17?
ਲੇਵੀਆਂ Chapter 17 is part of the Book of ਲੇਵੀਆਂ in the Holy Bible.
Can I read this chapter online?
Yes. You can read the complete ਲੇਵੀਆਂ Chapter 17 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- ਵਿਰਲਾਪ Chapter 2
- ਯਸਾਯਾਹ Chapter 12
- ਉਪਦੇਸ਼ਕ Chapter 7
- ਜ਼ਬੂਰ Chapter 3
- 2 ਇਤਹਾਸ Chapter 9
Explore More from ਲੇਵੀਆਂ
- ਲੇਵੀਆਂ Chapter 16
- ਲੇਵੀਆਂ Chapter 26
- ਲੇਵੀਆਂ Chapter 11
- ਲੇਵੀਆਂ Chapter 22
- ਲੇਵੀਆਂ Chapter 4
- ਲੇਵੀਆਂ Chapter 15
- ਲੇਵੀਆਂ Chapter 6