ਰਸੂਲਾਂ ਦੇ ਕਰਤੱਬ Chapter 11

For English

Read ਰਸੂਲਾਂ ਦੇ ਕਰਤੱਬ Chapter 11 Online

Read ਰਸੂਲਾਂ ਦੇ ਕਰਤੱਬ Chapter 11 online from the Holy Bible. This chapter is part of the Book of ਰਸੂਲਾਂ ਦੇ ਕਰਤੱਬ in the New Testament. Browse every verse with easy chapter navigation, continue to the next chapter, or explore the complete Book of ਰਸੂਲਾਂ ਦੇ ਕਰਤੱਬ and the Holy Bible online.

Choose a Chapter

ਰਸੂਲਾਂ ਦੇ ਕਰਤੱਬ 11

ਅਧਿਆਇ 11

1. ਰਸੂਲਾਂ ਅਰ ਭਾਈਆਂ ਨੇ ਜੋ ਯਹੂਦਿਯਾ ਵਿੱਚ ਸਨ ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ਰ ਦਾ ਬਚਨ ਮੰਨ ਲਿਆ ਹੈ।

2. ਅਤੇ ਜਾਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਓਹ ਜਿਹੜੇ ਸੁੰਨਤੀਆਂ ਵਿੱਚੋਂ ਸਨ।

3. ਉਹ ਦੇ ਨਾਲ ਇਹ ਕਹਿ ਕੇ ਝਗੜਨ ਲੱਗੇ ਭਈ ਤੈਂ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ !

4. ਤਦ ਪਤਰਸ ਸ਼ੁਰੂ ਕਰ ਕੇ ਜਿਵੇਂ ਹੋਇਆ ਸੀ ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰ ਕੇ ਕਹਿਣ ਲੱਗਾ।

5. ਕਿ ਮੈਂ ਯਾੱਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸਾ ਅਤੇ ਬੇਸੁਧੀ ਵਿੱਚ ਦਰਸ਼ਣ ਡਿੱਠਾ ਕਿ ਇੱਕ ਚੀਜ਼ ਵੱਡੀ ਚਾਦਰ ਦੇ ਸਮਾਨ ਚੌਹੁੰ ਪੱਲਿਆਂ ਤੋਂ ਅਕਾਸ਼ੋਂ ਲਮਕਾਈ ਹੋਈ ਉਤਰਦੀ ਮੇਰੇ ਤੀਕੁਰ ਆਈ।

6. ਜਾਂ ਮੈਂ ਉਹ ਦੀ ਵੱਲ ਧਿਆਨ ਕਰ ਕੇ ਸੋਚਿਆ ਤਾਂ ਧਰਤੀ ਦੇ ਚੁਪਾਏ ਅਤੇ ਜੰਗਲੀ ਜਨਾਉਰ ਅਤੇ ਘਿੱਸਰਨ ਵਾਲੇ ਜੀਉ ਜੰਤ ਅਤੇ ਅਕਾਸ਼ ਦੇ ਪੰਛੀ ਵੇਖੇ।

7. ਅਤੇ ਮੈਂ ਇੱਕ ਅਵਾਜ਼ ਭੀ ਸੁਣੀ ਜੋ ਮੈਨੂੰ ਆਖਦੀ ਹੈ, ਹੇ ਪਤਰਸ ਉੱਠ ਅਤੇ ਕੱਟ ਕੇ ਖਾਹ।

8. ਪਰ ਮੈਂ ਆਖਿਆ, ਨਾ ਪ੍ਰਭੁ ਜੀ ਐਉਂ ਨਹੀਂ ਹੋਣਾ ਕਿਉਂ ਜੋ ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਮੇਰੇ ਮੂੰਹ ਵਿੱਚ ਕਦੇ ਨਹੀਂ ਆਈ !

9. ਅਤੇ ਦੂਜੀ ਵਾਰ ਅਵਾਜ਼ ਨੇ ਅਕਾਸ਼ੋਂ ਉੱਤਰ ਦਿੱਤਾ ਭਈ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹੁ।

10. ਇਹ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁਝ ਫੇਰ ਅਕਾਸ਼ ਵੱਲ ਖਿੱਚਿਆ ਗਿਆ।

11. ਅਰ ਵੇਖੋ ਕਿ ਓਸੇ ਵੇਲੇ ਘਰ ਦੇ ਅੱਗੇ ਜਿੱਥੇ ਅਸੀਂ ਸਾਂ ਤਿੰਨ ਮਨੁੱਖ ਆਣ ਖਲੋਤੇ ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਘੱਲੇ ਹੋਏ ਸਨ।

12. ਅਰ ਆਤਮਾ ਨੇ ਮੈਨੂੰ ਕਿਹਾ ਭਈ ਤੂੰ ਉਨ੍ਹਾਂ ਦੇ ਨਾਲ ਚੱਲਿਆ ਜਾਹ ਅਤੇ ਕੁਝ ਭਿੰਨ ਭੇਦ ਨਾ ਰੱਖ ਅਤੇ ਏਹ ਛੇਓ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਸ ਮਨੁੱਖ ਦੇ ਘਰ ਜਾ ਵੜੇ।

13. ਤਦ ਉਸ ਨੇ ਸਾਨੂੰ ਦੱਸਿਆ ਭਈ ਕਿੱਕੁਰ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ ਜਿਨ ਆਖਿਆ ਕਿ ਯਾੱਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ।

14. ਉਹ ਤੈਨੂੰ ਅਜੇਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰ ਬਚਾਏ ਜਾਓਗੇ।

15. ਅਤੇ ਜਾਂ ਮੈਂ ਗੱਲਾਂ ਕਰਨ ਲੱਗਾ ਤਾਂ ਪਵਿੱਤ੍ਰ ਆਤਮਾ ਉਨ੍ਹਾਂ ਤੇ ਉਤਰਿਆ ਜਿਸ ਤਰਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ।

16. ਤਦ ਮੈਨੂੰ ਪ੍ਰਭੁ ਦਾ ਬਚਨ ਚੇਤੇ ਆਇਆ ਕਿ ਕਿਸ ਤਰਾਂ ਉਹ ਨੇ ਆਖਿਆ ਸੀ ਭਈ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।

17. ਇਸ ਲਈ ਜਦ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੋ ਜਹੀ ਦਾਤ ਦਿੱਤੀ ਜਹੀ ਸਾਨੂੰ ਭੀ ਜਦ ਅਸੀਂ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਤਾਂ ਫੇਰ ਮੈਂ ਕੌਣ ਸਾਂ ਜੋ ਪਰਮੇਸ਼ੁਰ ਨੂੰ ਰੋਕ ਸੱਕਦਾ ?

18. ਜਾਂ ਉਨ੍ਹਾਂ ਏਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਤਦ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਭੀ ਜੀਉਣ ਲਈ ਤੋਬਾ ਬਖ਼ਸ਼ੀ ਹੈ !

19. ਉਪਰੰਤ ਓਹ ਲੋਕ ਜਿਹੜੇ ਉਸ ਬਿਪਤਾ ਤੋਂ ਜੋ ਇਸਤੀਫ਼ਾਨ ਦੇ ਕਾਰਨ ਹੋਈ ਸੀ ਛਿੰਨ ਭਿੰਨ ਹੋ ਗਏ ਸਨ ਓਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਯਾ ਤੀਕੁਰ ਫਿਰਦਿਆਂ ਹੋਇਆਂ ਯਹੂਦੀਆਂ ਤੋਂ ਬਿਨਾ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ।

20. ਪਰ ਉਨ੍ਹਾਂ ਵਿੱਚੋਂ ਕਈ ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ ਜਿਨ੍ਹਾਂ ਅੰਤਾਕਿਯਾ ਵਿੱਚ ਆਣ ਕੇ ਪ੍ਰਭੁ ਯਿਸੂ ਦੀ ਖੁਸ਼ ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਭੀ ਗੱਲਾਂ ਕੀਤੀਆਂ।

21. ਅਤੇ ਪ੍ਰਭੁ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਬਾਹਲੇ ਲੋਕ ਨਿਹਚਾ ਕਰ ਕੇ ਪ੍ਰਭੁ ਦੀ ਵੱਲ ਫਿਰੇ।

22. ਉਨ੍ਹਾਂ ਦੀ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੀਕੁ ਪਹੁੰਚੀ। ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤਾਈਂ ਘੱਲਿਆ।

23. ਸੋ ਜਾਂ ਓਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ ਅਰ ਉਨ੍ਹਾਂ ਸਭਨਾਂ ਨੂੰ ਉਪਦੇਸ਼ ਦਿੱਤਾ ਭਈ ਦਿਲ ਦੀ ਤਕੜਾਈ ਨਾਲ ਪ੍ਰਭੁ ਵੱਲ ਲੱਗੇ ਰਹੋ।

24. ਕਿਉਂਕਿ ਉਹ ਭਲਾ ਮਾਨਸ ਅਰ ਪਵਿੱਤ੍ਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ ਅਰ ਬਹੁਤ ਸਾਰੇ ਲੋਕ ਪ੍ਰਭੁ ਦੇ ਨਾਲ ਮਿਲ ਗਏ।

25. ਤਾਂ ਉਹ ਸੌਲੁਸ ਦੀ ਭਾਲ ਕਰਨ ਤਰਸੁਸ ਨੂੰ ਗਿਆ।

26. ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਰ ਇਉਂ ਹੋਇਆ ਜੋ ਓਹ ਇੱਕ ਪੂਰਾ ਸਾਲ ਕਲੀਸਿਯਾ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।

27. ਉਨ੍ਹੀਂ ਦਿਨੀਂ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ।

28. ਇੱਕ ਨੇ ਉਨ੍ਹਾਂ ਵਿੱਚੋਂ ਜਿਹ ਦਾ ਨਾਮ ਆਗਬੁਸ ਸੀ ਉੱਠ ਕੇ ਆਤਮਾ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆ ਵਿੱਚ ਵੱਡਾ ਕਾਲ ਪਏਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ।

29. ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮੱਦਤ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁਝ ਘੱਲਣ ਦੀ ਦਲੀਲ ਕੀਤੀ ।

30. ਸੋ ਉਨ੍ਹਾਂ ਨੇ ਏਵੇਂ ਹੀ ਕੀਤਾ ਅਤੇ ਬਰਨਬਾਸ ਅਰ ਸੌਲੁਸ ਦੇ ਹੱਥੀਂ ਬਜੁਰਗਾਂ ਦੇ ਕੋਲ ਉਹ ਘੱਲਿਆ।

About ਰਸੂਲਾਂ ਦੇ ਕਰਤੱਬ Chapter 11

Read ਰਸੂਲਾਂ ਦੇ ਕਰਤੱਬ Chapter 11 online from the Holy Bible. This chapter is part of the Book of ਰਸੂਲਾਂ ਦੇ ਕਰਤੱਬ in the New Testament. Continue reading with the chapter navigation above or explore the complete book.

Book Information

Book: ਰਸੂਲਾਂ ਦੇ ਕਰਤੱਬ
Chapter: 11
Testament: New Testament

How to Read this Chapter

Use the Previous and Next Chapter buttons to continue reading ਰਸੂਲਾਂ ਦੇ ਕਰਤੱਬ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਰਸੂਲਾਂ ਦੇ ਕਰਤੱਬ Chapter 11 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਰਸੂਲਾਂ ਦੇ ਕਰਤੱਬ Chapter 11?

ਰਸੂਲਾਂ ਦੇ ਕਰਤੱਬ Chapter 11 is part of the Book of ਰਸੂਲਾਂ ਦੇ ਕਰਤੱਬ in the Holy Bible.

Can I read this chapter online?

Yes. You can read the complete ਰਸੂਲਾਂ ਦੇ ਕਰਤੱਬ Chapter 11 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਲੂਕਾ Chapter 8
  4. ਮੱਤੀ Chapter 2
  5. ਰੋਮੀਆਂ Chapter 13
  6. 1 ਯੂਹੰਨਾ Chapter 4
  7. 1 ਯੂਹੰਨਾ Chapter 3

Explore More from ਰਸੂਲਾਂ ਦੇ ਕਰਤੱਬ

  1. ਰਸੂਲਾਂ ਦੇ ਕਰਤੱਬ Chapter 22
  2. ਰਸੂਲਾਂ ਦੇ ਕਰਤੱਬ Chapter 26
  3. ਰਸੂਲਾਂ ਦੇ ਕਰਤੱਬ Chapter 9
  4. ਰਸੂਲਾਂ ਦੇ ਕਰਤੱਬ Chapter 10
  5. ਰਸੂਲਾਂ ਦੇ ਕਰਤੱਬ Chapter 20
  6. ਰਸੂਲਾਂ ਦੇ ਕਰਤੱਬ Chapter 1
  7. ਰਸੂਲਾਂ ਦੇ ਕਰਤੱਬ Chapter 3

Related Chapters & Readings

  1. ਜ਼ਕਰਯਾਹ Chapter 12
  2. ਯਸਾਯਾਹ Chapter 15
  3. 2 ਕੁਰਿੰਥੀਆਂ Chapter 9
  4. ਗਿਣਤੀ Chapter 12
  5. ਯਿਰਮਿਯਾਹ Chapter 8
  6. ਉਤਪਤ Chapter 43
  7. ਉਤਪਤ Chapter 33
Share Your Love

Leave a Reply

Your email address will not be published. Required fields are marked *