ਪਰਕਾਸ਼ ਦੀ ਪੋਥੀ Chapter 22

For English

Read ਪਰਕਾਸ਼ ਦੀ ਪੋਥੀ Chapter 22 Online

Read ਪਰਕਾਸ਼ ਦੀ ਪੋਥੀ Chapter 22 online from the Holy Bible. This chapter is part of the Book of ਪਰਕਾਸ਼ ਦੀ ਪੋਥੀ in the New Testament. Browse every verse with easy chapter navigation, continue to the next chapter, or explore the complete Book of ਪਰਕਾਸ਼ ਦੀ ਪੋਥੀ and the Holy Bible online.

Choose a Chapter

ਪਰਕਾਸ਼ ਦੀ ਪੋਥੀ 22

ਅਧਿਆਇ 22

1. ਓਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਙੁ ਉੱਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿਕਲਦੀ ਓਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ।

2. ਓਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਓਹ ਆਪਣਾ ਫਲ ਮਹੀਨਾ ਮਹੀਨਾ ਦਿੰਦਾ ਹੈ ਅਤੇ ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ।

3. ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਓਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਉਪਾਸਨਾ ਕਰਨਗੇ।

4. ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਓਹਨਾਂ ਦੇ ਮੱਥਿਆਂ ਉੱਤੇ ਹੋਵੇਗਾ।

5. ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਓਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਭੁ ਪਰਮੇਸ਼ੁਰ ਓਹਨਾਂ ਨੂੰ ਚਾਨਣ ਕਰੇਗਾ, ਅਤੇ ਓਹ ਜੁੱਗੋ ਜੁੱਗ ਰਾਜ ਕਰਨਗੇ।

6. ਫੇਰ ਓਨ ਮੈਨੂੰ ਆਖਿਆ, ਏਹ ਬਚਨ ਨਿਹਚਾ ਜੋਗ ਅਤੇ ਸਤ ਹਨ ਅਤੇ ਪ੍ਰਭੁ ਨੇ ਜਿਹੜਾ ਨਬੀਆਂ ਦਿਆਂ ਆਤਮਿਆਂ ਦਾ ਪਰਮੇਸ਼ੁਰ ਹੈ ਆਪਣਾ ਦੂਤ ਘੱਲਿਆ ਭਈ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣਿਆਂ ਦਾਸਾਂ ਨੂੰ ਵਿਖਾਵੇ।

7. ਵੇਖ, ਮੈਂ ਛੇਤੀ ਆਉਂਦਾ ਹਾਂ ! ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਨਾ ਕਰਦਾ ਹੈ !

8. ਮੈਂ ਯੂਹੰਨਾ ਉਹ ਹਾਂ ਜਿਹ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ, ਅਤੇ ਜਾਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਓਸ ਦੂਤ ਦੇ ਪੈਰਾਂ ਉੱਤੇ ਪਿਆ ਜਿਨ ਮੈਨੂੰ ਇਹ ਗੱਲਾਂ ਵਿਖਾਈਆਂ ਸਨ।

9. ਤਾਂ ਓਸ ਮੈਨੂੰ ਆਖਿਆ ਭਈ ਇਉਂ ਨਾ ਕਰ ! ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਓਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਨਾ ਕਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ !

10. ਤਾਂ ਓਸ ਮੈਨੂੰ ਆਖਿਆ ਭਈ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ ਕਿਉਂ ਜੋ ਸਮਾ ਨੇੜੇ ਹੈ !

11. ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਪਲੀਤ ਹੈ ਉਹ ਅਗਾਹਾਂ ਨੂੰ ਪਲੀਤ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤ੍ਰ ਹੈ ਉਹ ਅਗਾਹਾਂ ਨੂੰ ਪਵਿੱਤ੍ਰ ਹੋਈ ਜਾਏ।

12. ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਭਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਹਾ ਉਹ ਨੂੰ ਬਦਲਾ ਦਿਆਂ।

13. ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ।

14. ਧੰਨ ਓਹ ਜਿਹੜੇ ਆਪਣੇ ਬਸਤ੍ਰ ਧੋ ਲੈਂਦੇ ਹਨ ਭਈ ਓਹਨਾਂ ਨੂੰ ਜੀਵਨ ਦੇ ਬਿਰਛ ਦੇ ਉੱਤੇ ਹੱਕ ਹੋਵੇ ਅਤੇ ਓਹ ਦਰਵੱਜਿਆਂ ਥਾਣੀਂ ਓਸ ਨਗਰੀ ਦੇ ਅੰਦਰ ਜਾਣ।

15. ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ।

16. ਮੈਂ ਯਿਸੂ ਨੇ ਕਲੀਸਿਯਾਂ ਦੇ ਲਈ ਇਨ੍ਹਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਮੈਂ ਦਾਊਦ ਦੀ ਜੜ੍ਹ ਅਤੇ ਅੰਸ ਹਾਂ। ਮੈਂ ਸਵੇਰ ਦਾ ਉੱਜਲ ਤਾਰਾ ਹਾਂ।

17. ਆਤਮਾ ਅਤੇ ਲਾੜੀ ਆਖਦੀ ਹੈ, ਆਓ ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ। ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।

18. ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਨ੍ਹਾਂ ਵਿੱਚ ਕੁਝ ਵਧਾਵੇ ਤਾਂ ਓਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ੁਰ ਉਸ ਉੱਤੇ ਵਧਾਵੇਗਾ।

19. ਅਤੇ ਜੇ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਨ੍ਹਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ੁਰ ਉਹ ਦਾ ਹਿੱਸਾ ਘਟਾਵੇਗਾ।

20. ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਉਹ ਆਖਦਾ ਹੈ, ਭਈ ਹਾਂ, ਮੈਂ ਛੇਤੀ ਆਉਂਦਾ ਹਾਂ। ਆਮੀਨ। ਹੇ ਪ੍ਰਭੁ ਯਿਸੂ, ਆਓ !

21. ਪ੍ਰਭੁ ਯਿਸੂ ਦੀ ਕਿਰਪਾ ਸੰਤਾਂ ਦੇ ਉੱਤੇ ਹੋਵੇ। ਆਮੀਨ।

About ਪਰਕਾਸ਼ ਦੀ ਪੋਥੀ Chapter 22

Read ਪਰਕਾਸ਼ ਦੀ ਪੋਥੀ Chapter 22 online from the Holy Bible. This chapter is part of the Book of ਪਰਕਾਸ਼ ਦੀ ਪੋਥੀ in the New Testament. Continue reading with the chapter navigation above or explore the complete book.

Book Information

Book: ਪਰਕਾਸ਼ ਦੀ ਪੋਥੀ
Chapter: 22
Testament: New Testament

How to Read this Chapter

Use the Previous and Next Chapter buttons to continue reading ਪਰਕਾਸ਼ ਦੀ ਪੋਥੀ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਪਰਕਾਸ਼ ਦੀ ਪੋਥੀ Chapter 22 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਪਰਕਾਸ਼ ਦੀ ਪੋਥੀ Chapter 22?

ਪਰਕਾਸ਼ ਦੀ ਪੋਥੀ Chapter 22 is part of the Book of ਪਰਕਾਸ਼ ਦੀ ਪੋਥੀ in the Holy Bible.

Can I read this chapter online?

Yes. You can read the complete ਪਰਕਾਸ਼ ਦੀ ਪੋਥੀ Chapter 22 online for free with easy chapter navigation.

More Chapters from ਨਵਾਂ ਨੇਮ

  1. ਲੂਕਾ Chapter 24
  2. ਇਬਰਾਨੀਆਂ Chapter 2
  3. ਲੂਕਾ Chapter 8
  4. ਮੱਤੀ Chapter 2
  5. 1 ਤਿਮੋਥਿਉਸ Chapter 4
  6. 1 ਕੁਰਿੰਥੀਆਂ Chapter 12
  7. ਰੋਮੀਆਂ Chapter 13

Explore More from ਪਰਕਾਸ਼ ਦੀ ਪੋਥੀ

  1. ਪਰਕਾਸ਼ ਦੀ ਪੋਥੀ Chapter 2
  2. ਪਰਕਾਸ਼ ਦੀ ਪੋਥੀ Chapter 16
  3. ਪਰਕਾਸ਼ ਦੀ ਪੋਥੀ Chapter 21
  4. ਪਰਕਾਸ਼ ਦੀ ਪੋਥੀ Chapter 3
  5. ਪਰਕਾਸ਼ ਦੀ ਪੋਥੀ Chapter 8
  6. ਪਰਕਾਸ਼ ਦੀ ਪੋਥੀ Chapter 15
  7. ਪਰਕਾਸ਼ ਦੀ ਪੋਥੀ Chapter 13

Related Chapters & Readings

  1. ਨਿਆਂਈਆਂ Chapter 5
  2. ਪਰਕਾਸ਼ ਦੀ ਪੋਥੀ Chapter 1
  3. 2 ਰਾਜਿਆਂ Chapter 22
  4. ਜ਼ਬੂਰ Chapter 2
  5. ਅੱਯੂਬ Chapter 14
  6. ਯਿਰਮਿਯਾਹ Chapter 17
  7. ਸਫ਼ਨਯਾਹ Chapter 3
Share Your Love

Leave a Reply

Your email address will not be published. Required fields are marked *