ਰਸੂਲਾਂ ਦੇ ਕਰਤੱਬ Chapter 24

For English

Read ਰਸੂਲਾਂ ਦੇ ਕਰਤੱਬ Chapter 24 Online

Read ਰਸੂਲਾਂ ਦੇ ਕਰਤੱਬ Chapter 24 online from the Holy Bible. This chapter is part of the Book of ਰਸੂਲਾਂ ਦੇ ਕਰਤੱਬ in the New Testament. Browse every verse with easy chapter navigation, continue to the next chapter, or explore the complete Book of ਰਸੂਲਾਂ ਦੇ ਕਰਤੱਬ and the Holy Bible online.

Choose a Chapter

ਰਸੂਲਾਂ ਦੇ ਕਰਤੱਬ 24

ਅਧਿਆਇ 24

1. ਪੰਜਾਂ ਦਿਨਾਂ ਪਿੱਛੋਂ ਹਨਾਨਿਯਾਹ ਸਰਦਾਰ ਜਾਜਕ ਕਈ ਬਜ਼ੁਰਗਾਂ ਸਣੇ ਤਰਤੁੱਲੁਸ ਨਾਮੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ।

2. ਅਤੇ ਜਾਂ ਉਹ ਬੁਲਾਇਆ ਗਿਆ ਤਾਂ ਤਰਤੁੱਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗਾ ਜੋ ਹੇ ਫ਼ੇਲਿਕਸ ਬਹਾਦੁਰ, ਇਸ ਲਈ ਜੋ ਅਸੀਂ ਤੁਹਾਡੇ ਵਸੀਲੇ ਵੱਡਾ ਸੁਖ ਭੋਗਦੇ ਹਾਂ ਅਤੇ ਤੁਹਾਡੀ ਦੂਰ ਅੰਦੇਸ਼ੀ ਨਾਲ ਐਸ ਕੌਮ ਦੇ ਬਹੁਤ ਸਾਰੇ ਕੰਮ ਸੌਰਦੇ ਹਨ।

3. ਅਸੀਂ ਹਰ ਪਰਕਾਰ ਅਤੇ ਸਭਨੀਂ ਥਾਈਂ ਇਹ ਗੱਲ ਵੱਡੇ ਸ਼ੁਕਰ ਨਾਲ ਮੰਨ ਲੈਂਦੇ ਹਾਂ।

4. ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰ ਕੇ ਸਾਡੀਆਂ ਥੋੜੀਆਂ ਜੇਹੀਆਂ ਗੱਲਾਂ ਸੁਣ ਲਓ।

5. ਕਿਉਂ ਜੋ ਅਸਾਂ ਇਸ ਮਨੁੱਖ ਨੂੰ ਇੱਕ ਬਲਾ ਅਤੇ ਸਾਰੀ ਦੁਨੀਆ ਦੇ ਸਭ ਯਹੂਦੀਆਂ ਵਿੱਚ ਪਸਾਦ ਪਾਉਣ ਵਾਲਾ ਵੇਖਿਆ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ।

6. ਇਸ ਨੇ ਹੈਕਲ ਨੂੰ ਭੀ ਭਰਿਸ਼ਟ ਕਰਨ ਦਾ ਜਤਨ ਕੀਤਾ। ਸੋ ਅਸਾਂ ਇਹ ਨੂੰ ਫੜ ਭੀ ਲਿਆ।

8. ਅਤੇ ਤੁਸੀਂ ਆਪ ਜਾਚ ਕਰ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜੋ ਅਸੀਂ ਇਹ ਦੇ ਜੁੰਮੇ ਲਾਉਂਦੇ ਹਾਂ ਇਸ ਤੋਂ ਮਲੂਮ ਕਰ ਸੱਕੋਗੇ।

9. ਯਹੂਦੀਆਂ ਨੇ ਵੀ ਏਕਾ ਕਰ ਕੇ ਕਿਹਾ ਜੋ ਏਹ ਗੱਲਾਂ ਇਸੇ ਤਰਾਂ ਹਨ।

10. ਫੇਰ ਜਾਂ ਹਾਕਮ ਨੇ ਪੌਲੁਸ ਨੂੰ ਬੋਲਣ ਦੀ ਸੈਨਤ ਕੀਤੀ ਤਾਂ ਉਹ ਨੇ ਉੱਤਰ ਦਿੱਤਾ,- ਮੈਨੂੰ ਮਲੂਮ ਹੈ ਜੋ ਤੁਸੀਂ ਬਹੁਤ ਵਰਿਹਾਂ ਤੋਂ ਐਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਸਲੇ ਨਾਲ ਆਪਣਾ ਉਜ਼ਰ ਬਿਆਨ ਕਰਦਾ ਹਾਂ।

11. ਕਿਉਂਕਿ ਤੁਸੀਂ ਜਾਣ ਸੱਕਦੇ ਹੋ ਜੋ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ ਕਿ ਮੈਂ ਬੰਦਗੀ ਕਰਨ ਲਈ ਯਰੂਸ਼ਲਮ ਨੂੰ ਗਿਆ ਸਾਂ।

12. ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਯਾ ਲੋਕਾਂ ਵਿੱਚ ਬਲਵਾ ਮਚਾਉਂਦੇ ਨਹੀਂ ਵੇਖਿਆ, ਨਾ ਤਾਂ ਸਮਾਜਾਂ ਵਿੱਚ, ਨਾ ਸ਼ਹਿਰ ਵਿੱਚ।

13. ਅਤੇ ਨਾ ਉਨ੍ਹਾਂ ਗੱਲਾਂ ਨੂੰ ਜਿਨ੍ਹਾਂ ਦਾ ਹੁਣ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤੁਹਾਡੇ ਅੱਗੇ ਸਾਬਤ ਕਰ ਸੱਕਦੇ ਹਨ।

14. ਪਰ ਮੈਂ ਤੁਹਾਡੇ ਅੱਗੇ ਇਹ ਮੰਨ ਲੈਂਦਾ ਹਾਂ ਭਈ ਜਿਸ ਰਾਹ ਨੂੰ ਓਹ ਕੁਰਾਹ ਕਰਕੇ ਆਖਦੇ ਹਨ ਓਸੇ ਦੇ ਅਨੁਸਾਰ ਮੈਂ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਹਾਂ ਅਤੇ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਸ਼ਰਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆਂ ਹੋਈਆਂ ਹਨ।

15. ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਹ ਦੀ ਏਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।

16. ਮੈਂ ਆਪ ਭੀ ਇਸ ਵਿੱਚ ਜਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਕਰੇ।

17. ਕਈਆਂ ਵਰਿਹਾਂ ਪਿੱਛੋਂ ਮੈਂ ਆਪਣੀ ਕੌਮ ਦੇ ਲਈ ਦਾਨ ਪੁਚਾਉਣ ਅਤੇ ਭੇਟ ਚੜ੍ਹਾਉਣ ਆਇਆ।

18. ਇਨ੍ਹਾਂ ਹੀ ਗੱਲਾਂ ਵਿੱਚ ਉਨ੍ਹਾਂ ਨੇ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਨਾ ਤਾਂ ਭੀੜ ਅਤੇ ਨਾ ਰੌਲੇ ਨਾਲ।

19. ਪਰ ਅਸਿਯਾ ਦੇ ਕਈ ਯਹੂਦੀ ਸਨ ਜਿਨ੍ਹਾਂ ਨੂੰ ਚਾਹੀਦਾ ਸੀ ਜੋ ਤੁਹਾਡੇ ਅੱਗੇ ਹਾਜ਼ਰ ਹੁੰਦੇ ਅਤੇ ਜੇ ਉਨ੍ਹਾਂ ਦਾ ਮੇਰੇ ਉੱਤੇ ਕੋਈ ਦਾਵਾ ਹੁੰਦਾ ਤਾਂ ਨਾਲਸ਼ ਕਰਦੇ।

20. ਅਥਵਾ ਏਹੋ ਆਪ ਕਹਿ ਦੇਣ ਭਈ ਉਨ੍ਹਾਂ ਨੇ ਜਦ ਮੈਂ ਸਭਾ ਦੇ ਅੱਗੇ ਖੜਾ ਸਾਂ ਮੇਰੇ ਵਿੱਚ ਕੀ ਬੁਰਿਆਈ ਵੇਖੀ ?

21. ਬਿਨਾ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਵਿੱਚ ਖੜੇ ਪੁਕਾਰ ਕੇ ਆਖੀ ਸੀ ਭਈ ਮੁਰਦਿਆਂ ਦੇ ਜੀ ਉੱਠਣ ਦੇ ਵਿਖੇ ਅੱਜ ਮੇਰੇ ਉੱਤੇ ਦੋਸ਼ ਲਾਈਦਾ ਹੈ।

22. ਪਰ ਫ਼ੇਲਿਕਸ ਨੇ ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰਾਂ ਜਾਣਦਾ ਸੀ ਇਹ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ ਕਿ ਜਾਂ ਲੁਸਿਯਸ ਫੌਜ ਦਾ ਸਰਦਾਰ ਆਊ ਤਾਂ ਮੈਂ ਤੁਹਾਡੀਆਂ ਗੱਲਾਂ ਦਾ ਨਬੇੜਾ ਕਰਾਂਗਾ।

23. ਫੇਰ ਉਹ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਜੋ ਪੌਲੁਸ ਨੂੰ ਨਜ਼ਰ ਬੰਦ ਰੱਖ ਅਤੇ ਉਹ ਨੂੰ ਚੈਨ ਕਰਨ ਦਿਹ ਅਤੇ ਉਸ ਦੇ ਆਪਣਿਆਂ ਵਿੱਚੋਂ ਕਿਸੇ ਨੂੰ ਉਹ ਦੀ ਟਹਿਲ ਕਰਨ ਤੋਂ ਨਾ ਰੋਕ।

24. ਪਰ ਕਈਆਂ ਦਿਨਾਂ ਪਿੱਛੋਂ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਸਣੇ ਜਿਹੜੀ ਯਹੂਦਣ ਸੀ ਆਇਆ ਅਤੇ ਪੌਲੁਸ ਨੂੰ ਬੁਲਵਾ ਕੇ ਮਸੀਹ ਯਿਸੂ ਦੇ ਉੱਤੇ ਨਿਹਚਾ ਕਰਨ ਦੇ ਵਿਖੇ ਉਸ ਤੋਂ ਸੁਣਿਆ।

25. ਜਾਂ ਉਹ ਧਰਮ ਅਤੇ ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਵਿਖੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਨੇ ਭੈ ਖਾਧਾ ਅਤੇ ਉੱਤਰ ਦਿੱਤਾ ਭਈ ਐਤਕੀ ਤੂੰ ਜਾਹ, ਫੇਰ ਵਿਹਲ ਪਾ ਕੇ ਤੈਨੂੰ ਬੁਲਾਵਾਂਗਾ।

26. ਨਾਲੇ ਇਹ ਵੀ ਆਸ ਰੱਖਦਾ ਸੀ ਭਈ ਪੌਲੁਸ ਮੈਨੂੰ ਕੁਝ ਰੋਕੜ ਦੇਵੇਗਾ। ਇਸੇ ਗੱਲੇ ਉਹ ਨੂੰ ਬਹੁਤ ਵਾਰੀ ਸਦਵਾ ਕੇ ਉਸ ਨਾਲ ਗੱਲ ਬਾਤ ਕਰਦਾ ਹੁੰਦਾ ਸੀ।

27. ਅਤੇ ਜਾਂ ਦੋ ਵਰਹੇ ਪੂਰੇ ਹੋਏ ਪੁਰਕਿਯੁਸ ਫ਼ੇਸਤੁਸ ਫ਼ੇਲਿਕਸ ਦੇ ਥਾਂ ਹਾਕਮ ਹੋ ਕੇ ਆਇਆ ਅਤੇ ਫ਼ੇਲਿਕਸ ਜੋ ਇਹ ਚਾਹੁੰਦਾ ਸੀ ਭਈ ਯਹੂਦੀਆਂ ਨੂੰ ਪਰਸੰਨ ਕਰੇ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ।

About ਰਸੂਲਾਂ ਦੇ ਕਰਤੱਬ Chapter 24

Read ਰਸੂਲਾਂ ਦੇ ਕਰਤੱਬ Chapter 24 online from the Holy Bible. This chapter is part of the Book of ਰਸੂਲਾਂ ਦੇ ਕਰਤੱਬ in the New Testament. Continue reading with the chapter navigation above or explore the complete book.

Book Information

Book: ਰਸੂਲਾਂ ਦੇ ਕਰਤੱਬ
Chapter: 24
Testament: New Testament

How to Read this Chapter

Use the Previous and Next Chapter buttons to continue reading ਰਸੂਲਾਂ ਦੇ ਕਰਤੱਬ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਰਸੂਲਾਂ ਦੇ ਕਰਤੱਬ Chapter 24 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਰਸੂਲਾਂ ਦੇ ਕਰਤੱਬ Chapter 24?

ਰਸੂਲਾਂ ਦੇ ਕਰਤੱਬ Chapter 24 is part of the Book of ਰਸੂਲਾਂ ਦੇ ਕਰਤੱਬ in the Holy Bible.

Can I read this chapter online?

Yes. You can read the complete ਰਸੂਲਾਂ ਦੇ ਕਰਤੱਬ Chapter 24 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਲੂਕਾ Chapter 8
  4. 1 ਯੂਹੰਨਾ Chapter 3
  5. ਮੱਤੀ Chapter 2
  6. 1 ਯੂਹੰਨਾ Chapter 4
  7. 1 ਤਿਮੋਥਿਉਸ Chapter 4

Explore More from ਰਸੂਲਾਂ ਦੇ ਕਰਤੱਬ

  1. ਰਸੂਲਾਂ ਦੇ ਕਰਤੱਬ Chapter 4
  2. ਰਸੂਲਾਂ ਦੇ ਕਰਤੱਬ Chapter 11
  3. ਰਸੂਲਾਂ ਦੇ ਕਰਤੱਬ Chapter 15
  4. ਰਸੂਲਾਂ ਦੇ ਕਰਤੱਬ Chapter 9
  5. ਰਸੂਲਾਂ ਦੇ ਕਰਤੱਬ Chapter 26
  6. ਰਸੂਲਾਂ ਦੇ ਕਰਤੱਬ Chapter 3
  7. ਰਸੂਲਾਂ ਦੇ ਕਰਤੱਬ Chapter 21

Related Chapters & Readings

  1. ਯਾਕੂਬ Chapter 4
  2. ਬਿਵਸਥਾ ਸਾਰ Chapter 26
  3. 2 ਸਮੂਏਲ Chapter 22
  4. ਯਿਰਮਿਯਾਹ Chapter 46
  5. ਉਤਪਤ Chapter 33
  6. ਯਿਰਮਿਯਾਹ Chapter 52
  7. ਉਤਪਤ Chapter 17
Share Your Love

Leave a Reply

Your email address will not be published. Required fields are marked *