ਅਫ਼ਸੀਆਂ Chapter 3

For English

Read ਅਫ਼ਸੀਆਂ Chapter 3 Online

Read ਅਫ਼ਸੀਆਂ Chapter 3 online from the Holy Bible. This chapter is part of the Book of ਅਫ਼ਸੀਆਂ in the New Testament. Browse every verse with easy chapter navigation, continue to the next chapter, or explore the complete Book of ਅਫ਼ਸੀਆਂ and the Holy Bible online.

Choose a Chapter

ਅਫ਼ਸੀਆਂ 3

ਅਧਿਆਇ 3

1. ਇਸ ਕਾਰਨ ਮੈਂ ਪੌਲੁਸ ਜੋ ਤੁਸਾਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ।

2. ਪਰ ਤਦ ਜੇ ਤੁਸਾਂ ਪਰਮੇਸ਼ੁਰ ਦੀ ਉਸ ਕਿਰਪਾ ਦੀ ਮੁਖ਼ਤਿਆਰੀ ਦੀ ਖਬਰ ਸੁਣੀ ਜਿਹੜੀ ਮੈਨੂੰ ਤੁਹਾਡੇ ਲਈ ਦਾਨ ਹੋਈ।

3. ਭਈ ਪਰਕਾਸ਼ ਬਾਣੀ ਨਾਲ ਉਹ ਭੇਤ ਮੇਰੇ ਉੱਤੇ ਖੋਲ੍ਹਿਆ ਗਿਆ ਜਿਵੇਂ ਮੈਂ ਥੋੜਾ ਕਰਕੇ ਅੱਗੇ ਲਿਖਿਆ।

4. ਜਿਸ ਤੋਂ ਤੁਸੀਂ ਪੜ੍ਹ ਕੇ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ।

5. ਉਹ ਹੋਰਨਾਂ ਸਮਿਆਂ ਵਿੱਚ ਇਨਸਾਨਾਂ ਉੱਤੇ ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪਰਕਾਸ਼ ਕੀਤਾ ਗਿਆ ਹੈ

6. ਅਰਥਾਤ ਏਹ ਕਿ ਮਸੀਹ ਵਿੱਚ ਖੁਸ਼ ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਅਧਕਾਰੀ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਸਾਂਝੀ ਹਨ

7. ਅਤੇ ਪਰਮੇਸ਼ੁਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਰਨ ਮੂਜਬ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ ਖਬਰੀ ਦਾ ਸੇਵਕ ਬਣਿਆ।

8. ਮੇਰੇ ਉੱਤੇ ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ ਖਬਰੀ ਸੁਣਾਵਾਂ।

9. ਅਰ ਇਸ ਗੱਲ ਦਾ ਪਰਕਾਸ਼ ਕਰਾਂ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ, ਜਿਹ ਨੇ ਸਭ ਵਸਤਾਂ ਉਤਪਤ ਕੀਤੀਆਂ।

10. ਭਈ ਹੁਣ ਕਲੀਸਿਯਾ ਦੇ ਰਾਹੀਂ ਸੁਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਇਖ਼ਤਿਆਰਾਂ ਉੱਤੇ ਪਰਮੇਸ਼ੁਰ ਦਾ ਨਾਨਾ ਪਰਕਾਰ ਦਾ ਗਿਆਨ ਪਰਗਟ ਕੀਤਾ ਜਾਵੇ।

11. ਉਸ ਸਦੀਪਕ ਮਨਸ਼ਾ ਦੇ ਅਨੁਸਾਰ ਜਿਹੜੀ ਉਹ ਨੇ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਧਾਰੀ।

12. ਜਿਹ ਦੇ ਵਿੱਚ ਉਸ ਉੱਤੇ ਨਿਹਚਾ ਕਰਨ ਦੇ ਦੁਆਰਾ ਸਾਨੂੰ ਦਿਲੇਰੀ ਅਤੇ ਢੋਈ ਭਰੋਸੇ ਨਾਲ ਪਰਾਪਤ ਹੁੰਦੀ ਹੈ।

13. ਇਸ ਲਈ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀਆਂ ਬਿਪਤਾਂ ਦੇ ਕਾਰਨ ਜੋ ਤੁਹਾਡੀ ਖਾਤਿਰ ਹਨ ਹੌਂਸਲਾ ਨਾ ਹਾਰੋ ਕਿਉਂ ਜੋ ਉਨ੍ਹਾਂ ਤੋਂ ਤੁਹਾਡੀ ਵਡਿਆਈ ਹੈ।

14. ਇਸ ਕਾਰਨ ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ।

15. ਜਿਸ ਤੋਂ ਅਕਾਸ਼ ਅਤੇ ਧਰਤੀ ਉਤਲੇ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ।

16. ਭਈ ਉਹ ਆਪਣੇ ਪਰਤਾਪ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ।

17. ਕਿ ਮਸੀਹ ਤੁਹਾਡੀਆਂ ਮਨਾਂ ਵਿੱਚ ਨਿਹਚਾ ਦੇ ਦੁਆਰਾ ਵੱਸੇ ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ

18. ਤੁਸੀਂ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰਾਂ ਸਮਝ ਸੱਕੋ ਭਈ ਕਿੰਨੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ

19. ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰਾਂ ਜਾਣ ਸੱਕੋ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਭਰਪੂਰੀ ਤੀਕ ਭਰਪੂਰ ਹੋ ਜਾਓ।

20. ਹੁਣ ਉਹ ਦੀ ਜਿਹੜਾ ਅਜਿਹਾ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਯਾ ਸੋਚਦੇ ਹਾਂ ਉਸ ਨਾਲੋਂ ਅੱਤ ਵਧੀਕ ਕਰ ਸੱਕਦਾ ਹੈ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪੋਹੰਦੀ ਹੈ।

21. ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ ਸਾਰੀਆਂ ਪੀੜੀਆਂ ਤੀਕੁਰ ਜੁੱਗੋਂ ਜੁੱਗ ਉਸ ਦੀ ਵਡਿਆਈ ਹੋਵੇ। ਆਮੀਨ।

About ਅਫ਼ਸੀਆਂ Chapter 3

Read ਅਫ਼ਸੀਆਂ Chapter 3 online from the Holy Bible. This chapter is part of the Book of ਅਫ਼ਸੀਆਂ in the New Testament. Continue reading with the chapter navigation above or explore the complete book.

Book Information

Book: ਅਫ਼ਸੀਆਂ
Chapter: 3
Testament: New Testament

How to Read this Chapter

Use the Previous and Next Chapter buttons to continue reading ਅਫ਼ਸੀਆਂ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਅਫ਼ਸੀਆਂ Chapter 3 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਅਫ਼ਸੀਆਂ Chapter 3?

ਅਫ਼ਸੀਆਂ Chapter 3 is part of the Book of ਅਫ਼ਸੀਆਂ in the Holy Bible.

Can I read this chapter online?

Yes. You can read the complete ਅਫ਼ਸੀਆਂ Chapter 3 online for free with easy chapter navigation.

More Chapters from ਅਫ਼ਸੀਆਂ

  1. ਅਫ਼ਸੀਆਂ Chapter 6
  2. ਅਫ਼ਸੀਆਂ Chapter 5
  3. ਅਫ਼ਸੀਆਂ Chapter 1
  4. ਅਫ਼ਸੀਆਂ Chapter 4
  5. ਅਫ਼ਸੀਆਂ Chapter 2

Explore More from ਨਵਾਂ ਨੇਮ

  1. ਰਸੂਲਾਂ ਦੇ ਕਰਤੱਬ Chapter 18
  2. ਲੂਕਾ Chapter 14
  3. ਲੂਕਾ Chapter 16
  4. 1 ਕੁਰਿੰਥੀਆਂ Chapter 5
  5. ਤੀਤੁਸ Chapter 1
  6. ਫ਼ਿਲੇਮੋਨ Chapter 1
  7. ਪਰਕਾਸ਼ ਦੀ ਪੋਥੀ Chapter 12

Related Chapters & Readings

  1. 2 ਇਤਹਾਸ Chapter 11
  2. ਕੂਚ Chapter 12
  3. ਰੋਮੀਆਂ Chapter 14
  4. ਜ਼ਬੂਰ Chapter 11
  5. ਲੇਵੀਆਂ Chapter 6
  6. ਯਿਰਮਿਯਾਹ Chapter 11
  7. 2 ਰਾਜਿਆਂ Chapter 17
Share Your Love

Leave a Reply

Your email address will not be published. Required fields are marked *