ਹਬੱਕੂਕ Chapter 2

For English

Read ਹਬੱਕੂਕ Chapter 2 Online

Read ਹਬੱਕੂਕ Chapter 2 online from the Holy Bible. This chapter is part of the Book of ਹਬੱਕੂਕ in the Old Testament. Browse every verse with easy chapter navigation, continue to the next chapter, or explore the complete Book of ਹਬੱਕੂਕ and the Holy Bible online.

Choose a Chapter

ਹਬੱਕੂਕ 2

ਅਧਿਆਇ 2

1. "ਮੈਂ ਪਹਿਰੇਦਾਰ ਵਾਂਗ ਨਿਗਰਾਨੀ ਕਰਾਂਗਾ ਮੈਂ ਉਡੀਕਾਂਗਾ ਕਿ ਯਹੋਵਾਹ ਮੈਨੂੰ ਕੀ ਆਖਦਾ ਹੈ। ਮੈਂ ਉਡੀਕਾਂਗਾ ਅਤੇ ਵੇਖਾਂਗਾ ਕਿ ਉਹ ਮੇਰੀਆਂ ਦਲੀਲਾਂ ਦਾ ਕਿਵੇਂ ਜਵਾਬ ਦਿੰਦਾ ਹੈ।"

2. ਯੋਹਵਾਹ ਨੇ ਮੈਨੂੰ ਉੱਤਰ ਦਿੱਤਾ, "ਜੋ ਮੈਂ ਤੈਨੂੰ ਦਰਸਾਵਾਂ, ਉਸ ਨੂੰ ਲਿਖ। ਪਟ੍ਟੀਆਂ ਉੱਪਰ, ਸਾਫ਼-ਸਾਫ਼ ਲਿਖ ਤਾਂ ਜੋ ਹਰ ਕੋਈ ਆਸਾਨੀ ਨਾਲ ਉਸ ਨੂੰ ਪਢ਼ ਸਕੇ।

3. ਇਹ ਸੰਦੇਸ਼ ਭਵਿੱਖ ਵਿੱਚ ਖਾਸ ਆਉਣ ਵਾਲੇ ਸਮੇਂ ਬਾਰੇ ਹੈ। ਇਹ ਸੰਦੇਸ਼ ਅੰਤ ਸਮੇਂ ਲਈ ਹੈ, ਜੋ ਕਿ ਸੱਚ ਹੋਵੇਗਾ। ਭਾਵੇਂ ਅਜਿਹਾ ਲੱਗੇਗਾ ਕਿ ੇਸਾ ਕਦੇ ਨਹੀਂ ਵਾਪਰੇਗਾ। ਪਰ ਸਬਰ ਨਾਲ ਉਸਦਾ ਇੰਤਜ਼ਾਰ ਕਰੋ। ਉਹ ਸਮਾਂ ਆਵੇਗਾ ਅਤੇ ਬਹੁਤੀ ਦੇਰ ਵੀ ਨਾ ਲੱਗੇਗੀ।

4. ਇਹ ਸੰਦੇਸ਼ ਉਨ੍ਹਾਂ ਲਈ ਕੁਝ ਨਹੀਂ ਕਰ ਸਕਦਾ ਜਿਹੜੇ ਇਸਨੂੰ ਸੁਣਨ ਤੋਂ ਇਨਕਾਰੀ ਹਨ, ਪਰ ਭਲੇ ਲੋਕ ਇਸ ਨਾਲ ਸਹਿਮਤ ਹੋਣਗੇ। ਅਤੇ ਜਿਉਣਗੇ ਕਿਉਂ ਕਿ ਸੰਦੇਸ਼ ਭਰੋਸੇਮਂਦ ਹੈ।"

5. ਪਰਮੇਸ਼ੁਰ ਨੇ ਆਖਿਆ, "ਜਿਵੇਂ ਦਾਰੂ ਬੰਦੇ ਨੂੰ ਧੋਖਾ ਦਿੰਦੀ ਹੈ ਉਸੇ ਤਰ੍ਹਾਂ ਤਾਕਤਵਰ ਇਨਸਾਨ ਦਾ ਹਂਕਾਰ ਉਸ ਨੂੰ ਮੂਰਖ ਬਣਾਉਂਦਾ ਹੈ ਪਰ ਉਸ ਨੂੰ ਸ਼ਾਂਤੀ ਕਿਤੇ ਨਹੀਂ ਮਿਲਦੀ। ਉਹ ਹੋਰ-ਹੋਰ ਦੇ ਲਾਲਚ ਵਿੱਚ ਹਮੇਸ਼ਾ ਮੌਤ ਵਰਗਾ ਰਹਿੰਦਾ ਹੈ ਅਤੇ ਮੌਤ ਵਾਂਗ ਉਹ ਕਦੇ ਸੰਤੁਸ਼ਟ ਨਹੀਂ ਹੁੰਦਾ, ਉਸ ਦੀ ਲਾਲਸਾ ਵਧ੍ਧਦੀ ਰਹਿੰਦੀ ਹੈ। ਉਹ ਲਗਾਤਾਰ ਦੂਜੀਆਂ ਕੌਮਾਂ ਨੂੰ ਹਰਾਉਂਦਾ ਜਾਵੇਗਾ ਤੇ ਉਨ੍ਹਾਂ ਨੂੰ ਆਪਣੇ ਬੰਦੀ ਬਣਾਉਂਦਾ ਰਹੇਗਾ।

6. ਪਰ ਜਲਦੀ ਹੀ ਉਹ ਸਾਰੇ ਮਨੁੱਖ ਉਸ ਉੱਪਰ ਹਸੀਁ ਕਰਦੇ ਉਸ ਦਾ ਮਖੌਲ ਉਡਾਉਣਗੇ ਤੇ ਉਸ ਨੂੰ ਉਸ ਦੀ ਹਾਰ ਦੇ ਕਿਸ੍ਸੇ ਸੁਨਾਉਣਗੇ। ਉਹ ਹਸ੍ਸਣਗੇ ਅਤੇ ਆਖਣਗੇ, "ਹਾਏ! ਕਿੰਨੀ ਬੁਰੀ ਗੱਲ ਹੈ ਕਿ ਜੋ ਸਭ ਕੁਝ ਲੈਂਦਾ ਹੈ, ਉਸਨੂੰ ਸੰਭਾਲਦਾ ਨਹੀਂ! ਉਹ ਆਪਣੇ ਲਈ ਸਾਰੀਆਂ ਉਮ੍ਮਤਾਂ ਦਾ ਢੇਰ ਕਰਜ਼ਾ ਇਕੱਠਾ ਕਰਕੇ ਧਨਾਢ ਬਣਦਾ ਹੈ।9

7. "ਹੇ ਬਹਾਦੁਰ ਆਦਮੀ ਤੂੰ ਲੋਕਾਂ ਦਾ ਧਨ ਇਕੱਠਾ ਕੀਤਾ ਹੈ। ਇੱਕ ਦਿਨ ਉਨ੍ਹਾਂ ਲੋਕਾਂ ਨੂੰ ਹੋਸ਼ ਆਵੇਗੀ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਇਹ ਕੀ ਵਾਪਰ ਰਿਹਾ ਹੈ। ਤਾਂ ਉਹ ਤੇਰੇ ਵਿਰੁੱਧ ਉੱਠ ਖੜੋਣਗੇ। ਤਾਂ ਫ਼ਿਰ ਉਹ ਤੇਰੇ ਤੋਂ ਆਪਣੀਆਂ ਵਸਤਾਂ ਵਾਪਸ ਲੈ ਲੈਣਗੇ। ਤਾਂ ਤੂੰ ਬੜਾ ਭੈਅ ਖਾਵੇਂਗਾ।

8. ਤੂੰ ਬੜੇ ਰਾਜਾਂ ਦੀ ਦੌਲਤ ਲੁੱਟੀ ਹੈ ਅਤੇ ਇਸੇ ਲਈ ਉਹ ਲੋਕ ਤੈਥੋਂ ਅਨੇਕਾਂ ਚੀਜ਼ਾਂ ਲੈਣਗੇ। ਇਹ ਇਸ ਲਈ ਵਾਪਰੇਗਾ ਕਿਉਂ ਕਿ ਤੂੰ ਬਹੁਤ ਲੋਕਾਂ ਦੀ ਹਤਿਆ ਕ੍ਕੀਤੀ ਹੈ। ਤੂੰ ਧਰਤੀਆਂ ਅਤੇ ਸ਼ਹਿਰਾਂ ਨੂੰ ਤਬਾਹ ਕੀਤਾ ਤੇ ਉਥੋਂ ਦੇ ਸਾਰੇ ਲੋਕ ਮਾਰ ਦਿੱਤੇ।

9. ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜੋ ਬਦ-ਕਰਨੀਆਂ ਕਰਕੇ ਅਮੀਰ ਬਣਦਾ ਹੈ। ਅਜਿਹਾ ਬੰਦਾ ਸੁਰਖਿਅਤ ਥਾਂ ਤੇ ਰਹਿਣ ਲਈ ਉਹ ਕਰਨੀਆਂ ਕਰਦਾ ਹੈ। ਉਹ ਸੋਚਦਾ ਕਿ ਉਹ ਦੂਜੇ ਲੋਕਾਂ ਨੂੰ ਆਪਣੇ ਘਰੋ ਚੀਜ਼ਾਂ ਚੁਰਾਉਣ ਤੋਂ ਰੋਕ ਲਵੇਗਾ ਪਰ ਉਸ ਦੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ।

10. "ਤੂੰ ਬਹੁਤ ਸਾਰੇ ਲੋਕਾਂ ਨੂੰ ਮਾਰਨ ਦੀ ਵਿਉਂਤ ਬਣਾ ਕੇ ਆਪਣੇ ਖੁਦ ਦੇ ਘਰ ਲਈ ਸ਼ਰਮਿਂਦਗੀ ਲਿਆਂਦੀ ਹੈ। ਤੂੰ ਭੈੜੇ ਕੰਮ ਕੀਤੇ, ਇਸ ਲਈ ਤੂੰ ਆਪਣੀ ਜਾਨ ਗੁਆ ਲਵੇਂਗਾ।

11. ਦੀਵਾਰਾਂ ਦੇ ਪੱਥਰ ਵੀ ਤੇਰੇ ਖਿਲਾਫ਼ ਦੁਹਾਈ ਦੇਣਗੇ। ਇਥੋਂ ਤੱਕ ਕਿ ਲੱਕੜੀ ਦੇ ਸ਼ਤੀਰ ਵੀ ਜੋ ਤੇਰੇ ਘਰ ਲੱਗੇ ਹਨ, ਤੇਰੇ ਜ਼ੁਲਮ ਦੇ ਖਿਲਾਫ਼ ਤੇਰੇ ਨਾਉਂ ਦੀ ਦੁਹਾਈ ਦੇਣਗੇ।

12. "ਉਸ ਆਗੂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਜਿਹੜਾ ਇੱਕ ਸ਼ਹਿਰ ਉਸਾਰਨ ਦੀ ਖਾਤਰ ਲੋਕਾਂ ਨੂੰ ਸਟ੍ਟਾਂ ਮਾਰਦਾ ਅਤੇ ਮਾਰ ਦਿੰਦਾ ਹੈ।

13. ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਧਾਰਿਆ ਹੋਇਆ ਹੈ ਕਿ ਜਿਸ ਕਾਸੇ ਲਈ ਵੀ ਉਨ੍ਹਾਂ ਲੋਕਾਂ ਨੇ ਕੰਮ ਕੀਤਾ ਅੱਗ ਨਾਲ ਤਬਾਹ ਕਰ ਦਿੱਤਾ ਜਾਵੇਗਾ। ਤੇ ਜੋ ਸਭ ਕੁਝ ਉਨ੍ਹਾਂ ਨੇ ਕੀਤਾ ਸੀ ਬੇਕਾਰ ਹੋਵੇਗਾ।

14. ਤਦ ਹਰ ਜਗ੍ਹਾ ਲੋਕਾਂ ਨੂੰ ਯਹੋਵਾਹ ਦੇ ਪਰਤਾਪ ਬਾਰੇ ਖਬਰ ਪਹੁੰਚੇਗੀ। ਇਹ ਖਬਰ ਸਮੁੰਦਰ ਦੇ ਪਾਣੀ ਵਾਂਗ ਫ਼ੈਲੇਗੀ।

15. ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਖੁਦ ਕ੍ਰੋਧ ਕਰਦਾ ਹੈ ਤੇ ਆਪਣੇ ਕ੍ਰੋਧ ਨਾਲ ਦੂਜਿਆ ਨੂੰ ਗੁੱਸਾ ਚੜਾਉਂਦਾ ਹੈ। ਜੋ ਆਪਣੇ ਗੁੱਸੇ ਨਾਲ ਦੂਜਿਆਂ ਨੂੰ ਭੁਂਜੇ ਲਾਹੁਂਦਾ ਹੈ ਅਤੇ ਉਨ੍ਹਾਂ ਨੂੰ ਬੇਸ਼ਰਮ ਅਤੇ ਸ਼ਰਾਬੀ ਸਮਝ ਕੇ ਸਲੂਕ ਕਰਦਾ ਹੈ।

16. ਪਰ ਹੁਣ ਉਸ ਮਨੁੱਖ ਨੂੰ ਯਹੋਵਾਹ ਦੇ ਕ੍ਰੋਧ ਦਾ ਵੀ ਪਤਾ ਚੱਲੇਗਾ। ਉਸ (ਯਹੋਵਾਹ) ਦਾ ਕ੍ਰੋਧ ਉਸਦੇ ਸੱਜੇ ਹੱਥ ਵਿੱਚ ਫ਼ੜੇ ਜ਼ਹਿਰ ਦੇ ਪਿਆਲੇ ਵਾਂਗ ਹੋਵੇਗਾ ਤੇ ਉਹ ਮਨੁੱਖ ਜਦੋਂ ਉਸ ਜ਼ਹਿਰ ਦਾ ਸਵਾਦ ਚਖੇਗਾ ਤਾਂ ਸ਼ਰਾਬੀਆਂ ਵਾਂਗ ਧਰਤੀ ਤੇ ਢਹਿ ਪਵੇਗਾ।"ਹੇ ਪਾਪੀ ਸ਼ਾਸਕ! ਤੂੰ ਉਹੀ ਪਿਆਲਾ ਚਖੇਁਗਾ। ਤੈਨੂੰ ਮਾਨ ਪ੍ਰਾਪਤ ਹੋਣ ਦੀ ਬਾਵੇਂ ਸ਼ਰਮਿੰਦਾ ਕੀਤਾ ਜਾਵੇਗਾ।

17. ਤੂੰ ਲਬਾਨੋਨ ਵਿੱਚ ਬੜੇ ਲੋਕਾਂ ਨੂੰ ਦੁੱਖ ਦਿੱਤਾ ਅਤੇ ਉਥੋਂ ਬਹੁਤ ਸਾਰੇ ਪਸ਼ੂ ਚੋਰੀ ਕੀਤੇ ਸੋ ਉਨ੍ਹਾਂ ਸਾਰਿਆਂ ਕਾਰਣ ਤੈਨੂੰ ਭੈਭੀਤ ਕੀਤਾ ਜਾਵੇਗਾ ਅਤੇ ਜੋ ਭੈੜ ਤੂੰ ਉਸ ਦੇਸ ਨਾਲ ਕੀਤਾ ਉਸਦੀ ਸਜ਼ਾ ਤੈਨੂੰ ਮਿਲੇਗੀ। ਤੂੰ ਇਸ ਕਾਰਣ ਘਬਰਾਵੇਂਗਾ ਕਿਉਂ ਕਿ ਤੂੰ ਉਨ੍ਹਾਂ ਸ਼ਹਿਰਾਂ ਤੇ ਉਥੋਂ ਦੇ ਵਾਸੀਆਂ ਨਾਲ ਮੰਦੇ ਕੰਮ ਕੀਤੇ।"

18. ਉਸ ਮਨੁੱਖ ਦੇ ਝੂਠੇ ਦੇਵਤਿਆਂ ਦਾ ਕੋਈ ਲਾਭ ਨਾ ਹੋਵੇਗਾ। ਕਿਉਂ ਕਿ ਇਹ ਮਹਿਜ਼ ਕਿਸੇ ਆਦਮੀ ਵੱਲੋਂ ਧਾਤੂ ਨਾਲ ਢਕੇ ਹੋਏ ਬੁੱਤ ਹਨ। ਇਹ ਸਿਰਫ਼ ਬੁੱਤ ਹਨ ਇਸ ਲਈ ਜਿਸ ਨੇ ਇਸ ਨੂੰ ਸਾਜਿਆ ਉਹ ਇਸ ਤੋਂ ਮਦਦ ਨਹੀਂ ਲੈ ਸਕਦਾ ਕਿਉਂ ਕਿ ਬੁੱਤ ਬੋਲਦੇ ਨਹੀਂ।

19. ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਇੱਕ ਲੱਕੜ ਦੀ ਮੂਰਤੀ ਨੂੰ ਆਖਦਾ, "ਉੱਠ!" ਉਸ ਮਨੁੱਖ ਲਈ ਵੀ ਇਹ ਬਹੁਤ ਮਾੜਾ ਹੋਵੇਗਾ ਜੋ ਪੱਥਰ ਦੀ ਮੂਰਤੀ ਨੂੰ ਕੁਝ ਸਿਖਾਉਣ ਲਈ ਕਹਿੰਦਾ ਹੈ!" ਉਹ ਮੂਰਤੀਆਂ ਉਸਨੂੰ ਕੋਈ ਮਦਦ ਨਹੀਂ ਦੇ ਸਕਦੀਆਂ। ਭਾਵੇਂ ਉਹ ਮੂਰਤਾਂ ਸੋਨੇ-ਚਾਂਦੀ ਨਾਲ ਢਕ੍ਕੀਆਂ ਹੋਈਆਂ, ਉਹ ਬੇਜਾਨ ਹਨ।

20. ਪਰ ਯਹੋਵਾਹ ਅਲਗ-ਬਲਗ ਹੈ। ਉਹ ਤਾਂ ਆਪਣੇ ਪਵਿੱਤਰ ਮੰਦਰ ਵਿੱਚ ਹੈ। ਇਸ ਲਈ ਸਾਰੀ ਦੁਨੀਆਂ ਉਸ ਅੱਗੇ ਚੁੱਪ ਰਹੇ।

About ਹਬੱਕੂਕ Chapter 2

Read ਹਬੱਕੂਕ Chapter 2 online from the Holy Bible. This chapter is part of the Book of ਹਬੱਕੂਕ in the Old Testament. Continue reading with the chapter navigation above or explore the complete book.

Book Information

Book: ਹਬੱਕੂਕ
Chapter: 2
Testament: Old Testament

How to Read this Chapter

Use the Previous and Next Chapter buttons to continue reading ਹਬੱਕੂਕ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਹਬੱਕੂਕ Chapter 2 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਹਬੱਕੂਕ Chapter 2?

ਹਬੱਕੂਕ Chapter 2 is part of the Book of ਹਬੱਕੂਕ in the Holy Bible.

Can I read this chapter online?

Yes. You can read the complete ਹਬੱਕੂਕ Chapter 2 online for free with easy chapter navigation.

More Chapters from ਹਬੱਕੂਕ

  1. ਹਬੱਕੂਕ Chapter 1
  2. ਹਬੱਕੂਕ Chapter 3

Explore More from ਪੁਰਾਣਾ ਨੇਮ

  1. ਉਤਪਤ Chapter 13
  2. 2 ਇਤਹਾਸ Chapter 33
  3. ਅਸਤਰ Chapter 9
  4. ਉਤਪਤ Chapter 10
  5. ਉਤਪਤ Chapter 4
  6. ਲੇਵੀਆਂ Chapter 9
  7. 1 ਇਤਹਾਸ Chapter 24

Related Chapters & Readings

  1. ਨਹੂਮ Chapter 2
  2. ਯੂਹੰਨਾ Chapter 11
  3. 2 ਇਤਹਾਸ Chapter 21
  4. ਯੂਹੰਨਾ Chapter 20
  5. ਯਿਰਮਿਯਾਹ Chapter 43
  6. ਕਹਾਉਤਾਂ Chapter 17
  7. 2 ਰਾਜਿਆਂ Chapter 4
Share Your Love

Leave a Reply

Your email address will not be published. Required fields are marked *