Read ਲੇਵੀਆਂ Chapter 22 Online
Read ਲੇਵੀਆਂ Chapter 22 online from the Holy Bible. This chapter is part of the Book of ਲੇਵੀਆਂ in the Old Testament. Browse every verse with easy chapter navigation, continue to the next chapter, or explore the complete Book of ਲੇਵੀਆਂ and the Holy Bible online.
Choose a Chapter
ਲੇਵੀਆਂ 22
ਅਧਿਆਇ 22
1. ਨਾਲੇ ਯਹੋਵਾਹ ਮੂਸਾ ਨੂੰ ਬੋਲਿਆ ਕਿ
2. ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਆਖ, ਜੋ ਓਹ ਆਪਣੇ ਆਪ ਇਸਰਾਏਲੀਆਂ ਦੀਆਂ ਪਵਿੱਤ੍ਰ ਵਸਤਾਂ ਤੋਂ ਅੱਡ ਹੋਣ, ਅਤੇ ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤ੍ਰ ਕਰਦੇ ਹਨ ਉਨ੍ਹਾਂ ਗੱਲਾਂ ਤੋਂ ਮੇਰੇ ਪਵਿੱਤ੍ਰ ਨਾਮ ਦਾ ਨਿਰਾਦਰ ਨਾ ਕਰਨ। ਮੈਂ ਯਹੋਵਾਹ ਹਾਂ।
3. ਉਨ੍ਹਾਂ ਨੂੰ ਆਖ, ਤੁਹਾਡੀਆਂ ਪੀੜ੍ਹੀਆਂ ਵਿੱਚੋਂ ਤੁਹਾਡੀ ਸਾਰੀ ਸੰਤਾਨ ਵਿੱਚ ਕੋਈ ਪਵਿੱਤ੍ਰ ਵਸਤਾਂ ਦੇ ਅੱਗੇ, ਜੋ ਇਸਰਾਏਲੀ ਯਹੋਵਾਹ ਦੇ ਅੱਗੇ ਪਵਿੱਤ੍ਰ ਕਰਦੇ ਹਨ, ਉੱਥੇ ਅਸ਼ੁੱਧ ਹੋਕੇ ਜਾਵੇ, ਤਾਂ ਉਹ ਪ੍ਰਾਣੀ ਮੇਰੇ ਅੱਗੋਂ ਛੇਕਿਆ ਜਾਵੇ। ਮੈਂ ਯਹੋਵਾਹ ਹਾਂ।
4. ਹਾਰੂਨ ਦੀ ਸੰਤਾਨ ਵਿੱਚ ਜਿਹੜਾ ਕੋਹੜਾ ਹੋਵੇ ਯਾ ਜਿਸ ਨੂੰ ਪ੍ਰਮੇਹ ਹੋਵੇ, ਉਹ ਜਦ ਤੀਕਰ ਸ਼ੁੱਧ ਨਾ ਹੋਵੇ ਪਵਿੱਤ੍ਰ ਵਸਤ ਨੂੰ ਨਾ ਖਾਵੇ ਅਤੇ ਜਿਹੜਾ ਕਿਸੇ ਵਸਤ ਨੂੰ ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਯਾ ਕਿਸੇ ਮੁਨੱਖ ਨੂੰ ਜਿਸ ਦੀ ਬਿੰਦ ਉਸ ਤੋਂ ਨਿੱਕਲੇ, ਛੇਹੇ
5. ਯਾ ਜਿਹੜਾ ਕਿਸੇ ਘਿਸਰਨ ਵਾਲੀ ਵਸਤ ਨੂੰ ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ, ਛੇਹੇ, ਯਾ ਕਿਸੇ ਮਨੁੱਖ ਨੂੰ ਜਿਸ ਤੋਂ ਉਸ ਨੂੰ ਅਸ਼ੁੱਧਤਾਈ ਲੱਗੇ, ਭਾਵੇਂ ਕਿਹੀ ਅਸ਼ੁੱਧਤਾਈ ਉਸ ਨੂੰ ਹੋਵੇ।
6. ਤਾਂ ਜਿਹੜਾ ਪ੍ਰਾਣੀ ਏਹੋ ਜਿਹੀ ਵਸਤ ਨੂੰ ਛੇਹੇ ਸੋ ਸੰਧਿਆ ਤੋੜੀ ਅਸ਼ੁੱਧ ਰਹੇ ਅਤੇ ਆਪਣਾ ਸਰੀਰ ਪਾਣੀ ਨਾਲ ਧੋਣ ਤੋਂ ਬਿਨਾ ਪਵਿੱਤ੍ਰ ਵਸਤ ਨੂੰ ਨਾ ਖਾਵੇ।
7. ਜਾਂ ਸੂਰਜ ਆਥਵੇਂ ਤਾਂ ਸ਼ੁੱਧ ਹੋਵੇ ਅਤੇ ਫੇਰ ਪਵਿੱਤ੍ਰ ਵਸਤਾਂ ਤੋਂ ਖਾਵੇਂ, ਉਸ ਦਾ ਭੋਜਨ ਜੋ ਹੈ।
8. ਉਹ ਜੋ ਆਪੇ ਮਰ ਜਾਵੇ, ਯਾ ਪਸੂਆਂ ਨੇ ਪਾੜਿਆ ਹੋਵੇ, ਉਸ ਨੂੰ ਉਹ ਆਪ ਮਲੀਨ ਹੋਕੇ ਨਾ ਖਾਵੇ। ਮੈਂ ਯਹੋਵਾਹ ਹਾਂ।
9. ਸੋ ਓਹ ਮੇਰੇ ਹੁਕਮ ਨੂੰ ਮੰਨਣ ਅਜਿਹਾ ਨਾ ਹੋਵੇ, ਜੋ ਉਹ ਉਸ ਦੀ ਗਿਲਾਨ ਕਰਨ ਵਿੱਚ ਉਸ ਦਾ ਪਾਪ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਓਹ ਮਰ ਜਾਣ। ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਵਾਲਾ ਹਾਂ।
10. ਪਵਿੱਤ੍ਰ ਵਸਤ ਤੋਂ ਕੋਈ ਓਪਰਾ ਨਾ ਖਾਵੇ, ਜਾਜਕ ਦੇ ਕੋਲ ਭਾਵੇਂ ਕੋਈ ਰਹੇ ਯਾ ਕੋਈ ਨੌਕਰ ਉਹ ਪਵਿੱਤ੍ਰ ਵਸਤ ਤੋਂ ਨਾ ਖਾਏ।
11. ਪਰ ਜੇ ਕਦੀ ਜਾਜਕ ਕਿਸੇ ਪ੍ਰਾਣੀ ਨੂੰ ਆਪਣੀ ਰੋਕੜ ਨਾਲ ਮੁਲ ਲਵੇ ਤਾਂ ਉਹ ਉਸ ਤੋਂ ਖਾਏ ਅਤੇ ਉਹ ਭੀ ਜੋ ਉਸ ਦੇ ਘਰ ਵਿੱਚ ਜੰਮਿਆ ਹੋਵੇ, ਓਹ ਉਸ ਦੇ ਭੋਜਨ ਤੋਂ ਖਾਣ।
12. ਜੇ ਜਾਜਕ ਦੀ ਧੀ ਭੀ ਕਿਸੇ ਓਪਰੇ ਨਾਲ ਵਿਆਹੀ ਜਾਵੇ ਤਾਂ ਉਹ ਪਵਿੱਤ੍ਰ ਵਸਤਾਂ ਦੀ ਭੇਟ ਤੋਂ ਨਾ ਖਾਵੇ।
13. ਪਰ ਜੇ ਜਾਜਕ ਦੀ ਧੀ ਰੰਡੀ ਯਾ ਕੱਢੀ ਹੋਈ ਯਾ ਔਤਰੀ ਹੋਵੇ ਅਤੇ ਆਪਣੇ ਪਿਉ ਦੇ ਘਰ ਵਿੱਚ ਮੁੜ ਆਵੇ, ਅੱਗੇ ਵਾਕਰ, ਤਾਂ ਉਹ ਆਪਣੇ ਪਿਉ ਦੇ ਭੋਜਨ ਤੋਂ ਖਾਵੇ, ਪਰ ਕੋਈ ਓਪਰਾ ਉਸ ਤੋਂ ਨਾ ਖਾਵੇ।
14. ਅਤੇ ਜੇ ਕੋਈ ਮਨੁੱਖ ਅਣਜਾਣਤਾ ਨਾਲ ਪਵਿੱਤ੍ਰ ਵਸਤ ਤੋਂ ਖਾਵੇ ਤਾਂ ਉਹ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਰਲਾਕੇ ਜਾਜਕ ਨੂੰ ਪਵਿੱਤ੍ਰ ਵਸਤ ਦੇ ਨਾਲ ਹੀ ਉਹ ਦੇ ਦੇਵੇ।
15. ਅਤੇ ਓਹ ਜਿਹੜੇ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ ਇਸਰਾਏਲੀਆਂ ਦੀਆਂ ਪਵਿੱਤ੍ਰ ਵਸਤਾਂ ਦਾ ਨਿਰਾਦਰ ਨਾ ਕਰਨ।
16. ਜਿਸ ਵੇਲੇ ਓਹ ਉਨ੍ਹਾਂ ਦੀਆਂ ਪਵਿੱਤ੍ਰ ਵਸਤਾਂ ਤੋਂ ਖਾਣ, ਉਨ੍ਹਾਂ ਕੋਲੋਂ ਬਦੀ ਦਾ ਦੋਸ਼ ਨਾ ਚੁਕਾਉਣ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਵਾਲਾ ਹਾਂ।
17. ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
18. ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਪਰਵਾਰ ਨੂੰ ਐਉਂ ਬੋਲ ਕਿ ਇਸਰਾਏਲੀਆਂ ਤੋਂ ਯਾਂ ਇਸਰਾਏਲ ਦੇ ਓਪਰਿਆਂ ਵਿੱਚੋਂ ਜਿਹੜਾ ਜਣਾ ਆਪਣੀਆਂ ਸਾਰੀਆਂ ਸੁੱਖਣਾ ਕਰਕੇ ਅਤੇ ਆਪਣੀ ਮਰਜੀ ਦੀਆਂ ਭੇਟਾਂ ਕਰਕੇ ਜੋ ਓਹ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ ਚੜ੍ਹਤ ਚੜ੍ਹਾਵੇ।
19. ਸੋ ਤੁਸੀਂ ਆਪਣੇ ਕਬੂਲ ਹੋਣ ਲਈ ਇੱਕ ਨਰ ਬੱਜ ਤੋਂ ਰਹਿਤ ਬਲਦਾਂ ਵਿੱਚੋਂ ਯਾ ਭੇਡਾਂ ਵਿੱਚੋਂ ਯਾ ਬੱਕਰੀਆਂ ਵਿੱਚੋਂ ਚੜ੍ਹਾਓ।
20. ਪਰ ਜਿਸ ਨੂੰ ਕੋਈ ਬੱਜ ਹੋਵੇ ਉਹ ਤੁਸਾਂ ਨਾ ਚੜ੍ਹਾਉਣਾ, ਕਿਉਂ ਜੋ ਉਹ ਤੁਹਾਡੇ ਵਲੋਂ ਮੰਨਿਆ ਨਾ ਜਾਵੇਗਾ।
21. ਅਤੇ ਜਿਹੜਾ ਯਹੋਵਾਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਨੂੰ ਯਹੋਵਾਹ ਦੇ ਅੱਗੇ ਸੁੱਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਯਾ ਬਲਦਾਂ ਵਿੱਚੋਂ ਯਾ ਭੇਡਾਂ ਵਿੱਚੋਂ ਆਪਣੀ ਮਰਜੀ ਨਾਲ ਭੇਟ ਚੜ੍ਹਾਵੇ, ਤਾਂ ਚਾਹੀਦਾ ਹੈ ਜੋ ਉਹ ਮੰਨੀ ਜਾਣ ਲਈ ਪੂਰੀ ਹੋਵੇ, ਉਸ ਦੇ ਵਿੱਚ ਕੋਈ ਬੱਜ ਨਾ ਹੋਵੇ।
22. ਅੰਨ੍ਹਾ ਯਾ ਟੁੱਟਾ ਹੋਇਆ ਯਾ ਲੂਲਾ ਯਾ ਜਿਸ ਨੂੰ ਮੁਹਕੇ ਹੋਣ, ਯਾ ਦਾਦ ਵਾਲਾ ਯਾ ਖੁਜਲੀ ਵਾਲਾ, ਇਨ੍ਹਾਂ ਤੋਂ ਤੁਸਾਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣੇ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਉਣੇ।
23. ਕੋਈ ਬਲਦ ਯਾ ਪੱਠ, ਜਿਸ ਦਾ ਕੋਈ ਅੰਗ ਵਧ ਯਾ ਘਟ ਹੋਵੇ, ਉਹ ਤੁਸੀਂ ਆਪਣੀ ਮਰਜੀ ਦੀ ਭੇਟ ਵਿੱਚ ਚੜ੍ਹਾਓ ਤਾਂ ਚੜ੍ਹਾਓ, ਪਰ ਸੁੱਖਣਾ ਕਰਕੇ ਉਹ ਮੰਨਿਆ ਨਾ ਜਾਵੇਗਾ।
24. ਜਿਸ ਦੇ ਨਲ ਨੂੰ ਸੱਟ ਲੱਗੀ ਹੋਈ ਹੋਵੇ, ਯਾ ਫਿਸਿਆ ਹੋਇਆ, ਯਾ ਭੱਜਿਆ ਹੋਇਆ, ਯਾ ਫੱਟਿਆ ਹੋਇਆ ਹੋਵੇ, ਉਹ ਤੁਸਾਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਅਜਿਹੀ ਭੇਟ ਚੜ੍ਹਾਉਣੀ।
25. ਅਤੇ ਨਾ ਆਪਣੇ ਪਰਮੇਸ਼ੁਰ ਦਾ ਭੋਜਨ ਇਨ੍ਹਾਂ ਵਿੱਚੋਂ ਕਿਸੇ ਵਸਤ ਨੂੰ ਓਪਰੇ ਦੇ ਹੱਥੋਂ ਲੈਕੇ ਤੁਸਾਂ ਚੜ੍ਹਾਉਣਾ ਕਿਉਂ ਜੋ ਉਨ੍ਹਾਂ ਦੀ ਸੜਨ ਉਨ੍ਹਾਂ ਦੇ ਵਿੱਚ ਹੈ ਅਤੇ ਬੱਜਾਂ ਭੀ ਹਨ, ਓਹ ਤੁਹਾਡੇ ਹੱਥੋਂ ਮੰਨੇ ਨਾ ਜਾਣਗੇ।
26. ਤਾਂ ਯਹੋਵਾਹ ਮੂਸਾ ਨਾਲ ਬੋਲਿਆ ਕਿ
27. ਜਾਂ ਕੋਈ ਬਲਦ ਯਾ ਭੇਡ ਯਾ ਬੱਕਰਾ ਜੰਮੇ ਤਾਂ ਉਹ ਸੱਤ ਦਿਨ ਤੋੜੀ ਮਾਂ ਦੇ ਕੋਲ ਰਹੇ ਅਤੇ ਅੱਠਵੇਂ ਦਿਨ ਤੋਂ ਲੈਕੇ ਉਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਲਈ ਮੰਨਣ ਜੋਗਾ ਹੋਵੇਗਾ।
28. ਭਾਵੇਂ ਗਊ ਹੋਵੇ, ਭਾਵੇਂ ਬੱਕਰੀ ਹੋਵੇ, ਤਾਂ ਉਸ ਨੂੰ ਅਤੇ ਉਸ ਦੇ ਵੱਛੇ ਨੂੰ ਇੱਕ ਦਿਨ ਵਿੱਚ ਦੋਵੇਂ ਨਾ ਵੱਢੀਂ।
29. ਅਤੇ ਇਸ ਵੇਲੇ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲ ਹੋਣ ਲਈ ਚੜ੍ਹਾਉਣੀ।
30. ਓਸ ਦਿਨ ਉਹ ਖਾਧੀ ਜਾਵੇ, ਤੁਸਾਂ ਉਸ ਤੋਂ ਸਵੇਰ ਤੀਕਰ ਕੁਝ ਨਾ ਛੱਡਣਾ। ਮੈਂ ਯਹੋਵਾਹ ਹਾਂ।
31. ਸੋ ਤੁਸਾਂ ਮੇਰੀਆਂ ਆਗਿਆ ਮੰਨਕੇ ਪੂਰੀਆਂ ਕਰਨਾ। ਮੈਂ ਯਹੋਵਾਹ ਹਾਂ।
32. ਤੁਸਾਂ ਮੇਰੇ ਪਵਿੱਤ੍ਰ ਨਾਮ ਨੂੰ ਭਰਿਸ਼ਟ ਨਾ ਕਰਨਾ, ਪਰ ਮੈਂ ਇਸਰਾਏਲੀਆਂ ਵਿੱਚ ਪਵਿੱਤ੍ਰ ਸਮਝਿਆ ਜਾਵਾਂਗਾ। ਮੈਂ ਉਹ ਯਹੋਵਾਹ ਹਾਂ, ਜੋ ਤੁਹਾਨੂੰ ਪਵਿੱਤ੍ਰ ਕਰਦਾ ਹਾਂ।
33. ਜਿਸ ਨੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇ ਦੇਸ ਵਿੱਚੋਂ ਲਿਆਂਦਾ, ਮੈਂ ਯਹੋਵਾਹ ਹਾਂ।
About ਲੇਵੀਆਂ Chapter 22
Read ਲੇਵੀਆਂ Chapter 22 online from the Holy Bible. This chapter is part of the Book of ਲੇਵੀਆਂ in the Old Testament. Continue reading with the chapter navigation above or explore the complete book.
Book Information
Book: ਲੇਵੀਆਂ
Chapter: 22
Testament: Old Testament
How to Read this Chapter
Use the Previous and Next Chapter buttons to continue reading ਲੇਵੀਆਂ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਲੇਵੀਆਂ Chapter 22 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਲੇਵੀਆਂ Chapter 22?
ਲੇਵੀਆਂ Chapter 22 is part of the Book of ਲੇਵੀਆਂ in the Holy Bible.
Can I read this chapter online?
Yes. You can read the complete ਲੇਵੀਆਂ Chapter 22 online for free with easy chapter navigation.