Read ਯਸਾਯਾਹ Chapter 59 Online
Read ਯਸਾਯਾਹ Chapter 59 online from the Holy Bible. This chapter is part of the Book of ਯਸਾਯਾਹ in the Old Testament. Browse every verse with easy chapter navigation, continue to the next chapter, or explore the complete Book of ਯਸਾਯਾਹ and the Holy Bible online.
Choose a Chapter
ਯਸਾਯਾਹ 59
ਅਧਿਆਇ 59
1. ਦੇਖੋ, ਯਹੋਵਾਹ ਵਿੱਚ ਤੁਹਾਨੂੰ ਬਚਾਉਣ ਲਈ ਕਾਫ਼ੀ ਤਾਕਤ ਹੈ। ਜਦੋਂ ਤੁਸੀਂ ਉਸਤੋਂ ਸਹਾਇਤਾ ਮੰਗਦੇ ਹੋ ਉਹ ਤੁਹਾਡੀ ਗੱਲ ਸੁਣ ਸਕਦਾ ਹੈ।
2. ਪਰ ਤੁਹਾਡੇ ਪਾਪ ਤੁਹਾਨੂੰ ਤੁਹਾਡੇ ਪਰਮੇਸ਼ੁਰ ਕੋਲੋਂ ਦੂਰ ਰੱਖਦੇ ਹਨ। ਯਹੋਵਾਹ ਤੁਹਾਡੇ ਪਾਪ ਨੂੰ ਦੇਖਦਾ ਹੈ, ਅਤੇ ਉਹ ਤੁਹਾਡੇ ਕੋਲੋਂ ਮੂੰਹ ਮੋੜ ਲੈਂਦਾ ਹੈ।
3. ਤੁਹਾਡੇ ਹੱਥ ਨਾਪਾਕ ਹਨ: ਉਹ ਖੂਨ ਨਾਲ ਰਂਗੇ ਹੋਏ ਹਨ। ਤੁਹਾਡੀਆਂ ਉਂਗਲਾਂ ਪਾਪ ਨਾਲ ਲਿਬੜੀਆਂ ਹੋਈਆਂ ਹਨ। ਤੁਸੀਂ ਆਪਣੇ ਮੂੰਹ ਨਾਲ ਝੂਠ ਬੋਲਦੇ ਹੋ। ਤੁਹਾਡੀ ਜ਼ਬਾਨ ਮੰਦਾ ਬੋਲਦੀ ਹੈ।
4. ਕੋਈ ਵੀ ਬੰਦਾ ਹੋਰਾਂ ਲੋਕਾਂ ਬਾਰੇ ਸੱਚ ਨਹੀਂ ਬੋਲਦਾ। ਲੋਕ ਅਜਿਹੇ ਲੋਕਾਂ ਉੱਪਰ ਕਚਿਹਰੀ ਵਿੱਚ ਮੁਕੱਦਮਾ ਕਰਦੇ ਹਨ, ਅਤੇ ਉਹ ਆਪਣਾ ਮੁਕੱਦਮਾ ਜਿੱਤਣ ਲਈ ਝੂਠੀਆਂ ਦਲੀਲਾਂ ਦਾ ਸਹਾਰਾ ਲੈਂਦੇ ਹਨ। ਉਹ ਇੱਕ ਦੂਜੇ ਬਾਰੇ ਝੂਠ ਬੋਲਦੇ ਹਨ। ਉਹ ਮੁਸੀਬਤ ਨਾਲ ਭਰੇ ਹੋਏ ਹਨ ਅਤੇ ਬਦੀ ਨੂੰ ਜਨਮ ਦਿੰਦੇ ਹਨ।
5. ਉਹ (ਬਦੀ ਵਾਂਗ) ਜ਼ਹਿਰੀਲੇ ਸੱਪਾਂ ਦੇ ਅੰਡਿਆਂ ਨੂੰ ਸੇਕਦੇ ਹਨ। ਜੇ ਕਿਧਰੇ ਤੁਸੀਂ ਅਜਿਹਾ ਇੱਕ ਵੀ ਅੰਡਾ ਖਾ ਲਵੋ ਤਾਂ ਮਰ ਜਾਓਗੇ। ਅਤੇ ਜੇ ਕਿਤੇ ਤੁਸੀਂ ਉਨ੍ਹਾਂ ਵਿੱਚੋਂ ਕਿਸੇ ਇੱਕ ਅੰਡੇ ਨੂੰ ਤੋਂੜੋਗੇ ਤਾਂ ਉਸ ਵਿੱਚੋਂ ਜ਼ਹਿਰੀਲਾ ਸੱਪ ਬਾਹਰ ਨਿਕਲ ਆਵੇਗਾ।ਉਹ ਝੂਠ, ਜਿਹੜੇ ਝੂਠ ਲੋਕ ਬੋਲਦੇ ਹਨ, ਮਕ੍ਕੜੀ ਦੇ ਜਾਲਿਆਂ ਵਰਗੇ ਹਨ।
6. ਇਨ੍ਹਾਂ ਮਕ੍ਕੜੀ ਜਾਲਾਂ ਦੇ ਕੱਪੜੇ ਨਹੀਂ ਬਣਾਏ ਜਾ ਸਕਦੇ। ਤੁਸੀਂ ਇਨ੍ਹਾਂ ਜਾਲਾਂ ਨਾਲ ਆਪਣੇ ਆਪ ਨੂੰ ਕੱਜ ਨਹੀਂ ਸਕਦੇ।ਕੁਝ ਲੋਕ ਮੰਦੇ ਕੰਮ ਕਰਦੇ ਹਨ ਅਤੇ ਆਪਣੇ ਹੱਥਾਂ ਦਾ ਇਸਤੇਮਾਲ ਦੂਜਿਆਂ ਨੂੰ ਦੁੱਖ ਦੇਣ ਲਈ ਕਰਦੇ ਹਨ।
7. ਉਹ ਲੋਕ ਆਪਣੇ ਪੈਰਾਂ ਦਾ ਇਸਤੇਮਾਲ ਬਦੀ ਵੱਲ ਭੱਜਣ ਲਈ ਕਰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਦੌੜਦੇ ਹਨ ਜਿਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੁੰਦਾ। ਉਹ ਮੰਦੀਆਂ ਸੋਚਾਂ ਸੋਚਦੇ ਹਨ। ਦਂਗਾ ਅਤੇ ਚੋਰੀ ਉਨ੍ਹਾਂ ਦਾ ਜੀਵਨ-ਢੰਗ ਹੁੰਦਾ ਹੈ।
8. ਉਹ ਲੋਕ ਅਮਨ ਦਾ ਰਸਤਾ ਨਹੀਂ ਜਾਣਦੇ। ਉਹ ਲੋਕ ਨਿਰਪੱਖ ਨਹੀਂ ਹੁੰਦੇ। ਉਹ ਬਹੁਤ ਛਲ ਕਪਟ ਵਾਲੀ ਜ਼ਿੰਦਗੀ ਜਿਉਂਦੇ ਹਨ। ਅਤੇ ਉਹ ਲੋਕ ਜਿਹੜੇ ਉਨ੍ਹਾਂ ਦੀ ਤਰ੍ਹਾਂ ਜਿਉਂਦੇ ਹਨ ਉਨ੍ਹਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਮਿਲਦੀ।
9. ਸਾਰੀ ਨੇਕੀ ਅਤੇ ਨਿਰਪੱਖਤਾ ਖਤਮ ਹੋ ਗਈ ਹੈ। ਸਾਡੇ ਨਜ਼ਦੀਕ ਸਿਰਫ਼ ਹਨੇਰਾ ਹੈ, ਇਸ ਲਈ ਸਾਨੂੰ ਰੌਸ਼ਨੀ ਦਾ ਇੰਤਜ਼ਾਰ ਕਰਨਾ ਪਵੇਗਾ। ਅਸੀਂ ਤੇਜ਼ ਰੌਸ਼ਨੀ ਦੀ ਆਸ ਰੱਖਦੇ ਹਾਂ ਪਰ ਸਾਨੂੰ ਸਿਰਫ਼ ਹਨੇਰਾ ਮਿਲਦਾ ਹੈ।
10. ਅਸੀਂ ਨੇਤਰਹੀਣ ਬੰਦਿਆਂ ਵਰਗੇ ਹਾਂ। ਅਸੀਂ ਇਨ੍ਹਾਂ ਕੰਧਾਂ ਨਾਲ ਅੰਨ੍ਹਿਆਂ ਵਾਂਗ ਠੋਕਰਾਂ ਖਾਂਦੇ ਹਾਂ। ਅਸੀਂ ਡਿੱਗਦੇ-ਢਹਿਂਦੇ ਫ਼ਿਰਦੇ ਹਾਂ ਜਿਵੇਂ ਰਾਤ ਹੋਵੇ। ਦਿਨ ਦੇ ਚਾਨਣ ਵਿੱਚ ਵੀ ਅਸੀਂ ਨਹੀਂ ਦੇਖ ਸਕਦੇ। ਦੁਪਿਹਰ ਵੇਲੇ ਵੀ ਅਸੀਂ ਮੁਰਦਿਆਂ ਵਾਂਗ ਡਿੱਗ ਪੈਂਦੇ ਹਾਂ।
11. ਅਸੀਂ ਸਾਰੇ ਬਹੁਤ ਉਦਾਸ ਹਾਂ, ਅਸੀਂ ਘੁੱਗੀ ਅਤੇ ਰਿੱਛਾਂ ਵਾਂਗ ਉਦਾਸ ਅਵਾਜ਼ਾਂ ਕੱਢ ਰਹੇ ਹਾਂ। ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਰੇ ਲੋਕੀਂ ਨਿਰਪੱਖ ਹੋਣਗੇ। ਪਰ ਇੱਥੇ ਹਾਲੇ ਨਿਰਪੱਖਤਾ ਨਹੀਂ। ਅਸੀਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ ਪਰ ਮੁਕਤੀ ਹਾਲੇ ਤੱਕ ਬਹੁਤ ਦੂਰ ਹੈ।
12. ਕਿਉਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਖਿਲਾਫ਼ ਕਈ ਮੰਦੀਆਂ ਗੱਲਾਂ ਕੀਤੀਆਂ ਹਨ। ਸਾਡੇ ਪਾਪ ਦਰਸਾਉਂਦੇ ਨੇ ਕਿ ਅਸੀਂ ਗ਼ਲਤ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਇਹ ਗੱਲਾਂ ਕਰਨ ਦੇ ਦੋਸ਼ੀ ਹਾਂ।
13. ਅਸੀਂ ਪਾਪ ਕੀਤੇ ਅਤੇ ਯਹੋਵਾਹ ਦੇ ਖਿਲਾਫ਼ ਹੋ ਗਏ ਸਾਂ। ਅਸੀਂ ਉਸ ਕੋਲੋਂ ਮੋੜ ਲਿਆ ਸੀ ਅਤੇ ਉਸ ਨੂੰ ਛੱਡ ਦਿੱਤਾ ਸੀ। ਅਸੀਂ ਬਦੀ ਦੀਆਂ ਯੋਜਨਾਵਾਂ ਬਣਾਈਆਂ। ਅਸੀਂ ਉਨ੍ਹਾਂ ਗੱਲਾਂ ਦੀਆਂ ਯੋਜਨਾਵਾਂ ਬਣਾਈਆਂ ਜੋ ਪਰਮੇਸ਼ੁਰ ਦੇ ਵਿਰੁੱਧ ਨੇ। ਅਸੀਂ ਇਨ੍ਹਾਂ ਗੱਲਾਂ ਬਾਰੇ ਸੋਚਿਆ ਅਤੇ ਆਪਣੇ ਦਿਲਾਂ ਅੰਦਰ ਇਨ੍ਹਾਂ ਦੀਆਂ ਯੋਜਨਾਵਾਂ ਬਣਾਈਆਂ।
14. ਇਨਸਾਫ਼ ਸਾਡੇ ਕੋਲੋਂ ਦੂਰ ਹੋ ਗਿਆ ਹੈ। ਨਿਰਪੱਖਤਾ ਬਹੁਤ ਦੂਰ ਖੜੀ ਹੈ। ਸੱਚਾਈ ਗਲੀਆਂ ਅੰਦਰ ਡਿੱਗ ਪਈ ਹੈ। ਨੇਕੀ ਨੂੰ ਸ਼ਹਿਰ ਵਿੱਚ ਵੜਨ ਦੀ ਇਜ਼ਾਜ਼ਤ ਨਹੀਂ।
15. ਸੱਚਾਈ ਚਲੀ ਗਈ ਹੈ। ਅਤੇ ਉਹ ਲੋਕ ਜਿਹੜੇ ਨੇਕੀ ਕਰਨਾ ਚਾਹੁੰਦੇ ਨੇ, ਲੁੱਟੇ ਜਾਂਦੇ ਨੇ। ਯਹੋਵਾਹ ਨੇ ਦੇਖਿਆ, ਤੇ ਉਸ ਨੂੰ ਕਿਤੇ ਵੀ ਨੇਕੀ ਨਹੀਂ ਮਿਲੀ। ਯਹੋਵਾਹ ਨੂੰ ਇਹ ਚੰਗਾ ਨਹੀਂ ਲਗਿਆ।
16. ਯਹੋਵਾਹ ਨੇ ਦੇਖਿਆ ਤੇ ਉਹ ਹੈਰਾਨ ਹੋ ਗਿਆ ਕਿ ਉਸ ਨੂੰ ਕੋਈ ਅਜਿਹਾ ਬੰਦਾ ਨਹੀਂ ਮਿਲ ਸਕਿਆ ਜਿਹੜਾ ਖਲੋ ਸਕੇ ਅਤੇ ਲੋਕਾਂ ਲਈ ਬੋਲ ਸਕੇ। ਇਸ ਲਈ, ਯਹੋਵਾਹ ਨੇ ਆਪਣੀ ਤਾਕਤ ਤੇ ਆਪਣੀ ਨੇਕੀ ਵਰਤੀ ਅਤੇ ਯਹੋਵਾਹ ਨੇ ਲੋਕਾਂ ਨੂੰ ਬਚਾ ਲਿਆ।
17. ਯਹੋਵਾਹ ਨੇ ਲੜਾਈ ਦੀ ਤਿਆਰੀ ਕੀਤੀ। ਯਹੋਵਾਹ ਨੇ ਨੇਕੀ ਦਾ ਜ਼ਰਾਬਕਤ, ਮੁਕਤ ਦਾ ਟੋਪ, ਸਜ਼ਾ ਦੇ ਕੱਪੜੇ ਅਤੇ ਸ਼ਕਤੀਸ਼ਾਲੀ ਪਿਆਰ ਦਾ ਕੋਟ ਪਹਿਨ ਲਿਆ।
18. ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ। ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ। ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ। ਇਸ ਲਈ ਯਹੋਵਾਹ ਦੂਰ-ਦੁਰਾਡੇ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਨੇ।
19. ਪੱਛਮ ਦੇ ਲੋਕ ਭੈਭੀਤ ਹੋਣਗੇ ਅਤੇ ਯਹੋਵਾਹ ਦੇ ਨਾਮ ਦਾ ਆਦਰ ਕਰਨਗੇ। ਪੂਰਬ ਦੇ ਲੋਕ ਭੈਭੀਤ ਹੋਣਗੇ ਅਤੇ ਉਸਦੇ ਪਰਤਾਪ ਦਾ ਆਦਰ ਕਰਨਗੇ। ਯਹੋਵਾਹ ਤੇਜ਼ੀ ਨਾਲ ਆਵੇਗਾ ਜਿਵੇਂ, ਯਹੋਵਾਹ ਵੱਲੋਂ ਆਉਂਦੇ ਤੇਜ਼ ਹਵਾ ਦਾ ਵਗਾਇਆ ਹੋਇਆ, ਤੇਜ਼ ਵਗਦਾ ਦਰਿਆ ਹੁੰਦਾ ਹੈ।
20. ਮੁਕਤੀਦਾਤਾ ਇੱਕ ਵਾਰ ਫ਼ੇਰ ਸੀਯੋਨ ਵੱਲੋਂ ਆਵੇਗਾ। ਉਹ ਯਾਕੂਬ ਦੇ ਲੋਕਾਂ ਕੋਲ ਆਵੇਗਾ ਜਿਨ੍ਹਾਂ ਨੇ ਪਾਪ ਕੀਤਾ ਸੀ ਪਰ ਉਹ ਪਰਮੇਸ਼ੁਰ ਕੋਲ ਆ ਗਏ ਸਨ।
21. ਯਹੋਵਾਹ ਆਖਦਾ ਹੈ, "ਮੈਂ ਉਨ੍ਹਾਂ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਮੇਰਾ ਵਾਅਦਾ ਹੈ ਕਿ ਮੇਰੀ ਰੂਹ ਤੇ ਮੇਰੇ ਸ਼ਬਦ ਜਿਨ੍ਹਾਂ ਨੂੰ ਮੈਂ ਤੁਹਾਡੇ ਮੂੰਹ ਵਿੱਚ ਪਾਉਂਦਾ ਹਾਂ, ਤੁਹਾਨੂੰ ਕਦੇ ਨਹੀਂ ਛੱਡ ਕੇ ਜਾਣਗੇ। ਉਹ ਤੁਹਾਡੇ ਬੱਚਿਆਂ ਅਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਸਂਗ ਰਹਿਣਗੇ। ਉਹ ਤੁਹਾਡੇ ਨਾਲ ਹੁਣ ਅਤੇ ਸਦਾ ਲਈ ਰਹਿਣਗੇ।"
About ਯਸਾਯਾਹ Chapter 59
Read ਯਸਾਯਾਹ Chapter 59 online from the Holy Bible. This chapter is part of the Book of ਯਸਾਯਾਹ in the Old Testament. Continue reading with the chapter navigation above or explore the complete book.
Book Information
Book: ਯਸਾਯਾਹ
Chapter: 59
Testament: Old Testament
How to Read this Chapter
Use the Previous and Next Chapter buttons to continue reading ਯਸਾਯਾਹ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਯਸਾਯਾਹ Chapter 59 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਯਸਾਯਾਹ Chapter 59?
ਯਸਾਯਾਹ Chapter 59 is part of the Book of ਯਸਾਯਾਹ in the Holy Bible.
Can I read this chapter online?
Yes. You can read the complete ਯਸਾਯਾਹ Chapter 59 online for free with easy chapter navigation.
More Chapters from ਪੁਰਾਣਾ ਨੇਮ
- ਜ਼ਬੂਰ Chapter 56
- ਸੁਲੇਮਾਨ ਦਾ ਗੀਤ Chapter 3
- ਵਿਰਲਾਪ Chapter 2
- 2 ਇਤਹਾਸ Chapter 9
- ਗਿਣਤੀ Chapter 5
- ਉਪਦੇਸ਼ਕ Chapter 7
- 2 ਇਤਹਾਸ Chapter 32
Explore More from ਯਸਾਯਾਹ
- ਯਸਾਯਾਹ Chapter 46
- ਯਸਾਯਾਹ Chapter 44
- ਯਸਾਯਾਹ Chapter 49
- ਯਸਾਯਾਹ Chapter 54
- ਯਸਾਯਾਹ Chapter 32
- ਯਸਾਯਾਹ Chapter 47
- ਯਸਾਯਾਹ Chapter 23