ਅੱਯੂਬ Chapter 4

For English

Read ਅੱਯੂਬ Chapter 4 Online

Read ਅੱਯੂਬ Chapter 4 online from the Holy Bible. This chapter is part of the Book of ਅੱਯੂਬ in the Old Testament. Browse every verse with easy chapter navigation, continue to the next chapter, or explore the complete Book of ਅੱਯੂਬ and the Holy Bible online.

Choose a Chapter

ਅੱਯੂਬ 4

ਅਧਿਆਇ 4

1. ਤੇਮਾਨ ਦੇ ਅਲੀਫਜ਼ ਨੇ ਜਵਾਬ ਦਿੱਤਾ: "ਮੈਂ ਹੋਰ ਵਧੇਰੇ ਚੁੱਪ ਨਹੀਂ ਰਹਿ ਸਕਦਾ। ਜੇ ਮੈਂ ਬੋਲਣ ਦੀ ਕੋਸ਼ਿਸ਼ ਕਰਾਂ ਤਾਂ ਕੀ ਇਹ ਤੈਨੂੰ ਦੁੱਖ ਪਹੁੰਚਾਵੇਗਾ?

3. ਅੱਯੂਬ, ਤੂੰ ਬਹੁਤ ਲੋਕਾਂ ਨੂੰ ਸਿਖਿਆ ਦਿੱਤੀ ਹੈ। ਤੂੰ ਬਹੁਤ ਸਾਰੇ ਕਮਜੋਰ ਹੱਥਾਂ ਨੂੰ ਤਾਕਤ ਦਿੱਤੀ ਹੈ।

4. ਤੇਰੇ ਸ਼ਬਦਾਂ ਨੇ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਿਹੜੇ ਡਿੱਗਣ ਹੀ ਵਾਲੇ ਸਨ। ਤੂੰ ਬਹੁਤ ਸਾਰੇ ਕਮਜ਼ੋਰ ਹੱਥਾਂ ਨੂੰ ਤਾਕਤ ਦਿੱਤੀ ਹੈ।

5. ਪਰ ਹੁਣ ਜਦੋਂ ਤੇਰੇ ਉੱਤੇ ਮੁਸੀਬਤ ਆਈ ਹੈ ਤਾਂ ਤੂੰ ਹੌਸਲਾ ਛੱਡ ਗਿਆ ਹੈਂ। ਮੁਸੀਬਤ ਤੇਰੇ ਉੱਤੇ ਅਤੇ ਟੁੱਟ ਪਈ ਹੈ ਤੂੰ ਚਕਰਾਂ 'ਚ ਪੈ ਗਿਆ ਹੈਂ।

6. ਕੀ ਤੈਨੂੰ ਹੌਂਸਲਾ ਨਹੀਂ ਰੱਖਣਾ ਚਾਹੀਦਾ ਕਿਉਂ ਕਿ ਤੂੰ ਪਰਮੇਸ਼ੁਰ ਤੋਂ ਡਰਦਾ, ਕੀ ਤੈਨੂੰ ਆਸ ਨਹੀਂ ਰੱਖਣੀ ਚਾਹੀਦੀ ਕਿਉਂ ਕਿ ਤੇਰਾ ਜੀਵਨ ਨਿਰਦੋਸ਼ ਹੈ?

7. ਅੱਯੂਬ ਜ਼ਰਾ ਇਸ ਬਾਰੇ ਸੋਚ: ਕੋਈ ਵੀ ਇਮਾਨਦਾਰ ਬੰਦਾ ਕਦੇ ਵੀ ਤਬਾਹ ਨਹੀਂ ਹੋਇਆ। ਨੇਕ ਬੰਦੇ ਕਦੇ ਵੀ ਬਰਬਾਦ ਨਹੀਂ ਹੁੰਦੇ।

8. ਇਹੀ ਹੈ ਜੋ ਮੈਂ ਵੇਖਿਆ: ਉਹ ਜਿਹੜੇ ਬਦੀ ਵਾਹੁਂਦੇ ਹਨ ਅਤੇ ਦੁਸ਼ਟਤਾ ਬੀਜਦੇ ਹਨ, ਇਸ ਨੂੰ ਹੀ ਵਢ੍ਢਣਗੇ।

9. ਪਰਮੇਸ਼ੁਰ ਸਿਰਫ਼ ਸਾਹ ਨਾਲ ਹੀ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ। ਗੁੱਸੇ ਵਿੱਚ, ਤੇ ਉਸਦੇ ਨੱਕ ਵਿਚਲੀ ਹਵਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।

10. ਮੰਦੇ ਲੋਕ ਸ਼ੇਰਾਂ ਵਾਂਗ ਗਜ੍ਜਦੇ ਨੇ। ਪਰ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ, ਪਰਮੇਸ਼ੁਰ ਤੇ ਉਨ੍ਹਾਂ ਲੋਕਾਂ ਦੇ ਦੰਦ ਭੰਨ ਦਿੰਦਾ ਹੈ।

11. ਬਿਲਕੁਲ ਸ਼ੇਰਾਂ ਵਾਂਗ, ਜਦੋਂ ਉਨ੍ਹਾਂ ਨੂੰ ਸ਼ਿਕਾਰ ਨਹੀਂ ਮਿਲਦਾ, ਜਿਵੇਂ ਉਹ ਨਸ਼ਟ ਹੋ ਜਾਂਦੇ ਹਨ, ਅਤੇ ਉਨ੍ਹਾਂ ਦੇ ਬੱਚੇ ਖਿਂਡ ਜਾਂਦੇ ਹਨ।

12. ਮੈਨੂੰ ਇੱਕ ਗੁਪਤ ਸੰਦੇਸ਼ ਮਿਲਿਆ ਹੈ। ਮੈਨੂੰ ਇਸਦੀ ਕਨਸੋ ਮਿਲੀ ਹੈ।

13. ਰਾਤ ਦੇ ਭੈੜੇ ਸੁਪਨੇ ਵਾਂਗਰਾਂ ਮੇਰੀ ਨੀਂਦ ਹਰਾਮ ਕਰ ਦਿੱਤੀ ਹੈ।

14. ਮੈਂ ਡਰ ਗਿਆ ਸਾਂ ਤੇ ਮੈਂ ਕੰਬ ਗਿਆ ਸਾਂ। ਡਰ ਨੇ ਮੇਰੀਆਂ ਸਾਰੀਆਂ ਹੱਡੀਆਂ ਹਿਲਾ ਦਿੱਤੀਆਂ।

15. ਮੇਰੇ ਸਾਮ੍ਹਣਿਓ ਇੱਕ ਭੂਤ ਲੰਘ ਗਿਆ। ਮੇਰੇ ਜਿਸਮ ਦੇ ਲੂਂ-ਕੰਡੇ ਖੜੇ੍ਹ ਹੋ ਗਏ।

16. ਰੂਹ ਚੁੱਪ-ਚਾਪ ਖਲੋਤੀ ਸੀ ਪਰ ਮੈਂ ਜਾਣ ਨਹੀਂ ਸਕਿਆ ਕਿ ਇਹ ਕੀ ਸੀ। ਮੇਰੀਆਂ ਅੱਖਾਂ ਸਾਮ੍ਹਣੇ ਇੱਕ ਸ਼ਕਲ ਸੀ ਤੇ ਓਥੇ ਚੁੱਪ ਸੀ। ਫੇਰ ਮੈਂ ਇੱਕ ਬਹੁਤ ਹੀ ਸ਼ਾਂਤ ਆਵਾਜ਼ ਸੁਣੀ:

17. 'ਕੋਈ ਵੀ ਬੰਦਾ ਪਰਮੇਸ਼ੁਰ ਨਾਲੋਂ ਵਧ ਠੀਕ ਨਹੀਂ ਹੋ ਸਕਦਾ। ਬੰਦਾ ਆਪਣੇ ਸਿਰਜਨਹਾਰੇ ਤੋਂ ਵਧੇਰੇ ਸ਼ੁਧ੍ਧ ਨਹੀਂ ਹੋ ਸਕਦਾ।

18. ਦੇਖੋ, ਪਰਮੇਸ਼ੁਰ ਆਪਣੇ ਅਕਾਸ਼ ਦੇ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਕਰ ਸਕਦਾ। ਉਹ ਆਪਣੇ ਦੂਤਾਂ ਅੰਦਰ ਵੀ ਸਮਸਿਆਵਾਂ ਵੇਖ ਸਕਦਾ ਹੈ।

19. ਇਸ ਲਈ ਅਵੱਸ਼ ਹੀ ਲੋਕ ਬਦਤਰ ਹਨ। ਉਹ ਮਿੱਟੀ ਦੇ ਘਰਾਂ ਅੰਦਰ ਰਹਿੰਦੇ ਹਨ ਅਤੇ ਇਨ੍ਹਾਂ ਘਰਾਂ ਦੀਆਂ ਨੀਹਾਂ ਧੂੜ ਅੰਦਰ ਹਨ। ਉਹ ਭਮਕ੍ਕੜ ਨਾਲੋਂ ਵੀ ਵਧੇਰੇ ਆਸਾਨੀ ਨਾਲ ਕੁਚਲ ਕੇ ਮਰਦੇ ਨੇ।

20. ਲੋਕੀਂ ਸਵੇਰ ਤੋਂ ਸ਼ਾਮ ਤੱਕ ਮਰਦੇ ਨੇ ਤੇ ਕੋਈ ਇਸ ਵੱਲ ਧਿਆਨ ਵੀ ਨਹੀਂ ਦਿੰਦਾ। ਉਹ ਮਰ ਜਾਂਦੇ ਨੇ ਤੇ ਸਦਾ ਲਈ ਤੁਰ ਜਾਂਦੇ ਨੇ।

21. ਉਨ੍ਹਾਂ ਦੇ ਤੰਬੂ ਦੇ ਰੱਸੇ ਖਿੱਚੇ ਜਾਂਦੇ ਨੇ ਤੇ ਇਹ ਲੋਕ ਬਿਨਾ ਸਿਆਣਪ ਮਰ ਜਾਂਦੇ ਨੇ।'

About ਅੱਯੂਬ Chapter 4

Read ਅੱਯੂਬ Chapter 4 online from the Holy Bible. This chapter is part of the Book of ਅੱਯੂਬ in the Old Testament. Continue reading with the chapter navigation above or explore the complete book.

Book Information

Book: ਅੱਯੂਬ
Chapter: 4
Testament: Old Testament

How to Read this Chapter

Use the Previous and Next Chapter buttons to continue reading ਅੱਯੂਬ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਅੱਯੂਬ Chapter 4 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਅੱਯੂਬ Chapter 4?

ਅੱਯੂਬ Chapter 4 is part of the Book of ਅੱਯੂਬ in the Holy Bible.

Can I read this chapter online?

Yes. You can read the complete ਅੱਯੂਬ Chapter 4 online for free with easy chapter navigation.

More Chapters from ਅੱਯੂਬ

  1. ਅੱਯੂਬ Chapter 32
  2. ਅੱਯੂਬ Chapter 5
  3. ਅੱਯੂਬ Chapter 33
  4. ਅੱਯੂਬ Chapter 10
  5. ਅੱਯੂਬ Chapter 1
  6. ਅੱਯੂਬ Chapter 41
  7. ਅੱਯੂਬ Chapter 37

Explore More from ਪੁਰਾਣਾ ਨੇਮ

  1. ਉਤਪਤ Chapter 48
  2. ਬਿਵਸਥਾ ਸਾਰ Chapter 3
  3. ਯਸਾਯਾਹ Chapter 41
  4. ਜ਼ਬੂਰ Chapter 36
  5. ਜ਼ਬੂਰ Chapter 146
  6. ਯਿਰਮਿਯਾਹ Chapter 6
  7. ਗਿਣਤੀ Chapter 5

Related Chapters & Readings

  1. ਜ਼ਬੂਰ Chapter 78
  2. ਯਸਾਯਾਹ Chapter 54
  3. 1 ਰਾਜਿਆਂ Chapter 3
  4. ਨਿਆਂਈਆਂ Chapter 17
  5. ਰੋਮੀਆਂ Chapter 14
  6. ਜ਼ਬੂਰ Chapter 100
  7. ਹਿਜ਼ਕੀਏਲ Chapter 31
Share Your Love

Leave a Reply

Your email address will not be published. Required fields are marked *