ਹਿਜ਼ਕੀਏਲ Chapter 45

For English

Read ਹਿਜ਼ਕੀਏਲ Chapter 45 Online

Read ਹਿਜ਼ਕੀਏਲ Chapter 45 online from the Holy Bible. This chapter is part of the Book of ਹਿਜ਼ਕੀਏਲ in the Old Testament. Browse every verse with easy chapter navigation, continue to the next chapter, or explore the complete Book of ਹਿਜ਼ਕੀਏਲ and the Holy Bible online.

Choose a Chapter

ਹਿਜ਼ਕੀਏਲ 45

ਅਧਿਆਇ 45

1. ਤੁਸੀਂ ਗੁਣੇ ਪਾਕੇ ਇਸਰਾਏਲੀ ਪਰਿਵਾਰ-ਸਮੂਹਾਂ ਵਿਚਕਾਰ ਜ਼ਮੀਨ ਦੀ ਵੰਡ ਕਰੋਂਗੇ। ਉਸ ਸਮੇਂ ਤੁਸੀਂ ਜ਼ਮੀਨ ਦੇ ਇੱਕ ਹਿੱਸੇ ਨੂੰ ਵੱਖ ਕਰ ਲਵੌਗੇ। ਇਹ ਯਹੋਵਾਹ ਲਈ ਜ਼ਮੀਨ ਦਾ ਪਵਿੱਤਰ ਹਿੱਸਾ ਹੋਵੇਗਾ। ਜ਼ਮੀਨ 25 ,000 ਹੱਥ ਲੰਮੀ ਅਤੇ 20,000 ਹੱਥ ਚੌੜੀ ਹੋਵੇਗੀ। ਇਹ ਸਾਰੀ ਜ਼ਮੀਨ ਪਵਿੱਤਰ ਹੋਵੇਗੀ।

2. ਇੱਕ ਚੌਕੋਰ ਖੇਤਰ ਜਿਹੜਾ ਦੋਹਾਂ ਪਾਸਿਆਂ ਤੋਂ 500 ਹੱਥ ਲੰਮਾ ਹੋਵੇਗਾ ਉਹ ਮੰਦਰ ਲਈ ਹੋਵੇਗਾ। ਮੰਦਰ ਦੇ ਆਲੇ-ਦੁਆਲੇ ਇੱਕ ਖੁਲ੍ਹੀ ਥਾਂ ਹੋਵੇਗੀ ਜਿਹੜੀ 50 ਹੱਥ ਚੌੜੀ ਹੋਵੇਗੀ।

3. ਪਵਿੱਤਰ ਖੇਤਰ ਵਿੱਚ ਤੁਸੀਂ 25,000 ਹੱਥ ਲੰਮੀ ਅਤੇ 10,000 ਹੱਥ ਚੌੜੀ ਥਾਂ ਨਾਪੋਗੇ: ਮੰਦਰ ਇਸ ਖੇਤਰ ਵਿੱਚ ਹੋਵੇਗਾ। ਮੰਦਰ ਦਾ ਖੇਤਰ ਅੱਤ ਪਵਿੱਤਰ ਸਬਾਨ ਹੋਵੇਗਾ।

4. ਜ਼ਮੀਨ ਦਾ ਇਹ ਪਵਿੱਤਰ ਹਿੱਸਾ, ਜਾਜਕਾਂ, ਮੰਦਰ ਦੇ ਸੇਵਾਦਾਰਾਂ ਲਈ ਹੋਵੇਗਾ, ਜਿੱਥੇ ਉਹ ਯਹੋਵਾਹ ਦੀ ਸੇਵਾ ਕਰਨ ਲਈ ਨੇੜੇ ਆਉਣਗੇ। ਇਹ ਜਾਜਕਾਂ ਦੇ ਮਕਾਨਾਂ ਦੀ ਥਾਂ ਅਤੇ ਮੰਦਰ ਦਾ ਸਬਾਨ ਹੋਵੇਗਾ।

5. ਇੱਕ ਹੋਰ 25,000 ਹੱਥ ਲੰਮਾ ਅਤੇ 10,000 ਹੱਥ ਚੌੜਾ ਸਬਾਨ ਲੇਵੀਆਂ ਲਈ ਹੋਵੇਗਾ ਜਿਹੜੇ ਮੰਦਰ ਵਿੱਚ ਆਪਣੇ ਅਧਿਕਾਰ ਕਾਰਣ ਸੇਵਾ ਕਰਦੇ ਹਨ। ਇਸ ਵਿੱਚ ਵੀਹ ਚੈਁਬਰ ਸ਼ਾਮਲ ਹੋਣੇ ਚਾਹੀਦੇ ਹਨ।

6. "ਅਤੇ ਤੁਸੀਂ ਸ਼ਹਿਰ ਨੂੰ ਇੱਕ 5,000 ਹੱਥ ਚੌੜਾ ਅਤੇ 25,000 ਹੱਥ ਲੰਮਾ ਖੇਤਰ ਦਿਓਗੇ। ਇਹ ਪਵਿੱਤਰ ਖੇਤਰ ਦੀ ਵੱਖੀ ਨਾਲ ਲਗਦਾ ਹੋਵੇਗਾ। ਇਹ ਇਸਰਾਏਲ ਦੇ ਸਾਰੇ ਪਰਿਵਾਰ ਲਈ ਹੋਵੇਗਾ।

7. "ਹਾਕਮ ਕੋਲ ਪਵਿੱਤਰ ਖੇਤਰ ਦੇ ਦੋਹੀਁ ਪਾਸੀਁ ਅਤੇ ਸ਼ਹਿਰ ਵਾਲੀ ਜ਼ਮੀਨ ਦੀ ਜਗ੍ਹਾ ਹੋਵੇਗੀ। ਇਹ ਜ਼ਮੀਨ ਪਵਿੱਤਰ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਵਿਚਕਾਰ ਹੋਵੇਗੀ। ਇਹ ਉਨੀ ਹੀ ਚੌੜਾਈ ਵਾਲੀ ਹੋਵੇਗੀ ਜਿਹੜੀ ਕਿ ਕਿਸੇ ਪਰਿਵਾਰ-ਸਮੂਹ ਦੀ ਮਲਕੀਅਤ ਹੇਠਲੀ ਜ਼ਮੀਨ ਦੇ ਬਰਾਬਰ ਹੋਵੇਗੀ। ਇਹ ਧੁਰ ਪੱਛਮੀ ਸਰਹੱਦ ਤੋਂ ਲੈਕੇ ਪੂਰਬੀ ਸਰਹੱਦ ਤੀਕ ਜਾਵੇਗੀ।

8. ਇਹ ਜ਼ਮੀਨ ਇਸਰਾਏਲ ਦੇ ਹਾਕਮ ਦੀ ਜੈਦਾਦ ਹੋਵੇਗੀ। ਇਸ ਲਈ ਹਾਕਮ ਨੂੰ ਮੇਰੇ ਬੰਦਿਆਂ ਦੀ ਜ਼ਿੰਦਗੀ ਨੂੰ ਹੋਰ ਵਧੇਰੇ ਕਠਿਨ ਨਹੀਂ ਬਣਾਵੇਗੀ। ਪਰ ਉਹ ਇਹ ਧਰਤੀ ਇਸਰਾਏਲੀਆਂ ਨੂੰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਲਈ ਦੇਣਗੇ।"

9. ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ, "ਬਸ ਬਹੁਤ ਹੋ ਚੁਕਿਆ, ਇਸਰਾਏਲ ਦੇ ਹਾਕਮੋ! ਜ਼ਾਲਮ ਬਨਣਾ ਅਤੇ ਲੋਕਾਂ ਤੋਂ ਚੀਜ਼ਾਂ ਚੁਰਾਉਣੀਆਂ ਛੱਡ ਦਿਓ! ਬੇਲਾਗ ਹੋਵੋ ਅਤੇ ਚੰਗੀਆਂ ਗੱਲਾਂ ਕਰੋ! ਮੇਰੇ ਬੰਦਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਬਾਹਰ ਕੱਢਣਾ ਛੱਡ ਦਿਓ!" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ:

10. "ਲੋਕਾਂ ਨਾਲ ਧੋਖਾ ਕਰਨਾ ਛੱਡ ਦਿਓ। ਸਹੀ ਤੱਕੜੀਆਂ ਅਤੇ ਵਟਿਆਂ ਦੀ ਵਰਤੋਂ ਕਰੋ!

11. ੇਫ਼ਾਹ (ਸੁੱਕਾ ਮਾਪ) ਅਤੇ ਬਬ (ਤਰਲ ਮਾਪ) ਇੱਕੋ ਨਾਪ ਦਾ ਹੋਣਾ ਚਾਹੀਦਾ ਹੈ। ਇੱਕ ਬਾਬ ਅਤੇ ਇੱਕ ੇਫਾ ਨੂੰ 1 /10 ਹੋਮਰ ਦੇ ਬਰਾਬਰ ਹੋਣਾ ਚਾਹੀਦਾ ਹੈ। ਇਹ ਮਾਪ ਹੋਮਰ ਉੱਤੇ ਆਧਾਰਿਤ ਹੋਣਗੇ।

12. ਇੱਕ ਸ਼ੈਕਲ 20 ਗੇਰਾਹਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇੱਕ ਮੀਨਾ 60 ਸ਼ੈਕਲਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਨੂੰ 20 ਸ਼ੈਕਲ ਜਮ੍ਹਾਂ 25 ਸ਼ੈਕਲ ਜਮ੍ਹਾਂ 15 ਸ਼ੈਕਲ ਹੋਣਾ ਚਾਹੀਦਾ ਹੈ।

13. "ਇਹ ਵਿਸ਼ੇਸ਼ ਭੇਟ ਹੈ ਜੋ ਤੁਹਾਨੂੰ ਅਵੱਸ਼ ਦੇਣੀ ਚਾਹੀਦੀ ਹੈ: 1 /6 ੇਫਾ ਕਣਕ, ਹਰ ਹੋਮਰ ਕਣਕ ਲਈ; 1 /6 ੇਫਾ ਜੌਁ, ਹਰ ਹੋਮਰ ਜੌਁ ਲਈ;

14. /10 ਬਾਬ ਜੈਤੂਨ ਦਾ ਤੇਲ, ਜੈਤੂਨ ਦੇ ਤੇਲ ਦੇ ਹਰ ਕੋਰ ਲਈ ਯਾਦ ਰਖੋ। ਦਸ ਬਾਬ ਦਾ ਇੱਕ ਹੋਮਰ ਬਣਦਾ ਹੈ। ਯਾਦ ਰੱਖੋ: ਦਸ ਬਾਬ ਦਾ ਇੱਕ ਕੋਰ ਬਣਦਾ ਹੈ।

15. ਅਤੇ ਇੱਕ ਭੇਡ ਹਰ 200 ਭੇਡਾਂ ਬਦਲੇ, ਇਸਰਾਏਲ ਦੇ ਹਰ ਪਾਣੀ ਸੋਮਿਆਂ ਤੋਂ।"ਇਹ ਖਾਸ ਭੇਟਾਂ, ਅਨਾਜ਼ ਦੀਆਂ ਭੇਟਾਂ ਲਈ, ਹੋਮ ਦੀਆਂ ਭੇਟਾਂ ਲਈ ਅਤੇ ਸੁਖ-ਸਾਂਦ ਦੀਆਂ ਭੇਟਾਂ ਲਈ ਹਨ। ਇਹ ਭੇਟਾਂ ਲੋਕਾਂ ਲਈ ਪ੍ਰਾਸਚਿਤ ਕਰਨ ਲਈ ਹਨ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

16. "ਦੇਸ ਦਾ ਹਰ ਵਿਅਕਤੀ ਇਸਰਾਏਲ ਦੇ ਹਾਕਮ ਨੂੰ ਇਹ ਭੇਟਾਂ ਦੇਵੇਗਾ।

17. ਪਰ ਹਾਕਮ ਨੂੰ ਖਾਸ ਪਵਿੱਤਰ ਦਿਨਾਂ ਲਈ ਲੋੜੀਁਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ। ਹਾਕਮ ਨੂੰ ਚਾਹੀਦਾ ਹੈ ਕਿ ਉਹ ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਦਾਵਤ ਦੇ ਦਿਨਾਂ ਲਈ ਪੀਣ ਦੀਆਂ ਭੇਟਾਂ, ਨਵੇਂ ਚਂਦ ਲਈ, ਸਬਤ ਲਈ ਅਤੇ ਇਸਰਾਏਲ ਦੇ ਪਰਿਵਾਰ ਦੀਆਂ ਸਾਰੀਆਂ ਖਾਸ ਦਾਵਤਾਂ ਲਈ, ਦੇਵੇ। ਹਾਕਮ ਨੂੰ ਚਾਹੀਦਾ ਹੈ ਕਿ ਉਹ ਸਾਰੇ ਪਾਪ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਵੇ। ਜਿਨ੍ਹਾਂ ਦੀ ਵਰਤੋਂ ਇਸਰਾਏਲ ਦੇ ਪਰਿਵਾਰ ਖਾਤਰ ਪ੍ਰਾਸਚਿਤ ਕਰਨ ਲਈ ਕੀਤੀ ਜਾਂਦੀ ਹੈ।"

18. ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, "ਪਹਿਲੇ ਮਹੀਨੇ ਵਿਚ, ਮਹੀਨੇ ਦੀ ਪਹਿਲੀ ਤਾਰੀਖ ਨੂੰ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਲਵੋਗੇ। ਤੁਹਾਨੂੰ ਉਸ ਵਹਿੜਕੇ ਦੀ ਵਰਤੋਂ ਮੰਦਰ ਤੋਂ ਪਾਪ ਦਾ ਪ੍ਰਭਾਵ ਹਟਾਉਣ ਲਈ ਕਰਨੀ ਚਾਹੀਦੀ ਹੈ।

19. ਜਾਜਕ ਪਾਪ ਦੀਆਂ ਭੇਟਾਂ ਤੋਂ ਕੁਝ ਖੂਨ ਲਵੇਗਾ ਅਤੇ ਇਸਨੂੰ ਮੰਦਰ ਦੀਆਂ ਦਹਿਲੀਜ਼ਾਂ ਅਤੇ ਜਗਵੇਦੀ ਦੇ ਕਿਂਗਰੇ ਦੇ ਚਹੁਂਆਂ ਕਿਨਾਰਿਆਂ, ਅਤੇ ਅੰਦਰਲੇ ਵਿਹੜੇ ਦੇ ਦਰਾਂ ਉੱਤੇ ਛਿੜਕੇਗਾ।

20. ਉਸ ਮਹੀਨੇ ਦੇ 7 ਵੇਂ ਦਿਨ ਤੁਸੀਂ ਇਹੀ ਗੱਲ ਕਿਸੇ ਉਸ ਬੰਦੇ ਲਈ ਕਰੋਂਗੇ ਜਿਸ ਨੇ ਗ਼ਲਤੀ ਨਾਲ ਜਾਂ ਅਣਜਾਣਿਆਂ ਪਾਪ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੰਦਰ ਨੂੰ ਲਈ ਪ੍ਰਾਸਚਿਤ ਕਰ ਦੇਵੋਂਗੇ।

21. "ਪਹਿਲੇ ਮਹੀਨੇ ਦੇ 14 ਵੇਂ ਦਿਨ ਤੁਹਾਨੂੰ ਪਸਹ ਦਾ ਜਸ਼ਨ ਜ਼ਰੂਰ ਮਨਾਉਣਾ ਚਾਹੀਦਾ ਹੈ। ਇਸ ਸਮੇਂ ਪਤੀਰੀ ਰੋਟੀ ਦਾ ਪਰਬ ਸ਼ੁਰੂ ਹੁੰਦਾ ਹੈ। ਇਹ ਤਿਉਹਾਰ ਸੱਤ ਦਿਨ ਜਾਰੀ ਰਹਿੰਦਾ ਹੈ।

22. ਉਸ ਸਮੇਂ ਹਾਕਮ ਆਪਣੇ ਲਈ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਵੱਛਾ ਭੇਟ ਕਰੇਗਾ। ਵੱਛਾ ਪਾਪ ਦੀਆਂ ਭੇਟਾਂ ਵਜੋਂ ਹੋਵੇਗਾ।

23. "ਦਾਵਤ ਦੇ ਸੱਤਾਂ ਦਿਨਾਂ ਦੌਰਾਨ, ਹਾਕਮ ਸੱਤ ਦੋਸ਼ ਰਹਿਤ ਬਲਦ ਅਤੇ ਸੱਤ ਦੋਸ਼ ਰਹਿਤ ਭੇਡੂ ਭੇਟ ਕਰੇਗੀਆਂ। ਇਹ ਯਹੋਵਾਹ ਲਈ ਹੋਮ ਦੀਆਂ ਭੇਟਾਂ ਹੋਣਗੀਆਂ। ਹਾਕਮ, ਸੱਤਾਂ ਦਿਨਾਂ ਦੇ ਪਰਬ ਦੇ ਹਰ ਦਿਨ ਇੱਕ ਬਲਦ ਦੇਵੇਗਾ। ਅਤੇ ਉਹ ਹਰ ਰੋਜ਼ ਪਾਪ ਦੀਆਂ ਭੇਟਾਂ ਵਜੋਂ ਇੱਕ ਬਕਰਾ ਭੇਟ ਕਰੇਗਾ।

24. ਹਾਕਮ ਜੌਆਂ ਦਾ ਇੱਕ ੇਫਾ ਹਰ ਬਲਦ ਦੇ ਨਾਲ ਅਨਾਜ਼ ਦੀ ਭੇਟ ਵਜੋਂ, ਅਤੇ ਜੌਆਂ ਦਾ ਇੱਕ ਇਫ਼ਾਹ ਹਰ ਭੇਡੂ ਦੇ ਨਾਲ ਭੇਟ ਕਰੇਗਾ। ਅਤੇ ਹਾਕਮ ਨੂੰ ਅਨਾਜ਼ ਦੇ ਹਰੇਕ ਇਫ਼ਾਹ ਨਾਲ ਤੇਲ ਦਾ ਇੱਕ ਹੀਨ ਵੀ ਜ਼ਰੂਰ ਦੇਣਾ ਚਾਹੀਦਾ ਹੈ।

25. "ਹਾਕਮ ਨੂੰ ਡੇਰਿਆਂ ਦੇ ਪਰਬ ਦੇ ਸੱਤਾਂ ਦਿਨਾਂ ਦੌਰਾਨ ਇਹੋ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਇਹ ਤਿਉਹਾਰ 7 ਵੇਂ ਮਹੀਨੇ ਦੀ 15 ਵੇਂ ਦਿਨ ਨੂੰ ਸ਼ੁਰੂ ਹੁੰਦਾ ਹੈ। ਇਹ ਭੇਟਾਂ ਪਾਪ ਦੀਆਂ ਭੇਟਾਂ, ਹੋਮ ਦੀਆਂ ਭੇਟਾਂ, ਅਨਾਜ਼ ਦੀਆਂ ਭੇਟਾਂ ਅਤੇ ਤੇਲ ਦੀਆਂ ਭੇਟਾਂ ਹੋਣਗੀਆਂ।"

About ਹਿਜ਼ਕੀਏਲ Chapter 45

Read ਹਿਜ਼ਕੀਏਲ Chapter 45 online from the Holy Bible. This chapter is part of the Book of ਹਿਜ਼ਕੀਏਲ in the Old Testament. Continue reading with the chapter navigation above or explore the complete book.

Book Information

Book: ਹਿਜ਼ਕੀਏਲ
Chapter: 45
Testament: Old Testament

How to Read this Chapter

Use the Previous and Next Chapter buttons to continue reading ਹਿਜ਼ਕੀਏਲ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਹਿਜ਼ਕੀਏਲ Chapter 45 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਹਿਜ਼ਕੀਏਲ Chapter 45?

ਹਿਜ਼ਕੀਏਲ Chapter 45 is part of the Book of ਹਿਜ਼ਕੀਏਲ in the Holy Bible.

Can I read this chapter online?

Yes. You can read the complete ਹਿਜ਼ਕੀਏਲ Chapter 45 online for free with easy chapter navigation.

More Chapters from ਹਿਜ਼ਕੀਏਲ

  1. ਹਿਜ਼ਕੀਏਲ Chapter 41
  2. ਹਿਜ਼ਕੀਏਲ Chapter 4
  3. ਹਿਜ਼ਕੀਏਲ Chapter 8
  4. ਹਿਜ਼ਕੀਏਲ Chapter 33
  5. ਹਿਜ਼ਕੀਏਲ Chapter 21
  6. ਹਿਜ਼ਕੀਏਲ Chapter 20
  7. ਹਿਜ਼ਕੀਏਲ Chapter 40

Explore More from ਪੁਰਾਣਾ ਨੇਮ

  1. ਜ਼ਬੂਰ Chapter 150
  2. ਲੇਵੀਆਂ Chapter 18
  3. ਯਸਾਯਾਹ Chapter 21
  4. ਹਿਜ਼ਕੀਏਲ Chapter 13
  5. 2 ਰਾਜਿਆਂ Chapter 14
  6. ਅੱਯੂਬ Chapter 41
  7. ਕਹਾਉਤਾਂ Chapter 8

Related Chapters & Readings

  1. ਹਿਜ਼ਕੀਏਲ Chapter 16
  2. ਜ਼ਬੂਰ Chapter 65
  3. ਮੱਤੀ Chapter 14
  4. ਨਿਆਂਈਆਂ Chapter 8
  5. ਯਹੋਸ਼ੁਆ Chapter 8
  6. ਮੱਤੀ Chapter 19
  7. ਯਸਾਯਾਹ Chapter 1
Share Your Love

Leave a Reply

Your email address will not be published. Required fields are marked *