ਹੋਸ਼ੇਆ Chapter 12

For English

Read ਹੋਸ਼ੇਆ Chapter 12 Online

Read ਹੋਸ਼ੇਆ Chapter 12 online from the Holy Bible. This chapter is part of the Book of ਹੋਸ਼ੇਆ in the Old Testament. Browse every verse with easy chapter navigation, continue to the next chapter, or explore the complete Book of ਹੋਸ਼ੇਆ and the Holy Bible online.

Choose a Chapter

ਹੋਸ਼ੇਆ 12

ਅਧਿਆਇ 12

1. ਅਫ਼ਰਾਈਮ ਆਪਣਾ ਵਕਤ ਜਾਇਆ ਕਰ ਰਿਹਾ ਹੈ ਅਤੇ ਇਸਰਾਏਲ ਸਾਰਾ ਦਿਨ "ਹਵਾ ਦੇ ਪਿੱਛੇ ਦੌੜਦਾ ਹੈ।" ਲੋਕੀ ਬਹੁਤ ਸਾਰੇ ਅਪਰਾਧ ਕਰਦੇ ਹਨ ਅਤੇ ਅਨੇਕਾਂ ਝੂਠ ਬੋਲਦੇ ਹਨ। ਉਨ੍ਹਾਂ ਨੇ ਅਸ਼ੂਰ ਨਾਲ ਇਕਰਾਰਨਾਮੇ ਕੀਤੇ ਹੋਏ ਹਨ ਅਤੇ ਉਹ ਆਪਣੇ ਜੈਤੂਨ ਦੇ ਤੇਲ ਨੂੰ ਮਿਸਰ ਵੱਲ ਲੈ ਜਾ ਰਹੇ ਹਨ।

2. "ਯਹੋਵਾਹ ਦੀ ਦਲੀਲ ਇਸਰਾਏਲ ਦੇ ਖਿਲਾਫ਼ ਹੈ। ਯਾਕੂਬ ਆਪਣੀਆਂ ਕਰਨੀਆਂ ਕਾਰਣ ਸਜ਼ਾ ਪਾਵੇਗਾ। ਉਸ ਨੂੰ ਉਸ ਦੀਆਂ ਦੁਸ਼ਟ ਕਰਨੀਆਂ ਅਨੁਸਾਰ ਮੁੱਲ ਜ਼ਰੂਰ ਦਿੱਤਾ ਜਾਣਾ ਚਾਹੀਦਾ।

3. ਯਾਕੂਬ ਨੇ ਆਪਣੀ ਮਾਂ ਦੇ ਗਰਭ ਵਿੱਚੋਂ ਹੀ ਆਪਣੇ ਭਰਾ ਨਾਲ ਚਾਲਾਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਯਾਕੂਬ ਇੱਕ ਬਹਾਦਰ ਨੌਜੁਆਨ ਸੀ ਅਤੇ ਉਸ ਵਕਤ ਉਹ ਪਰਮੇਸ਼ੁਰ ਨਾਲ ਲੜਿਆ।

4. ਯਾਕੂਬ ਪਰਮੇਸ਼ੁਰ ਦੇ ਦੂਤ ਨਾਲ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਉਸਨੇ ਰੋ ਕੇ ਇੱਕ ਉਪਕਾਰ ਲਈ ਮੰਗ ਕੀਤੀ। ਇਹ ਬੈਤਅਲ ਵਿਖੇ ਵਾਪਰਿਆ, ਅਤੇ ਉੱਥੇ ਉਸਨੇ ਸਾਡੇ ਨਾਲ ਗੱਲ ਕੀਤੀ।

5. ਹਾਂ! ਯਾਹਵੇਹ ਫ਼ੌਜਾਂ ਦਾ ਪਰਮੇਸ਼ੁਰ ਹੈ। ਉਸ ਦਾ ਨਾਉਂ ਯਾਹਵੇਹ ਹੈ।

6. ਤਾਂ ਆ ਆਪਣੇ ਪਰਮੇਸ਼ੁਰ ਵੱਲ ਪਰਤ ਨਿਆਂ ਅਤੇ ਦਯਾ ਨੂੰ ਬਣਾਈ ਰੱਖ ਅਤੇ ਹਮੇਸ਼ਾ ਆਪਣੇ ਪਰਮੇਸ਼ੁਰ ਤੇ ਨਿਰਭਰ ਕਰ।

7. "ਯਾਕੂਬ ਅਸਲੀ ਵਪਾਰੀ ਹੈ। ਉਹ ਆਪਣੇ ਮਿੱਤਰ ਨੂੰ ਵੀ ਧੋਖਾ ਦੇ ਦਿੰਦਾ। ਉਹ ਗ਼ਲਤ ਤੋਂਲ ਇਸਤੇਮਾਲ ਕਰਦਾ ਹੈ।

8. ਅਫ਼ਰਾਈਮ ਨੇ ਕਿਹਾ, ਮੈਂ ਅਮੀਰ ਹਾਂ। ਮੈਂ ਅਸਲੀ ਅਮੀਰੀ ਪਾਈ ਹੈ। ਕੋਈ ਵੀ ਵਿਅਕਤੀ ਮੇਰੀਆਂ ਕੀਤੀਆਂ ਸਾਰੀਆਂ ਗੱਲਾਂ ਵਿੱਚ ਕੁਝ ਵੀ ਅਜਿਹਾ ਨਹੀਂ ਲੱਭ ਸਕੇਗਾ ਜਿਸਨੂੰ ਪਾਪ ਕਿਹਾ ਜਾ ਸਕੇ।

9. "ਪਰ ਮੈਂ, ਤੁਹਾਡੇ ਮਿਸਰ ਦੇਸ਼ ਵਿੱਚ ਰਹਿਣ ਦੇ ਸਮੇਂ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ, ਮੈਂ ਫ਼ਿਰ ਤੋਂ ਤੁਹਾਨੂੰ ਤੰਬੂਆਂ ਵਿੱਚ ਵਸਾਵਾਂਗਾ ਜਿਵੇਂ ਤੁਸੀਂ ਮੰਡਲੀ ਦੇ ਤੰਬੂ ਦੇ ਸਮੇਂ ਦੌਰਾਨ ਤੰਬੂਆਂ ਵਿੱਚ ਰਹਿੰਦੇ ਸੀ।

10. ਮੈਂ ਨਬੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਅਨੇਕਾਂ ਦਰਸ਼ਨ ਦਿੱਤੇ ਹਨ। ਕਿੰਨੀ ਵਾਰੀ ਮੈਂ ਨਬੀਆਂ ਦੇ ਰਾਹੀਂ ਤੁਹਾਨੂੰ ਮੇਰੇ ਸਬਕ ਦਿੱਤੇ ਹਨ।

11. ਪਰ ਗਿਲਆਦ ਵਿੱਚ ਲੋਕ ਪਾਪ ਕਰਦੇ ਰਹੇ। ਉੱਥੇ ਉਨ੍ਹਾਂ ਨੇ ਇੰਨੇ ਬੁੱਤ ਸਬਾਪਿਤ ਕੀਤੇ। ਲੋਕਾਂ ਨੇ ਗਿਲਆਦ ਵਿੱਚ ਬਲਦਾਂ ਨੂੰ ਬਲੀਆਂ ਦਿੱਤੀਆਂ। ਉਨ੍ਹਾਂ ਕੋਲ ਕਿੰਨੀਆਂ ਜਗਵੇਦੀਆਂ ਹਨ। ਓਥੇ ਵਾਹੇ ਹੋਏ ਖੇਤਾਂ ਦੀ ਕਤਾਰਾਂ ਵਿੱਚ ਪਈ ਗੰਦਗੀ ਦੀ ਤਰ੍ਹਾਂ, ਜਗਵੇਦੀਆਂ ਦੀਆਂ ਅਨੇਕਾਂ ਕਤਾਰਾਂ ਹਨ।

12. "ਯਾਕੂਬ ਅਰਾਮ ਦੀ ਧਰਤੀ ਨੂੰ ਭੱਜ ਗਿਆ। ਉਸ ਬਾਵੇਂ, ਇਸਰਾਏਲ ਨੇ ਪਤਨੀ ਲਈ ਕੰਮ ਕੀਤਾ ਅਤੇ ਇੱਕ ਹੋਰ ਪਤਨੀ ਪਾਉਣ ਲਈ ਭੇਡਾਂ ਦੀ ਰਾਖੀ ਕੀਤੀ।

13. ਪਰ ਯਹੋਵਾਹ ਇੱਕ ਨਬੀ ਦੀ ਸਹਾਇਤਾ ਨਾਲ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਉਸ ਨਬੀ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਸੁਰਖਿਅਤ ਰੱਖਿਆ।

14. ਪਰ ਅਫ਼ਰਾਈਮ ਨੇ ਯਹੋਵਾਹ ਨੂੰ ਗੁੱਸੇ ਕਰ ਦਿੱਤਾ। ਕਿਉਂ ਕਿ ਉਸਨੇ ਅਨੇਕਾਂ ਲੋਕਾਂ ਦੀ ਹਤਿਆ ਕ੍ਕੀਤੀ। ਇਸ ਲਈ ਉਸਨੂੰ ਉਸਦੇ ਜੁਰਮ ਦੀ ਸਜ਼ਾ ਮਿਲੇਗੀ, ਅਤੇ ਉਸ ਦਾ ਮਾਲਕ (ਯਹੋਵਾਹ) ਉਸ ਨੂੰ ਉਸ ਦੀ ਸ਼ਰਮ ਸਹਾਰਨ ਦੇਵੇਗਾ।"

About ਹੋਸ਼ੇਆ Chapter 12

Read ਹੋਸ਼ੇਆ Chapter 12 online from the Holy Bible. This chapter is part of the Book of ਹੋਸ਼ੇਆ in the Old Testament. Continue reading with the chapter navigation above or explore the complete book.

Book Information

Book: ਹੋਸ਼ੇਆ
Chapter: 12
Testament: Old Testament

How to Read this Chapter

Use the Previous and Next Chapter buttons to continue reading ਹੋਸ਼ੇਆ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਹੋਸ਼ੇਆ Chapter 12 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਹੋਸ਼ੇਆ Chapter 12?

ਹੋਸ਼ੇਆ Chapter 12 is part of the Book of ਹੋਸ਼ੇਆ in the Holy Bible.

Can I read this chapter online?

Yes. You can read the complete ਹੋਸ਼ੇਆ Chapter 12 online for free with easy chapter navigation.

More Chapters from ਹੋਸ਼ੇਆ

  1. ਹੋਸ਼ੇਆ Chapter 10
  2. ਹੋਸ਼ੇਆ Chapter 6
  3. ਹੋਸ਼ੇਆ Chapter 14
  4. ਹੋਸ਼ੇਆ Chapter 11
  5. ਹੋਸ਼ੇਆ Chapter 9
  6. ਹੋਸ਼ੇਆ Chapter 8
  7. ਹੋਸ਼ੇਆ Chapter 4

Explore More from ਪੁਰਾਣਾ ਨੇਮ

  1. ਬਿਵਸਥਾ ਸਾਰ Chapter 16
  2. ਜ਼ਬੂਰ Chapter 8
  3. ਦਾਨੀਏਲ Chapter 2
  4. 1 ਸਮੂਏਲ Chapter 23
  5. ਅੱਯੂਬ Chapter 30
  6. 1 ਇਤਹਾਸ Chapter 18
  7. ਕੂਚ Chapter 23

Related Chapters & Readings

  1. 1 ਇਤਹਾਸ Chapter 28
  2. ਗਿਣਤੀ Chapter 7
  3. ਜ਼ਬੂਰ Chapter 83
  4. ਯਹੋਸ਼ੁਆ Chapter 7
  5. ਗਿਣਤੀ Chapter 2
  6. ਨਿਆਂਈਆਂ Chapter 5
  7. ਜ਼ਬੂਰ Chapter 67
Share Your Love

Leave a Reply

Your email address will not be published. Required fields are marked *