ਲੇਵੀਆਂ Chapter 19

For English

Read ਲੇਵੀਆਂ Chapter 19 Online

Read ਲੇਵੀਆਂ Chapter 19 online from the Holy Bible. This chapter is part of the Book of ਲੇਵੀਆਂ in the Old Testament. Browse every verse with easy chapter navigation, continue to the next chapter, or explore the complete Book of ਲੇਵੀਆਂ and the Holy Bible online.

Choose a Chapter

ਲੇਵੀਆਂ 19

ਅਧਿਆਇ 19

1. ਤਾਂ ਯਹੋਵਾਹ ਮੂਸਾ ਨਾਲ ਬੋਲਿਆ ਕਿ

2. ਇਸਰਾਲੀਆਂ ਦੀ ਸਾਰੀ ਮੰਡਲੀ ਨੂੰ ਐਉਂ ਬੋਲ, ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।

3. ਤੁਸਾਂ ਆਪੋ ਆਪਣੀ ਮਾਂ ਅਤੇ ਆਪੋ ਆਪਣੇ ਪਿਉ ਤੋਂ ਡਰਨਾ ਅਤੇ ਮੇਰਿਆਂ ਸਬਤਾਂ ਨੂੰ ਧਿਆਨ ਰੱਖਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

4. ਤੁਸਾਂ ਠਾਕੁਰਾਂ ਵੱਲ ਧਿਆਨ ਨਾ ਕਰਨਾ, ਨਾ ਆਪਣੇ ਲਈ ਢਾਲਵੀਆਂ ਮੂਰਤਾਂ ਬਣਾਉਣੀਆਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

5. ਅਤੇ ਜੇ ਤੁਸੀਂ ਯਹੋਵਾਹ ਦੇ ਅੱਗੇ ਸੁੱਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲੇ ਜਾਣ ਲਈ ਚੜ੍ਹਾਉਣੀ।

6. ਉਹ ਓਸੇ ਦਿਨ ਜਿਸ ਦਿਨ ਉਸ ਨੂੰ ਚੜ੍ਹਾਓ ਅਤੇ ਅਗਲੇ ਭਲਕ ਖਾਧੀ ਜਾਏ ਅਤੇ ਜੇ ਕਦੀ ਤੀਜੇ ਦਿਨ ਤੋੜੀ ਕੁਝ ਰਹਿ ਜਾਏ ਤਾਂ ਉਹ ਅੱਗ ਵਿੱਚ ਸਾੜੀ ਜਾਵੇ।

7. ਅਤੇ ਜੇ ਉਹ ਤੀਜੇ ਦਿਨ ਨੂੰ ਕੁਝ ਖਾਧੀ ਜਾਏ, ਉਹ ਮਾੜੀ ਗੱਲ ਹੈ, ਉਹ ਕਬੂਲ ਨਾ ਕੀਤੀ ਜਾਵੇਗੀ।

8. ਇਸ ਲਈ ਜਿਹੜਾ ਉਸ ਨੂੰ ਖਾਵੇ ਸੋ ਉਸ ਦਾ ਦੋਸ਼ ਉਸ ਦੇ ਜੁੰਮੇ ਹੈ ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤ੍ਰ ਵਸਤ ਨੂੰ ਭ੍ਰਿਸ਼ਟ ਕੀਤਾ ਅਤੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

9. ਅਤੇ ਜਿਸ ਵੇਲੇ ਤੁਸੀਂ ਆਪਣੀ ਧਰਤੀ ਦੀ ਵਾਢੀ ਕਰੋ ਤਾਂ ਤੂੰ ਮੂਲੋਂ ਆਪਣੀ ਪੈਲੀ ਦੀਆਂ ਨੁੱਕਰਾਂ ਦੀ ਵਾਢੀ ਨਾ ਕਰੀਂ, ਨਾ ਤੂੰ ਆਪਣੀ ਵਾਢੀ ਦਾ ਸਿਲਾ ਸਾਂਭੀਂ।

10. ਅਤੇ ਤੂੰ ਆਪਣੇ ਦਾਖਾਂ ਦੇ ਬਾਗਾਂ ਦਾ ਸਿਲਾ ਨਾ ਚੁਗੀਂ, ਤੂੰ ਆਪਣੇ ਦਾਖਾਂ ਦੇ ਬਾਗਾਂ ਦੇ ਸਾਰੇ ਦਾਣੇ ਨਾ ਸਾਂਭੀਂ, ਤੂੰ ਕੰਗਾਲ ਅਤੇ ਓਪਰੇ ਦੇ ਲਈ ਛੱਡ ਦੇਈਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

11. ਤੁਸਾਂ ਚੋਰੀ ਨਾ ਕਰਨੀ, ਨਾ ਛਲ ਖੇਡਣਾ, ਨਾ ਆਪਸ ਵਿੱਚ ਝੂਠ ਬੋਲਨਾਂ।

12. ਅਤੇ ਤੁਸਾਂ ਮੇਰਾ ਨਾਮ ਲੈਕੇ ਝੂਠੀ ਸੋਂਹ ਨਾ ਚੁੱਕਣੀ, ਨਾ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਕਰਨਾ। ਮੈਂ ਯਹੋਵਾਹ ਹਾਂ।

13. ਤੂੰ ਆਪਣੇ ਗੁਵਾਂਢੀ ਨਾਲ ਛੱਲ ਨਾ ਖੇਡੀਂ, ਨਾ ਤੂੰ ਉਸ ਤੋਂ ਕੁਝ ਖੋਹਵੀ। ਮਜੂਰ ਦੀ ਮਜੂਰੀ ਤੇਰੇ ਕੋਲ ਸਾਰੀ ਰਾਤ ਸਵੇਰ ਤੋੜੀ ਨਾ ਰਹੇ।

14. ਤੂੰ ਡੋਰੇ ਨੂੰ ਗਾਲਾਂ ਨਾ ਕੱਢੀਂ, ਨਾ ਅੰਨੇ ਨੂੰ ਠੋਕਰ ਖਿਲਾਵੀਂ, ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। ਮੈਂ ਯਹੋਵਾਹ ਹਾਂ।

15. ਤੁਸਾਂ ਨਿਆਉਂ ਵਿੱਚ ਕੋਈ ਅਨਿਆਉਂ ਨਾ ਕਰਨਾ, ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ, ਪਰ ਸਚਿਆਈ ਨਾਲ ਆਪਣੇ ਗੁਵਾਂਢੀ ਦਾ ਨਿਆਉ ਕਰੀਂ।

16. ਤੁੰ ਆਪਣੇ ਲੋਕਾਂ ਵਿੱਚ ਘੁਸਮੁਸੀਆ ਬਣ ਕੇ ਭਾਉਂਦਾ ਨਾ ਫਿਰੀਂ। ਤੂੰ ਆਪਣੇ ਗੁਵਾਂਢੀ ਦੇ ਖੂਨ ਵਿੱਚ ਲੱਕ ਨਾ ਬੰਨ੍ਹੀਂ। ਮੈਂ ਯਹੋਵਾਹ ਹਾਂ।

17. ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ। ਤੂੰ ਜਰੂਰ ਆਪਣੇ ਗੁਵਾਂਢੀ ਨੂੰ ਤਾੜੀਂ, ਜੋ ਓਸ ਦਾ ਦੋਸ਼ ਤੇਰੇ ਜੁੰਮੇ ਨਾ ਹੋਵੇ।

18. ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।

19. ਤੁਸਾਂ ਮੇਰੀਆਂ ਬਿਧਾਂ ਨੂੰ ਧਿਆਨ ਰੱਖਣਾ। ਤੂੰ ਆਪਣੇ ਡੰਗਰ ਨੂੰ ਕਿਸੇ ਵੱਖਰੀ ਜਾਤ ਨਾਲ ਨਾ ਮਿਲਾਵੀਂ। ਤੂੰ ਆਪਣੀ ਪੈਲੀ ਵਿੱਚ ਰਲਿਆ ਮਿਲਿਆ ਬੀ ਨਾ ਬੀਜੀਂ, ਨਾ ਤੇਰੇ ਉੱਤੇ ਸੂਤਰ ਅਤੇ ਉੱਨ ਦਾ ਬਣਿਆ ਹੋਇਆ ਕੱਪੜਾ ਪਵੇ।

20. ਜਿਹੜਾ ਕਿਸੇ ਤੀਵੀਂ ਨਾਲ ਜੋ ਟਹਿਲਨ ਹੈ ਅਤੇ ਜੋ ਕਿਸੇ ਭਰਤੇ ਦੀ ਮੰਗੀ ਹੋਈ ਹੈ ਅਤੇ ਜਿਸ ਦਾ ਵੱਟਾ ਨਾ ਦਿਤਾ ਹੋਇਆ ਹੋਵੇ, ਨਾ ਉਹ ਛੱਡੀ ਗਈ ਹੋਵੇ, ਉਹ ਸੰਗ ਕਰੇ ਤਾਂ ਉਹ ਬੈਤਾਂ ਨਾਲ ਮਾਰੀ ਜਾਏ, ਓਹ ਵੱਢੇ ਨਾ ਜਾਣ ਕਿਉਂ ਜੋ ਉਹ ਅਜਾਦ ਨਹੀਂ ਸੀ।

21. ਅਤੇ ਉਹ ਆਪਣੇ ਦੋਸ਼ ਦੀ ਭੇਟ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਅਰਥਾਤ ਦੋਸ਼ ਦੀ ਭੇਟ ਕਰਕੇ ਇੱਕ ਛੱਤ੍ਰਾ ਲਿਆਵੇ।

22. ਅਤੇ ਜਾਜਕ ਦੋਸ਼ ਦੀ ਭੇਟ ਦੇ ਛੱਤ੍ਰੇ ਨੂੰ ਲੈਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਓਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ ਪ੍ਰਾਸ ਚਿਤ ਕਰੇ ਅਤੇ ਉਹ ਪਾਪ ਜੋ ਉਸ ਨੇ ਕੀਤਾ ਹੈ ਸੋ ਉਸ ਨੂੰ ਖਿਮਾ ਹੋ ਜਾਵੇਗਾ।

23. ਅਤੇ ਜਾਂ ਤੁਸੀਂ ਉਸ ਦੇਸ਼ ਵਿੱਚ ਆਓ ਅਤੇ ਭਾਂਤ ਭਾਂਤ ਦੇ ਬੂਟਿਆਂ ਨੂੰ ਖਾਣ ਲਈ ਲਾਓ ਤੁਸਾਂ ਉਨ੍ਹਾਂ ਦੀਆਂ ਫਲਾਂ ਨੂੰ ਅਸੁੰਨਤੀ ਸਮਝਣਾ, ਓਹ ਤਿੰਨਾਂ ਵਰਿਹਾਂ ਤਾਈਂ ਤੁਹਾਡੇ ਲਈ ਅਸੁੰਨਤੀ ਜਿਹਾ ਹੋਵੇ, ਉਹ ਖਾਧਾ ਨਾ ਜਾਏ।

24. ਪਰ ਚਉਥੇ ਵਰਹੇ ਵਿੱਚ ਉਸ ਦਾ ਸਾਰਾ ਫਲ ਯਹੋਵਾਹ ਦੇ ਉਪਕਾਰ ਮੰਨਣ ਲਈ ਪਵਿੱਤ੍ਰ ਹੋਵੇ।

25. ਅਤੇ ਪੰਜਵੇਂ ਵਰਹੇ ਵਿੱਚ ਤੁਸਾਂ ਫਲ ਖਾਣਾ ਜੋ ਉਹ ਤੁਹਾਨੂੰ ਆਪਣਾ ਵਾਧਾ ਦੇਵੇ। ਮੈ‘ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

26. ਤੁਸਾਂ ਕੋਈ ਵਸਤ ਲਹੂ ਨਾਲ ਨਾ ਖਾਣੀ, ਨਾ ਤੁਸਾਂ ਜਾਦੂ ਕਰਨੇ, ਨਾ ਮਹੂਰਤ ਵੇਖਣੇ।

27. ਤੁਸਾਂ ਆਪਣੀਆਂ ਸਿਰਾਂ ਦੀਆਂ ਨੁੱਕਰਾਂ ਨਾ ਮੁੰਨਾਵਣੀਆਂ, ਨਾ ਤੂੰ ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨੂੰ ਵਿਗਾੜ।

28. ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਠੁਕਾਵੀਂ। ਮੈਂ ਯਹੋਵਾਹ ਹਾਂ।

29. ਆਪਣੀ ਧੀ ਨੂੰ ਕੰਜਰੀ ਬਣਾਉਣ ਦੇ ਲਈ ਆਪਣੀ ਧੀ ਦੀ ਪਤ ਨਾ ਲਾਹ, ਅਜਿਹਾ ਨਾ ਹੋਵੇ ਜੋ ਧਰਤੀ ਉੱਤੇ ਕੰਜਰੀਬਾਜੀ ਪਸਰੇ ਅਤੇ ਦੇਸ ਖੋਟ ਨਾਲ ਭਰਪੂਰ ਹੋਵੇ।

30. ਤੁਸਾਂ ਮੇਰਿਆਂ ਸਬਤਾਂ ਨੂੰ ਮਨਾਉਣਾ ਅਤੇ ਮੇਰੇ ਪਵਿੱਤ੍ਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।

31. ਤੁਸੀਂ ਉਨ੍ਹਾਂ ਦੇ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦੇਉ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਨ੍ਹਾਂ ਨਾਲ ਭ੍ਰਿਸ਼ਟ ਨਾ ਹੋ ਜਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

32. ਤੈਂ ਧਉਲੇ ਸਿਰ ਦੇ ਅੱਗੇ ਉਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।

33. ਅਤੇ ਜੇ ਕਦੀ ਓਪਰਾ ਤੇਰੇ ਨਾਲ ਤੁਹਾਡੇ ਦੇਸ ਵਿੱਚ ਵੱਸੇ ਤਾਂ ਤੁਸਾਂ ਉਸ ਨੂੰ ਦੁੱਖ ਨਾ ਦੇਣਾ।

34. ਪਰ ਜਿਹੜਾ ਓਪਰਾ ਤੁਹਾਡੇ ਵਿੱਚ ਵਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆਂ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

35. ਤੁਸਾਂ ਨਿਆਉਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿਚ, ਯਾ ਮਿਣਨ ਵਿੱਚ ਅਨਿਆਉਂ ਨਾ ਕਰਨਾ

36. ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸੋਂ ਲਿਆਇਆ।

37. ਸੋ ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਸਭਨਾਂ ਨਿਆਵਾਂ ਨੂੰ ਮੰਨਣਾ, ਅਤੇ ਪੂਰਾ ਕਰਨਾ। ਮੈਂ ਯਹੋਵਾਹ ਹਾਂ।

About ਲੇਵੀਆਂ Chapter 19

Read ਲੇਵੀਆਂ Chapter 19 online from the Holy Bible. This chapter is part of the Book of ਲੇਵੀਆਂ in the Old Testament. Continue reading with the chapter navigation above or explore the complete book.

Book Information

Book: ਲੇਵੀਆਂ
Chapter: 19
Testament: Old Testament

How to Read this Chapter

Use the Previous and Next Chapter buttons to continue reading ਲੇਵੀਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਲੇਵੀਆਂ Chapter 19 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਲੇਵੀਆਂ Chapter 19?

ਲੇਵੀਆਂ Chapter 19 is part of the Book of ਲੇਵੀਆਂ in the Holy Bible.

Can I read this chapter online?

Yes. You can read the complete ਲੇਵੀਆਂ Chapter 19 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਵਿਰਲਾਪ Chapter 2
  3. ਸੁਲੇਮਾਨ ਦਾ ਗੀਤ Chapter 3
  4. ਗਿਣਤੀ Chapter 5
  5. ਯਸਾਯਾਹ Chapter 12
  6. ਉਪਦੇਸ਼ਕ Chapter 7
  7. ਜ਼ਬੂਰ Chapter 111

Explore More from ਲੇਵੀਆਂ

  1. ਲੇਵੀਆਂ Chapter 7
  2. ਲੇਵੀਆਂ Chapter 4
  3. ਲੇਵੀਆਂ Chapter 18
  4. ਲੇਵੀਆਂ Chapter 14
  5. ਲੇਵੀਆਂ Chapter 16
  6. ਲੇਵੀਆਂ Chapter 23
  7. ਲੇਵੀਆਂ Chapter 3

Related Chapters & Readings

  1. ਮਲਾਕੀ Chapter 3
  2. ਬਿਵਸਥਾ ਸਾਰ Chapter 17
  3. ਮੱਤੀ Chapter 1
  4. ਮਲਾਕੀ Chapter 1
  5. ਹਿਜ਼ਕੀਏਲ Chapter 8
  6. ਯਸਾਯਾਹ Chapter 7
  7. ਰੋਮੀਆਂ Chapter 15
Share Your Love

Leave a Reply

Your email address will not be published. Required fields are marked *