Read ਯਿਰਮਿਯਾਹ Chapter 13 Online
Read ਯਿਰਮਿਯਾਹ Chapter 13 online from the Holy Bible. This chapter is part of the Book of ਯਿਰਮਿਯਾਹ in the Old Testament. Browse every verse with easy chapter navigation, continue to the next chapter, or explore the complete Book of ਯਿਰਮਿਯਾਹ and the Holy Bible online.
Choose a Chapter
ਯਿਰਮਿਯਾਹ 13
ਅਧਿਆਇ 13
1. ਇਹੀ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ ਸੀ, "ਯਿਰਮਿਯਾਹ ਜਾਹ ਜਾਕੇ ਕੱਪੜੇ ਦੀ ਲਂਗੋਟੀ ਖਰੀਦ। ਫ਼ੇਰ ਇਸਨੂੰ ਆਪਣੇ ਲੱਕ ਦੁਆਲੇ ਲਪੇਟ। ਲਂਗੋਟੀ ਨੂੰ ਭਿੱਜਣ ਨਾ ਦੇਵੀਂ।"
2. ਇਸ ਲਈ ਮੈਂ ਕਪੜੇ ਦੀ ਲਂਗੋਟੀ ਖਰੀਦੀ ਜਿਹਾ ਕਿ ਯਹੋਵਾਹ ਨੇ ਮੈਨੂੰ ਖਰੀਦਣ ਲਈ ਆਖਿਆ ਸੀ। ਅਤੇ ਮੈਂ ਇਸਨੂੰ ਆਪਣੇ ਲੱਕ ਦੁਆਲੇ ਲਪੇਟ ਲਿਆ।
3. ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਦੋਬਾਰਾ ਮਿਲਿਆ।
4. ਸੰਦੇਸ਼ ਇਹ ਸੀ: "ਯਿਰਮਿਯਾਹ ਉਹ ਲਂਗੋਟੀ ਲੈ ਜਾ ਜੋ ਤੂੰ ਖਰੀਦੀ ਅਤੇ ਪਹਿਨੀ ਹੋਈ ਹੈ, ਅਤੇ ਫਰਾਤ ਵੱਲ ਜਾਹ। ਓਥੇ ਚੱਟਾਨਾਂ ਦੀਆਂ ਤ੍ਰੇੜਾਂ ਵਿੱਚ ਲਂਗੋਟੀ ਨੂੰ ਛੁਪਾ ਦੇਵੀਂ।"
5. ਇਸ ਲਈ ਮੈਂ ਫਰਾਤ ਗਿਆ ਅਤੇ ਜਿਵੇਂ ਯਹੋਵਾਹ ਨੇ ਮੈਨੂੰ ਆਖਿਆ ਸੀ ਮੈਂ ਲਂਗੋਟੀ ਛੁਪਾ ਦਿੱਤੀ।
6. ਕਈ ਦਿਨਾਂ ਮਗਰੋਂ, ਯਹੋਵਾਹ ਨੇ ਮੈਨੂੰ ਆਖਿਆ, "ਹੁਣ ਯਿਰਮਿਯਾਹ, ਫਰਾਤ ਨੂੰ ਜਾਹ। ਉਸ ਲਂਗੋਟੀ ਨੂੰ ਲੈਕੇ ਆ ਜਿਹੜੀ ਮੈਂ ਤੈਨੂੰ ਓਥੇ ਛੁਪਾਉਣ ਲਈ ਆਖਿਆ ਸੀ।"
7. ਇਸ ਲਈ ਮੈਂ ਫਰਾਤ ਗਿਆ ਅਤੇ ਪੁੱਟ ਕੇ ਲਂਗੋਟੀ ਕੱਢ ਲਈ। ਮੈਂ ਇਸਨੂੰ ਚੱਟਾਨਾਂ ਦੀਆਂ ਜਿਨ੍ਹਾਂ ਤ੍ਰੇੜਾਂ ਵਿੱਚ ਛੁਪਾਇਆ ਸੀ ਉਥੋਂ ਕੱਢ ਲਿਆ। ਪਰ ਹੁਣ ਮੈਂ ਲਂਗੋਟੀ ਨੂੰ ਪਹਿਨ ਨਹੀਂ ਸਕਦਾ ਸਾਂ ਕਿਉਂ ਕਿ ਇਹ ਬਰਬਾਦ ਹੋ ਚੁੱਕੀ ਸੀ। ਇਹ ਕਿਸੇ ਕੰਮ ਦੀ ਨਹੀਂ ਸੀ।
8. ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ।
9. ਯਹੋਵਾਹ ਨੇ ਇਹ ਆਖਿਆ, "ਜਿਵੇਂ ਕਿ ਲਂਗੋਟੀ ਖਰਾਬ ਹੋ ਜਾਂਦੀ ਹੈ ਅਤੇ ਕਿਸੇ ਕੰਮ ਦੀ ਨਹੀਂ ਰਹਿੰਦੀ, ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦਾ ਝੂਠਾ ਘੁਮਂਡ ਬਰਬਾਦ ਕਰ ਦਿਆਂਗਾ।
10. ਮੈਂ ਯਹੂਦਾਹ ਦੇ ਉਨ੍ਹਾਂ ਗੁਮਾਨੀ ਅਤੇ ਮੰਦੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੇਰੇ ਸੰਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਜ਼ਿੱਦੀ ਹਨ ਅਤੇ ਸਿਰਫ਼ ਮਨ ਆਈਆਂ ਗੱਲਾਂ ਕਰਦੇ ਹਨ। ਉਹ ਹੋਰਨਾਂ ਦੇਵਤਿਆਂ ਦੇ ਅਨੁਯਾਈ ਹਨ ਅਤੇ ਉਨ੍ਹਾਂ ਦੀ ਉਪਾਸਨਾ ਕਰਦੇ ਹਨ। ਯਹੂਦਾਹ ਦੇ ਉਹ ਲੋਕ ਇਸ ਕਪੜੇ ਦੀ ਲਂਗੋਟੀ ਵਰਗੇ ਹੋ ਜਾਣਗੇ। ਉਹ ਤਬਾਹ ਹੋ ਜਾਣਗੇ ਅਤੇ ਕਿਸੇ ਵੀ ਕੰਮ ਦੇ ਨਹੀਂ ਰਹਿਣਗੇ।
11. ਬੰਦਾ ਲਂਗੋਟੀ ਨੂੰ ਆਪਣੇ ਲੱਕ ਨਾਲ ਕਸਕੇ ਬਂਨ੍ਹਦਾ ਹੈ। ਓਸੇ ਤਰ੍ਹਾਂ ਮੈਂ ਇਸਰਾਏਲ ਦੇ ਸਾਰੇ ਪਰਿਵਾਰ ਅਤੇ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਆਪਣੇ ਦੁਆਲੇ ਕਸ ਕੇ ਬੰਨ੍ਹਿਆ ਸੀ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਉਹ ਲੋਕ ਮੇਰੇ ਬੰਦੇ ਬਣਨ। ਫ਼ੇਰ ਮੇਰੇ ਬੰਦੇ ਮੇਰੇ ਲਈ ਪ੍ਰਸਿਧ੍ਧੀ, ਉਸਤਤ ਅਤੇ ਇੱਜ਼ਤ ਦਾ ਕਾਰਣ ਬਨਣਗੇ। ਪਰ ਮੇਰੇ ਬੰਦਿਆਂ ਨੇ ਮੇਰੀ ਗੱਲ ਨਹੀਂ ਸੁਣੀ।"
12. "ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਆਖ: 'ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ਸ਼ਰਾਬ ਦੀ ਹਰ ਮਸ਼ਕ ਸ਼ਰਾਬ ਨਾਲ ਭਰੀ ਹੋਣੀ ਚਾਹੀਦੀ ਹੈ।' ਉਹ ਬੰਦੇ ਹਸ੍ਸਣਗੇ ਅਤੇ ਤੈਨੂੰ ਆਖਣਗੇ, ਬੇਸ਼ਕ, ਅਸੀਂ ਜਾਣਦੇ ਹਾਂ ਕਿ ਹਰ ਸ਼ਰਾਬ ਦੀ ਮਸ਼ਕ ਸ਼ਰਾਬ ਨਾਲ ਭਰੀ ਹੋਣੀ ਚਾਹੀਦੀ"
13. ਫ਼ੇਰ ਤੂੰ ਉਨ੍ਹਾਂ ਨੂੰ ਆਖੇਂਗਾ, 'ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਇਸ ਧਰਤੀ ਤੇ ਰਹਿਣ ਵਾਲੇ ਹਰ ਬੰਦੇ ਨੂੰ ਸ਼ਰਾਬੀ ਬੰਦੇ ਵਾਂਗ ਬਣਾ ਦੇਵਾਂਗਾ। ਮੈਂ ਉਨ੍ਹਾਂ ਰਾਜਿਆਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਦਾਊਦ ਦੇ ਤਖਤ ਉੱਤੇ ਬੈਠੇ ਹਨ। ਮੈਂ ਉਨ੍ਹਾਂ ਜਾਜਕਾਂ, ਜਾਜਕਾਂ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਬਾਰੇ ਵੀ ਆਖ ਰਿਹਾ ਹਾਂ।
14. ਮੈਂ ਯਹੂਦਾਹ ਦੇ ਲੋਕਾਂ ਨੂੰ ਇੱਕ ਦੂਜੇ ਵਿੱਚ ਵਜ੍ਜ ਕੇ ਡਿੱਗਣ ਲਾ ਦਿਆਂਗਾ। ਪਿਤਾ ਅਤੇ ਪੁੱਤਰ ਇੱਕ ਦੂਜੇ ਨਾਲ ਟਕਰਾ ਕੇ ਡਿਗ ਪੈਣਗੇ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ "'ਮੈਨੂੰ ਉਨ੍ਹਾਂ ਉੱਤੇ ਕੋਈ ਤਰਸ ਜਾਂ ਅਫ਼ਸੋਸ ਨਹੀਂ ਹੋਵੇਗਾ। ਮੈਂ ਆਪਣੇ ਰਹਿਮ ਕਾਰਣ ਯਹੂਦਾਹ ਦੇ ਲੋਕਾਂ ਨੂੰ ਤਬਾਹ ਕਰਨ ਤੋਂ ਨਹੀਂ ਹਟਾਂਗਾ।"'
15. ਸੁਣੋ ਅਤੇ ਧਿਆਨ ਕਰੋ। ਯਹੋਵਾਹ ਨੇ ਤੁਹਾਨੂੰ ਆਖਿਆ ਹੈ, ਗੁਮਾਨੀ ਨਾ ਬਣੋ।
16. ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਜ਼ਤ ਕਰੋ। ਉਸਦੀ ਉਸਤਤ ਕਰੋ ਨਹੀਂ ਤਾਂ ਉਹ ਹਨੇਰਾ ਪਾ ਦੇਵੇਗਾ। ਇਸਤੋਂ ਪਹਿਲਾਂ ਕਿ ਤੁਸੀਂ ਉਨ੍ਹਾਂ ਪਹਾੜੀਆਂ ਉੱਤੋਂ ਡਿੱਗ ਪਵੋਁ ਜਿੱਥੇ ਤੁਸੀਂ ਖਲੋਤੇ ਹੋਏ ਰੌਸ਼ਨੀ ਦਾ ਇੰਤਜ਼ਾਰ ਕਰ ਰਹੇ ਹੋ, ਉਸਦੀ ਉਸਤਤ ਕਰੋ। ਪਰ ਯਹੋਵਾਹ ਭਿਆਨਕ ਅੰਧਕਾਰ ਲਿਆਵੇਗਾ। ਉਹ ਰੌਸ਼ਨੀ ਨੂੰ ਬਹੁਤ ਗੂੜੇ ਹਨੇਰੇ ਅੰਦਰ ਬਦਲ ਦੇਵੇਗਾ।
17. ਜੇ ਤੁਸਾਂ ਲੋਕਾਂ ਯਹੋਵਾਹ ਦੀ ਗੱਲ ਨਾ ਸੁਣੀਁ, ਤੁਹਾਡਾ ਗੁਮਾਨ ਮੈਨੂੰ ਬਹੁਤ ਉਦਾਸ ਕਰ ਦੇਵੇਗਾ। ਮੈਂ ਆਪਣਾ ਮੁਖ ਛੁਪਾ ਲਵਾਂਗਾ ਅਤੇ ਜ਼ਾਰੋ-ਜ਼ਾਰ ਰੋਵਾਂਗਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰਨਗੇ। ਕਿਉਂ? ਕਿਉਂ ਕਿ ਯਹੋਵਾਹ ਦਾ ਇੱਜੜ ਫ਼ਾਹ ਲਿਆ ਜਾਵੇਗਾ ਅਤੇ ਚੁੱਕ ਕੇ ਦੂਰ ਲਿਜਾਇਆ ਜਾਵੇਗਾ।
18. ਇਹ ਗੱਲਾਂ ਰਾਜੇ ਅਤੇ ਉਸਦੀ ਰਾਣੀ ਨੂੰ ਦੱਸੋ, "ਆਪਣੇ ਤਖਤਾਂ ਉੱਪਰੋਂ ਉਤਰ ਆਵੋ। ਤੁਹਾਡੇ ਖੂਬਸੂਰਤ ਤਾਜ਼, ਤੁਹਾਡੇ ਸਿਰਾਂ ਉੱਤੋਂ ਡਿੱਗ ਪਏ ਨੇ।"
19. ਨਜ਼ੀਬ ਮਾਰੂਬਲ ਦੇ ਸ਼ਹਿਰਾਂ ਦੇ ਦਰਵਾਜ਼ੇ ਬੰਦ ਹਨ, ਅਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਖੋਲ੍ਹ ਸਕਦਾ। ਯਹੂਦਾਹ ਦੇ ਸਾਰੇ ਹੀ ਲੋਕਾਂ ਨੂੰ ਦੇਸ਼-ਨਿਕਾਲਾ ਦਿੱਤਾ ਗਿਆ, ਉਨ੍ਹਾਂ ਨੂੰ ਕੈਦੀਆਂ ਵਾਂਗ ਲਿਜਾਇਆ ਗਿਆ ਸੀ।
20. ਦੇਖ, ਯਰੂਸ਼ਲਮ! ਦੁਸ਼ਮਣ ਉੱਤਰ ਵੱਲੋਂ ਆ ਰਿਹਾ ਹੈ! ਤੇਰਾ ਇੱਜੜ ਕਿੱਥੋ ਹੈ, ਉਹ ਸੁੰਦਰ ਇੱਜੜ ਜਿਹੜਾ ਪਰਮੇਸ਼ੁਰ ਨੇ ਤੈਨੂੰ ਸੌਂਪਿਆ ਸੀ।
21. ਤੂੰ ਕੀ ਆਖੇਂਗਾ ਜਦੋਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਹੀ ਤੇਰੇ ਉੱਪਰ ਆਗੂਆਂ ਵਜੋਂ ਨਿਯੁਕਤ ਕਰੇਗਾ ਜਿਨ੍ਹਾਂ ਨੂੰ ਤੂੰ ਸਿਖਿਆ ਦਿੱਤੀ ਹੈ। ਇਸ ਲਈ ਬੱਚੇ ਨੂੰ ਜਣਨ ਵਾਲੀ ਔਰਤ ਵਾਂਗ ਤੇਰੇ ਉੱਪਰ ਬਹੁਤ ਸਾਰਾ ਦਰਦ ਆਵੇਗਾ।
22. ਭਾਵੇਂ ਤੂੰ ਆਪਣੇ ਆਪ ਤੋਂ ਪੁੱਛੇਁ, "ਮੇਰੇ ਨਾਲ ਇਹ ਮੰਦੀ ਘਟਨਾ ਕਿਉਂ ਵਾਪਰੀ ਹੈ?" ਇਹ ਗੱਲਾਂ ਤੇਰੇ ਅਣਗਿਣਤ ਪਾਪਾਂ ਕਾਰਣ ਵਾਪਰੀਆਂ ਸਨ। ਤੇਰੇ ਪਾਪਾਂ ਕਾਰਣ ਹੀ ਤੇਰੀ ਘਗ੍ਗਰੀ ਪਾਟ ਗਈ ਸੀ ਅਤੇ ਤੇਰੀਆਂ ਜੁੱਤੀਆਂ ਖੋਹ ਲਈਆਂ ਗਈਆਂ ਸਨ। ਉਨ੍ਹਾਂ ਅਜਿਹਾ ਤੈਨੂੰ ਸ਼ਰਮਿੰਦਾ ਕਰਨ ਲਈ ਕੀਤਾ ਸੀ।
23. ਕਾਲਾ ਆਦਮੀ ਆਪਣੀ ਚਮੜੀ ਦਾ ਰੰਗ ਨਹੀਂ ਬਦਲ ਸਕਦਾ। ਅਤੇ ਚੀਤਾ, ਆਪਣੇ ਦਾਗ ਨਹੀਂ ਬਦਲ ਸਕਦਾ। ਇਸੇ ਤਰ੍ਹਾਂ ਹੀ, ਯਰੂਸ਼ਲਮ, ਤੂੰ ਬਦਲ ਨਹੀਂ ਸਕਦਾ ਅਤੇ ਨੇਕੀ ਨਹੀਂ ਕਰ ਸਕਦਾ। ਤੁਹਾਨੂੰ ਸਿਰਫ਼ ਮੰਦੀਆਂ ਗੱਲਾਂ ਕਰਨੀਆਂ ਹੀ ਸਿਖਾਈਆਂ ਗਈਆਂ ਹਨ।
24. "ਮੈਂ ਤੈਨੂੰ ਆਪਣੇ ਘਰੋ ਬਾਹਰ ਜਾਣ ਲਈ ਮਜ਼ਬੂਰ ਕਰ ਦਿਆਂਗਾ। ਤੂੰ ਚਾਰ-ਚੁਫ਼ੇਰੇ ਭੱਜੇਁਗਾ। ਤੂੰ ਮਾਰੂਬਲ ਦੀ ਹਵਾ ਦੇ ਉਡਾੇ ਤਿਨਕਿਆਂ ਵਾਂਗ ਹੋਵੇਂਗਾ।
25. ਇਹੀ ਹੈ ਜਿਹੜਾ ਤੇਰੇ ਨਾਲ ਵਾਪਰੇਗਾ। ਮੇਰੀਆਂ ਯੋਜਨਾਵਾਂ ਅੰਦਰ ਇਹੀ ਤੇਰਾ ਹਿੱਸਾ ਹੈ।" ਇਹ ਸੰਦੇਸ਼ ਯਹੋਵਾਹ ਵੱਲੋਂ ਸੀ। "ਇਹ ਕਿਉਂ ਵਾਪਰੇਗਾ? ਕਿਉਂ ਕਿ ਤੂੰ ਮੈਨੂੰ ਭੁੱਲ ਗਿਆ ਸੈਂ। ਤੂੰ ਝੂਠੇ ਦੇਵਤਿਆਂ ਉੱਤੇ ਭਰੋਸਾ ਕੀਤਾ।
26. ਯਰੂਸ਼ਲਮ, ਮੈਂ ਤੇਰੀ ਘਗ੍ਗਰੀ ਨੂੰ ਤੇਰੇ ਚਿਹਰੇ ਤੀਕ ਉੱਚੀ ਚੁੱਕ ਦਿਆਂਗਾ। ਹਰ ਕੋਈ ਤੈਨੂੰ ਦੇਖੇਗਾ ਅਤੇ ਤੂੰ ਸ਼ਰਮਸਾਰ ਹੋਵੇਂਗੀ।
27. ਮੈਂ ਤੇਰੇ ਭਿਆਨਕ ਕਾਰੇ ਦੇਖੇ ਸਨ। ਮੈਂ ਤੈਨੂੰ ਹਸ੍ਸਦਿਆਂ ਹੋਇਆਂ ਅਤੇ ਆਪਣੇ ਪ੍ਰੇਮੀਆਂ ਨਾਲ ਸੰਭੋਗ ਕਰਦਿਆਂ ਹੋਇਆਂ ਦੇਖਿਆ ਸੀ। ਮੈਂ ਤੇਰੀਆਂ ਵੇਸਵਾ ਬਣਨ ਦੀਆਂ ਵਿਉਂਤਾਂ ਬਾਰੇ ਜਾਣਦਾ ਹਾਂ। ਮੈਂ ਤੈਨੂੰ ਪਹਾੜੀਆਂ ਉੱਤੇ ਅਤੇ ਖੇਤਾਂ ਅੰਦਰ ਦੇਖਿਆ ਹੈ। ਯਰੂਸ਼ਲਮ, ਇਹ ਤੇਰੇ ਲਈ ਬਹੁਤ ਬੁਰਾ ਹੈ। ਮੈਂ ਹੈਰਾਨ ਹਾਂ ਕਿ ਕਿੰਨਾ ਕੁ ਚਿਰ ਤੂੰ ਆਪਣੇ ਨਾਪਾਕ ਪਾਪ ਕਰੀ ਜਾਵੇਂਗੀ।"
About ਯਿਰਮਿਯਾਹ Chapter 13
Read ਯਿਰਮਿਯਾਹ Chapter 13 online from the Holy Bible. This chapter is part of the Book of ਯਿਰਮਿਯਾਹ in the Old Testament. Continue reading with the chapter navigation above or explore the complete book.
Book Information
Book: ਯਿਰਮਿਯਾਹ
Chapter: 13
Testament: Old Testament
How to Read this Chapter
Use the Previous and Next Chapter buttons to continue reading ਯਿਰਮਿਯਾਹ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading ਯਿਰਮਿਯਾਹ Chapter 13 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is ਯਿਰਮਿਯਾਹ Chapter 13?
ਯਿਰਮਿਯਾਹ Chapter 13 is part of the Book of ਯਿਰਮਿਯਾਹ in the Holy Bible.
Can I read this chapter online?
Yes. You can read the complete ਯਿਰਮਿਯਾਹ Chapter 13 online for free with easy chapter navigation.