ਅੱਯੂਬ Chapter 5

For English

Read ਅੱਯੂਬ Chapter 5 Online

Read ਅੱਯੂਬ Chapter 5 online from the Holy Bible. This chapter is part of the Book of ਅੱਯੂਬ in the Old Testament. Browse every verse with easy chapter navigation, continue to the next chapter, or explore the complete Book of ਅੱਯੂਬ and the Holy Bible online.

Choose a Chapter

ਅੱਯੂਬ 5

ਅਧਿਆਇ 5

1. "ਅੱਯੂਬ ਆਵਾਜ਼ ਦੇ ਜੇ ਤੂੰ ਚਾਹੁੰਦਾ ਹੈਂ, ਪਰ ਕੋਈ ਵੀ ਤੈਨੂੰ ਜਵਾਬ ਨਹੀਂ ਦੇਵੇਗਾ। ਕਿਸੇ ਦੂਤ ਦੀ ਓਟ ਵੀ ਤੂੰ ਨਹੀਂ ਲੈ ਸਕਦਾ।

2. ਇੱਕ ਮੂਰਖ ਬੰਦੇ ਦਾ ਗੁੱਸਾ ਉਸਨੂੰ ਮਾਰ ਦੇਵੇਗਾ। ਇੱਕ ਖੁਦਗਰਜ਼ ਆਦਮੀ ਦੇ ਮਨੋਭਾਵ ਉਸਨੂੰ ਮਾਰ ਦੇਣਗੇ।

3. ਮੈਂ ਇੱਕ ਮੂਰਖ ਬੰਦੇ ਨੂੰ ਦੇਖਿਆ ਹੈ ਜਿਹੜਾ ਸੋਚਦਾ ਸੀ ਕਿ ਮੈਂ ਸੁਰਖਿਅਤ ਹਾਂ। ਪਰ ਉਹ ਅਚਾਨਕ ਹੀ ਮਰ ਗਿਆ।

4. ਉਸ ਦੇ ਬੱਚਿਆਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ। ਉਨ੍ਹਾਂ ਦਾ ਬਚਾਉ ਕੋਈ ਨਹੀਂ ਕਰਦਾ, ਜਦੋਂ ਉਹ ਅਦਾਲਤ ਵਿੱਚ ਸਤਾਏ ਜਾਂਦੇ ਹਨ।।

5. ਭੁੱਖੇ ਲੋਕਾਂ ਨੇ ਉਸ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ। ਇਨ੍ਹਾਂ ਭੁਖਿਆਂ ਲੋਕਾਂ ਨੇ ਉਹ ਵੀ ਲੈ ਲਿਆ ਜੋ ਕੰਡਿਆਂ ਦਰਮਿਆਨ ਉੱਗ ਰਿਹਾ ਸੀ। ਲਾਲਚੀ ਲੋਕਾਂ ਨੇ ਉਨ੍ਹਾਂ ਦਾ ਸਭ ਕੁਝ ਲੁੱਟ ਲਿਆ।

6. ਬੁਰੇ ਵਕਤ ਮਿੱਟੀ ਘੱਟੇ ਵਿੱਚੋਂ ਨਹੀਂ ਆਉਂਦੇ ਮੁਸੀਬਤਾਂ ਧਰਤੀ ਵਿੱਚੋਂ ਨਹੀਂ ਉੱਗਦੀਆਂ।

7. ਪਰ ਆਦਮੀ ਸਿਰਫ਼ ਮੁਸੀਬਤਾਂ ਝਲ੍ਲਣ ਲਈ ਹੀ ਜਨਮਿਆ ਸੀ। ਇਹ ਇੰਨਾ ਹੀ ਪ੍ਰਪੱਕ ਹੈਂ ਜਿਵੇਂ ਅੱਗ ਵਿੱਚੋਂ ਚੰਗਿਆੜੇ ਉਠਦੇ ਹਨ।

8. ਪਰ ਅੱਯੂਬ ਜੇ ਮੈਂ ਤੇਰੀ ਬਾਵੇਂ ਹੁੰਦਾ ਮੈਂ ਪਰਮੇਸ਼ੁਰ ਵੱਲ ਮੁੜ ਪੈਂਦਾ ਤੇ ਉਸਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸ ਦਿੰਦਾ।

9. ਲੋਕੀਂ ਮਹਾਨ ਗੱਲਾਂ ਨੂੰ ਨਹੀਂ ਸਮਝ ਸਕਦੇ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਪਰਮੇਸ਼ੁਰ ਦੇ ਕਰਿਸ਼ਮਿਆਂ ਦਾ ਕੋਈ ਅੰਤ ਨਹੀਂ।

10. ਪਰਮੇਸ਼ੁਰ ਧਰਤੀ ਉੱਤੇ ਬਾਰਿਸ਼ ਭੇਜਦਾ ਹੈ ਉਹ ਖੇਤਾਂ ਨੂੰ ਪਾਣੀ ਭੇਜਦਾ ਹੈ।

11. ਪਰਮੇਸ਼ੁਰ ਨਿਮਾਣੇ ਬੰਦੇ ਨੂੰ ਉੱਚਾ ਉਠਾਉਂਦਾ ਹੈ ਤੇ ਉਹ ਉਦਾਸ ਬੰਦੇ ਨੂੰ ਬਹੁਤ ਖੁਸ਼ ਕਰ ਦਿੰਦਾ ਹੈ।

12. ਪਰਮੇਸ਼ੁਰ ਚਾਲਾਕ ਤੇ ਬਦ ਬੰਦਿਆਂ ਦੀਆਂ ਯੋਜਨਾਵਾਂ ਰੋਕ ਦਿੰਦਾ ਹੈ ਇਸ ਲਈ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ।

13. ਪਰਮੇਸ਼ੁਰ ਸਿਆਣੇ ਬੰਦਿਆਂ ਨੂੰ ਵੀ ਉਨ੍ਹਾਂ ਦੀ ਚਤੁਰਾਈ ਵਿੱਚ ਫ਼ਾਹ ਲੈਂਦਾ ਹੈ। ਇਸ ਲਈ ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਹੀਂ ਹੁੰਦੀਆਂ।

14. ਉਹ ਚੁਸਤ ਬੰਦੇ ਦਿਨ ਵੇਲੇ ਵੀ ਠੇਡੇ ਖਾਂਦੇ ਨੇ। ਦੁਪਹਿਰ ਵੇਲੇ ਵੀ ਉਹ ਉਸ ਬੰਦੇ ਵਾਂਗਰ ਹੁੰਦੇ ਨੇ ਜਿਹੜਾ ਹਨੇਰੇ ਵਿੱਚ ਆਪਣਾ ਰਾਹ ਲੱਭਦਾ ਹੈ।

15. ਪਰਮੇਸ਼ੁਰ ਗਰੀਬ ਲੋਕਾਂ ਨੂੰ ਮੌਤ ਕੋਲੋਂ ਬਚਾਉਂਦਾ ਹੈ। ਉਹ ਗਰੀਬ ਲੋਕਾਂ ਨੂੰ ਚਲਾਕ ਲੋਕਾਂ ਦੀ ਸ਼ਕਤੀ ਤੋਂ ਬਚਾਉਂਦਾ ਹੈ।

16. ਇਸ ਲਈ ਗਰੀਬ ਲੋਕ ਆਸ ਰੱਖਦੇ ਨੇ। ਪਰਮੇਸ਼ੁਰ ਬਦ ਲੋਕਾਂ ਦਾ ਨਾਸ ਕਰਦਾ ਹੈ ਜਿਹੜੇ ਬੇਲਾਗ ਨਹੀਂ ਹਨ।

17. ਉਹ ਬੰਦਾ ਧੰਨ ਹੈ ਜਿਸਨੂੰ ਪਰਮੇਸ਼ੁਰ ਅਨੁਸ਼ਾਸਿਤ ਕਰਦਾ ਹੈ। ਇਸ ਲਈ ਸ਼ਿਕਵਾ ਨਾ ਕਰ ਜਦੋਂ ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਸਜ਼ਾ ਦਿੰਦਾ ਹੈ।

18. ਪਰਮੇਸ਼ੁਰ ਉਨ੍ਹਾਂ ਜ਼ਖਮਾਂ ਉੱਤੇ ਪਟ੍ਟੀਆਂ ਬਂਨ੍ਹਦਾ ਹੈ ਜਿਹੜੇ ਉਹ ਦਿੰਦਾ ਹੈ। ਉਹ ਭਾਵੇਂ ਕਿਸੇ ਨੂੰ ਜ਼ਖਮੀ ਵੀ ਕਰੇ ਪਰ ਉਹ ਤਂਦਰੁਸਤ ਵੀ ਕਰਦਾ ਹੈ।

19. ਉਹ ਤੈਨੂੰ ਛੇ ਮੁਸੀਬਤਾਂ ਤੋਂ ਬਚਾਵੇਗਾ ਅਤੇ ਸੱਤਵੀਁ ਵਿੱਚ ਵੀ ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

20. ਪਰਮੇਸ਼ੁਰ ਤੈਨੂੰ ਮੌਤ ਕੋਲੋਂ ਬਚਾਵੇਗਾ ਜਦੋਂ ਅਕਾਲ ਪਵੇਗਾ, ਤੇ ਪਰਮੇਸ਼ੁਰ ਮੌਤ ਕੋਲੋਂ ਤੇਰੀ ਰੱਖਿਆ ਕਰੇਗਾ ਜਦੋਂ ਯੁੱਧ ਛਿੜੇਗਾ।

21. ਲੋਕੀਂ ਆਪਣੀਆਂ ਕਾਲੀਆਂ ਜੀਭਾਂ ਨਾਲ ਤੇਰੇ ਬਾਰੇ ਮੰਦੀਆਂ ਗੱਲਾਂ ਕਰਨ ਲੱਗ ਪਏ। ਪਰ ਪਰਮੇਸ਼ੁਰ ਤੈਨੂੰ ਬਚਾਵੇਗਾ। ਤੈਨੂੰ ਡਰਨ ਦੀ ਲੋੜ ਨਹੀਂ। ਜਦੋਂ ਮਾੜਾ ਸਮਾਂ ਆਵੇ।

22. ਤੂੰ ਤਬਾਹੀ ਅਤੇ ਅਕਾਲ ਉੱਤੇ ਹਸ੍ਸੇਁਗਾ। ਤੈਨੂੰ ਜੰਗਲੀ ਜਾਨਵਰਾਂ ਤੋਂ ਡਰ ਨਹੀਂ ਲੱਗੇਗਾ।

23. ਤੇਰਾ ਇਕਰਾਰਨਾਮਾ ਪਰਮੇਸ਼ੁਰ ਨਾਲ ਹੈ ਇਸ ਲਈ ਖੇਤ ਵਿਚਲੇ ਪੱਥਰ ਦੀ ਵੀ ਤੇਰੇ ਇਕਰਾਰਨਾਮੇ ਨਾਲ ਸਾਂਝ ਹੈ। ਜੰਗਲੀ ਜਾਨਵਰ ਵੀ ਤੇਰੇ ਨਾਲ ਸ਼ਾਂਤੀ ਰੱਖਦੇ ਨੇ।

24. ਤੂੰ ਜਾਣੇਁਗਾ ਕਿ ਤੇਰਾ ਤੰਬੂ ਸੁਰਖਿਅਤ ਹੈ। ਤੂੰ ਆਪਣੀ ਜਾਇਦਾਦ ਦਾ ਲੇਖਾ ਕਰੇਗਾ ਤੈਨੂੰ ਕੋਈ ਵੀ ਹਾਨੀ ਨਹੀਂ ਹੋਵੇਗੀ।

25. ਤੈਨੂੰ ਪਤਾ ਹੋਵੇਗਾ ਕਿ ਤੇਰੇ ਬਹੁਤ ਸਾਰੇ ਬੱਚੇ ਹੋਣਗੇ। ਉਹ ਇੰਨੇ ਹੋਣਗੇੇ ਜਿੰਨਾ ਕਿ ਸਾਰੀ ਧਰਤੀ ਉੱਤੇ ਘਾਹ ਹੈ।

26. ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ।

27. ਅੱਯੂਬ, ਅਸੀਂ ਇਨ੍ਹਾਂ ਗੱਲਾਂ ਦਾ ਅਧਿਐਨ ਕੀਤਾ ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚ ਹਨ। ਇਸ ਲਈ ਸਾਡੀ ਗੱਲ ਸੁਣ ਅਤੇ ਇਸਤੋਂ ਸਿਖ੍ਖ।"

About ਅੱਯੂਬ Chapter 5

Read ਅੱਯੂਬ Chapter 5 online from the Holy Bible. This chapter is part of the Book of ਅੱਯੂਬ in the Old Testament. Continue reading with the chapter navigation above or explore the complete book.

Book Information

Book: ਅੱਯੂਬ
Chapter: 5
Testament: Old Testament

How to Read this Chapter

Use the Previous and Next Chapter buttons to continue reading ਅੱਯੂਬ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਅੱਯੂਬ Chapter 5 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਅੱਯੂਬ Chapter 5?

ਅੱਯੂਬ Chapter 5 is part of the Book of ਅੱਯੂਬ in the Holy Bible.

Can I read this chapter online?

Yes. You can read the complete ਅੱਯੂਬ Chapter 5 online for free with easy chapter navigation.

More Chapters from ਅੱਯੂਬ

  1. ਅੱਯੂਬ Chapter 32
  2. ਅੱਯੂਬ Chapter 33
  3. ਅੱਯੂਬ Chapter 10
  4. ਅੱਯੂਬ Chapter 1
  5. ਅੱਯੂਬ Chapter 41
  6. ਅੱਯੂਬ Chapter 37
  7. ਅੱਯੂਬ Chapter 22

Explore More from ਪੁਰਾਣਾ ਨੇਮ

  1. ਅੱਯੂਬ Chapter 15
  2. ਅੱਯੂਬ Chapter 30
  3. ਲੇਵੀਆਂ Chapter 5
  4. ਜ਼ਬੂਰ Chapter 72
  5. 1 ਸਮੂਏਲ Chapter 6
  6. ਕੂਚ Chapter 30
  7. ਕੂਚ Chapter 16

Related Chapters & Readings

  1. ਹਿਜ਼ਕੀਏਲ Chapter 31
  2. ਜ਼ਬੂਰ Chapter 144
  3. ਹੱਜਈ Chapter 1
  4. ਉਤਪਤ Chapter 18
  5. ਜ਼ਬੂਰ Chapter 83
  6. ਇਬਰਾਨੀਆਂ Chapter 13
  7. 1 ਸਮੂਏਲ Chapter 14
Share Your Love

Leave a Reply

Your email address will not be published. Required fields are marked *